Thursday, May 02, 2024

Malwa

ਭਾਨਾ ਸਿੱਧੂ ਮਾਲੇਰਕੋਟਲਾ ਸਬ ਜੇਲ੍ਹ 'ਚੋਂ  ਰਿਹਾਅ

February 12, 2024 04:09 PM
ਅਸ਼ਵਨੀ ਸੋਢੀ
ਮਾਲੇਰਕੋਟਲਾ : ਪਿਛਲੇ ਕਈ ਦਿਨਾਂ ਤੋਂ ਵੱਖ ਵੱਖ ਮਾਮਲਿਆਂ 'ਚ ਗ੍ਰਿਫ਼ਤਾਰ ਕੀਤਾ ਪ੍ਰਸਿੱਧ ਬਲਾਗਰ ਕਾਕਾ ਸਿੰਘ ਉਰਫ਼ ਭਾਨਾ ਸਿੱਧੂ ਅੱਜ ਬਾਅਦ ਦੁਪਹਿਰ ਕਰੀਬ ਇੱਕ ਵਜੇ ਸਬ ਜੇਲ੍ਹ ਮਾਲੇਰਕੋਟਲਾ ਤੋਂ ਰਿਹਾਅ ਹੋ ਗਿਆ। ਸਬ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੀ ਰਿਹਾਈ ਲਈ ਅਕਾਲ ਪੁਰਖ ,ਲੱਖੇ ਸਿਧਾਣੇ, ਸਿੱਖ, ਕਿਸਾਨ ਮਜ਼ਦੂਰ, ਜਥੇਬੰਦੀਆਂ ਅਤੇ ਔਰਤਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਨਸਾਫ਼ ਅਤੇ ਸੱਚ ਦੀ ਆਵਾਜ਼ ਦਾ ਸਾਥ ਦਿੱਤਾ।  ਉਸ ਨੇ 28 -28 ਸਾਲਾਂ ਤੋਂ ਡਿਬਰੂਗੜ੍ਹ ਸਮੇਤ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ 'ਚ ਬੰਦ ਸਿੱਖ ਨੌਜਵਾਨਾਂ ਨੂੰ ਯਾਦ ਕਰਦਿਆਂ ਕਿਹਾ ਉਹ ਪੰਜਾਬ ਲਈ ਹਮੇਸ਼ਾ ਹੀ ਲੜਦਾ ਰਹੇਗਾ ਭਾਵੇਂ ਉਸ ਨੂੰ ਜਾਨ ਵੀ ਕਿਉਂ ਨਾ ਦੇਣੀ  ਪਏ।ਭਾਨਾ ਸਿੱਧੂ ਨੇ ਕਿਹਾ ਕਿ ਉਹ ਦਿੱਲੀ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਵੇਗਾ। ਉਸ ਦੇ ਦਾਦਾ ਨੇ ਵੀ  60 ਸਾਲ ਕਿਸਾਨ ਅੰਦੋਲਨਾਂ 'ਚ ਸਰਗਰਮ ਭੂਮਿਕਾ ਨਿਭਾਈ ਹੈ।  ਉਸ ਨੇ ਕਿਹਾ ਕਿ ਉਹ ਕਿਸਾਨੀ ਤੇ ਪੰਜਾਬ ਲਈ ਮਰ ਮਿਟਣ ਨੂੰ ਵੀ ਤਿਆਰ ਹੈ। ਉਸ ਨੇ ਕਿਹਾ ਕਿ ਉਹ ਆਪਣੇ ਪਿੰਡ ਵਿਖੇ ਸਿੱਖ, ਕਿਸਾਨ ,ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਦੀ ਮੌਜੂਦਗੀ ਵਿੱਚ ਉਸ ਉਪਰ ਹੋਏ ਕਥਿਤ ਤਸ਼ੱਦਦ ,ਜਿਸ ਵਿੱਚ ਉਸ ਦੀ ਕੁੱਟਮਾਰ ਕਰਨ, ਬਰਫ਼ 'ਤੇ ਪਾਉਣ, ਨੰਗਾ ਕਰਕੇ ਬਣਾਈਆਂ ਵੀਡੀਓਜ਼ ਦਾ ਸਬੂਤਾਂ ਸਮੇਤ ਖ਼ੁਲਾਸਾ ਕਰੇਗਾ।ਇਹ ਖ਼ੁਲਾਸੇ ਪੰਜਾਬ ਨੂੰ ਦੱਸਣੇ ਅਤੇ ਪੰਜਾਬੀਆਂ ਲਈ ਸੁਣਨੇ ਵੀ ਬੜੇ ਜ਼ਰੂਰੀ ਹਨ।ਇਸ ਮੌਕੇ ਭਾਨਾਂ ਸਿੱਧੂ ਦਾ ਭਰਾ ਅਮਨ ਸਿੱਧੂ ਅਤੇ ਭਾਨਾਂ ਸਿੱਧੂ ਦੇ ਕੁਝ ਹਮਾਇਤੀ ਹਾਜ਼ਰ ਸਨ।

Have something to say? Post your comment

 

More in Malwa

ਸਕੂਲ ਫਾਰ ਬਲਾਇੰਡ ਦਾ ਬਾਰਵੀਂ ਜਮਾਤ ਦਾ ਨਤੀਜਾ ਸ਼ਤ ਪ੍ਰਤੀਸ਼ਤ ਰਿਹਾ 

PSPCL ਇੰਪਲਾਈਜ ਫੈਡਰੇਸ਼ਨ ਵੱਲੋਂ ਮਜ਼ਦੂਰ ਦਿਵਸ ਮੌਕੇ ਝੰਡਾ ਲਹਿਰਾਇਆ

ਸੁਨਾਮ ਦੀ ਬਖਸ਼ੀਵਾਲਾ ਰੋਡ ਤੇ ਟੁੱਟੀ ਸੜਕ ਤੇ ਧਸੀ ਬੱਸ 

ਇਲਾਜ ਲਈ ਪਟਿਆਲਾ ਦੇ ਲੋਕਾਂ ਨੂੰ ਜਾਣਾ ਪੈਂਦਾ ਹੈ ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ : ਐਨ.ਕੇ. ਸ਼ਰਮਾ

ਚੋਣਾਂ ਲਈ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਈਜੇਸ਼ਨ ਹੋਈ, ਸਿਆਸੀ ਪਾਰਟੀਆਂ ਦੇ ਨੁਮਾਇੰਦੇ ਰਹੇ ਮੌਜੂਦ

ਅਕਾਲੀ ਬੇ.ਜੇ.ਪੀ. ਇੱਕੋ ਥਾਲੀ ਦੇ ਚੱਟੇ ਵੱਟੇ ਅਤੇ ਪੰਜਾਬ ਵਿਰੋਧੀ

ਅਕਾਲੀ ਦਲ ਨੂੰ ਝਟਕਾ : ਅਬਲੋਵਾਲ ਸਮੇਤ 3 ਸਾਬਕਾ ਚੇਅਰਮੈਨ ਅਤੇ 2 ਸਾਬਕਾ ਕੌਂਸਲਰ ਆਪ ਵਿੱਚ ਸ਼ਾਮਲ

ਚੋਣਾਂ ਸਬੰਧੀ ਮੀਡੀਆ ਕਵਰੇਜ ਕਰਦੇ ਪੱਤਰਕਾਰ ਵੀ ਜ਼ਰੂਰੀ ਸੇਵਾ ਸ਼੍ਰੇਣੀ ਵਿੱਚ ਸ਼ਾਮਲ : ਡਾ ਪੱਲਵੀ

ਭਰਤ ਭਾਰਦਵਾਜ਼ ਬ੍ਰਾਹਮਣ ਸਭਾ ਯੂਥ ਵਿੰਗ ਦੇ ਪ੍ਰਧਾਨ ਬਣੇ

ਸ਼ੋ੍ਮਣੀ ਕਮੇਟੀ ਨੇ ਕਿਸਾਨ ਭਰਾਵਾਂ ਨੂੰ ਭੇਜੀ 50 ਹਜ਼ਾਰ ਰੁਪਏ ਸਹਾਇਤਾ ਰਾਸ਼ੀ