Thursday, November 20, 2025

Malwa

ਸ਼ਹਿਰੀ ਖੇਤਰ ਵਿੱਚ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਭਾਰੀ ਵਾਹਨਾਂ ਦੇ ਦਾਖ਼ਲੇ 'ਤੇ ਪਾਬੰਦੀ

February 07, 2024 02:35 PM
SehajTimes

ਪਟਿਆਲਾ : ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਰਾਜਪੁਰਾ ਚੁੰਗੀ ਤੋਂ ਪੁਰਾਣਾ ਬੱਸ ਸਟੈਂਡ ਦੇ ਅੰਦਰ ਦੇ ਇਲਾਕੇ, ਪੁਰਾਣਾ ਬੱਸ ਸਟੈਂਡ ਤੋਂ ਫੁਆਰਾ ਚੌਂਕ (ਦੀ ਮਾਲ ਰੋਡ), ਫੁਆਰਾ ਚੌਂਕ ਲੋਅਰ ਮਾਲ ਤੋਂ ਮਹਿੰਦਰਾ ਕਾਲਜ ਅਤੇ ਮਹਿੰਦਰਾ ਕਾਲਜ ਤੋਂ ਸਨੌਰੀ ਅੱਡੇ ਦੇ ਅੰਦਰ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਭਾਰੀ ਵਾਹਨਾਂ ਦੇ ਦਾਖਲੇ 'ਤੇ ਪਾਬੰਦੀ ਲਗਾਈ ਹੈ। 5 ਅਪ੍ਰੈਲ 2024 ਤੱਕ ਲਾਗੂ ਰਹਿਣ ਵਾਲੇ ਇਨ੍ਹਾਂ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜ਼ਿਲ੍ਹਾ ਪਟਿਆਲਾ ਦੇ ਸ਼ਹਿਰੀ ਖੇਤਰ ਅੰਦਰ ਭਾਰੀ ਵਾਹਨਾਂ ਦੀ ਆਵਾਜਾਈ ਬਹੁਤ ਜ਼ਿਆਦਾ ਵੱਧ ਗਈ ਹੈ, ਇਨ੍ਹਾਂ ਵਾਹਨਾਂ ਦੀ ਦਿਨ ਦੇ ਸਮੇਂ ਸ਼ਹਿਰ ਵਿੱਚ ਆਮਦ ਨਾਲ ਆਮ ਟ੍ਰੈਫਿਕ ਦੀ ਆਵਾਜਾਈ ਵਿੱਚ ਕਾਫ਼ੀ ਵਿਘਨ ਪੈ ਰਿਹਾ ਹੈ, ਜਿਸ ਨਾਲ ਲੰਮੇ ਸਮੇਂ ਜਾਮ ਲੱਗ ਜਾਂਦੇ ਹਨ। ਇਨ੍ਹਾਂ ਟ੍ਰੈਫਿਕ ਜਾਮਾਂ ਕਾਰਨ ਜਿੱਥੇ ਆਮ ਜਨਤਾ ਦੇ ਕੰਮਕਾਰ ਪ੍ਰਭਾਵਿਤ ਹੁੰਦੇ ਹਨ, ਉੱਥੇ ਨਾਲ ਹੀ ਬਿਮਾਰ/ਬਜ਼ੁਰਗ/ਮਰੀਜ਼/ਐਂਬੂਲੈਸਾਂ/ਸਕੂਲੀ ਬੱਚਿਆਂ ਦੇ ਇੱਕ ਥਾਂ ਤੋਂ ਦੂਜੀ ਥਾਂ ਸਮੇਂ ਸਿਰ ਪੁੱਜਣ ਵਿੱਚ ਵੀ  ਵਿਘਨ ਪੈਂਦਾ ਹੈ, ਅਜਿਹੇ ਹਾਲਤਾਂ ਨਾਲ ਅਮਨ ਕਾਨੂੰਨ ਦੀ ਸਥਿਤੀ ਦੇ ਖਰਾਬ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਸ ਲਈ ਇਹ ਪਾਬੰਦੀ ਲਗਾਈ ਗਈ ਹੈ।

 

Have something to say? Post your comment

 

More in Malwa

ਕਲਗੀਧਰ ਸਕੂਲ ਦੇ ਬੱਚਿਆਂ ਨੇ ਲਾਇਆ ਵਿਦਿਅਕ ਟੂਰ 

ਵਿਜੀਲੈਂਸ ਵੱਲੋਂ ਗ੍ਰਿਫਤਾਰ ਡਾਕਟਰ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ 

ਵਲੰਟੀਅਰਾਂ ਨੇ ਕੀਤੀ ਸੁਨਾਮ ਕਾਲਜ ਕੈਂਪਸ ਦੀ ਸਫ਼ਾਈ 

ਕੂੜੇ ਦੇ ਡੰਪ ਨੂੰ ਲੱਗੀ ਅੱਗ ਬਿਮਾਰੀਆਂ ਨੂੰ ਦੇ ਰਹੀ ਸੱਦਾ 

ਐਸ. ਐਮ. ਓ ਵੱਲੋਂ ਸਿਹਤ ਕੇਂਦਰਾਂ ਦੀ ਅਚਨਚੇਤ ਚੈਕਿੰਗ

ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵੱਲੋਂ ਆਯੋਜਿਤ 15ਵਾਂ ਕਰੈਸ਼ ਕੋਰਸ ਸਮਾਪਤ

ਕੈਮਿਸਟਾਂ ਵੱਲੋਂ ਨਸ਼ਾ ਮੁਕਤ ਭਾਰਤ ਮੁਹਿੰਮ ਨੂੰ ਸਫਲ ਬਣਾਉਣ ਦਾ ਸੱਦਾ 

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ

ਨੌਜਵਾਨਾਂ ਨੂੰ ਨੌਵੇਂ ਪਾਤਸ਼ਾਹ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ : ਲੌਂਗੋਵਾਲ 

ਸੁਨਾਮ ਹਲਕੇ ਦੇ ਲੋੜਵੰਦਾਂ ਦਾ ਪੱਕੇ ਮਕਾਨ ਵਾਲਾ ਸੁਪਨਾ ਹੋਇਆ ਸਾਕਾਰ