Wednesday, December 03, 2025

ElectricityWorkers

ਬਿਜਲੀ ਕਾਮਿਆਂ ਨੇ ਸਰਕਾਰ ਖਿਲਾਫ ਕੱਢੀ ਭੜਾਸ 

ਭਗਵੰਤ ਮਾਨ ਸਰਕਾਰ ਤੇ ਵਾਅਦਾ ਖਿਲਾਫੀ ਦੇ ਲਾਏ ਦੋਸ਼

ਬਿਜਲੀ ਮੰਤਰੀ ਨਾਲ ਮੁਲਾਕਾਤ ਉਪਰੰਤ PSEB ਇੰਪਲਾਈਜ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਵਲੋਂ ਹੜਤਾਲ ਵਾਪਸ ਲੈਣ ਦਾ ਐਲਾਨ

ਪੰਜਾਬ ਦੇ ਬਿਜਲੀ ਮੰਤਰੀ ਸਰਦਾਰ ਹਰਭਜਨ ਸਿੰਘ ਈ.ਟੀ. ਓ. ਨਾਲ ਅੱਜ ਪਟਿਆਲਾ ਵਿਖੇ ਹੋਏ ਮੀਟਿੰਗ ਉਪਰੰਤ ਪੀ.ਐਸ.ਈ.ਬੀ. ਇੰਪਲਾਈਜ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਵਲੋਂ ਹੜਤਾਲ ਵਾਪਸ ਲੈਣ ਦਾ ਐਲਾਨ ਕੀਤਾ ਗਿਆ।

ਬਿਜਲੀ ਕਾਮਿਆਂ ਨੇ ਕੀਤਾ ਰੋਸ਼ ਪ੍ਰਦਰਸਨ

 ਅੱਜ ਇੱਥੇ ਮੁਲਾਜ਼ਮ ਯੂਨਾਈਟਿਡ ਔਰਗੇਨਾਈਜ਼ੇਸ਼ਨ ਪੀ.ਐਸ.ਪੀ.ਸੀ.ਐਲ., ਪੀ.ਐਸ.ਟੀ.ਸੀ.ਐਲ. ਡਵੀਜ਼ਨ ਮਾਲੇਰਕੋਟਲਾ ਵੱਲੋਂ ਡਵੀਜ਼ਨ ਮਾਲੇਰਕੋਟਲਾ ਦੇ ਮੇਨ ਗੇਟ ਅੱਗੇ ਸੀ.ਆਰ.ਏ.-295/19 ਦੇ ਪਰਖਕਾਲ ਪੂਰਾ ਕਰ ਚੁੱਕੇ ਸਾਥੀਆਂ ਦੀਆਂ ਤਨਖ਼ਾਹਾਂ ਨਾ ਬਣਨ ਅਤੇ ਸਹਾਇਕ ਲਾਈਨਮੈਨਾਂ ਤੇ ਕ੍ਰਾਈਮ ਬ੍ਰਾਂਚ ਵੱਲੋਂ ਪਾਏ ਗਏ ਝੂਠੇ ਪਰਚਿਆਂ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ।