Wednesday, September 17, 2025

Doaba

ਹੁਣ 26 ਜਨਵਰੀ ਨੂੰ ਕਿਸਾਨਾਂ ਦਾ ਟਰੈਕਟਰ ਮਾਰਚ

January 18, 2024 02:24 PM
SehajTimes

ਜਲੰਧਰ :  ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨਾਂ ਦੀ ਕਾਰਪੋਰੇਟ ਲੁੱਟ ਨੂੰ ਖਤਮ ਕਰਨ ਤੇ ਹੋਰ ਮੰਗਾਂ ਨੂੰ ਲੈ ਕੇ ਮੁੜ ਤੋਂ ਦੇਸ਼ ਭਰ ’ਚ ਪੜਾਅਵਾਰ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਐਸੱਕੇਐਮੱ ਨੇ ਇਹ ਐਲਾਨ ਅੱਜ ਇਥੇ ਦੇਸ਼ ਭਗਤ ਯਾਦਗਾਰ ਹਾਲ ’ਚ ਮੋਰਚੇ ਵਿਚਲੀਆਂ 32 ਕਿਸਾਨ ਜਥੇਬੰਦੀਆਂ ਦੀ ਹੋਈ ਕੌਮੀ ਕਨਵੈਨਸ਼ਨ ਦੌਰਾਨ ਕੀਤਾ। ਕਨਵੈਨਸ਼ਨ ’ਚ ਮੌਜੂਦ ਕੌਮੀ ਪੱਧਰ ਦੇ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਕੇਂਦਰ ਸਰਕਾਰ ਵਿਰੁੱਧ ਦੇਸ਼ ਭਰ ਦੇ ਕਿਸਾਨ ਮੁੜ ਲਾਮਬੰਦ ਹੋਣਗੇ ਅਤੇ ਪੜਾਅਵਾਰ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਮੋਰਚੇ ਵੱਲੋਂ ਐਲਾਨ ਕੀਤਾ ਗਿਆ ਕਿ ਪੜਾਅਵਾਰ ਸੰਘਰਸ਼ ਦੀ ਸ਼ੁਰੂਆਤ ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਕੀਤੀ ਜਾਵੇਗੀ ਅਤੇ ਉਸ ਦਿਨ ਦੇਸ਼ ਅੰਦਰ ਜ਼ਲਿ੍ਆਂ ਵਾਲੇ ਬਾਗ਼ ਪੱਧਰ ’ਤੇ ਟਰੈਕਟਰ ਮਾਰਚ ਕੱਢੇ ਜਾਣਗੇ। ਇਸ ਤੋਂ ਬਾਅਦ ਸੰਘਰਸ਼ ਦੇ ਅਗਲੇ ਪੜਾਅ ਤਹਿਤ 16 ਫਰਵਰੀ ਨੂੰ ਸਾਰੇ ਦੇਸ਼ ਅੰਦਰ ਪੇਂਡੂ ਇਲਾਕਿਆ ’ਚ ਬੰਦ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਮੋਰਚੇ ਨੇ ਕਿਸਾਨ ਅੰਦੋਲਨ ਦੌਰਾਨ ਸ਼ਹੀਦੀਆਂ ਪਾਉਣ ਵਾਲੇ ਕਿਸਾਨਾ ਦੀ ਯਾਦਗਾਰ ਬਣਾਉਣ ਲਈ ਦਿੱਲੀ ਤੇ ਹਰਿਆਣਾ ’ਚ ਸਰਕਾਰ ਕੋਲੋਂ ਜ਼ਮੀਨ ਦੀ ਮੰਗ ਕੀਤੀ ਅਤੇ ਹੋਰ ਵੀ ਰਹਿੰਦੀਆਂ ਮੰਗਾਂ ਮੰਨਣ ਲਈ ਕਿਹਾ ਗਿਆ। ਕਨਵੈਨਸ਼ਨ ਨੇ ਜਰਮਨੀ ਦੇ ਸ਼ੰਘਸ਼ਸ਼ੀਲ ਕਿਸਾਨਾ ਨਾਲ ਇੱਕਮੁੱਠਤਾ ਪ੍ਰਗਟ ਕਰਨ ਦੇ ਨਾਲ ਨਾਲ ਦੇਸ਼ ਦੇ ਡਰਾਈਵਰਾਂ ਵੱਲੋਂ ਹਿੱਟ ਐਂਡ ਰਨ ਅਪਰਾਧ ਦੇ ਨਾਂ ਹੇਠ ਸਜ਼ਾ ਅਤੇ ਜੁਰਮਾਨੇ ਵਿਰੁੱਧ ਕੀਤੇ ਜਾ ਸ਼ੰਘਰਸ਼ ਦੇ ਸਮਰਥਨ ਦਾ ਮਤਾ ਪਾਸ ਕੀਤਾ। ਕਨਵੈਨਸ਼ਨ ਨੂੰ ਐਸੱਕੇਐਮੱ ਦੀ ਕਮੀ ਤਾਲਮੇਲ ਕਮੇਟੀ ਦੇ ਮੈਂਬਰਾਂ ਰਾਜਰਾਮ (ਬਿਹਾਰ) ਹਰਿੰਦਰ ਸਿੰਘ ਲੱਖੋਵਾਲ।

Have something to say? Post your comment

 

More in Doaba

ਆਇਰਨ ਐਂਡ ਸਟੀਲ ਸੈਕਟਰ ਵਿੱਚ ਜਾਅਲੀ ਫਰਮ ਰਾਹੀਂ ਜੀਐੱਸਟੀ ਧੋਖਾਧੜੀ

ਰਾਣਾ ਗੁਰਜੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਅਪੀਲ

ਅਸੀਂ ਇਸ ਔਖੇ ਸਮੇਂ ਨੂੰ ਆਪਸੀ ਸਹਿਯੋਗ ਨਾਲ ਪਾਰ ਕਰਾਂਗੇ : ਨੀਤੀ ਤਲਵਾੜ 

ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਬੀਬੀਐਮਬੀ ਤੇ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ

ਰਾਣਾ ਗੁਰਜੀਤ ਸਿੰਘ ਵੱਲੋਂ ਪੰਜਾਬ ਵਿੱਚ ਆਏ ਹੜ੍ਹ ਦੀ ਤਬਾਹੀ ‘ਤੇ ਨਿਆਂਇਕ ਜਾਂਚ ਦੀ ਮੰਗ

ਉਸਤਾਦ ਅੱਲਾਹ ਰੱਖਾ ਸੰਗੀਤ ਸੰਮੇਲਨ ਦੌਰਾਨ ਉਸਤਾਦ ਪ੍ਰੋ. ਭੁਪਿੰਦਰ ਸਿੰਘ ਨੂੰ "ਉਸਤਾਦ ਅੱਲਾਹ ਰੱਖਾ ਐਵਾਰਡ" ਨਾਲ ਕੀਤਾ ਸਨਮਾਨਿਤ

ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਹੜ੍ਹ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕਰੇਗੀ : ਸੰਤ ਨਿਰਮਲ ਦਾਸ ਬਾਬੇਜੌੜੇ

ਪਹਿਲਾਂ ਪੈਰਾ ਤੇ ਆ ਜਾਈਏ ਫਿਰ ਕਰਾਗੇ ਰਾਜਨੀਤੀ : ਨੀਤੀ ਤਲਵਾੜ

ਕਾਤਰੋਂ ਗਰਿੱਡ 'ਚ ਭਰਿਆ ਪਾਣੀ ਇਲਾਕੇ ਦੀ ਬਿਜ਼ਲੀ ਗੁੱਲ,ਜਾਨ ਜੋਖ਼ਮ 'ਚ ਪਾ ਸਪਲਾਈ ਬਹਾਲ ਕਰਨ ਜੁਟੇ ਮੁਲਾਜ਼ਮ

ਸ੍ਰੀ ਮੁਕਤਸਰ ਸਾਹਿਬ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਸਹਿਯੋਗੀ ਪੰਜ ਪਿਸਤੌਲਾਂ ਸਮੇਤ ਗ੍ਰਿਫਤਾਰ