Friday, December 19, 2025

Malwa

ਪਿੰਡ ਦਸੌਧਾ ਸਿੰਘ ਵਾਲਾ ਤੇ ਮਾਤਾ ਗੁਜਰ ਕੌਰ ਦੇ ਪਰਿਵਾਰ ਦੀ ਯਾਦ ਚ ਕਈ ਦਿਨਾਂ ਤੋਂ ਲੰਗਰ ਲਗਾਇਆ

December 28, 2023 03:04 PM
ਤਰਸੇਮ ਸਿੰਘ ਕਲਿਆਣੀ

ਸੰਦੌੜ : ਦਸਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਗੁਜਰ ਕੌਰ ਦੇ ਸਾਰੇ ਪਰਿਵਾਰ ਅਤੇ ਛੋਟੇ ਸਾਹਬਜਾਦਿਆਂ ਦੀ ਸ਼ਹੀਦੀ ਦਿਹਾੜੇ ਫਹਇਤਏਗ੍ਹੜ ਸਹਿਬ ਸਹਾਦਤ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸਾਹਿਬ ਕੌਲ ਦਸੌਧਾ ਸਿੰਘ ਵਾਲਾ ਵਿਖੇ ਕਈ ਦਿਨਾਂ ਤੋਂ ਚਾਰ ਪਰੌਂਠਾ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਦੇ ਸਂਜੋਗ ਸਦਕਾ ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਚਾਹ ਪਰੌਠਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਗੁਰੂ ਘਰ ਦੇ ਸੇਵਾਦਾਰਾਂ ਵਲੋਂ ਸਾਮ ਤੱਕ ਰਾਹਗੀਰਾਂ ਨੂੰ ਰੋਕ ਰੋਕ ਕੇ ਗਰਮ ਗਰਮ ਚਾਹ ਦੇ ਨਾਲ ਕਈ ਪ੍ਰਕਾਰ ਦੇ ਲੰਗਰ ਛਕਾਇਆ ਗਿਆ । ਲੋਕਾਂ ਨੇ ਅੰਤਾਂ ਦੀ ਠੁਰਠੁਰੀ ਠੰਡ ਵਿੱਚ ਗੁਰੂ ਘਰ ਦਾ ਲੰਗਰ ਛੱਕ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਵਹਿਗੁਰੂ ਵਹਿਗੁਰੂ ਨਾਮ ਜਪਿਆ। ਇਸ ਮੌਕੇ ਗੁਰੂ ਘਰ ਰਵਿਦਾਸ ਭਗਤ ਮਹਾਰਾਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਕਿ ਸੰਗਤਾਂ ਦਾ ਬਹੁਤ ਪਿਆਰ ਮਿਲਿਆ ਇਸ ਮੋਕੇ ਪ੍ਰਧਾਨ ਚਰਨ ਸਿੰਘ ਬੱਬੂ ਹਰਬੰਸ ਸਿੰਘ, ਪੱਮਾ ਸਿੰਘ, ਜਗਤਾਰ ਸਿੰਘ, ਡਾਕਟਰ ਲਵਲੀ ਸਿੰਘ , ਗੁਰਪ੍ਰੀਤ ਸਿੰਘ, ਰੋਸ਼ਨ ਸਿੰਘ ਆਦਿ ਵਿਸ਼ੇਸ ਤੌਰ ਤੇ ਹਾਜਰ ਸਨ।

Have something to say? Post your comment