Thursday, May 09, 2024

Social

ਜੇ ਹੱਸ ਕੇ ਬੁਲਾ ਲੈਂਦੇ ....

January 27, 2024 12:04 PM
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ

1. ਰੱਬ ਨੂੰ ਜੋ ਹਮੇਸ਼ਾ ਯਾਦ ਰੱਖਣ 

ਕਰਦੇ ਨਹੀਂ ਕਿਸੇ ਦਾ ਨੁਕਸਾਨ ,
ਉਹ ਹਰ ਸਮੇਂ ਯਾਦ ਰੱਖਦੇ 
ਕਿ ਸਭ ਨੂੰ ਦੇਖ ਰਹੇ ਭਗਵਾਨ ...
2. ਕੁਝ ਬੰਦੇ ਕਰਦੇ ਕੁਝ ਹੋਰ
ਤੇ ਕੁਝ ਹੋਰ ਪਏ ਦੱਸਦੇ ,
ਕੁਝ ਬੰਦੇ ਲੱਖ ਦੇ
ਤੇ ਕੁਝ ਹੁੰਦੇ ਨੇ ਕੱਖ ਦੇ ,
ਪਰ ਸਭ ਤੋਂ ਖਤਰਨਾਕ ਹੁੰਦੇ 
ਉਹ ਬੰਦੇ ,
ਜਿਹੜੇ ਦੋ - ਦੋ ਚਿਹਰੇ ਰੱਖਦੇ...
3. ਦੂਰ ਹੋ ਕੇ ਵੀ ਯਾਦ ਆਉਂਦੇ ਕਈ
ਨੇੜੇ ਹੋ ਕੇ ਰੁਲਾਉਂਦੇ ਕਈ ,
ਬੰਦੇ - ਬੰਦੇ ਦਾ ਫ਼ਰਕ ਹੁੰਦਾ ' ਧਰਮਾਣੀ ' ,
ਦੁੱਖ ਦੇ ਵੀ ਹਸਾਉਂਦੇ ਕਈ...
4. ਦੋਸਤੋ ! ਕਦੇ ਕਿਸੇ ਨਾਲ਼ ਲੜੋ ਨਾ ,
ਗਲਤ ਬੰਦੇ ਨਾਲ਼ ਬਹੁਤਾ ਤੁਸੀਂ ਖੜੋ ਨਾ ;
ਹਰ ਗੱਲ ਦਾ ਕੋਈ ਮਤਲਬ ਹੁੰਦਾ ,
ਪਰ ਗੱਲ - ਗੱਲ 'ਤੇ ਵੀ ਬਹੁਤਾ ਅੜੋ ਨਾ...
5.  ਕਈ ਚਲਾਕੀਆਂ ਕਰਨ ਕੋਝੀਆਂ
ਜਿਵੇਂ ਦੂਜੇ ਨੂੰ ਨਾ ਹੋਣ ਸੋਝੀਆਂ ,
ਜੋ ਬਣਨ ਬੜੇ ਚਲਾਕ ,
 ਬਾਅਦ 'ਚ ਹੁੰਦੇ ਬੜੇ ਖਰਾਬ...
6. ਤਬਾਹ ਕਰਕੇ ਸਾਨੂੰ 
ਹੁਣ ਯਾਰੀਆਂ ਲਾਉਣ ਨੂੰ ਫਿਰੇ ,
ਉਸ ਨੂੰ ਕੀ ਪਤਾ 
ਦੁੱਖਾਂ 'ਚ ਅਸੀਂ ਕਿੰਨਾ ਘਿਰੇ ...?
7. ਅੱਜ ਆਇਆ ਸੀ ਕੋਲ਼ ਮੇਰੇ ਕੋਈ 
ਪਰ ਉਸਨੇ ਪੁੱਛਿਆ ਨਾ ਮੇਰਾ ਹਾਲ  ,
ਅਸੀਂ ਵੀ ਨਜ਼ਰ ਚੁਰਾ ਕੇ ਲੰਘ ਗਏ  
ਹੋਈ ਬੜੀ ਕਮਾਲ ...
8. ਮੈਨੂੰ ਰੋਂਦੇ ਨੂੰ ਛੱਡ ਗਏ ਸੀ ਕਈ
ਮੈਂ ਹੁਣ ਪੱਥਰ - ਦਿਲ ਹੋ ਗਿਆ ਹਾਂ ,
ਮੈਨੂੰ ਵੀ ਹੁਣ 
ਕਿਸੇ ਦੀ ਕੀ ਪਈ...? 
9. ਜੇ ਮੈਨੂੰ ਹੱਸ ਕੇ ਬੁਲਾ ਲੈਂਦੇ 
ਤਾਂ ਅਸੀਂ ਵੀ ਸਿਰ ਝੁਕਾ ਲੈਂਦੇ ,
ਉਹ ਆਕੜ ਨਾਲ ਲੰਘ ਗਏ 
ਫਿਰ ਅਸੀਂ ਕਿਉਂ ਨੀਵੇਂ ਪੈਂਦੇ ...?
10. ਕਿਸੇ ਦੀਆਂ ਯਾਦਾਂ ਵਿੱਚ ਖੋ ਕੇ 
ਕਦੇ ਕਿਸੇ ਲਈ ਰੋ ਕੇ ,
ਵਖਤ ਲੰਘਾ ਰਹੇ ਆਂ
 ਜ਼ਿੰਦਗੀ ਨੂੰ ਢੋਅ ਕੇ ...
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
( ਪ੍ਰਸਿੱਧ ਲੇਖਕ ਸ਼੍ਰੀ ਅਨੰਦਪੁਰ ਸਾਹਿਬ )
ਸਾਹਿਤ ਵਿੱਚ ਕੀਤੇ ਵਿਸ਼ੇਸ਼ ਕਾਰਜਾਂ ਲਈ ਲੇਖਕ ਦਾ ਨਾਂ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ਼ ਹੈ )
9478561356 
 

ਲਿੰਕ ਨੂੰ ਕਲਿਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ : ਮਨੀਪੁਰ ਆਸਾਮ ਰਾਈਫ਼ਲਜ਼ ਦੇ ਜਵਾਨ ਨੇ ਸਾਥੀਆਂ ’ਤੇ ਗੋਲੀਆਂ ਚਲਾਉਣ ਮਗਰੋਂ ਖ਼ੁਦਕੁਸ਼ੀ ਕੀਤੀ

 

ਲਿੰਕ ਨੂੰ ਕਲਿਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ : ਦਸੂਹਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਪੰਜ ਜਣੇ ਝੁਲਸੇ

 

ਲਿੰਕ ਨੂੰ ਕਲਿਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ : ਸੁਪਨੇ ਨਹੀਂ ਹਕੀਕਤ ਬੁਣਦੇ, ਇਸ ਲਈ ਸਾਰੇ ਮੋਦੀ ਨੂੰ ਚੁਣਦੇ’ ਭਾਜਪਾ ਦਾ ਚੋਣ ਪ੍ਰਚਾਰ ਗੀਤ ਰਿਲੀਜ਼

 

ਲਿੰਕ ਨੂੰ ਕਲਿਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ : ਕਿਸਾਨਾਂ ਨੇ ਗਣਰਾਜ ਦਿਹਾੜੇ ਮੌਕੇ ਕੱਢਿਆ ਟਰੈਕਟਰ ਮਾਰਚ

 

ਲਿੰਕ ਨੂੰ ਕਲਿਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਸ਼ਾਨਦਾਰ ਸੇਵਾਵਾਂ ਲਈ 14 ਪੁਲਿਸ ਅਧਿਕਾਰੀਆਂ ਦਾ ‘ਮੁੱਖ ਮੰਤਰੀ ਮੈਡਲ’ ਨਾਲ ਸਨਮਾਨ

 

ਲਿੰਕ ਨੂੰ ਕਲਿਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ : ਸਾਡੇ ਸੰਵਿਧਾਨ ਨੇ ਭਾਰਤ ਨੂੰ ਅਨੇਕਤਾ ਵਿੱਚ ਏਕਤਾ ਦਾ ਪ੍ਰਤੀਕ ਬਣਾਇਆ: ਡਿਪਟੀ ਕਮਿਸ਼ਨਰ

 

Have something to say? Post your comment