Sunday, November 02, 2025

National

ਸ਼ੇਅਰ ਬਾਜ਼ਾਰ ’ਚ ਡੇਢ ਸਾਲ ਦੀ ਸੱਭ ਤੋਂ ਵੱਡੀ ਗਿਰਾਵਟ

January 18, 2024 04:49 PM
SehajTimes

ਮੁੰਬਈ : ਘਰੇਲੂ ਸ਼ੇਅਰ ਬਾਜ਼ਾਂਰਾਂ ’ਚ ਹਾਲ ਹੀ ’ਚ ਆਈ ਤੇਜ਼ੀ ਤੋਂ ਬਾਅਦ ਬੁੱਧਵਾਰ ਨੂੰ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ 1,628 ਅੰਕ ਡਿੱਗ ਗਿਆ । ਪਿਛਲੇ ਢੇਰ ਸਾਲ ’ਚ ਸੈਂਸੈਂਕਸ ’ਚ ਇਕ ਦਿਨ ’ਚ ਆਈ ਇਹ ਸਭ ਤੋਂ ਵੱਡੀ ਗਿਰਾਵਟ ਹੈ। ਵਿਸ਼ਵ ਪੱਧਰ ’ਤੇ ਕਮਜੋਰ ਰੁਝਾਨ ਦੇ ਵਿਚਕਾਰ ਬੈਂਕ, ਮੈਟਲ ਅਤੇ ਪੈਟਰੌਲੀਅਮ ਸ਼ੇਅਰਾਂ ਵਿੱਚ ਮਜ਼ਬੂਤ ਬਿਕਰੀ ਕਾਰਨ ਬਾਜ਼ਾਰ ਵਿੱਚ ਗਿਰਾਵਟ ਆਈ । 30 ਸ਼ੇਅਰਾਂ ਵਾਲਾ ਸੈਂਸੈਕਸ 1,628.01 ਅੰਕ ਯਾਨੀ 2.23 ਫੀਸਦੀ ਦੀ ਗਿਰਾਵਟ ਨਾਲ 71,500.76 ਅੰਕ ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ ਡਿੱਗ ਕੇ 1,699.47 ਦੇ ਹੇਠਲੇ ਪੱਧਰ ’ਤੇ ਆ ਗਿਆ। ਸੈਂਸੈਕਸ ਦੇ 30 ਸ਼ੇਅਰਂ ’ਚੋਂ 24 ਸ਼ੇਅਰਾਂ ’ਚ ਗਿਰਾਵਟ ਦਰਜ ਕੀਤੀ ਗਈ। ਨੈਂਸ਼ਨਲ ਸਟਾਕ ਐਕਸਚੇਂਜ ਦਾ ਨਿਫਟ 460.35 ਅੰਕ ਯਾਨੀ 2.09 ਫੀਸਦੀ ਡਿੱਕ ਕੇ 21,571.95 ਅੰਕ ’ਤੇ ਬੰਦ ਹੋਇਆ। ਕਮਜ਼ੋਰ ਕੌਂਮਾਂਤਰੀ ਰੁਝਾਨਾਂ ਦਰਮਿਆਨ ਸ਼ੇਅਰ ਬਾਜ਼ਾਰ ’ਚ ਭਾਰੀ ਗਿਰਾਵਟ ਕਾਰਨ ਬੁੱਧਵਾਰ ਨੂੰ ਨਿਵੇਸ਼ਕਾਂ ਨੂੰ 4.59 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ । ਪ੍ਰਮੁੱਖ ਸੂਚਨਾਂ ਸੈਸੈਂਕਸ ਅਤੇ ਨਿਫਟੀ ਫ਼ਸਦੀ ਦੇ ਹਿਸਾਬ ਨਾਲ 13 ਜੂਨ 2022 ਤੋਂ ਬਾਅਦ ਇਹ ਸੱਭ ਤੋਂ ਵੱਡੀ ਇੱਕ ਦਿਨ ਦੀ ਗਿਰਾਵਟ ਹੈ। ਇਹ ਭਾਰੀ ਗਿਰਾਵਟ ਸ਼ੇਅਰ ਬਾਜ਼ਾਰ ਵਿੱਚ ਹਾਲ ਹੀ ਵਿੱਚ ਆਈ ਤੇਜ਼ੀ ਤੋਂ ਬਾਅਦ ਆਈ ਹੈ। ਸੈਸੈਂਕਸ ’ਚ ਐਚ ਡੀ ਐਫ ਸੀ ਬੈਂਕ 8 ਫੀਸਦੀ ਤੋਂ ਜ਼ਿਆਦਾ ਡਿੱਗ ਗਿਆ । ਤਿਮਾਹੀ ਨਤੀਜੇ ਬਾਜ਼ਾਰ ਦੀਆਂ ਉਮੀਦਾਂ ਦੇ ਅਨੁਕੂਲ ਹੋਣ ਤੋਂ ਬਾਅਦ ਕੰਪਨੀ ਦਾ ਸਟਾਕ ਹੇਠਾਂ ਆਇਆ ਹੈ। ਇਸ ਦੇ ਨਾਲ ਹੀ ਕੰਪਨੀ ਦੇ ਬਾਜ਼ਾਰ ਪੂੰਜੀਕਰਨ ’ਚ ਇੱਕ ਲੱਖ ਕਰੋੜ ਰੁਪਏ ਤੋਂ ਜਿਆਦਾ ਦੀ ਕਮੀ ਆਈ ਹੈ। ਐਚ .ਡੀ .ਐਫ ਸੀ ਬੈਂਕ ਨੇ ਮੰਗਲਵਾਰ ਨੂੰ ਵਿੱਤੀ ਨਤੀਜੇ ਜਾਰੀ ਕੀਤੇ। ਇਸ ਦੇ ਮੁਤਾਬਕ ਅਕਤੂਬਰ ਦਸੰਬਰ ਤਿਮਾਹੀ ’ਚ ਕੰਪਨੀ ਦਾ ਏਕੀਕ੍ਰਿਤ ਸ਼ੁੱਧ ਲਾਭ 2.65 ਫੀਸਦੀ ਵੱਧ ਕੇ 17,258 ਕਰੋੜ ਰੁਪਏ ਰਿਹਾ । ਇਸ ਤੋਂ ਪਿਛਲੀ ਸਤੰਬਰ ਤਿਮਾਹੀ ’ਚ ਕੰਪਨੀ ਨੂੰ 16,811 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ । ਕੋਟਕ ਮਹਿੰਦਰਾ ਬੈਂਕ, ਐਕਸਿਸ ਬੈਂਕ, ਆਈ .ਸੀ ਆਈ .ਸੀ .ਆਈ ਬੈਂਕ, ਐਸ .ਬੀ .ਆਈ ਅਤੇ ਇੰਡਸਇੰਡ ਬੈਂਕ ਦੇ ਸ਼ੇਅਰਾਂ ਵਿੱਚ ਗਿਰਾਵਟ ਆਈ। ਇਸ ਤੋਂ ਇਲਾਵਾ ਟਾਟਾ ਸਟੀਲ, ਜੇ .ਐਸ .ਡਬਲਯੂ .ਸਟੀਲ, ਬਜਾਜ ਫਿਨਸਰਵ, ਮਾਰੂਤੀ ਏਸ਼ੀਅਨ ਪੇਂਟਸ ਅਤੇ ਟਾਟਾ ਮੋਟਰਜ਼ ਦੇ ਸ਼ੇਅਰ ’ਚ ਵੀ ਗਿਰਾਵਟ ਦਰਜ ਕੀਤੀ।

 

Have something to say? Post your comment

 

More in National

ਅਮਨ ਅਰੋੜਾ ਅਤੇ ਤਰੁਨਪ੍ਰੀਤ ਸੌਂਦ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਲਈ ਗੁਜਰਾਤ ਦੇ ਮੁੱਖ ਮੰਤਰੀ ਨੂੰ ਦਿੱਤਾ ਸੱਦਾ

ਹਰਜੋਤ ਸਿੰਘ ਬੈਂਸ ਅਤੇ ਦੀਪਕ ਬਾਲੀ ਵੱਲੋਂ ਜਥੇਦਾਰ ਗਿਆਨੀ ਕੁਲਵੰਤ ਸਿੰਘ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਲਈ ਸੱਦਾ

ਪੰਜਾਬ ਕੈਬਨਿਟ ਮੰਤਰੀਆਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਸਮਾਗਮਾਂ ਲਈ ਅਸਾਮ ਦੇ ਮੁੱਖ ਮੰਤਰੀ ਨੂੰ ਸੱਦਾ

ਹਰਭਜਨ ਸਿੰਘ ਈ.ਟੀ.ਓ. ਅਤੇ ਬਰਿੰਦਰ ਕੁਮਾਰ ਗੋਇਲ ਨੇ ਦੇਖੀ ਤਾਮਿਲ ਨਾਡੂ ਵਿਧਾਨ ਸਭਾ ਦੀ ਕਾਰਵਾਈ

ਮੁੱਖ ਮੰਤਰੀ ਅਤੇ ਸਾਰੇ ਕੈਬਨਿਟ ਮੰਤਰੀ 25 ਅਕਤੂਬਰ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਹੋਣਗੇ ਨਤਮਸਤਕ

ਫਾਸਟ ਟ੍ਰੇਨ ਵੰਦੇ ਭਾਰਤ ਦੀ ਬਰਨਾਲਾ ਵਿਖੇ ਠਹਿਰ ਹੋਵੇਗੀ: ਮੀਤ ਹੇਅਰ

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੀਆਂ ਤਿਆਰੀਆਂ ਲਈ ਮੀਟਿੰਗ ਆਯੋਜਿਤ : ਹਰਮੀਤ ਸਿੰਘ ਕਾਲਕਾ"

ਬਰਨਾਲਾ ਦਾ ਕਚਹਿਰੀ ਚੌਕ ਪੁਲ 15 ਦਿਨਾਂ ਲਈ ਵੱਡੇ ਵਾਹਨਾਂ ਦੀ ਆਵਾਜਾਈ ਲਈ ਕੀਤਾ ਬੰਦ

ਖਤਰੇ ਦੇ ਨਿਸ਼ਾਨ ਤੋਂ 16 ਫੁੱਟ ਉਤੇ ਪਹੁੰਚਿਆ ਪੌਂਗ ਡੈਮ ‘ਚ ਪਾਣੀ ਦਾ ਲੈਵਲ

ਮਹਾਰਾਸ਼ਟਰ ਸਰਕਾਰ ਦੀ ਸਿੱਖਾਂ ਪ੍ਰਤੀ ਦੋ ਹੋਰ ਅਹਿਮ ਪ੍ਰਾਪਤੀਆਂ