Sunday, November 02, 2025

DSW

ਮੋਹਾਲੀ ਪੁਲਿਸ ਵੱਲੋਂ 3 ਅੰਤਰਰਾਜੀ ਚੋਰ ਗਿਰੋਹ ਬੇਨਕਾਬ, 35 ਲੱਖ ਰੁਪਏ ਦੀ ਕੀਮਤ ਦਾ ਮਾਲ ਬਰਾਮਦ, 6 ਗ੍ਰਿਫਤਾਰ

ਸ੍ਰੀ ਹਰਮਨਦੀਪ ਸਿੰਘ ਹਾਂਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ. ਨਗਰ ਨੇ ਅੱਜ ਦੱਸਿਆ ਕਿ ਸ. ਹਰਚਰਨ ਸਿੰਘ ਭੁੱਲਰ, ਡੀ.ਆਈ.ਜੀ ਰੂਪਨਗਰ ਰੇਂਜ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ  ਅਨੁਸਾਰ ਸਮਾਜ ਵਿਰੋਧੀ ਅਨਸਰਾਂ ਖਿਲਾਫ ਜ਼ਿਲ੍ਹਾ ਪੁਲਿਸ ਵੱਲੋਂ ਚਲਾਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸ੍ਰੀ ਮਨਪ੍ਰੀਤ ਸਿੰਘ, ਕਪਤਾਨ ਪੁਲਿਸ (ਦਿਹਾਤੀ), ਸ੍ਰੀ ਤਲਵਿੰਦਰ ਸਿੰਘ ਗਿੱਲ ਕਪਤਾਨ ਪੁਲਿਸ ਅਪਰੇਸਨਸ਼ ਦੀ ਅਗਵਾਈ ਵਿੱਚ ਸ੍ਰੀ ਬਿਰਕਮਜੀਤ ਸਿੰਘ ਬਰਾੜ , ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਡੇਰਾਬਸੀ ਦੀ ਟੀਮਾਂ ਵੱਲੋਂ 3 ਅੰਤਰਰਾਜੀ ਚੋਰਾਂ ਦੇ ਗਿਰੋਹਾਂ ਦਾ ਸੁਰਾਗ ਲਗਾ ਕੇ ਇਹਨਾ ਦੇ 6 ਮੈਂਬਰਾਂ ਨੂੰ ਰੰਗੇ ਹੱਥੀ ਕਾਬੂ ਕਰਕੇ ਉਨ੍ਹਾਂ ਪਾਸੋਂ ਚੋਰੀ ਕੀਤੀਆਂ ਹੋਈਆਂ 02 ਬਲੈਰੋ ਗੱਡੀਆਂ, 7 ਸਪਲਿਟ ਏ.ਸੀ, ਸੋਨੇ ਦੇ 03 ਹਾਰ, 4 ਅੰਗੂਠੀਆਂ, 1 ਜੋੜਾ ਕੰਨਾਂ ਦੀਆਂ ਵਾਲੀਆਂ, 545 ਗ੍ਰਾਂਮ ਚਾਂਦੀ ਦੇ ਗਹਿਣੇ, 41 ਪੀਸ ਰੇਮੰਡ ਕੱਪੜੇ ਅਤੇ 72 ਲੇਡੀਜ਼ ਸੂਟ ਅਤੇ ਵਾਰਦਾਤਾਂ ਲਈ ਵਰਤੇ ਜਾਂਦੇ ਵਸੀਲਿਆਂ ਜਿਨ੍ਹਾਂ ਵਿੱਚ 04 ਰਾੜਾ, ਪੇਚਕਸ ਆਦਿ ਬ੍ਰਾਮਦ ਕਰਕੇ ਐਸ.ਏ.ਐਸ ਨਗਰ ਵਿੱਚ ਹੋਈਆਂ 05 ਚੋਰੀਆਂ ਦੀ ਵਾਰਦਾਤਾਂ ਅਤੇ ਦੂਜੇ ਜ਼ਿਲ੍ਹਿਆਂ ਦੀ ਦੀਆਂ 03 ਵਾਰਦਾਤਾਂ ਨੂੰ ਸਲਝਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।

ਪ੍ਰਿੰਸ ਅਮਰੀਕਾ ਵੱਲੋਂ ਪਿੰਡ ਕੁਠਾਲਾ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਨਵਾਬਸ਼ਾਹੀ ਰਿਆਸਤ ਮਾਲੇਰਕੋਟਲਾ ਦੇ ਇਤਿਹਾਸਿਕ ਪਿੰਡ ਕੁਠਾਲਾ ਵਿਖੇ ਮੀਰੀ ਪੀਰੀ ਦੇ ਮਾਲਕ, ਅਕਾਲ ਤਖਤ ਸਾਹਿਬ ਦੇ ਸਿਰਜਣਹਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 430ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਐਨਆਰਆਈ ਸਮਾਜ ਸੇਵੀ ਪ੍ਰਿੰਸ ਅਮਰੀਕਾ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਅੱਤ ਦੀ ਪੈ ਰਹੀ

ਗੁਰਦੁਆਰਾ ਅਨੰਦ ਪ੍ਰਕਾਸ਼ ਸਾਹਿਬ ਮਿੱਠੇਵਾਲ ਵਿਖੇ ਸ਼ਹੀਦੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਢੇ ਮਿੱਠੇ ਪਾਣੀ ਦੀ ਛਬੀਲ ਲਗਾਈ

ਅੱਜ ਦੇਖਣ ਨੂੰ ਮਿਲਿਆ ਵੱਡਾ ਉਤਸ਼ਾਹ ਪੰਚਮ ਪਾਤਸ਼ਾਹ ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਥਿ, ਸੰਤ ਸੁਭਾਅ ਦੇ ਮਾਲਕ ਤੇ ਨਿਮਰਤਾ ਨਿਮਰਤਾਵਾਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ

ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਐਜੁਕੇਸ਼ਨ ਇੰਸਟ੍ਰਕਟਰ ਦੀ ਅਸਾਮੀ ਲਈ ਮੰਗੇ ਗਏ ਬਿਨੈ ਪੱਤਰ

ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਵਿਖੇ ਚੱਲ ਰਹੇ ਸੈਨਿਕ ਵੋਕੇਸ਼ਨਲ ਟਰੇਨਿੰਗ ਸੈਂਟਰ ਵਿਖੇ 11 ਮਹੀਨਿਆਂ