Friday, January 02, 2026
BREAKING NEWS

Malwa

ਪਟਵਾਰੀ ਹਰਦੀਪ ਸਿੰਘ ਮੰਡੇਰ ਦਾ ਲਿਖਿਆ ਗੀਤ ‘‘ਮਿੱਠੀ ਮਿੱਠੀ" ਕੱਲ ਹੋਵੇਗਾ ਰਿਲੀਜ਼

February 23, 2024 01:36 PM
ਅਸ਼ਵਨੀ ਸੋਢੀ

ਮਾਲੇਰਕੋਟਲਾ : ਜਿ਼ਲ੍ਹਾ ਮਾਲੇਰਕੋਟਲਾ ਦੇ ਪਿੰਡ ਭੁਰਥਲਾ ਮੰਡੇਰ ਦੇ ਰਹਿਣ ਵਾਲੇ ਪਟਵਾਰੀ ਹਰਦੀਪ ਸਿੰਘ ਮੰਡੇਰ (ਗੀਤਕਾਰ ਰਾਜੂ ਭੁਰਥਲਾ) ਦਾ ਲਿਖਿਆ ਗੀਤ ‘‘ਮਿੱਠੀ ਮਿੱਠੀ" ਕੱਲ (24 ਫਰਵਰੀ) ਨੂੰ ਹੋਵੇਗਾ ਰੀਲਿਜ ਜਿਸਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਉਢੀਕ। ਕਾਬਲੇ ਜਿਕਰ ਹੈ ਕਿ ਹਰਦੀਪ ਸਿੰਘ ਮੰਡੇਰ ਨੇ ਭਾਰਤੀ ਫੌਜ ਵਿੱਚ 17 ਵਰੇ੍ਹ ਸੇਵਾ ਨਿਭਾਉਣ ਤੋਂ ਬਾਅਦ ਹੁਣ 8 ਸਾਲ ਤੋਂ ਮਾਲ ਵਿਭਾਗ ਵਿੱਚ ਬਤੌਰ ਪਟਵਾਰੀ ਸੇਵਾ ਨਿਭਾਅ ਰਹੇ ਹਨ ਅਤੇ ਸਮਾਜ ਸੇਵੀ ਕੰਮਾਂ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ। ਪਟਵਾਰੀ ਹਰਦੀਪ ਸਿੰਘ ਮੰਡੇਰ (ਗੀਤਕਾਰ ਰਾਜੂ ਭੁਰਥਲਾ) ਨੇ ਸਹਿਜ ਟਾਇਮਜ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਦੇ ਲਿਖੇ ਗੀਤ ‘‘ਮਿੱਠੀ ਮਿੱਠੀ" ਨੂੰ ਇਸ ਗੀਤ ਨੂੰ ਗਾਇਕਾ ਮਨਰੀਤ ਗਿੱਲ ਦੁਆਰਾ ਗਾਇਆ ਗਿਆ ਹੈ।ਇਸ ਗੀਤ ਨੂੰ ਆਪਣੀਆਂ ਸੁਰੀਲੀਆਂ ਧੁੰਨਾਂ ਨਾਲ ਸਜਾਇਆ ਡਾਇਰੈਕਟਰ ਬੀ 3 ਨੇ ਮਿਊਜਿਕ ਦਿੱਤਾ ਹੈ ।ਇਸ ਤੋਂ ਪਹਿਲਾਂ ਗੀਤਕਾਰ ਰਾਜੂ ਭੁਰਥਲਾ ਦੇ ਇੱਕ ਦਰਜਨ ਦੇ ਕਰੀਬ ਗੀਤਾਂ ਨੂੰ ਪ੍ਰਸਿੱਧ ਗਾਇਕਾਂ ਨੇ ਗਾਇਆ ਹੈ ਅਤੇ ਸਾਰੇ ਹੀ ਸੁਪਰ ਹਿੱਟ ਰਹੇ ਹਨ । ਉਨਾਂ ਆਪਣੇ ਇਸ ਗੀਤ ਤੋਂ ਬਹੁਤ ਉਮੀਦਾਂ ਹਨ ਗੀਤ ਦਾ ਕੱਲਾ-ਕੱਲਾ ਬੋਲ ਚਿਣ ਚਿਣ ਕੇ ਲਿਖਿਆ ਗਿਆ ਹੈ ਜੋ ਸਰੋਤਿਆਂ ਦੇ ਦਿਲਾਂ ਤੇ ਰਾਜ ਕਰੇਗਾ।

   

    

Have something to say? Post your comment

 

More in Malwa

ਓਬੀਸੀ ਫਰੰਟ ਦਾ ਵਫ਼ਦ ਚੇਅਰਮੈਨ ਡਾਕਟਰ ਥਿੰਦ ਨੂੰ ਮਿਲਿਆ 

30,000 ਰੁਪਏ ਰਿਸ਼ਵਤ ਲੈਂਦਾ ਤਹਿਸੀਲਦਾਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਨਵੇਂ ਵਰ੍ਹੇ ਦੇ ਪਹਿਲੇ ਦਿਨ ਸੁਨਾਮ ਨੂੰ ਮਿਲਿਆ 55 ਕਰੋੜ ਰੁਪਏ ਦਾ ਤੋਹਫ਼ਾ

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੀਵਰੇਜ਼ ਪ੍ਰਾਜੈਕਟ ਦਾ ਰੱਖਿਆ ਨੀਂਹ ਪੱਥਰ 

ਸਾਹਿਬਜ਼ਾਦਿਆਂ ਦੀ ਯਾਦ 'ਚ ਟੇਕਸੀ ਸਟੈਂਡ ਵੱਲੋਂ ਪਿੰਡ ਸੰਦੌੜ ਵਿਖੇ ਚਾਹ ਦਾਲ ਰੋਟੀ ਦਾ ਲੰਗਰ ਲਗਾਇਆ ਗਿਆ

ਮੰਤਰੀ ਅਮਨ ਅਰੋੜਾ ਨੇ ਸੜਕ ਦਾ ਰੱਖਿਆ ਨੀਂਹ ਪੱਥਰ 

ਨਵੇਂ ਸਾਲ ਮੌਕੇ ਸ਼੍ਰੀ ਰਾਮ ਆਸ਼ਰਮ ਮੰਦਰ 'ਚ ਸਮਾਗਮ ਆਯੋਜਿਤ 

ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦੀ ਮੌਤ

ਚਾਰੇ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਅਤੇ ਸਮੂਹ ਸਿੰਘਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪ੍ਰਕਾਸ਼ ਕੁਟੀਆ ਪਿੰਡ ਮਹੌਲੀ ਖੁਰਦ ਵਿਖੇ ਨਗਰ ਕੀਰਤਨ ਆਯੋਜਿਤ

ਮਾਮਲਾ ਪਿੰਡ ਭੂਦਨ ਵਿਖੇ ਤਿੰਨ ਜਣਿਆਂ ਦੀ ਮੌਤ ਦਾ