Friday, October 03, 2025

BharatBhushan

ਇਨਡੀਪੈਨਡਟ ਜਰਨਲਿਸਟਸ ਕਮਿਸ਼ਨ ਆੱਫ ਇਨਕੁਆਰੀ ਕਰੇਗਾ ਬਠਿੰਡਾ ਪੱਤਰਕਾਰ ਭਰਤ ਭੂਸ਼ਣ ਮਾਮਲੇ ਦੀ ਜਾਂਚ

ਕਮੀਸ਼ਨ ਚੇਅਰਮੈਨ ਸਾਬਕਾ ਜਸਟਿਸ ਰੰਧਾਵਾ ਨੇ ਕਿਹਾ ਏ ਜੇ ਯੂ ਪੀ ਨੇ ਕੀਤੀ ਸੀ ਜਾਂਚ ਦੀ ਗੁਜਾਰਿਸ਼

ਪੰਜਾਬ ਨੇ ਕਣਕ ਦੀ ਖ਼ਰੀਦ ਦਾ 100 ਲੱਖ ਮੀਟ੍ਰਿਕ ਟਨ ਦਾ ਅੰਕੜਾ ਪਾਰ ਕੀਤਾ, ਸੂਬੇ ਭਰ ਵਿੱਚ ਸੰਗਰੂਰ ਮੋਹਰੀ ਰਿਹਾ: ਆਸ਼ੂ

ਚੰਡੀਗੜ : ਪੰਜਾਬ ਨੇ ਬਹੁਤ ਸਾਰੀਆਂ ਚੁਣੌਤੀਆਂ ਖ਼ਾਸਕਰ ਕੋਵਿਡ ਮਹਾਂਮਾਰੀ ਦੀ ਦੂਜੀ ਲਹਿਰ ਦੇ ਬਾਵਜੂਦ ਕਣਕ ਦੀ ਖ਼ਰੀਦ ਦੇ 100 ਲੱਖ ਮੀਟ੍ਰਿਕ ਟਨ ਟੀਚੇ ਨੂੰ ਸਫਲਤਾਪੂਰਵਕ ਪਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਦੱਸਿਆ ਕਿ 10 ਅਪ੍ਰੈਲ ਤੋਂ ਕਣਕ ਦੀ ਖ਼ਰੀਦ ਸ਼ੁਰੂ ਹੋਣ ਤੋਂ ਬਾਅਦ 19 ਦਿਨਾਂ ਦਰਮਿਆਨ ਕੁੱਲ ਖ਼ਰੀਦ ਕਾਰਜਾਂ ਦਾ ਲਗਭਗ 77 ਫ਼ੀਸਦ ਕੰਮ ਮੁਕੰਮਲ ਕਰ ਲਿਆ ਗਿਆ ਹੈ। ਕਣਕ ਦੀ ਕੁੱਲ 130 ਲੱਖ ਮੀਟ੍ਰਿਕ ਟਨ ਆਮਦ ਦਾ ਅਨੁਮਾਨ ਸੀ, ਸੂਬਾ ਮੰਡੀਆਂ ਵਿੱਚ ਹੁਣ ਤੱਕ 101.86 ਲੱਖ ਮੀਟ੍ਰਿਕ ਟਨ ਦੀ ਆਮਦ ਦਰਜ ਕੀਤੀ ਗਈ ਹੈ ਜਿਸ ਵਿਚੋਂ ਚੱਲ ਰਹੇ ਰਬੀ ਮਾਰਕੀਟਿੰਗ ਸੀਜ਼ਨ (ਆਰ.ਐਮ.ਐੱਸ.) ਦੌਰਾਨ 100.17 ਲੱਖ ਮੀਟ੍ਰਿਕ ਟਨ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ।