Wednesday, September 17, 2025

National

ਹਿਮਾਚਲ ‘ਚ ਬਰਫਬਾਰੀ ਨਾ ਹੋਣ ਕਾਰਨ ਪੰਜਾਬ ਹਰਿਆਣਾ ਅਤੇ ਰਾਜਸਥਾਨ ਹੋਣਗੇ ਪ੍ਰਭਾਵਿਤ

January 27, 2024 03:57 PM
SehajTimes

ਹਿਮਾਚਲ : ਇਸ ਵਾਰ ਹਿਮਾਚਲ ਦੇ ਹਿਮਾਲੀਅਨ ਖੇਤਰਾਂ ਵਿੱਚ ਬਰਫ਼ਬਾਰੀ ਨਹੀਂ ਹੋਈ। ਇਸ ਦਾ ਅਸਰ ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆ ਤੱਕ ਗਰਮੀਆਂ ‘ਚ ਦੇਖਣ ਨੂੰ ਮਿਲੇਗਾ । ਖਾਸ ਕਰਕੇ ਗਰਮੀਆਂ ਵਿੱਚ ਇਸ ਦਾ ਅਸਰ ਗੁਆਂਢੀ ਰਾਜਾਂ ਪੰਜਾਬ, ਹਰਿਆਣਾ , ਦਿੱਲੀ ਅਤੇ ਰਾਜਸਥਾਨ ਦੀ ਖੇਤੀ ‘ਤੇ ਪਵੇਗਾ। ਹਿਮਾਚਲ ਦੇ ਚਾਰ ਨਦੀ ਬੇਸਿਨ, ਚਨਾਬ, ਰਾਵੀ, ਸਤਲੁਜ ਅਤੇ ਬਿਆਸ ‘ਤੇ ਬਰਫ਼ ਨਾਲ ਢੱਕਣ ਵਾਲਾ ਖੇਤਰ ਪਿਛਲੇ ਸਾਲ ਵੀ 14 ਫੀਸਦੀ ਘਟਿਆ ਹੈ। ਇਸ ਵਾਰ ਵੀ ਅੱਧੀ ਸਰਦੀ ਲੰਘ ਜਾਣ ਤੋਂ ਬਾਅਦ ਇਹੀ ਰੁਝਾਣ ਦੇਖਣ ਨੂੰ ਮਿਲਿਆ ਹੈ। ਸਰਦੀ ਦੇ ਸੋਕੇ ਨੇ ਪਿਛਲੇ 122 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਜਿਹੜੇ ਪਹਾੜ ਸਰਦੀਆ ਵਿੱਚ ਬਰਫ਼ ਨਾਲ ਢੱਕੇ ਹੁੰਦੇ ਹਨ,ਉਹ ਖਾਲੀ ਪਏ ਹਨ। ਇਸ ਨਾਲ ਗਰਮੀਆਂ ਵਿੱਚ ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਪਾਣੀ ਲਈ ਹਾਹਾਕਾਰ ਮੱਚੀ ਜਾਵੇਗੀ । ਹਿਮਾਚਲ ਵਾਤਾਵਰਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਹਿਮਕੋੋਸਟ ਦੇ ਮੌਸਮੀ ਤਬਦੀਲੀਆਂ ਬਾਰੇ ਰਾਜ ਕੇਂਦਰ ਨੇ ਪਿਛਲੇ ਸਾਲ 15 ਅਕਤੂਬਰ ਤੋਂ ਬਰਫ਼ ਦੇ ਢੱਕਣ ਵਾਲੇ ਖੇਤਰ ‘ਤੇ ਅਧਿਐਨ ਸ਼ੁਰੂ ਕੀਤਾ ਹੈ। ਇਸ ਦੇ ਲਈ ਸਤਲੁਜ, ਰਾਵੀ ਅਤੇ ਚਨਾਵ ਬੇਸਿਨ ਦੇ ਦਰਿਆਵਾਂ ਦੇ ਕੰਢਿਆ ਦੀਆਂ ਸੈਟੇਲਾਈਟ ਤਸਵੀਰਾਂ ਲਈਆ ਗਈਆਂ ਹਨ। ਸੂਤਰਾਂ ਦੀ ਮੰਨੀਏ ਤਾਂ ਇਸ ਸਾਲ ਵੀ ਹਿਮਾਚਲ ਪ੍ਰਦੇਸ਼ ਦੀ ਹੁਣ ਤੱਕ ਦੀ ਜਾਂਚ ‘ਚ ਬਰਫ਼ ਨਾਲ ਢੱਕੇ ਖੇਤਰ ਵਿੱਚ ਹੋਰ ਕੌਮੀ ਆਈ ਹੈ। ਹਿਮਾਲੀਆਂ ‘ਚ ਗਲੇਸ਼ੀਅਰ ਰੀਚਾਰਜ ਨਾ ਹੋਣ ਕਾਰਨ ਉਨ੍ਹਾਂ ਦੀ ਸਿਹਤ ‘ਤੇ ਅਸਰ ਪਿਆ ਹੈ। ਇਸ ਕਾਰਨ ਗਰਮੀਆਂ ਵਿੱਚ ਹਿਮਾਚਲ ਦੇ ਨਾਲ ਗੁਆਂਢੀ ਰਾਜਾਂ ਵਿੱਚ ਵੀ ਸੋਕੇ ਵਰਗੇ ਹਾਲਾਤ ਪੈਦਾ ਹੋ ਸਕਦੋ ਹਨ। ਹਿਮਾਚਲ ਵਿੱਚ ਵੀ ਸਿੰਚਾਈ ਅਤੇ ਬਿਜਲੀ ਉਤਪਾਦਨ ਲਈ ਪਾਣੀ ਨਹੀਂ ਮਿਲੇਗਾ।

 

Have something to say? Post your comment

 

More in National

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੀਆਂ ਤਿਆਰੀਆਂ ਲਈ ਮੀਟਿੰਗ ਆਯੋਜਿਤ : ਹਰਮੀਤ ਸਿੰਘ ਕਾਲਕਾ"

ਬਰਨਾਲਾ ਦਾ ਕਚਹਿਰੀ ਚੌਕ ਪੁਲ 15 ਦਿਨਾਂ ਲਈ ਵੱਡੇ ਵਾਹਨਾਂ ਦੀ ਆਵਾਜਾਈ ਲਈ ਕੀਤਾ ਬੰਦ

ਖਤਰੇ ਦੇ ਨਿਸ਼ਾਨ ਤੋਂ 16 ਫੁੱਟ ਉਤੇ ਪਹੁੰਚਿਆ ਪੌਂਗ ਡੈਮ ‘ਚ ਪਾਣੀ ਦਾ ਲੈਵਲ

ਮਹਾਰਾਸ਼ਟਰ ਸਰਕਾਰ ਦੀ ਸਿੱਖਾਂ ਪ੍ਰਤੀ ਦੋ ਹੋਰ ਅਹਿਮ ਪ੍ਰਾਪਤੀਆਂ

ਤਾਮਿਲਨਾਡੂ ਦੀ ‘ਮੁੱਖ ਮੰਤਰੀ ਬਰੇਕਫਾਸਟ ਸਕੀਮ’ ਨੂੰ ਪੰਜਾਬ ਵਿੱਚ ਲਾਗੂ ਕਰਨ ਦੀ ਸੰਭਾਵਨਾ ਲੱਭਾਂਗੇ : ਮੁੱਖ ਮੰਤਰੀ ਭਗਵੰਤ ਮਾਨ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਤੰਜਲੀ ਯੋਗਪੀਠ‌ ਅਤੇ ਪਤੰਜਲੀ ਅਯੁਰਵੇਦ ਨਾਲ ਮਿਲ ਕੇ ਸਮੁੱਚੀ ਮਾਨਵਤਾ ਦੀ ਭਲਾਈ ਲਈ ਕੰਮ ਕਰੇਗੀ : ਹਰਮੀਤ ਸਿੰਘ ਕਾਲਕਾ

ਸਿਹਤ, ਸਿੱਖਿਆ, ਬਿਜਲੀ ਅਤੇ ਹੋਰ ਪ੍ਰਮੁੱਖ ਖੇਤਰਾਂ ਵਿੱਚ ਪੰਜਾਬ ਸਰਕਾਰ ਨੇ ਇਤਿਹਾਸਕ ਪਹਿਲਕਦਮੀਆਂ ਕੀਤੀਆਂ : ਮੁੱਖ ਮੰਤਰੀ

ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ : ਗੁਰਬਾਣੀ ਨਾਲ ਜੁੜਨ ਲਈ ਸਰਦਾਰ ਹਰਮੀਤ ਸਿੰਘ ਕਾਲਕਾ ਦੀ ਅਪੀਲ

ਮੁੰਬਈ ਪੁਲੀਸ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਏ ਆਈ ਦੁਆਰਾ ਅਪਮਾਨ ’ਤੇ ਐਫ ਆਈ ਆਰ ਦਰਜ, ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦਾ ਭਰੋਸਾ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 13 ਸ੍ਰੀ ਅਖੰਡ ਪਾਠ ਸਾਹਿਬਾਂ ਦੀ ਆਰੰਭਤਾ : ਹਰਮੀਤ ਸਿੰਘ ਕਾਲਕਾ*