Saturday, May 18, 2024

Chandigarh

ਮਨਜ਼ੂਰਸ਼ੁਦਾ ਰਸਤਾ ਨਾ ਖੋਲੇ ਜਾਣ ਤੇਂ ਸੈਕਟਰ 69 ਵਾਸੀ ਡਾਢੇ ਪ੍ਰੇਸ਼ਾਨ

January 17, 2024 04:21 PM
SehajTimes

ਮੁਹਾਲੀ : ਸ਼ਹਿਰ ਦੇ ਸੈਕਟਰ 69 ਵਿਚ ਦਾਖ਼ਲ ਹੋਣ ਲਈ ਮਨਜ਼ੂਰਸ਼ੁਦਾ ਰਸਤਾ ਨਾ ਖੋਲੇ ਜਾਣ ਤੇਂ ਸੈਕਟਰ ਵਾਸੀ ਡਾਢੇ ਪ੍ਰੇਸ਼ਾਨ ਹਨ ਜਿਸ ਕਾਰਨ ਉਨਾਂ ਨੇ ਗਮਾਡਾ ਵਲੋਂ ਜਲਦ ਕਾਰਵਾਈ ਨਾ ਕੀਤੇ ਜਾਣ ਦੀ ਹਾਲਤ ਵਿਚ ਵੱਡਾ ਸੰਘਰਸ਼ ਵਿੱਢਣ ਦੀ ਚੇਤਾਵਨੀ ਦੇ ਦਿਤੀ ਹੈ।ਇਸ ਸਬੰਧ ਵਿਚ ਵਾਰਡ ਨੰਬਰ 29 ਦੇ ਕੌਂਸਲਰ ਬੀਬੀ ਕੁਲਦੀਪ ਕੌਰ ਧਨੋਆ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਤਾਜ਼ਾ ਪੱਤਰ ਲਿਖਿਆ ਹੈ ਅਤੇ ਸੈਕਟਰ ਵਿਚ ਦਾਖ਼ਲ ਹੋਣ ਲਈ ਮਨਜ਼ੂਰਸ਼ੁਦਾ ਰਸਤਾ ਜੋ ਵਾਟਰ ਵਰਕਸ ਦੇ ਅੱਗਿਉਂ ਹੁੰਦਾ ਹੋਇਆ ਸੜਕ ਨਾਲ ਮਿਲਦਾ ਹੈ, ਤੁਰੰਤ ਖੋਲੇ ਜਾਣ ਦੀ ਮੰਗ ਕੀਤੀ ਹੈ। ਉਨਾਂ ਦਸਿਆ ਕਿ ਸੈਕਟਰ 69 ਨੂੰ ਵਸਿਆਂ 20 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਪਰ ਸੈਕਟਰ ਦੇ ਵੱਡੇ ਹਿੱਸੇ ਦੇ ਵਾਸੀਆਂ ਨੂੰ ਸੈਕਟਰ ਵਿਚ ਦਾਖ਼ਲ ਹੋਣ ਲਈ ਅੱਜ ਤਕ ਮਨਜ਼ੂਰਸ਼ੁਦਾ ਰਸਤਾ ਨਸੀਬ ਨਹੀਂ ਹੋਇਆ। ਰਸਤਾ ਖੋਲੇ ਜਾਣ ਲਈ ਗਮਾਡਾ ਨੂੰ ਕਈ ਵਾਰ ਬੇਨਤੀਆਂ ਕਰਨ ਦੇ ਬਾਵਜੂਦ ਪਰਨਾਲਾ ਉਥੇ ਦਾ ਉਥੇ ਹੈ। ਉਨੁਾਂ ਦਸਿਆ ਕਿ ਸੈਕਟਰ ਵਾਸੀਆਂ ਨੂੰ ਵਿੰਗੇਂਟੇਢੇ ਆਰਜ਼ੀ ਰਸਤਿਆਂ ਰਾਹੀਂ ਘੁੰਮ ਕੇ ਸੈਕਟਰ ਵਿਚ ਦਾਖ਼ਲ ਹੋਣਾ ਪੈਂਦਾ ਹੈ ਜਿਸ ਕਾਰਨ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ । ਬੀਬੀ ਧਨੋਆ ਮੁਤਾਬਕ ਗਮਾਡਾ ਦੀ ਇਸ ਅਣਗਹਿਲੀ ਕਾਰਨ ਕਈ ਲੋਕ ਅਪਣੀਆਂ ਜਾਨਾਂ ਵੀ ਗਵਾ ਚੁੱਕੇ ਹਨ । ਉਨਾਂ ਇਹ ਵੀ ਦਸਿਆ ਕਿ ਮੋਹਾਲੀ ਦੇ ਮੌਜੂਦਾ ਵਿਧਾਇਕ ਸ. ਕੁਲਵੰਤ ਸਿੰਘ ਵੀ ਰਸਤਾ ਖੋਲਣ ਲਈ ਗਮਾਡਾ ਨੂੰ ਕਈ ਵਾਰ ਪੱਤਰ ਲਿਖ ਚੁੱਕੇ ਹਨ ਪਰ ਗਮਾਡਾ ਦੇ ਅਧਿਕਾਰੀ ਟੱਸ ਤੋਂ ਮੱਸ ਨਹੀਂ ਹੋ ਰਹੇ ਜਿਸ ਕਾਰਨ ਸੈਕਟਰ ਨਿਵਾਸੀ ਗਮਾਡਾ ਦੀ ਅਣਗਹਿਲੀ ਖਿਲਾਫ ਇੱਕ ਮੁੱਠ ਹੋ ਕੇ ਲੜਾਈ ਲੜਣ ਲਈ ਕਮਰ ਕਸੇ ਕਰ ਰਹੇ ਹਨ। ਉਨਾਂ ਦਸਿਆ ਕਿ ਸੈਕਟਰ 69 ਦੀਆਂ ਸਾਰੀਆਂ ਰੈਜ਼ੀਡੈਂਟਸ ਵੈਲਫ਼ੇਅਰ ਐਸੋਸੀਏਸ਼ਨਾਂ ਤੇ ਸੁਸਾਇਟੀਆਂ ਵੀ ਇਹ ਮਸਲਾ ਉਨਾਂ (ਕੌਂਸਲਰ) ਕੋਲ ਕਈ ਵਾਰ ੳਠਾ ਚੁੱਕੀਆਂ ਹਨ ਪਰ ਅੱਜ ਤਕ ਇਸ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ ਅਤੇ ਲੋਕਾਂ ਨੂੰ ਉਨਾਂ ਦੇ ਬੁਨਿਆਦੀ ਹੱਕ ਤੋਂ ਵਾਂਝਾ ਰਖਿਆ ਜਾ ਰਿਹਾ ਹੈ । ਇਸ ਮੋਕੇ ਜਗਮੋਹਣ ਸਿੰਘ ਕਾਹਲੋਂ ਸਕੱਤਰ ਰੈਜ਼ੀਡੈਂਟਸ ਵੈਲਫ਼ੇਅਰ ਸੋਸਾਇਟੀ ਅਤੇ ਹੋਰਨਾਂ ਪਤਵੰਤਿਆਂ ਨੇ ਕਿਹਾ ਕਿ ਗਮਾਡਾ ਦੇ ਅਧਿਕਾਰੀਆਂ ਨੂੰ ਵਫ਼ਦ ਵਲੋ ਕਈ ਵਾਰ ਮੰਗ ਪੱਤਰ ਦਿਤੇ ਜਾ ਚੁੱਕੇ ਹਨ । ਅੱਜ ਨਿਵਾਸੀਆਂ ਵਲੋਂ ਮਿਲ ਕੇ ਗਮਾਡਾ ਵਲੋ ਮੰਜੂਰਸ਼ੁਦਾ ਰਸਤਾ ਖੋਲਣ ਲਈ ਮੁੱਖ ਪ੍ਰਸ਼ਾਸ਼ਕ ਸ੍ਰੀ ਰਾਜੀਵ ਕੁਮਾਰ ਗੁਪਤਾ ਨੂੰ ਮੇਮੋਰੇਡਮ ਦਿੱਤਾ ਗਿਆ ਅਤੇ ਮੁੱਖ ਪ੍ਰਸ਼ਾਸ਼ਕ ਨਾਲ ਦੁੱਖ ਜਾਹਿਰ ਕੀਤਾ ਗਿਆ ਕਿ ਕਈ ਸਾਲਾਂ ਤੋਂ ਹੋਂਦ ਵਿੱਚ ਆਏ ਸੈਕਟਰ ਨੂੰ ਮੰਜੂਰਸ਼ੁਦਾ ਰਸਤਾ ਨਾ ਦੇਣਾ ਸਰਕਾਰਾਂ ਦੀ ਨਾਕਾਮੀ ਹੈ। ਉਨਾਂ ਅੱਗੇ ਕਿਹਾ ਕਿ ਗਮਾਡਾ ਵਲੋਂ ਸੈਕਟਰ ਨਿਵਾਸੀਆਂ ਨੂੰ ਨਕਸ਼ਿਆਂ ਵਿੱਚ ਹੀ ਰਸਤਾ ਦਿੱਤਾ ਗਿਆ ਹੈ ਪਰ ਅਮਲੀ ਰੂਪ ਵਿੱਚ ਪ੍ਰਸ਼ਾਸ਼ਨ ਨੇ ਅਜੇ ਤੱਕ ਰਸਤਾ ਦੇਣ ਖੇਚਲ ਨਹੀ ਕੀਤੀ । ਵਰਣਨਯੋਗ ਹੈ ਕਿ ਗਮਾਡਾ ਵਲੋ ਦਿੱਤੇ ਆਰਜੀ ਵਿੰਗੇ ਟੇਢੇ ਰਸਤੇ ਰਾਹੀ ਦਾਖਲ ਹੋਣ ਕਾਰਨ ਕਈ ਐਕਸੀਡੇਟ ਹੋ ਚੁੱਕੇ ਹਨ । ਗਮਾਡਾ ਦੀ ਇਸ ਅਣਗਹਿਲੀ ਦਾ ਹਰਜਾਨਾ ਸੈਕਟਰ ਨਿਵਾਸੀਆਂ ਨੂੰ ਭੁਗਤਨਾ ਪੈ ਰਿਹਾ ਹੈ। ਇਸ ਮੋਕੇ ਸਤਵੀਰ ਸਿੰਘ ਧਨੋਆ ਸਾਬਕਾ ਕੌਸਲਰ ਨੇ ਕਿਹਾ ਕਿ ਮੁੱਖ ਪ੍ਰਸ਼ਾਸ਼ਕ ਵਲੋ 15 ਦਿਨਾਂ ਦੇ ਅੰਦਰ-ਅੰਦਰ ਕੋਈ ਠੋਸ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ। ਜੇਕਰ ਇਸ ਸਮੇਂ ਅੰਦਰ ਗਮਾਡਾ ਵਲੋਂ ਮਨਜ਼ੂਰ ਹੋਇਆ ਰਸਤਾ ਨਾ ਖੋਲਿਆ ਗਿਆ ਤਾਂ ਉਹ ਸੈਕਟਰ 69 ਦੀਆਂ ਸਾਰੀਆਂ ਰੈਜ਼ੀਡੈਂਟਸ ਵੈਲਫ਼ੇਅਰ ਐਸੋਸੀਏਸ਼ਨਾਂ ਅਤੇ ਸੁਸਾਇਟੀਆਂ ਦੇ ਸਹਿਯੋਗ ਨਾਲ ਗਮਾਡਾ ਦੀ ਘੋਰ ਲਾਪਰਵਾਹੀ ਤੇ ਅਣਗਹਿਲੀ ਵਿਰੁੱਧ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਇਸ ਮੋਕੇ ਕਰਮ ਸਿੰਘ ਮਾਵੀ ਸਕੱਤਰ ਰੈਜ਼ੀਡੈਂਟਸ ਵੈਲਫ਼ੇਅਰ ਸੋਸਾਇਟੀ, ਦਰਸ਼ਨ ਸਿੰਘ ਬਰਾੜ, ਜਸਵੀਰ ਸਿੰਘ, ਕੈਪਟਨ ਮਖੱਣ ਸਿੰਘ, ਰਾਜਬੀਰ ਸਿੰਘ, ਰਜਿੰਦਰ ਸਿੰਘ ਕਾਲਾ, ਐਨ ਕੇ ਪੂੰਜ, ਪਰਵਿੰਦਰ ਸਿੰਘ, ਸੁਖਵੰਤ ਸਿੰਘ ਬਾਠ, ਆਰ ਕੇ ਦੁਗਲ, ਨੀਰਜ ਕੁਮਾਰ ਸਮੇਤ ਕਈ ਪਤਵੰਤੇ ਸਜਣ ਹਾਜਿਰ ਸਨ।

Have something to say? Post your comment

 

More in Chandigarh

ਜ਼ੀਰਕਪੁਰ ਪੁਲਿਸ ਵੱਲੋ ਬਿਨਾਂ ਲਾਇਸੰਸ ਤੋਂ ਚਲਾਏ ਜਾ ਰਹੇ ਇੰਮੀਗ੍ਰੈਸ਼ਨ ਦਫ਼ਤਰ ਦੇ 03 ਵਿਅਕਤੀ ਗ੍ਰਿਫਤਾਰ

ਡੇਰਾਬੱਸੀ ਹਲਕੇ ਚ ਐਸ ਐਸ ਟੀ ਟੀਮ ਵੱਲੋਂ ਝਰਮੜੀ ਬੈਰੀਅਰ ਤੋਂ 24,16,900 ਰੁਪਏ ਦੀ ਨਕਦੀ ਬਰਾਮਦ 

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 328 ਉਮੀਦਵਾਰ ਲੜਨਗੇ ਚੋਣ : ਸਿਬਿਨ ਸੀ 

ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਕੀਤਾ ਪਰਦਾਫਾਸ਼

ਵੋਟਰ ਹੈ ਆਜ ਕਾ ਅਰਜੁਨ ਸ਼ਕਸ਼ਮ ਐਪ ਨੂੰ ਦਰਸਾਉਂਦਾ ਚਿੱਤਰ ਜਾਰੀ

ਲੋਕ ਸਭਾ ਚੋਣਾਂ ਨਿਰਵਿਘਨ ਅਤੇ ਸ਼ਾਂਤੀਪੂਰਵਕ ਕਰਵਾਉਣ ਲਈ ਦਿਸ਼ਾ ਨਿਰਦੇਸ਼ ਜਾਰੀ : ਜ਼ਿਲ੍ਹਾ ਚੋਣ ਅਫਸਰ

ਜ਼ਿਲ੍ਹਾ ਐੱਸ.ਏ.ਐਸ. ਨਗਰ ਦੇ ਬੀਜ ਡੀਲਰਾਂ ਦੀ ਚੈਕਿੰਗ  ਦੌਰਾਨ  ਲਏ ਗਏ ਨਮੂਨੇ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਸਫ਼ਰ ਦੌਰਾਨ 50 ਹਜ਼ਾਰ ਰੁਪਏ ਤੋਂ ਵੱਧ ਨਕਦੀ ਲਈ ਆਪਣੇ ਕੋਲ ਢੁਕਵੇਂ ਦਸਤਾਵੇਜ਼ ਰੱਖਣ ਦੀ ਸਲਾਹ

ਮੋਹਾਲੀ ਪੁਲਿਸ ਵੱਲੋ ਵਿਦੇਸ਼ ਵਿੱਚ ਬੈਠੇ ਅੱਤਵਾਦੀ ਲਖਬੀਰ ਸਿੰਘ ਉੱਰਫ ਲੰਡਾ ਅਤੇ ਜੱਸਲ ਦੇ ਸਾਥੀ ਗ੍ਰਿਫਤਾਰ

ਜਨਰਲ ਆਬਜ਼ਰਵਰ ਨੇ ਸਵੀਪ ਗਤੀਵਿਧੀਆਂ ਦਾ ਜਾਇਜ਼ਾ ਲਿਆ