Monday, March 23, 2026
BREAKING NEWS
ਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂਮੋਹਾਲੀ ਪੁਲਿਸ ਵੱਲੋਂ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਧਮਕੀ ਭਰੀ ਈਮੇਲ ਮਾਮਲੇ ਵਿੱਚ ਸੋਹਾਣਾ ਥਾਣੇ ਵਿਖੇ ਐਫ ਆਈ ਆਰ ਦਰਜਮੋਹਾਲੀ ਦੇ ਸਕੂਲਾਂ ਨੂੰ ਬੰਬ ਦੀ ਧਮਕੀ; ਪੁਲਿਸ ਤੁਰੰਤ ਹਰਕਤ ਵਿੱਚ, 16 ਸਕੂਲ ਖਾਲੀ ਕਰਵਾਏ

Malwa

ਪਟਿਆਲਾ ਹੈਰੀਟੇਜ ਫੈਸੀਟਵਲ ਦੌਰਾਨ ਲਗਾਈ ਪੁਰਾਤਨ ਸਿੱਕਿਆਂ ਤੇ ਹੱਥ ਲਿਖਤਾਂ ਦੀ ਪ੍ਰਦਰਸ਼ਨੀ ਬਣੀ ਖਿੱਚ ਦਾ ਕੇਂਦਰ

February 03, 2024 12:21 PM
SehajTimes

ਪਟਿਆਲਾ : Khalsa College ਵਿਖੇ ਚੱਲ ਰਹੇ Patiala Heritage ਤੇ Military Literature Festival 'ਚ ਜਿਥੇ ਪਟਿਆਲਵੀਆਂ ਨੂੰ ਭਾਰਤੀ ਫੌਜ ਦੇ ਗੌਰਵਮਈ History ਨੂੰ ਨੇੜੇ ਤੋਂ ਜਾਨਣ ਦਾ ਮੌਕਾ ਮਿਲ ਰਿਹਾ ਹੈ, ਉਥੇ ਹੀ ਲੱਗੀ ਪ੍ਰਦਰਸ਼ਨੀ 'ਚ ਆਰਮਡ ਰੈਜੀਮੈਂਟ ਕਵਰ, ਪਰਮਵੀਰ ਚੱਕਰ, ਪਟਿਆਲਾ ਹੈਰੀਟੇਜ, ਨਾਭਾ, ਪਟਿਆਲਾ, ਕੈਥਲ, ਜੀਂਦ ਤੇ ਮਲੇਰਕੋਟਲਾ ਰਿਆਸਤਾਂ ਦੇ ਸਿੱਕੇ, ਬ੍ਰਿਟਿਸ਼ ਸਮੇਂ ਦੀਆਂ ਡਾਕ ਟਿਕਟਾਂ, ਨਾਨਕਸ਼ਾਹੀ ਸਿੱਕੇ, ਹੱਥ ਲਿਖਤ ਸ੍ਰੀ ਭਗਵਤ ਗੀਤਾ, ਰਮਾਇਣ ਅਤੇ 400 ਸਾਲ ਪੁਰਾਣੀ ਹੱਥ ਲਿਖਤ ਕੁਰਾਨ ਸਮੇਤ ਰਿਆਸਤੀ ਸਮੇਂ ਦੇ ਹਥਿਆਰਾਂ ਨੂੰ ਜਿਥੇ ਆਮ ਲੋਕਾਂ ਵੱਲੋਂ ਬੜੇ ਧਿਆਨ ਨਾਲ ਵਾਚਿਆਂ ਗਿਆ ਉਥੇ ਹੀ ਇਸ ਮੌਕੇ ਏ.ਐਸ. ਚਾਹਲ, ਅਕਾਲ ਸਹਾਇ ਅਜਾਇਬ ਘਰ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਅਤੇ ਯੰਗ ਹਿਸਟੋਰੀਅਨ ਸਿਮਰ ਸਿੰਘ ਵੱਲੋਂ ਇਨ੍ਹਾਂ ਵਸਤਾਂ ਦੇ ਇਤਿਹਾਸ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਗਿਆ।

ਪ੍ਰਦਰਸ਼ਨੀ ਦਾ ਦੌਰਾ ਕਰਨ ਉਪਰੰਤ Deputy Commissioner Shaukat Ahmed ਨੇ ਕਿਹਾ ਕਿ ਇਥੇ ਪਟਿਆਲਾ ਵਾਸੀਆਂ ਨੂੰ ਨਾ ਕੇਵਲ ਫੌਜ ਸਗੋਂ ਭਾਰਤ ਦੇ ਗੌਰਵਮਈ ਇਤਿਹਾਸ ਨੂੰ ਜਾਨਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੁਰਾਤਨ ਸਿੱਕੇ, ਡਾਕ ਟਿਕਟਾਂ, ਧਰਮ ਗ੍ਰੰਥ ਸਾਨੂੰ ਸਾਡੀ ਅਮੀਰ ਵਿਰਾਸਤ ਤੋਂ ਜਾਣੂ ਕਰਵਾਉਂਦੇ ਹਨ ਤੇ ਵਿਦਿਆਰਥੀਆਂ ਨੂੰ ਅਜਿਹੀਆਂ ਪ੍ਰਦਰਸ਼ਨੀਆਂ ਵਿਚੋਂ ਕਾਫ਼ੀ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ।

ਇਸ ਮੌਕੇ ਪ੍ਰਦਰਸ਼ਨੀ ਦੇਖਣ ਆਏ ਵਿਦਿਆਰਥੀਆਂ ਨੇ ਕਿਹਾ ਕਿ ਅਜਿਹੀਆਂ ਪੁਰਾਤਨ ਵਸਤਾਂ ਸਾਨੂੰ ਸਾਡੀ ਅਮੀਰ ਵਿਰਾਸਤ ਅਤੇ ਸਭਿਆਚਾਰ ਤੋਂ ਜਾਣੂ ਕਰਵਾਉਂਦੀਆਂ ਅਤੇ ਸਾਡੀ ਨੌਜਵਾਨ ਪੀੜ੍ਹੀ ਨੂੰ ਸੇਧ ਦੇਣ ਦਾ ਕੰਮ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਪ੍ਰਦਰਸ਼ਨੀ ਵਿੱਚ ਆਕੇ ਫੂਲਕੀਆਂ ਅਸਟੇਟ ਨਾਲ ਸਬੰਧਤ ਇਤਿਹਾਸ ਨੂੰ ਜਾਣਨ ਵਿਚ ਮਦਦ ਮਿਲੀ ਹੈ। ਇਸ ਮੌਕੇ ਏ.ਐਸ. ਚਾਹਲ ਤੇ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ 3 ਫਰਵਰੀ ਤੱਕ ਲਗਾਈ ਜਾਵੇਗੀ।

ਅਕਾਲ ਸਹਾਇ ਅਜਾਇਬ ਘਰ ਦੇ ਚੇਅਰਮੈਨ ਸ. ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਵਿਚ ਪੰਜਾਬ ਦੀ ਵਿਰਾਸਤ ਨਾਲ ਸਬੰਧਤ ਵਸਤੂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਇਸ ਮੌਕੇ ਏ.ਡੀ.ਸੀ. ਅਨੁਪ੍ਰਿਤਾ ਜੌਹਲ, ਐਸ.ਡੀ.ਐਮ. ਸਮਾਣਾ ਚਰਨਜੀਤ ਸਿੰਘ, ਤਹਿਸੀਲਦਾਰ ਲਾਰਸਨ ਸਿੰਗਲਾ ਵੀ ਮੌਜੂਦ ਸਨ।

 

Have something to say? Post your comment

 

More in Malwa

ਪਿਛਲੀਆਂ ਸਰਕਾਰਾਂ ਦੀ ਨਾਕਾਮੀ ਕਾਰਨ ਸੱਭਿਆਚਾਰਕ ਮੇਲੇ ਲੱਗਣੋਂ ਹਟ ਗਏ ਸਨ, ਹੁਣ ‘ਰੰਗਲੇ ਪੰਜਾਬ’ ਦੇ ਰੰਗ ਦਿਸਣ ਲੱਗੇ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਠੇਕਾ ਮੁਲਾਜ਼ਮਾਂ ਨੇ "ਆਪ" ਸਰਕਾਰ ਖ਼ਿਲਾਫ਼ ਕੱਢੀ ਰੱਜਕੇ ਭੜਾਸ 

ਕੰਗਣਵਾਲ ਦੇ ਇਕ ਨੌਜਵਾਨ ਦਾ ਦੁਬਈ ਵਿਖੇ ਕਤਲ

ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਸਮਾਣਾ ਦਫ਼ਤਰ ਵਿਖੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

ਵਿਧਾਇਕ ਜੌੜਾਮਾਜਰਾ ਦੀ ਟੀਮ ਨੇ ਸਮਾਣਾ ਹਲਕੇ ਦੇ ਲੋਕਾਂ ਨੂੰ ਧਰੁਵ ਰਾਠੀ ਦੀ ਦਸਤਾਵੇਜੀ ਫ਼ਿਲਮ ਦਿਖਾਈ

ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬ ਸਰਕਾਰ ਦੇ ਮੱਛੀ ਪਾਲਣ ਵਿਭਾਗ ਦੇ ਸਹਿਯੋਗ ਨਾਲ਼ ਕਰਵਾਇਆ ਗਿਆ ਇੱਕ ਰੋਜ਼ਾ ਸੈਮੀਨਾਰ

ਪਾਣੀ ਦੇ ਬਕਾਇਆ ਮੁੱਦੇ ’ਤੇ ਸਪੀਕਰ ਸੰਧਵਾਂ ਵੱਲੋਂ ਰਾਜਸਥਾਨ ਸਰਕਾਰ ਨੂੰ ਅਪੀਲ

ਸੁਨਾਮ 'ਚ ਟਰੈਫਿਕ ਪੁਲਿਸ ਦੇ ਨਵੇਂ ਦਫਤਰ ਦਾ ਕੀਤਾ ਉਦਘਾਟਨ

ਭਾਰਤ ਦਾ ਦੂਜਾ ਸਭ ਤੋਂ ਵੱਡਾ ਟਾਟਾ ਸਟੀਲ ਪਲਾਂਟ ਪੰਜਾਬ ਵਿੱਚ ਕਾਰਜਸ਼ੀਲ, ਹਜ਼ਾਰਾਂ ਨੌਜਵਾਨਾਂ ਨੂੰ ਮਿਲੇਗਾ ਰੋਜ਼ਗਾਰ

ਪ੍ਰਿਤਪਾਲ ਸਿੰਘ ਹਾਂਡਾ ਅਕਾਲੀ ਦਲ (ਪੁਨਰ ਸੁਰਜੀਤ ) ਦੇ ਜਨਰਲ ਸਕੱਤਰ ਬਣੇ