Saturday, December 13, 2025

Malwa

ਸੜਕਾਂ 'ਤੇ ਰਹਿ ਰਹੇ ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਰੈਣ ਬਸੇਰੇ 'ਚ ਪਹੁੰਚਾਇਆ

January 16, 2024 02:07 PM
SehajTimes

ਪਟਿਆਲਾ : ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਦੇ ਹਦਾਇਤਾਂ ਅਨੁਸਾਰ ਪਟਿਆਲਾ ਸ਼ਹਿਰ ਦੀਆਂ ਸੜ੍ਹਕਾਂ 'ਤੇ ਰਹਿ ਰਹੇ ਲੋਕਾਂ ਨੂੰ ਅੱਜ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਪਟਿਆਲਾ, ਨਗਰ ਨਿਗਮ ਪਟਿਆਲਾ ਅਤੇ ਪੁਲਿਸ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਕਾਰਵਾਈ ਕਰਕੇ ਰੈਣ ਬਸੇਰੇ 'ਚ ਪਹੁੰਚਾਇਆ ਗਿਆ। ਠੰਡ ਦੇ ਅਲਰਟ ਦੇ ਚਲਦਿਆਂ ਟੀਮ ਵੱਲੋਂ ਸ੍ਰੀ ਦੁਖਨਿਵਾਰਨ ਸਾਹਿਬ, ਬਾਰਾਂਦਰੀ ਬਾਗ, ਮਾਲ ਰੋਡ ਅਤੇ ਲੀਲਾ ਭਵਨ ਦੇ ਨਜ਼ਦੀਕ ਬੈਠੇ ਬੇਘਰੇ ਲੋਕਾਂ ਨੂੰ ਰੈਣ ਬਸੇਰਿਆਂ 'ਚ ਪਹੁੰਚਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਪਟਿਆਲਾ ਡਾ. ਸ਼ਾਇਨਾ ਕਪੂਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਦਿੱਤੇ ਨਿਰਦੇਸ਼ਾਂ ਤਹਿਤ ਕਾਰਵਾਈ ਕਰਦਿਆਂ ਟੀਮ ਵੱਲੋਂ ਉਕਤ ਸਥਾਨਾਂ 'ਤੇ ਬੈਠੇ ਲੋਕਾਂ ਨੂੰ ਸਮਝਾਇਆ ਗਿਆ ਅਤੇ ਠੰਡ ਕਾਰਨ ਸਿਹਤ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਬਹੁਤੇ ਲੋਕਾਂ ਨੇ ਰੈਣ ਬਸੇਰੇ 'ਚ ਜਾਣ ਲਈ ਟੀਮ ਦਾ ਸਹਿਯੋਗ ਕੀਤਾ। ਇਸ ਟੀਮ ਵਿੱਚ ਨਗਰ ਨਿਗਮ ਤੋਂ ਇੰਸਪੈਕਟਰ ਵਿਸ਼ਾਲ ਸ਼ਰਮਾ, ਸੁਪਰਡੈਂਟ ਸੰਜੀਵ ਗਰਗ ਅਤੇ ਉਨ੍ਹਾਂ ਦੇ ਸਟਾਫ਼ ਮੈਂਬਰ, ਪੁਲਿਸ ਵਿਭਾਗ ਤੋਂ ਸੁਖਦੇਵ ਸਿੰਘ ਅਤੇ ਪਰਮਿੰਦਰ ਸਿੰਘ, ਨਗਰ ਨਿਗਮ ਤੋਂ ਰੋਹਿਤ ਗੋਇਲ, ਪੁਨੀਤ ਸਿੰਗਲਾ ਵੀ ਸ਼ਾਮਲ ਸਨ। ਰੈਣ ਬਸੇਰਿਆਂ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਹੈ ਕਿ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਦੀਆਂ ਸਾਰੀਆਂ ਸਬ ਡਵੀਜ਼ਨਾਂ ਅੰਦਰ ਲੋੜਵੰਦਾਂ ਲਈ ਰੈਣ ਬਸੇਰੇ ਬਣਾਏ ਹਨ, ਜਿੱਥੇ ਠੰਢ ਦੇ ਇਸ ਮੌਸਮ ਵਿੱਚ ਸੜਕਾਂ ਕਿਨਾਰੇ ਰਾਤਾਂ ਗੁਜ਼ਾਰਨ ਵਾਲੇ ਬੇਘਰੇ ਤੇ ਲੋੜਵੰਦ ਲੋਕਾਂ ਨੂੰ ਰਾਤ ਸਮੇਂ ਸੌਣ ਲਈ ਬਿਸਤਰਾ ਤੇ ਸਿਰ 'ਤੇ ਛੱਤ ਸਮੇਤ ਹੋਰ ਲੋੜੀਂਦੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਰਾਜਪੁਰਾ ਵਿਖੇ ਟਾਊਨ ਹਾਲ ਵਿੱਚ ਰੈਣ ਬਸੇਰਾ ਸਥਾਪਤ ਕੀਤਾ ਗਿਆ ਹੈ, ਜਿੱਥੇ ਕਿ ਜੇਈ ਰਾਜੀਵ ਸ਼ਰਮਾ ਫੋਨ ਨੰਬਰ 7986228359 ਨੂੰ ਨੋਡਲ ਅਫ਼ਸਰ ਹਨ। ਸਮਾਣਾ ਵਿਖੇ ਨੇੜੇ ਸੀਨੀਅਰ ਸਿਟੀਜ਼ਨ ਹੋਮ ਵਿਖੇ ਬਣਾਇਆ ਗਿਆ ਹੈ, ਜਿੱਥੇ ਸੈਨੇਟਰੀ ਇੰਸਪੈਕਟਰ ਬੋਬੀ ਕੁਮਾਰ, ਫੋਨ 78142-21513 ਨੂੰ ਨੋਡਲ ਅਫ਼ਸਰ ਬਣਾਇਆ ਗਿਆ ਹੈ।

ਇਸੇ ਤਰ੍ਹਾਂ ਹੀ ਨਾਭਾ ਵਿਖੇ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਦੀ ਰਿਹਾਇਸ਼ ਨੇੜੇ ਰੈਣ ਬਸੇਰਾ ਬਣਾਇਆ ਗਿਆ ਹੈ, ਜਿਸ ਦਾ ਨੋਡਲ ਅਫ਼ਸਰ ਕਲਰਕ ਪ੍ਰਭਜੋਤ ਸਿੰਘ ਫੋਨ ਨੰਬਰ 98554-91509 ਨੂੰ ਲਗਾਇਆ ਗਿਆ ਹੈ। ਜਦਕਿ ਪਾਤੜਾਂ ਵਿਖੇ ਨਗਰ ਕੌਂਸਲਰ ਵਿਖੇ ਬਣਾਏ ਗਏ ਰੈਣ ਬਸੇਰੇ ਵਿਖੇ ਚੀਫ ਇੰਸਪੈਕਟਰ ਜਗਦੀਪ ਸਿੰਘ ਫੋਨ ਨੰਬਰ 97806-19924 ਨੋਡਲ ਅਫ਼ਸਰ ਲਗਾਇਆ ਗਿਆ ਹੈ। ਜਦਕਿ ਨਗਰ ਕੌਂਸਲ ਸਨੌਰ ਵਿਖੇ ਰੈਣ ਬਸੇਰਾ ਬਣਾ ਕੇ ਕੁਲਦੀਪ ਸਿੰਘ ਕਲਰਕ ਫੋਨ ਨੰਬਰ 7009537363 ਨੂੰ ਨੋਡਲ ਲਗਾਇਆ ਗਿਆ ਹੈ, ਨਗਰ ਪੰਚਾਇਤ ਘੱਗਾ ਵਿਖੇ ਨਾਇਟ ਸ਼ੈਲਟਰ ਦਾ ਨੋਡਲ ਗੁਰਮੇਲ ਸਿੰਘ ਫੋਨ ਨੰਬਰ 9888807090 ਲਗਾਇਆ ਹੈ, ਇਸੇ ਤਰ੍ਹਾਂ ਭਾਦਸੋਂ ਦੀ ਵਾਰਡ ਨੰਬਰ 8 ਵਿਖੇ ਜੇਈ ਗਗਨਪ੍ਰੀਤ ਸਿੰਘ ਫੋਨ ਨੰਬਰ 8837894440 ਨਾਇਟ ਸ਼ੈਲਟਰ ਦਾ ਨੋਡਲ ਲਗਾਇਆ ਹੈ। ਇਸੇ ਤਰ੍ਹਾਂ ਘਨੌਰ ਦੀ ਵਾਰਡ ਨੰਬਰ 3 ਵਿਖੇ ਨਾਇਟ ਸ਼ੈਲਟਰ ਬਣਾ ਕੇ ਜੇ.ਈ ਬੇਅੰਤ ਸਿੰਘ ਫੋਨ ਨੰਬਰ 7528918520 ਨੂੰ ਨੋਡਲ ਅਫ਼ਸਰ ਲਾਇਆ ਹੈ ਅਤੇ ਦੇਵੀਗੜ੍ਹ ਵਿਖੇ ਦਫ਼ਤਰ ਨਗਰ ਪੰਚਾਇਤ ਵਿਖੇ ਹੀ ਨਾਇਟ ਸ਼ੈਲਟਰ ਬਣਾ ਕੇ ਇਸ ਦਾ ਨੋਡਲ ਅਫ਼ਸਰ ਸੈਨਟਰੀ ਇੰਸਪੈਕਟਰ ਹਰਵਿੰਦਰ ਸਿੰਘ ਫੋਨ ਨੰਬਰ 9646064512 ਨੂੰ ਲਗਾਇਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਰੈਣ ਬਸੇਰਿਆਂ ਵਿਖੇ ਨਹਾਉਣ ਲਈ ਗਰਮ ਪਾਣੀ, ਫਸਟ ਏਡ ਕਿਟ, ਸਾਫ਼-ਸੁਥਰੇ ਬਿਸਤਰੇ, ਸੀ.ਸੀ.ਟੀ.ਵੀ. ਕੈਮਰੇ, ਆਰ.ਓ ਪਾਣੀ ਅਤੇ ਅੱਗ ਬੁਝਾਊ ਯੰਤਰਾਂ, ਸਾਫ਼ ਸਫਾਈ, ਟੁਲਾਇਟ ਤੋਂ ਇਲਾਵਾ ਸੁਰੱਖਿਆ ਦਾ ਵੀ ਇੰਤਜਾਮ ਹੈ।

Have something to say? Post your comment

 

More in Malwa

ਮਾਲੇਰਕੋਟਲਾ ਹਲਕਾ ਦੇ ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਚੋਣਾਂ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰੀ ਬਹੁਮਤ ਜਿੱਤ ਪ੍ਰਾਪਤ ਕਰਨਗੇ : ਤਰਸੇਮ ਕਲਿਆਣ

ਚੋਣ ਅਮਲਾ ਚੋਣ ਸਮਗਰੀ ਲੈਕੇ ਪੋਲਿੰਗ ਬੂਥਾਂ ਲਈ ਰਵਾਨਾ 

ਸ਼ਰਾਬ ਦੇ ਠੇਕੇ 13 ਅਤੇ 14 ਦਸੰਬਰ ਦੀ ਦਰਮਿਆਨੀ ਰਾਤ ਤੋਂ 15 ਦਸੰਬਰ ਤੱਕ ਬੰਦ ਰੱਖਣ ਦੇ ਹੁਕਮ

ਸੁਨਾਮ 'ਚ ਪੁਲਿਸ ਨੇ ਨਸ਼ਾ ਤਸਕਰ ਦਾ ਘਰ ਢਾਹਿਆ 

ਸੁਨਾਮ ਨਗਰ ਕੌਂਸਲ ਦੀ ਮਿਆਦ ਚਾਰ ਮਹੀਨੇ ਬਾਕੀ

ਰਾਜਾ ਬੀਰਕਲਾਂ ਨੇ ਕਾਂਗਰਸੀ ਉਮੀਦਵਾਰਾਂ ਲਈ ਕੀਤਾ ਚੋਣ ਪ੍ਰਚਾਰ 

ਲੌਂਗੋਵਾਲ 'ਚ ਕਿਸਾਨਾਂ ਨੇ ਬਿਜਲੀ ਦੇ ਮੀਟਰ ਪਾਵਰਕਾਮ ਦਫ਼ਤਰ ਜਮਾਂ ਕਰਵਾਏ

ਕਿਸਾਨਾਂ ਨੇ ਬਿਜਲੀ ਮੀਟਰ ਐਸਡੀਓ ਦੇ ਦਫ਼ਤਰ ਮੂਹਰੇ ਕੀਤੇ ਢੇਰੀ 

ਮਨਦੀਪ ਸੁਨਾਮ ਦੀਆਂ ਖੇਡ ਕਿਤਾਬਾਂ ਸਕੂਲ ਲਾਇਬ੍ਰੇਰੀਆਂ ਦੀ ਕਿਤਾਬ ਲਿਸਟ 'ਚ ਸ਼ਾਮਲ

ਰਾਜ ਸਭਾ ਮੈਂਬਰ ਪਦਮ ਸ਼੍ਰੀ ਰਜਿੰਦਰ ਗੁਪਤਾ ਦੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ, ਸਸ਼ਸਤ੍ਰ ਬਲਾਂ ਦੀ ਭੂਮਿਕਾ ’ਤੇ ਏਹਮ ਚਰਚਾ