Sunday, November 02, 2025

Malwa

ਐਸਡੀਐਮ ਅਤੇ ਐਸ.ਐਮ.ਓ. ਸੁਨਾਮ ਦੀ ਅਗਵਾਈ ਵਿੱਚ ਅਗਰਵਾਲ ਸਭਾ ਅਤੇ ਭਾਰਤ ਵਿਕਾਸ ਪਰਿਸ਼ਦ ਨੇ ਲਗਾਇਆ ਪਹਿਲਾ ਮੁਫ਼ਤ ਟੀਕਾਕਰਨ ਕੈਂਪ

April 15, 2021 05:01 PM
Bharat Bhushan Chawla

ਸੁਨਾਮ ਊਧਮ ਸਿੰਘ ਵਾਲਾ  : ਸਥਾਨਕ ਸ਼੍ਰੀ ਰਾਮੇਸ਼੍ਵੇਰ ਮੰਦਿਰ ਧਰਮਸ਼ਾਲਾ ਵਿੱਚ ਐਸ ਐਮ ਓ ਡਾ. ਸੰਜੇ ਕਾਮਰਾ ਦੀ ਅਗਵਾਈ ਵਿੱਚ ਅਗਰਵਾਲ ਸਭਾ ਸੁਨਾਮ ਦੇ ਪ੍ਰਧਾਨ ਮਨਪ੍ਰੀਤ ਬਾਂਸਲ ਅਤੇ ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਪ੍ਰਭਾਤ ਜਿੰਦਲ ਵਲੋ ਟੀਕਾਕਰਨ ਕੈਂਪ ਵਿੱਚ ਸਿਹਤ ਵਿਭਾਗ ਦੇ ਪੂਰੇ ਪ੍ਰੋਟੋਕਾਲ ਨੂੰ ਦੇਖਦੇ ਹੋਏ 45 ਜਾਂ 45 ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਵਿਡ-19 ਵੈਕਸੀਨੇਸ਼ਨ ਲਗਾਈ ਗਈ। ਜਿਸ ਵਿੱਚ ਸੁਨਾਮ ਸਬ ਡਵੀਜਨ ਦੀ ਐਸਡੀਐਮ ਮਨਜੀਤ ਕੌਰ ਵੀ ਪਹੁੰਚੀ|
ਇਸ ਮੋਕੇ ਪ੍ਰਧਾਨ ਮਨਪ੍ਰੀਤ ਬਾਂਸਲ ਨੇ ਦੱਸਿਆ ਕਿ ਸੁਨਾਮ ਵਿੱਚ ਇਹ ਪਹਿਲਾ ਟੀਕਾਕਰਨ ਕੈਂਪ ਹੈ ਅਤੇ ਓਹਨਾ ਵਲੋ ਖੁਦ ਵੀ ਇਸ ਕੈੰਪ ਵਿੱਚ ਟੀਕਾ ਲਗਵਾਇਆ ਗਿਆ ਹੈ, ਓਹਨਾ ਨੇ ਕਿਹਾ ਕਿ ਇਸ ਕੈੰਪ ਦੇ ਜਰੀਏ ਇਲਾਕੇ ਦੇ ਲੋਕਾਂ ਨੂੰ ਇਸ ਮਹਾਮਾਰੀ ਵਿੱਚ ਕਰੋਨਾ ਦੇ ਬਚਾਅ ਹੇਤੂ ਇਹ ਕੋਸ਼ਿਸ਼ ਕੀਤੀ ਗਈ ਹੈ, ਲੋਕਾਂ ਨੇ ਬੜੇ ਉਤਸ਼ਾਹ ਨਾਲ ਇਸ ਕੈਂਪ ਵਿੱਚ ਭਾਗ ਲਿਆ। ਲਗਭੱਗ 100 ਤੋਂ ਵਧ ਲੋਕਾਂ ਨੇ ਇਸ ਕੈਂਪ ਵਿੱਚ ਸਿਹਤ ਵਿਭਾਗ ਦੇ ਕਰਮਚਾਰੀਆਂ ਤੋਂ ਵੈਕਸੀਨੇਸ਼ਨ ਲਈ। ਐਸਡੀਐਮ ਸੁਨਾਮ ਨੇ ਟੀਕਾਕਰਨ ਕੈਂਪ ਦੇ ਸਥਾਨ ਦਾ ਦੌਰਾ ਕੀਤਾ ਅਤੇ ਵੈਕਸੀਨੇਸ਼ਨ ਲਗਵਾਉਣ ਆਏ ਲੋਕਾਂ ਨਾਲ ਗੱਲ ਕੀਤੀ ਅਤੇ ਪ੍ਰਬੰਧਾਂ ਦਾ ਜਾਇਜਾ ਲਿਆ।
ਇਸ ਮੋਕੇ ਵਿਕਰਮ ਗਰਗ, ਕ੍ਰਿਸ਼ਨ ਸੰਦੋਹਾ, ਰਾਜੀਵ ਕੁਮਾਰ, ਬਲਵਿੰਦਰ ਭਾਰਦਵਾਜ, ਰਾਮ ਲਾਲ ਆਲਾਮਪੁਰਿਯਾ ਜਗਜੀਤ ਸੋਗੁ ਹਰੀਸ਼ ਗੈਖਰ ਸ਼ੂਰੇਸ਼ ਕਨਗੋ ਵੈਦ ਕਪੁਰ ਸ਼ਿਆਮ ਸ਼ੁਦਰ ਆਦਿ ਹਾਜਿਰ ਸਨ।

Have something to say? Post your comment

 

More in Malwa

ਮਾਨਸਾ ਵਿੱਚ ਕੀਟਨਾਸ਼ਕ ਦਵਾਈਆਂ ਦੀ ਦੁਕਾਨ 'ਤੇ ਹੋਈ ਗੋਲੀਬਾਰੀ ਵਿੱਚ ਸ਼ਾਮਲ ਦੋ ਵਿਅਕਤੀ ਕਾਬੂ; ਦੋ ਪਿਸਤੌਲ ਬਰਾਮਦ

ਬਠਿੰਡਾ ਦੇ ਸਕੂਲ ਦੀਆਂ ਕੰਧਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਕਾਰਕੁਨ ਕਾਬੂ

ਸ੍ਰੀ ਕਾਲੀ ਮਾਤਾ ਮੰਦਰ, ਪਟਿਆਲਾ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ 75 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਸ਼ੁਭ-ਅਰੰਭ

ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਿੰਡ ਬਾਲਦ ਖੁਰਦ ਤੇ ਬਾਲਦ ਕਲਾਂ ’ਚ ਖੇਡ ਮੈਦਾਨਾਂ ਦੇ ਨਿਰਮਾਣ ਦੇ ਕੰਮ ਕਰਵਾਏ ਸ਼ੁਰੂ

ਸਿਹਤ ਕਾਮਿਆਂ ਨੇ ਹੈਲਥ ਮੰਤਰੀ ਨਾਲ ਕੀਤੀ ਮੁਲਾਕਾਤ 

ਪੱਕੀਆ ਮੰਡੀਆਂ ਹੋਣ ਦੇ ਬਾਵਜੂਦ ਵੀ ਕਿਸਾਨ ਦੀ ਫਸਲ ਕੱਚੇ ਫੜਾ 'ਚ' ਰੁਲ ਰਹੀ

ਪੰਜਾਬ ਵਿੱਚ ਪਹਿਲੀ ਵਾਰ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ ਹੋਵੇਗੀ : ਮੁੱਖ ਮੰਤਰੀ

ਗਾਣਿਆਂ 'ਚ ਸਰਪੰਚਾਂ ਦੀ ਇੱਜ਼ਤ ਨਾਲ ਖਿਲਵਾੜ ਨਹੀਂ ਬਰਦਾਸ਼ਤ : ਲਖਮੀਰਵਾਲਾ 

ਘਰ ਦੀ ਕੁਰਕੀ ਕਰਨ ਨਹੀਂ ਆਇਆ ਕੋਈ ਬੈਂਕ ਅਧਿਕਾਰੀ 

ਮਨਿੰਦਰ ਲਖਮੀਰਵਾਲਾ ਨੇ ਗਾਇਕ ਗੁਲਾਬ ਸਿੱਧੂ ਦੇ ਗਾਣੇ ਦਾ ਕੀਤਾ ਵਿਰੋਧ