ਸਥਾਨਕ ਡਰੀਮ ਹੋਮ ਵਿੱਚ ਇਲਾਕੇ ਦੀ ਖੁਸ਼ਹਾਲੀ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਵਨ ਪਾਠ ਬੜੀ ਸ਼ਰਧਾ, ਭਾਵਨਾ ਅਤੇ ਧਾਰਮਿਕ ਉਤਸ਼ਾਹ ਨਾਲ ਕਰਵਾਇਆ ਗਿਆ। ਪਵਿੱਤਰ ਸਮਾਗਮ ਦੌਰਾਨ ਆਲਾ ਦੁਆਲਾ ਗੁਰਬਾਣੀ ਦੇ ਮਿੱਠੇ ਰਸ ਨਾਲ ਰੰਗਿਆ ਹੋਇਆ ਸੀ।