Wednesday, May 22, 2024

Malwa

ਪਾਵਰ ਆਫ਼ ਗਰੂਮਿੰਗ ਇਨ ਯੂਅਰ ਪ੍ਰੋਫੈਸ਼ਨਲ ਲਾਈਫ਼' ਵਿਸ਼ੇ 'ਤੇ ਦੋ ਰੋਜ਼ਾ ਵਰਕਸ਼ਾਪ

January 24, 2024 09:14 PM
SehajTimes
ਪਟਿਆਲਾ : ਸਰਕਾਰੀ (ਸਟੇਟ) ਕਾਲਜ ਆਫ਼ ਐਜੂਕੇਸ਼ਨ ਵਿਖੇ ਸਕੀਮ ਫਾਰ ਵੋਕੇਸ਼ਲਾਈਜੇਸ਼ਨ ਅਤੇ ਸਕਿੱਲ ਡਿਵੈਲਪਮੈਂਟ ਸਕੀਮ ਤਹਿਤ ਗੌਰਮਿੰਟ ਕਾਲਜ਼ਿਜ਼ ਆਫ਼ ਪੰਜਾਬ ਤਹਿਤ 'ਪਾਵਰ ਆਫ਼ ਗਰੂਮਿੰਗ ਇਨ ਯੂਅਰ ਪ੍ਰੋਫੈਸ਼ਨਲ ਲਾਈਫ਼' ਵਿਸ਼ੇ 'ਤੇ ਦੋ ਰੋਜ਼ਾ ਵਰਕਸ਼ਾਪ ਕਰਵਾਈ ਗਈ।ਪ੍ਰਿੰਸੀਪਲ ਚਰਨਜੀਤ ਕੌਰ ਨੇ ਰਿਸੋਰਸ ਪਰਸਨ ਦਾ ਸਵਾਗਤ ਕੀਤਾ।  ਵਰਕਸ਼ਾਪ ਮੌਕੇ ਆਮਿਲ ਅਕੈਡਮੀ ਪਟਿਆਲਾ ਤੋਂ ਆਮਿਲ ਹਾਸਿਨ ਤੇ ਟੀਮ ਸਮੇਤ ਮਿਸ ਆਸ਼ਿਨਾ ਨੇ  ਵਿਦਿਆਰਥੀਆਂ ਨੂੰ ਸਕਿੱਨ ਕੇਅਰ ਤੇ ਉਸ ਨਾਲ ਸਬੰਧਿਤ ਸਮੱਸਿਆਵਾਂ ਬਾਰੇ ਜਾਗਰੂਕ ਕੀਤਾ ਤੇ ਵਿਦਿਆਰਥੀਆਂ ਵੱਲੋਂ ਦੱਸੀਆਂ ਸਮੱਸਿਆਵਾਂ ਦਾ ਹੱਲ ਕਰਦੇ ਹੋਏ, ਵਿਦਿਆਰਥੀਆਂ ਨੂੰ ਹੱਥੀਂ ਕੰਮ ਕਰਨ ਉਤੇ ਜ਼ੋਰ ਦਿੱਤਾ।ਅਗਲੇ ਸੈਸ਼ਨ ਵਿੱਚ ਅਜੋਕੇ ਸਮੇਂ ਦੀ ਲੋੜ ਅਨੁਸਾਰ ਸਕਿੱਨ ਮਸਾਜ, ਹੇਅਰ ਸਟਾਇਲ ਦੀ ਟ੍ਰੇਨਿੰਗ ਦਿੱਤੀ।ਵਰਕਸ਼ਾਪ ਦੇ ਦੂਜੇ ਦਿਨ ਟੀਮ ਨੇ ਮੇਕਅੱਪ ਬਾਰੇ ਦਸਦਿਆਂ ਸਕਿੱਨ ਨਾਲ ਸਬੰਧਿਤ ਗ਼ਲਤ ਉਤਪਾਦ ਦੀ ਵਰਤੋਂ ਨਾਲ ਹੋਣ ਵਾਲੀਆਂ ਸਮੱਸਿਆਵਾਂ ਬਾਰੇ ਵੀ ਜਾਣੂ ਕਰਵਾਇਆ।
ਡਾ. ਦੀਪਿਕਾ ਰਾਜਪਾਲ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਗਿਆ ਕਿ ਅੱਜ ਦੇ ਸਮੇਂ ਵਿੱਚ ਜਿੱਥੇ ਕਿ ਹਰ ਵਿਦਿਆਰਥੀ ਦੇ ਲਈ ਨੌਕਰੀ ਪ੍ਰਾਪਤ ਕਰਨ ਖਾਤਿਰ ਡਿਗਰੀ ਦੀ ਜ਼ਰੂਰਤ ਹੈ ਉਥੇ ਇਸ ਦੇ ਨਾਲ ਹੀ ਹੱਥੀਂ ਕੰਮ ਕਰਨਾ ਵੀ ਮਹੱਤਵਪੂਰਨ ਹੈ। 
ਇਸ ਮੌਕੇ ਡਾ. (ਪ੍ਰੋ.) ਇੰਦਰਜੀਤ ਸਿੰਘ ਚੀਮਾ, ਨਵਨੀਤ ਕੌਰ ਜੇਜੀ, ਨਵਦੀਪ ਕੰਬੋਜ਼ ਡਾ. ਏਕਤਾ ਸ਼ਰਮਾ ਅਤੇ ਸਟਾਫ਼ ਮੈਂਬਰ ਮੌਜੂਦ ਰਿਹਾ, ਡਾ. ਕੁਲਜੀਤ ਕੌਰ ਨੇ ਮੰਚ ਦਾ ਸੰਚਾਲਨ ਕੀਤਾ।ਸਕੀਮ ਫਾਰ ਵੋਕੇਸ਼ਲਾਈਜੇਸ਼ਨ ਤੇ ਸਕਿੱਲ ਡਿਵੈਲਪਮੈਂਟ ਸਕੀਮ ਗੌਰਮਿੰਟ ਕਾਲਜ਼ਿਜ਼ ਆਫ਼ ਪੰਜਾਬ ਦੀ ਕਾਲਜ ਕਮੇਟੀ ਨੇ ਵਰਕਸ਼ਾਪ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ।
 
 

Have something to say? Post your comment

 

More in Malwa

ਡਾਕਟਰ ਅਤੇ ਮੈਡੀਕਲ ਸਟਾਫ ਮਰੀਜਾਂ ਲਈ ਰੱਬ ਦਾ ਦੂਜਾ ਰੂਪ, ਆਪਣੀ ਨੈਤਿਕ ਅਤੇ ਪੇਸੇਵਰ ਜਿੰਮੇਵਾਰੀ ਸਮਝਦੇ ਹੋਏ

ਮਾਲੇਰਕੋਟਲਾ ਅਧੀਨ ਪੈਦੇ ਅਸੈਂਬਲੀ ਸੈਗਮੈਂਟ ਅਮਰਗੜ੍ਹ ਪੋਲਿੰਗ ਬੂਥਾਂ ਦਾ ਲਿਆ ਜਾਇਜਾ

ਸੁਨਾਮ ਚ, ਲੋਕ ਪੀਣ ਵਾਲੇ ਪਾਣੀ ਨੂੰ ਤਰਸੇ

ਪੋਲਿੰਗ ਸਟਾਫ਼ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਏ: ਜ਼ਿਲ੍ਹਾ ਚੋਣ ਅਫ਼ਸਰ 

ਚੋਣ ਅਮਲਾ ਪੂਰੀ ਜਿੰਮੇਵਾਰੀ ਨਾਲ ਨਿਰਪੱਖ ਰਹਿ ਕੇ ਪੁਆਏ ਵੋਟਾਂ : ਸ਼ੌਕਤ ਅਹਿਮਦ ਪਰੇ

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਸੁਰੱਖਿਆ ਦੇ ਪ੍ਰਬੰਧ ਦੀ ਕੀਤੀ ਸਮਖਿਆ

ਜ਼ਿਲ੍ਹਾ ਮੈਜਿਸਟਰੇਟ ਵੱਲੋਂ 01 ਜੂਨ ਨੂੰ ਵੋਟਾਂ ਵਾਲੇ ਦਿਨ ਕਮਾਈ ਛੁੱਟੀ ਦਾ ਐਲਾਨ

ਕਿਸਾਨਾਂ ਨੇ ਅਮਨ ਅਰੋੜਾ ਦੀ ਕੋਠੀ ਅੱਗੇ ਕੀਤੀ ਨਾਅਰੇਬਾਜ਼ੀ

ਜੇਕਰ ਦੇਸ਼ ਨਿਰਪੱਖ ਹੈ ਤਾਂ ਸਾਰਿਆਂ ਲਈ ਬਰਾਬਰ ਹੱਕ ਕਿਉਂ ਨਹੀਂ: ਸਿਮਰਨਜੀਤ ਸਿੰਘ ਮਾਨ

ਈਵੀਐੱਮਜ਼ ਦੀ ਦੂਜੀ ਰੈਂਡਮਾਈਜ਼ੇਸ਼ਨ