Monday, June 16, 2025

Chandigarh

ਦੋ ਦੋਸ਼ੀਆਂ ਨੂੰ 50 ਗ੍ਰਾਮ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ

December 21, 2023 05:37 PM
SehajTimes

ਐਸ.ਏ.ਐਸ.ਨਗਰ : ਰੇਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ ਕੈਂਪ ਐਟ ਫੇਸ-7 ਮੋਹਾਲੀ ਦੀ ਟੀਮ ਨੇ ਸ੍ਰੀ ਜਸਕਰਨ ਸਿੰਘ ਏ.ਡੀ.ਜੀ.ਪੀ. ਰੂਪਨਗਰ ਰੇਂਜ ਰੂਪਨਗਰ ਦੇ ਦਿਸ਼ਾ ਨਿਰਦੇਸ਼ਾ ਹੇਠ ਨਸ਼ਾ ਤਸਕਰ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ 02 ਦੋਸ਼ੀਆਨ ਨੂੰ ਕਾਰ ਨੰਬਰੀ PB-65AT-2973 ਮਾਰਕਾ ਸਕਾਰਪਿਓ ਰੰਗ ਕਾਲਾ ਵਿਚ 50 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਮਿਤੀ 20/21-12-2023 ਦੀ ਦਰਮਿਆਨੀ ਰਾਤ ਨੂੰ ਰੇਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ ਕੈਂਪ ਐਟ ਫੇਸ-7 ਮੋਹਾਲੀ ਦੀ ਟੀਮ ਐਸ.ਆਈ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਦੇ ਨੇੜੇ ਟੀ ਪੁਆਇੰਟ ਭਗਤ ਘਾਟ ਖਰੜ੍ਹ ਮੌਜੂਦ ਸੀ ਤਾ ਮੁੱਖਬਰ ਖਾਸ ਨੇ ਅਲਿਹਦਗੀ ਐਸ.ਆਈ ਸੁਖਵਿੰਦਰ ਸਿੰਘ ਨੂੰ ਇਲਤਾਹ ਦਿੱਤੀ ਕਿ ਬਲਜਿੰਦਰ ਸਿੰਘ ਪੁੱਤਰ ਲੇਟ ਮੋਹਰ ਸਿੰਘ ਵਾਸੀ ਬੁਰਜ ਹਮਾਰ ਥਾਣਾ ਸਦਰ ਅਬੋਹਰ ਜ਼ਿਲ੍ਹਾ ਫਾਜਿਲਕਾ ਹਾਲ ਵਾਸੀ ਪਿੰਡ ਮੌਜਪੁਰ ਥਾਣਾ ਸੋਹਾਣਾ ਜ਼ਿਲ੍ਹਾ ਮੋਹਾਲੀ ਅਤੇ ਸੰਨੀ ਪੁੱਤਰ ਸਵਿੰਦਰ ਸਿੰਘ ਵਾਸੀ ਮਹਿਲਾ ਵਾਲਾ ਥਾਣਾ ਝੰਡੇਰ ਜਿਲ੍ਹਾ ਅੰਮ੍ਰਿਤਸਰ ਜੋ ਕਿ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ ਜੋ ਹੁਣੇ ਹੀ ਕਾਰ ਨੰਬਰੀ PB-65AT-2973 ਮਾਰਕਾ ਸਕਾਰਪਿਓ ਰੰਗ ਕਾਲਾ ਵਿਚ ਸਵਾਰ ਹੋ ਕੇ ਭਗਤ ਘਾਟ ਖਰੜ੍ਹ ਵੱਲੋ ਟੀ ਪੁਆਇਟ ਮੇਨ ਰੋਡ ਵੱਲ ਨੂੰ ਆ ਰਹੇ ਹਨ। ਜਿਸ ਤੇ ਦੋਸ਼ੀਆਨ ਉਕਤਾਨ ਦੇ ਖਿਲਾਫ ਮੁਕੱਦਮਾ ਨੰਬਰ 366 ਮਿਤੀ 21-12-2023 ਅ/ਧ 21,29/61/85 ਐਨ. ਡੀ. ਪੀ. ਐਸ. ਐਕਟ ਥਾਣਾ ਸਿਟੀ ਖਰੜ੍ਹ ਦਰਜ ਰਜਿਸ਼ਟਰ ਕਰਵਾਇਆਂ ਗਿਆ ਅਤੇ ਟੀ ਪੁਆਇਟ ਭਗਤ ਘਾਟ ਮੇਨ ਰੋਡ ਖਰੜ੍ਹ ਵਿਖੇ ਦੋਸ਼ੀਆਨ ਉਕਤਾਨ ਨੂੰ ਸਮੇਤ ਉਕਤ ਕਾਰ ਕਾਬੂ ਕਰਕੇ ਉਨ੍ਹਾ ਦੇ ਕਬਜੇ ਵਿਚੋ 50 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਦੋਸ਼ੀਆਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਕਾਰ ਨੰਬਰੀ ਉਕਤ ਨੂੰ ਵੀ ਕਬਜਾ ਪੁਲਿਸ ਵਿਚ ਲਿਆ ਗਿਆਂ ਹੈ। ਦੋਸ਼ੀਆਨ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜੋ ਪੁਲਿਸ ਰਿਮਾਡ ਅਧੀਨ ਹੈ। ਦੋਸ਼ੀਆਨ ਪਾਸੋ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਇਸ ਨਸ਼ਾ ਤਸਕਰੀ ਵਿਚ ਇਨ੍ਹਾ ਨਾਲ ਹੋਰ ਕੋਣ-ਕੋਣ ਵਿਅਕਤੀ ਸ਼ਾਮਲ ਹਨ ਅਤੇ ਇਹ ਨਸ਼ਾ ਹੈਰੋਇਨ ਕਿਥੋ ਲੈ ਕੇ ਆਉਦਾ ਸੀ ਅਤੇ ਕਿਸ ਕਿਸ ਨੂੰ ਸਪਲਾਈ ਕਰਦੇ ਸਨ।

ਤਫਤੀਸ਼ੀ ਅਫਸਰ :- ਐਸ.ਆਈ ਸੁਖਵਿੰਦਰ ਸਿੰਘ ਨੰਬਰ 207/ਰੋਪੜ
ਮੋਬਾਇਲ ਨੰਬਰ   :- 95921-00207
ਬ੍ਰਾਮਦਗੀ:-50 ਗ੍ਰਾਮ ਹੈਰੋਇਨ ਸਮੇਤ ਕਾਰ ਨੰ. PB-65AT-2973 ਮਾਰਕਾ ਸਕਾਰਪਿਓ ਰੰਗ ਕਾਲਾ

Have something to say? Post your comment

 

More in Chandigarh

ਪੰਜਾਬ ਦੇ ਸਰਕਾਰੀ ਸਕੂਲਾਂ ਵੱਲੋਂ ਨਵਾਂ ਮੀਲ ਪੱਥਰ ਕਾਇਮ; 474 ਵਿਦਿਆਰਥੀਆਂ ਨੀਟ ਪ੍ਰੀਖਿਆ ਵਿੱਚ ਕੁਆਲੀਫਾਈ

ਪੰਜਾਬ ਦਾ ਇੰਡਸਟਰੀ ਇੰਟੀਗ੍ਰੇਟਿਡ ਬੀ.ਟੈਕ ਪ੍ਰੋਗਰਾਮ ਬਣਿਆ ਖਿੱਚ ਦਾ ਕੇਂਦਰ: ਬੈਂਸ

ਪੰਜਾਬ ਸਰਕਾਰ ਅਤੇ 'ਆਪ' ਨੇ 'ਇੱਕ ਰਾਸ਼ਟਰ ਇੱਕ ਚੋਣ' ਪ੍ਰਸਤਾਵ 'ਤੇ ਸਖ਼ਤ ਇਤਰਾਜ਼ ਜਤਾਏ: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ

‘ਯੁੱਧ ਨਸ਼ਿਆਂ ਵਿਰੁੱਧ’ ਦਾ 105ਵਾਂ ਦਿਨ: 1.9 ਕਿਲੋਗ੍ਰਾਮ ਹੈਰੋਇਨ, 1 ਕਿਲੋਗ੍ਰਾਮ ਅਫੀਮ ਸਮੇਤ 158 ਨਸ਼ਾ ਤਸਕਰ ਕਾਬੂ

ਪੰਜਾਬ ਲਈ ਮਾਣ ਤੇ ਹੌਂਸਲੇ ਦੀ ਉਡਾਣ: ਮਾਈ ਭਾਗੋ ਇੰਸਟੀਚਿਊਟ ਦੀਆਂ ਤਿੰਨ ਕੈਡਿਟਾਂ ਨੂੰ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫ਼ਸਰ ਵਜੋਂ ਮਿਲਿਆ ਕਮਿਸ਼ਨ

ਪੰਜਾਬ ਦਾ ਮਾਣ: ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਛੇ ਕੈਡਿਟ ਭਾਰਤੀ ਫੌਜ ਅਤੇ ਹਵਾਈ ਸੈਨਾ ਵਿੱਚ ਕਮਿਸ਼ਨਡ ਅਫ਼ਸਰ ਬਣੇ

ਪੰਜਾਬ ਰਾਜ ਕਿਸਾਨ ਅਤੇ ਖੇਤੀ ਕਾਮੇ ਕਮਿਸ਼ਨ ਵਲੋਂ ਸੂਬੇ ਵਿਚ ਜਲ ਸੰਕਟ ਸਬੰਧੀ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ

ਸੰਜੀਵ ਅਰੋੜਾ ਹਮੇਸ਼ਾ ਹੀ ਲੁਧਿਆਣਾ ਦੇ ਵਿਕਾਸ ਨੂੰ ਦਿੰਦੇ ਆਏ ਹਨ ਪਹਿਲ : ਹਰਚੰਦ ਸਿੰਘ ਬਰਸਟ

ਪੰਜਾਬ ਦੇ ਐਡਵੋਕੇਟ ਜਨਰਲ ਐਮ.ਐਸ. ਬੇਦੀ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ

ਚਾਈਲਡ ਵੈਲਫੇਅਰ ਕੌਂਸਲ, ਪੰਜਾਬ ਵੱਲੋਂ ਆਯੋਜਿਤ ਸਮਰ ਕੈਂਪ ਦਾ ਸਮਾਪਨ ਸਮਾਰੋਹ