Friday, September 19, 2025

Malwa

ਪਟਿਆਲਾ ਰੇਂਜ ਦੇ ਚਾਰ ਜਿਲ੍ਹਿਆਂ ‘ਚ ਚਲਾਇਆ ਕਾਰਡਨ ਐਂਡ ਸਰਚ ਉਪਰੇਸ਼ਨ : ਡੀਆਈਜੀ ਹਰਚਰਨ ਸਿੰਘ ਭੁੱਲਰ

January 09, 2024 12:47 PM
SehajTimes

ਪਟਿਆਲਾ : ਪਟਿਆਲਾ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਹਰਚਰਨ ਸਿੰਘ ਭੁੱਲਰ ਨੇ ਦੱਸਿਆ ਹੈ ਕਿ ਪਟਿਆਲਾ ਰੇਂਜ ਅਧੀਨ ਪੈਂਦੇ ਜਿਲ੍ਹਾ ਪਟਿਆਲਾ, ਸੰਗਰੂਰ, ਬਰਨਾਲਾ ਅਤੇ ਮਾਲੇਰਕੋਟਲਾ ਵਿਖੇ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਸ੍ਰੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕਾਸੋ (ਕਾਰਡਨ ਐਂਡ ਸਰਚ ਉਪਰੇਸ਼ਨ) ਚਲਾਇਆ ਗਿਆ। ਜਿਸ ਤਹਿਤ ਜਿਲ੍ਹਾ ਪਟਿਆਲਾ ਵਿਖੇ ਸਪੈਸਲ ਡੀ.ਜੀ.ਪੀ. ਐਚ.ਆਰ.ਡੀ. ਇਸ਼ਵਰ ਸਿੰਘ, ਵੱਲੋਂ ਅਗਵਾਈ ਕੀਤੀ ਗਈ। ਇਸ ਤੋਂ ਇਲਾਵਾ ਜਿਲ੍ਹਾ ਸੰਗਰੂਰ ਵਿਖੇ ਵਧੀਕ ਡੀ.ਜੀ.ਪੀ., ਪ੍ਰੋਵਿਜਨਿੰਗ ਜੀ. ਨਾਗੇਸ਼ਵਰ ਰਾਓ, ਜਿਲ੍ਹਾ ਬਰਨਾਲਾ ਵਿਖੇ ਵਧੀਕ ਡੀ.ਜੀ.ਪੀ. ਟੈਕਨੀਕਲ ਸਪੋਰਟ ਸਰਵਿਸ ਰਾਮ ਸਿੰਘ ਅਤੇ ਜਿਲ੍ਹਾ ਮਾਲੇਰਕੋਟਲਾ ਵਿਖੇ ਵਧੀਕ ਡੀ.ਜੀ.ਪੀ., ਸਕਿਓਰਟੀ ਐਸ.ਐਸ. ਸ੍ਰੀਵਾਸਤਵਾ ਨੇ ਇਸ ਵਿਸ਼ੇਸ਼ ਉਪਰੇਸ਼ਨ ਦੀ ਅਗਵਾਈ ਕੀਤੀ। ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਪਟਿਆਲਾ ਵਿਖੇ ਇਸ ਉਪਰੇਸ਼ਨ ਚ ਵਿਸ਼ੇਸ ਤੌਰ ‘ਤੇ ਸ਼ਮੂਲੀਅਤ ਕਰਕੇ ਖੁੱਦ ਡਰੱਗ ਹਾਟ ਸਪਾਟ ਦੀ ਚੈਕਿੰਗ ਕੀਤੀ ਗਈ। ਸਰਚ ਉਪਰੇਸ਼ਨ ਦੌਰਾਨ ਕੁੱਲ 22 ਡਰੱਗ ਹਾਟ ਸਪਾਟ ਦੀ ਚੈਕਿੰਗ ਕੀਤੀ ਗਈ, 965 ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਜਿਸ ਦੌਰਾਨ 34 ਮੁਕੱਦਮੇ ਦਰਜ਼ ਕਰਕੇ 38 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਂ ਤੋਂ ਅਫੀਮ 1 ਕਿਲੋ 100 ਗਰਾਮ, ਨਸ਼ੀਲੀਆਂ ਗੋਲੀਆਂ 2330, ਗਾਂਜਾਂ 1 ਕਿਲੋ 500 ਗਰਾਮ, ਹੈਰੋਇਨ 74 ਗ੍ਰਾਮ, ਨਜ਼ਾਇਜ ਸ਼ਰਾਬ 260 ਬੋਤਲਾਂ, ਲਾਹਨ 18 ਲੀਟਰ, ਨਸ਼ੀਲਾ ਪਾਉਡਰ 35 ਗ੍ਰਾਮ, ਨਸ਼ੀਲਾ ਸਿਰਪ 14 ਬੋਤਲਾਂ, ਕਾਰ 1, ਮੋਟਰ ਸਾਇਕਲ 3 ਅਤੇ ਡਰੱਗ ਮਨੀ 1,25,000 ਰੁਪਏ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ 4 ਭਗੌੜੇ ਵੀ ਗ੍ਰਿਫਤਾਰ ਕੀਤੇ ਗਏ। ਚੈਕਿੰਗ ਦੋਰਾਨ 31 ਵਾਹਨਾ ਨੂੰ ਬੰਦ ਕੀਤਾ ਗਿਆ ਅਤੇ 19 ਵਾਹਨਾ ਦੇ ਚਾਲਾਨ ਕੀਤੇ ਗਏ।

ਡੀਆਈਜੀ ਭੁੱਲਰ ਨੇ ਅੱਗੇ ਦੱਸਿਆ ਕਿ ਸਰਚ ਉਪਰੇਸ਼ਨ ਨੂੰ ਕਾਮਯਾਬ ਬਣਾਉਣ ਲਈ ਜਿਲ੍ਹਾ ਪਟਿਆਲਾ ਵਿਖੇ 600 ਪੁਲਿਸ ਮੁਲਾਜ਼ਮਾਂ ਦੁਆਰਾ ਜ਼ਿਲ੍ਹੇ ਵਿਚ ਨਾਕਾਬੰਦੀ ਕਰਕੇ 06 ਡਰੱਗ ਹਾਟਸਪਾਟ ਚੈੱਕ ਕੀਤੇ ਗਏ, ਜਿਸ ਦੌਰਾਨ 186 ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ। 14 ਮੁਕੱਦਮੇ ਦਰਜ਼ ਕੀਤੇ ਗਏ ਅਤੇ 16 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆ ਪਾਸੋਂ ਅਫੀਮ 1 ਕਿਲੋ 100 ਗਰਾਮ, ਨਸੀਲੀਆਂ ਗੋਲੀਆਂ 1450, ਗਾਂਜਾਂ 1 ਕਿਲੋ 500 ਗਰਾਮ, ਹੈਰੋਇਨ 10 ਗਰਾਮ, ਨਸ਼ੀਲਾ ਪਾਉਡਰ 30 ਗ੍ਰਾਮ, ਨਾਜਾਇਜ਼ ਸ਼ਰਾਬ 120 ਬੋਤਲਾਂ,  ਮੋਟਰ ਸਾਇਕਲ 2 ਅਤੇ ਡਰੱਗ ਮਨੀ 1,25,000/- ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ 2 ਭਗੌੜੇ ਵੀ ਗ੍ਰਿਫਤਾਰ ਕੀਤੇ ਗਏ। ਇਸੇ ਤਰ੍ਹਾਂ ਜ਼ਿਲ੍ਹਾ ਸੰਗਰੂਰ ਵਿਖੇ ਕੁੱਲ 417 ਪੁਲਿਸ ਮੁਲਾਜ਼ਮਾਂ ਦੁਆਰਾ ਜ਼ਿਲ੍ਹਾ ਵਿਚ ਨਾਕਾਬੰਦੀ ਕਰਕੇ 11 ਡਰੱਗ ਹਾਟਸਪਾਟ ਚੈੱਕ ਕੀਤੇ ਗਏ, ਜਿਸ ਦੌਰਾਨ 567 ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ ਅਤੇ 04 ਦੋਸ਼ੀਆਂ ਵਿਰੁੱਧ 04 ਮੁਕੱਦਮੇ ਦਰਜ਼ ਕੀਤੇ ਗਏ। ਦੋਸ਼ੀਆਂ ਪਾਸੋਂ ਹੈਰੋਇਨ 25 ਗਰਾਮ, 72 ਬੋਤਲਾ ਨਜਾਇਜ ਸ਼ਰਾਬ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ 2 ਭਗੌੜੇ ਵੀ ਗ੍ਰਿਫਤਾਰ ਕੀਤੇ ਗਏ ਅਤੇ 14 ਗੱਡੀਆ ਬੰਦ ਕੀਤੀਆਂ ਗਈਆਂ ਅਤੇ 07 ਗੱਡੀਆਂ ਦੇ ਚਾਲਾਨ ਕੀਤੇ ਗਏ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿਖੇ 259 ਪੁਲਿਸ ਮੁਲਾਜ਼ਮਾਂ ਦੁਆਰਾ ਜ਼ਿਲ੍ਹਾ ਵਿਚ ਨਾਕਾਬੰਦੀ ਕਰਕੇ 3 ਡਰੱਗ ਹਾਟਸਪਾਟ ਚੈੱਕ ਕੀਤੇ ਗਏ, ਜਿਸ ਦੌਰਾਨ 149 ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ। 06 ਮੁਕੱਦਮੇ ਦਰਜ਼ ਕੀਤੇ ਗਏ ਅਤੇ 06 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਂ ਪਾਸੋਂ ਨਸ਼ੀਲੀਆਂ ਗੋਲੀਆਂ 300, ਨਸ਼ੀਲਾ ਪਾਊਡਰ 05 ਗ੍ਰਾਮ, ਨਸ਼ੀਲਾ ਸਿਰਪ 07 ਬੋਤਲਾਂ, ਨਜ਼ਾਇਜ ਸ਼ਰਾਬ 68 ਬੋਤਲਾ ਅਤੇ 18 ਲੀਟਰ ਲਾਹਨ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ 17 ਗੱਡੀਆ ਬੰਦ ਕੀਤੀਆਂ ਗਈਆਂ, 12 ਗੱਡੀਆਂ ਦੇ ਚਾਲਾਨ ਕੀਤੇ ਗਏ ਅਤੇ 07 ਕਲੰਦਰੇ ਅਧੀਨ ਧਾਰਾ 110 ਸੀਆਰਪੀਸੀ ਅਤੇ 02 ਕਲੰਦਰੇ ਅਧੀਨ ਧਾਰਾ 110 ਸੀਆਰਪੀਸੀ ਪੇਸ਼ ਕੀਤੇ ਗਏ। ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਹੋਰ ਦੱਸਿਆ ਕਿ ਜ਼ਿਲ੍ਹਾ ਮਾਲੇਰਕੋਟਲਾ ਵਿਖੇ 186 ਪੁਲਿਸ ਮੁਲਾਜਮਾ ਦੁਆਰਾ ਜ਼ਿਲ੍ਹਾ ਵਿਚ ਨਾਕਾਬੰਦੀ ਕਰਕੇ 2 ਡਰੱਗ ਹਾਟਸਪਾਟ ਚੈੱਕ ਕੀਤੇ ਗਏ, ਜਿਸ ਦੌਰਾਨ 63 ਸੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ। 10 ਮੁਕੱਦਮੇ ਦਰਜ਼ ਕੀਤੇ ਗਏ ਅਤੇ 12 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਪਾਸੋ ਹੈਰੋਇਨ 39 ਗਰਾਮ, ਨਸ਼ੀਲੀਆਂ ਗੋਲੀਆਂ 580, ਨਸ਼ੀਲਾ ਸਿਰਪ 07, 01 ਕਾਰ ਅਤੇ 01 ਮੋਟਰ ਸਾਇਕਲ ਬਰਾਮਦ ਕੀਤਾ ਗਿਆ।

Have something to say? Post your comment

 

More in Malwa

ਐਸ.ਡੀ.ਐਮ. ਮਾਲੇਰਕੋਟਲਾ ਵੱਲੋਂ ਪਟਵਾਰੀਆਂ ਅਤੇ ਨੰਬਰਦਾਰਾਂ ਨਾਲ ਕੀਤੀਆਂ ਮੀਟਿੰਗਾਂ

ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨਗੀ ਨੂੰ ਲੈਕੇ ਕੀਤੀ ਵਿਚਾਰ ਚਰਚਾ 

ਆਂਗਣਵਾੜੀ ਵਰਕਰਾਂ ਹੈਲਪਰਾਂ ਮਾਣ ਭੱਤਾ ਕੇਂਦਰ ਸਰਕਾਰ ਨੇ 6 ਮਹੀਨਿਆਂ ਤੋਂ ਲਟਕਾਇਆ : ਸਿੰਦਰ ਕੌਰ ਬੜੀ

ਪੰਜਾਬ ਤੇ ਕਿਸਾਨੀ ਦੀਆਂ ਮੰਗਾਂ ਨੂੰ ਲੈ ਕੇ ਬੀਕੇਯੂ ਲੱਖੋਵਾਲ ਦੇ ਵਫਦ ਨੇ ਕੇਂਦਰੀ ਮੰਤਰੀ ਐਸ.ਪੀ.ਸਿੰਘ ਬਗੇਲ ਨਾਲ ਕੀਤੀ ਮੁਲਾਕਾਤ : ਦੌਲਤਪੁਰਾ

ਡੀ.ਸੀ. ਦਫ਼ਤਰ ਇੰਪਲਾਇਜ਼ ਯੂਨੀਅਨ, ਮਾਲੇਰਕੋਟਲਾ ਨੇ 100 ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਗੱਦੇ ਅਤੇ ਕੰਬਲ ਭੇਜੇ

ਸੰਦੀਪ ਕੌੜਾ ਦਾ ਸੁਨਾਮ ਪੁੱਜਣ ਮੌਕੇ ਕੀਤਾ ਸਨਮਾਨ

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ