Friday, May 03, 2024

National

ਭਾਸ਼ਾ ਵਿਭਾਗ ਮੋਹਾਲੀ ਵੱਲੋਂ ਵਾਰਤਕ ਪੁਸਤਕ ‘ਏਹ ਕੇਹੀ ਰੁੱਤ ਆਈ’ ’ਤੇ ਵਿਚਾਰ ਚਰਚਾ ਕਾਰਵਾਈ ਗਈ

February 03, 2024 06:29 PM
Advocate Dalip Singh Wasan
ਮੋਹਾਲੀ : ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ Harjot Singh Bains ਦੀ ਅਗਵਾਈ ਹੇਠ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਦੇ ਪ੍ਰਸਾਰ ਅਤੇ ਪ੍ਰਚਾਰ ਹਿੱਤ ਅਰੰਭੀਆਂ ਗਤੀਵਿਧੀਆਂ ਤਹਿਤ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਹੜੇ ਅੱਜ ਸ਼੍ਰੀਮਤੀ ਪ੍ਰਭਜੋਤ ਕੌਰ ਢਿੱਲੋਂ ਦੀ ਲਿਖੀ ਵਾਰਤਕ ਪੁਸਤਕ ‘ਏਹ ਕੇਹੀ ਰੁੱਤ ਆਈ’ ਨੂੰ ਲੋਕ ਅਰਪਣ ਕੀਤਾ ਗਿਆ ਅਤੇ ਵਿਚਾਰ ਚਰਚਾ ਕਰਵਾਈ ਗਈ। ਇਸ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਜੀ.ਕੇ. ਸਿੰਘ ਧਾਲੀਵਾਲ ਆਈ.ਏ.ਐੱਸ (ਸੇਵਾਮੁਕਤ) ਸਨ। ਸਮਾਗਮ ਦੀ ਪ੍ਰਧਾਨਗੀ ਡਾ. ਦੀਪਕ ਮਨਮੋਹਨ ਸਿੰਘ ਵੱਲੋਂ ਕੀਤੀ ਗਈ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼੍ਰੀ ਗੁਰਦਰਸ਼ਨ ਸਿੰਘ ਬਾਹੀਆ ਵੱਲੋਂ ਸ਼ਿਰਕਤ ਕੀਤੀ ਗਈ। ਸਮਾਗਮ ਦੇ ਆਰੰਭ ਵਿੱਚ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਕਿਹਾ ਕਿ ਇਹ ਪੁਸਤਕ ਸਾਡੇ ਆਲ਼ੇ-ਦੁਆਲ਼ੇ ਫ਼ੈਲੀਆਂ ਹੋਈਆਂ ਸਮਾਜਿਕ ਬੁਰਾਈਆਂ ਦੇ ਦਰਦ ਦੀ ਚੀਸ ਨੂੰ ਅਨੁਭਵ ਕਰਨ ਦਾ ਅਹਿਸਾਸ ਕਰਵਾਉਂਦੀ ਹੈ।
ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਪੁਸਤਕ ‘ਏਹ ਕੇਹੀ ਰੁੱਤ ਆਈ’ ਨੂੰ ਲੋਕ ਅਰਪਣ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਦੀਪਕ ਮਨਮੋਹਨ ਸਿੰਘ ਵੱਲੋਂ ‘ਏਹ ਕੇਹੀ ਰੁੱਤ ਆਈ’ ਦੀ ਲੇਖਿਕਾ ਨੂੰ ਵਧਾਈ ਦਿੰਦਿਆਂ ਆਖਿਆ ਕਿ ਪੁਸਤਕ ਸੰਖੇਪ ਜਾਣਕਾਰੀ ਅਤੇ ਸਾਦਗੀ ਭਰਪੂਰ ਬਿਰਤਾਂਤ ਪੱਖੋਂ ਪਾਠਕ ਨੂੰ ਆਪਣੇ ਨਾਲ ਜੋੜੀ ਰੱਖਦੀ ਹੈ। ਸ਼੍ਰੀ ਜੇ.ਕੇ.ਸਿੰਘ ਵੱਲੋਂ ਪੁਸਤਕ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਮਾਜਿਕ ਨਿਘਾਰਾਂ ’ਤੇ ਉਂਗਲ ਧਰਦੀ ਲੋਕਾਈ ਨੂੰ ਚੇਤੰਨ ਕਰਨ ਦਾ ਰਸਤਾ ਦਿਖਾਉਂਦੀ ਹੈ। ਸ਼੍ਰੀ ਗੁਰਦਰਸ਼ਨ ਸਿੰਘ ਬਾਹੀਆ ਨੇ ਆਖਿਆ ਕਿ ਪੁਸਤਕ ਵਿੱਚ ਜਾਣਕਾਰੀ, ਸੇਧ ਅਤੇ ਮਨੋਰੰਜਨ ਪੱਖੋਂ ਪਾਠਕ ਦੀ ਸੁਹਜ-ਬੋਧ ਦੀ ਤ੍ਰਿਪਤੀ ਕਰਦੀ ਹੈ।
ਪਰਚਾ ਲੇਖਕ ਪ੍ਰੋ. ਗੁਰਜੋਧ ਕੌਰ ਵੱਲੋਂ ਕਿਹਾ ਗਿਆ ਕਿ ਇਹ ਪੁਸਤਕ ਸਮਾਜਿਕ ਕੁਰੀਤੀਆਂ ਦੇ ਖ਼ਾਤਮੇ ਵੱਲ ਉਲਾਂਘ ਪੁੱਟਦੀ ਇਸ ਤੋਂ ਬਾਹਰ ਨਿਕਲਣ ਦਾ ਰਸਤਾ ਵੀ ਦਿਖਾਉਂਦੀ ਹੈ। ਪੁਸਤਕ ਦੀ ਲੇਖਿਕਾ ਪ੍ਰਭਜੋਤ ਕੌਰ ਢਿੱਲੋਂ ਵੱਲੋਂ ਕਿਹਾ ਗਿਆ ਕਿ ਜ਼ਿੰਦਗੀ ’ਚ ਹੱਡੀ-ਹੰਢਾਈਆਂ ਤਕਲੀਫ਼ਾਂ ਨੇ ਉਹਨਾਂ ਨੂੰ ਲਿਖਣ ਦੇ ਰਾਹ ਪਾਇਆ। ਸਮਾਜ ਅੰਦਰ ਅੱਖੀਂ ਵਾਪਰਦਾ ਜੋ ਵੀ ਵੇਖਿਆ ਹੈ ਉਹ ਸਭ ਮੇਰੀ ਲਿਖਤਾਂ ਦੇ ਹਿੱਸੇ ਆਇਆ ਹੈ ਅਤੇ ਮੈਂ ਇਸ ਪੁਸਤਕ ਵਿੱਚ ਆਪਣੇ ਲਿਖਣ ਦਾ ਧਰਮ ਪੁਗਾਇਆ ਹੈ। ਮਨਮੋਹਨ ਸਿੰਘ ਦਾਊਂ ਨੇ ਕਿਹਾ ਕਿ ਪੁਸਤਕ ਵਿਚਲੇ ਇਹ ਨਿਬੰਧ ਸਮਾਜਕ ਮਸਲਿਆਂ ਦੀ ਫ਼ਿਕਰਮੰਦੀ ਕਰਦੇ ਹਨ। ਬਲਕਾਰ ਸਿੰਘ ਸਿੱਧੂ ਵੱਲੋਂ ਕਿਹਾ ਕਿ ਪੁਸਤਕ ਦੀ ਭਾਸ਼ਾ ਸੌਖੀ ਅਤੇ ਸਮਝਣਯੋਗ ਹੋਣ ਕਰਕੇ ਇਸ ਦਾ ਰੋਚਕਤਾ ਵਾਲਾ ਪੱਖ ਹਮੇਸ਼ਾ ਭਾਰੂ ਰਹਿੰਦਾ ਹੈ। ਸੁਰਿੰਦਰ ਗਿੱਲ ਵੱਲੋਂ ਪੁਸਤਕ ਬਾਰੇ ਲੇਖਿਕਾ ਨੂੰ ਮੁਬਾਰਕਬਾਦ ਦਿੱਤੀ ਗਈ। 
ਸਮੂਹ ਬੁਲਾਰਿਆਂ ਵੱਲੋਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਕਾਰਜ ਸ਼ੈਲੀ ਅਤੇ ਸੁਹਜਮਈ ਦਿੱਖ ਦੀ ਸ਼ਲਾਘਾ ਕਰਦਿਆਂ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਗਈ।  ਇਸ ਵਿਚਾਰ ਚਰਚਾ ਵਿੱਚ ਸੰਜੀਵਨ ਸਿੰਘ, ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਡਾ. ਜਸਪਾਲ ਜੱਸੀ, ਸੁਧਾ ਜੈਨ ਸੁਦੀਪ, ਜਗਤਾਰ ਭੁੱਲਰ, ਗੁਰਪ੍ਰੀਤ ਸਿੰਘ ਨਿਆਮੀਆਂ, ਭੁਪਿੰਦਰ ਸਿੰਘ ਮਲਿਕ, ਕਰਨਲ ਅਮਰਜੀਤ ਸਿੰਘ, ਲੈਫਟੀਨੈਂਟ ਕਰਨਲ ਬਚਿੱਤਰ ਸਿੰਘ, ਬਲਵਿੰਦਰ ਸਿੰਘ ਢਿੱਲੋਂ, ਮਨਜੀਤ ਪਾਲ ਸਿੰਘ, ਰਵਿੰਦਰ ਸਿੰਘ, ਆਰ.ਐੱਸ.ਜਿੰਦਲ, ਗੁਰਚਰਨ ਸਿੰਘ, ਕੰਵਰ ਜਤਿੰਦਰ ਸਿੰਘ ਬੇਦੀ, ਭੁਪਿੰਦਰ ਸਿੰਘ ਭਾਗੋਮਾਜਰਾ,ਆਦਿ ਵੱਲੋਂ ਵੀ ਸ਼ਿਰਕਤ ਕੀਤੀ ਗਈ।
ਸਮਾਗਮ ਦੇ ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਨੂੰ ਸਮੂਹ ਪ੍ਰਧਾਨਗੀ ਮੰਡਲ ਅਤੇ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਸਮਾਗਮ ਵਿੱਚ ਪਹੁੰਚੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਮੈਡਮ ਦਿਲਪ੍ਰੀਤ ਚਹਿਲ ਵੱਲੋਂ ਕੀਤਾ ਗਿਆ। ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

Have something to say? Post your comment

 

More in National

ਜੰਮੂ-ਕਸ਼ਮੀਰ ਦੇ ਕੁਪਵਾੜਾ ਵਿੱਚ ਜ਼ਮੀਨ ਖਿਸਕਣ ਅਤੇ ਹੜ੍ਹ ਕਾਰਨ ਪੰਜ ਮੌਤਾਂ

ਹਾਈਵੇਅ ਥੱਲੇ ਦੱਬਣ ਨਾਲ 6 ਵਿਆਹ ਵਾਲੇ ਮਹਿਮਾਨਾਂ ਦੀ ਮੌਤ

ਛੱਤੀਸਗੜ੍ਹ-ਮਹਾਰਾਸ਼ਟਰ ਸਰਹੱਦ ’ਤੇ ਭਾਰੀ ਗੋਲੀਬਾਰੀ

ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਨਵੀਂ ਅਨਾਜ ਮੰਡੀ ਦਾ ਕੀਤਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਅਰੁਣਾਂਚਲ ਪ੍ਰਦੇਸ਼ ਵਿੱਚ ਮੀਂਹ ਪੈਣ ਕਾਰਨ ਨੈਸ਼ਨਲ ਹਾਈਵੇਅ 313 ਢਿੱਗਾਂ ਡਿੱਗਣ ਕਾਰਨ ਪ੍ਰਭਾਵਿਤ; ਦੇਸ਼ ਨਾਲੋਂ ਸੰਪਰਕ ਟੁੱਟਿਆ

ਆਲਮੀ ਤਪਸ਼ ਨੂੰ ਘਟਾਉਣ ਲਈ ਧਰਤ ਦਿਵਸ ਤੇ ਸਰਕਾਰੀ ਪੌਲੀਟੈਕਨਿਕ ਕਾਲਜ ਮੋਹਾਲੀ ਵਿਖੇ ਬੂਟੇ ਲਗਾਏ 

ਕੇਜਰੀਵਾਲ ਨੂੰ ਜੇਲ੍ਹ ‘ਚ ਪਹਿਲੀ ਵਾਰ ਦਿੱਤੀ ਗਈ ਇਨਸੁਲਿਨ

ਮਹਾਕਾਲ ਮੰਦਿਰ ਦੇ ਇੱਕ ਹੋਰ ਪੁਜਾਰੀ ਦੀ ਮੌਤ

ਡੀਐਮਕੇ ਇੱਕ ਪਰਿਵਾਰਿਕ ਪਾਰਟੀ : ਮੋਦੀ

ਛੱਤੀਸਗੜ੍ਹ ’ਚ ਵਾਪਰਿਆ ਭਿਆਨਕ ਹਾਦਸਾ