ਪਾਤੜਾਂ : ਸਥਾਨਕ ਡਰੀਮ ਹੋਮ ਵਿੱਚ ਇਲਾਕੇ ਦੀ ਖੁਸ਼ਹਾਲੀ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਵਨ ਪਾਠ ਬੜੀ ਸ਼ਰਧਾ, ਭਾਵਨਾ ਅਤੇ ਧਾਰਮਿਕ ਉਤਸ਼ਾਹ ਨਾਲ ਕਰਵਾਇਆ ਗਿਆ। ਪਵਿੱਤਰ ਸਮਾਗਮ ਦੌਰਾਨ ਆਲਾ ਦੁਆਲਾ ਗੁਰਬਾਣੀ ਦੇ ਮਿੱਠੇ ਰਸ ਨਾਲ ਰੰਗਿਆ ਹੋਇਆ ਸੀ। ਇਸ ਧਾਰਮਿਕ ਪ੍ਰੋਗਰਾਮ ਦੌਰਾਨ ਇਲਾਕੇ ਦੀ ਸੰਗਤ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਗੁਰੂ ਸਾਹਿਬ ਦੀ ਬਾਣੀ ਦਾ ਆਨੰਦ ਮਾਣਿਆ ਅਤੇ ਨਾਮ ਸਿਮਰਨ ਨਾਲ ਆਪਣੇ ਜੀਵਨ ਨੂੰ ਰੌਸ਼ਨ ਕਰਨ ਦੀ ਪ੍ਰੇਰਣਾ ਲਈ। ਸਮਾਗਮ ਦੌਰਾਨ ਹਰੀਗੜ੍ਹ ਵਾਲੇ ਬਾਬਾ ਗੁਰਜੀਤ ਸਿੰਘ ਜੀ ਨੇ ਕੀਰਤਨ ਰਾਹੀਂ ਗੁਰਬਾਣੀ ਦੇ ਅਮੋਲਕ ਉਪਦੇਸ਼ਾਂ ਨੂੰ ਬੜੇ ਸੁਰੀਲੇ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ, ਜਿਸ ਨੇ ਸੰਗਤ ਨੂੰ ਗਹਿਰਾਈ ਨਾਲ ਪ੍ਰਭਾਵਿਤ ਕੀਤਾ। ਡ੍ਰੀਮ ਹੋਮ ਦੇ ਪ੍ਰਮੋਟਰ ਬਲਜੀਤ ਸਿੰਘ ਚੇਅਰਮੈਨ, ਵਰਿੰਦਰ ਸਿੰਘ ਧਾਲੀਵਾਲ ਯੂਨੀਵਰਸਲ ਗਰੁੱਪ, ਐਮਡੀ ਪਰਸ਼ੋਤਮ ਸਿੰਗਲਾ, ਕੰਵਲ ਵਧਵਾ , ਸ਼੍ਰੀ ਬੁੱਧ ਰਾਮ , ਸੱਤਪਾਲ ਸਿੰਗਲਾ, ਸੁਖਵਿੰਦਰ ਸਿੰਘ ਘੁਮਾਣ, ਤਜਿੰਦਰ ਸਿੰਘ ਤੇਜੀ, ਪਰਮਿੰਦਰ ਸਿੰਘ ਘੱਗਾ, ਪਰਮਿੰਦਰ ਸਿੰਘ ਨਿਆਲ, ਯਾਦਵਿੰਦਰ ਸਿੰਘ ਨੰਬਰਦਾਰ, ਟੋਨੀ ਸਿੰਗਲਾ, ਵਿਸ਼ਾਲ ਸਿੰਗਲਾ ਵੱਲੋਂ ਚੜ੍ਹਦੀਕਲਾ ਲਈ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਸਮਾਗਮ ਦੌਰਾਨ ਇਸ ਮੌਕੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜੀਗਰ,ਅਕਾਲੀ ਦਲ ਦੇ ਹਲਕਾ ਇੰਚਾਰਜ ਕਬੀਰ ਦਾਸ, ਕਾਂਗਰਸ ਦੇ ਹਲਕਾ ਇੰਚਾਰਜ ਦਰਬਾਰਾ ਸਿੰਘ ਬਾਣਵਾਲਾ, ਭਾਜਪਾ ਦੇ ਹਲਕਾ ਇੰਚਾਰਜ ਨਰਾਇਣ ਸਿੰਘ ਨਰਸੋਤ , ਅਕਾਲੀ ਦਲ ਪੁਨਰ ਸੁਰਜੀਤ ਦੇ ਹਲਕਾ ਇੰਚਾਰਜ ਕਰਨ ਸਿੰਘ ਡੀਟੀਓ ,ਮਹਿੰਦਰ ਸਿੰਘ ਲਾਲਵਾ ਗੁਰਦੀਪ ਸਿੰਘ ਸਰਪੰਚ ,ਬੱਲੀ ਸਿੰਘ , ਸੂਬਾ ਸਿੰਘ, ਦਲੇਰ ਸਿੰਘ ਹਰਿਆਊ ,ਕੀਮਤ ਸਿੰਗਲਾ , ਗੁਰਮੀਤ ਸਿੰਘ ਅਰੋੜਾ, ਸਤਨਾਮ ਸਿੰਘ, ਰਜਿੰਦਰ ਪੱਪੂ, ਰਿੰਕੂ ਬਰਾਂਸ , ਸਾਬਕਾ ਨਗਰ ਕੌਂਸਲ ਪ੍ਰਧਾਨ ਨਰਿੰਦਰ ਸਿੰਗਲਾ, ਪਾਤੜਾਂ ਫੂਡ ਤੋਂ ਸੁਰੇਸ਼ ਕੁਮਾਰ ਕਾਕਾ , ਸੰਗਮ ਫੂਡ ਤੋਂ ਕੇਵਲ ਸਿੰਗਲਾ ,ਗਣਪਤੀ ਫੂਡ ਤੋਂ ਕੇਵਲ ਬਾਂਸਲ, ਮਮਤਾ ਫੂਡ ਤੋਂ ਤਰਸੇਮ ਗੋਇਲ, ਧਰਮਪਾਲ ,ਬਿਰਜਲਾਲ ,ਸਾਬਕਾ ਐਮ.ਸੀ ਕੁਲਦੀਪ ਸਿੰਘ ਰੇਡੂ, ਅਕਾਲੀ ਦਲ ਅਮਲੋਹ ਤੋਂ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ, ਏ.ਡੀ ਦਿਹਾਤੀ ਦੇ ਪ੍ਰਧਾਨ ਅਮਿਤ ਸਿੰਘ ਰਾਠੀ ਆਦਿ ਸ਼ਾਮਲ ਹੋਏ।
ਫੋਟੋ : ਸਮਾਗਮ ਦਾ ਦ੍ਰਿਸ਼।