Friday, September 05, 2025

Malwa

ਬੀ.ਡੀ.ਪੀ.ਓ. ਦਫ਼ਤਰ ਸਰਹਿੰਦ ਵਿਖੇ ਅੱਜ ਲਗਾਇਆ ਜਾਵੇਗਾ ਰਜਿਸਟਰੇਸ਼ਨ ਤੇ ਪਲੇਸਮੈਂਟ ਕੈਂਪ

December 07, 2023 06:01 PM
SehajTimes

ਫ਼ਤਹਿਗੜ੍ਹ ਸਾਹਿਬ : ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ 08 ਦਸੰਬਰ ਨੂੰ ਬੀ.ਡੀ.ਪੀ.ਓ. ਦਫ਼ਤਰ ਸਰਹਿੰਦ ਵਿਖੇ ਸਵੇਰੇ 10:00 ਵਜੇ ਤੋਂ ਦੁਪਿਹਰ  01:00 ਵਜੇ ਤੱਕ ਰਜਿਸਟੇਸ਼ਨ ਤੇ ਪਲੇਸਮੈਂਟ ਕੈਂਪ ਲਗਾਇਆ ਜਾਵੇਗਾ ਜਿਸ ਵਿੱਚ ਆਈ.ਸੀ.ਆਈ.ਸੀ.ਆਈ. ਫਾਊਂਡੇਸ਼ਨ ਦੇ ਨਿਯੋਜਕਾਂ ਵੱਲੋਂ ਪ੍ਰਾਰਥੀਆਂ ਦੀ ਇੰਟਰਵਿਊ ਲਈ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫਸਰ ਸ਼੍ਰੀਮਤੀ ਰੁਪਿੰਦਰ ਕੌਰ ਨੇ ਜਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਸੂਚਿਤ ਕਰਦਿਆਂ ਕਿਹਾ ਕਿ ਜਿਹੜੇ ਵੀ ਪ੍ਰਾਰਥੀਆਂ ਦੀ  ਉਮਰ  16  ਤੋਂ  40  ਸਾਲ ਦਰਮਿਆਨ ਹੈ ਅਤੇ ਉਨ੍ਹਾਂ ਦੇ ਨਾਮ ਜਿਲ੍ਹਾ ਰੋਜ਼ਗਾਰ ਦਫ਼ਤਰਦਰਜ ਨਹੀਂ ਹੈ ਉਹ ਆਪਣੇ ਅਸਲ ਯੋਗਤਾ ਸਰਟੀਫਿਕੇਟ, ਆਧਾਰ ਕਾਰਡ, ਜਾਤੀ ਸਰਟੀਫਿਕੇਟ ਦੀਆਂ ਇੱਕ-ਇੱਕ ਫੋਟੋ ਕਾਪੀਆਂ ਲੈ ਕੇ ਬੀ.ਡੀ.ਪੀ.ਓ. ਦਫ਼ਤਰ ਸਰਹਿੰਦ ਵਿਖੇ ਲਗਾਏ ਜਾਣ ਵਾਲੇ ਰਜਿਸਟ੍ਰੇਸ਼਼ਨ ਅਤੇ ਪਲੇਸਮੈਂਟ ਕੈਂਪਾਂ ਵਿੱਚ ਪਹੁੰਚਣ ਤਾਂ ਜੋ ਉਨ੍ਹਾਂ ਨੂੰ ਰੋਜ਼ਗਾਰ ਨਾਲ ਸਬੰਧਤ ਸਕੀਮਾਂ ਦਾ ਲਾਭ ਮਿਲ ਸਕੇ।

 ਇਸ ਦੇ ਨਾਲ ਹੀ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਿਹੜੇ ਵੀ ਪ੍ਰਾਰਥੀ ਨੌਕਰੀ ਦੇ ਚਾਹਵਾਨ ਹਨ ਉਹ ਆਪਣੇ ਅਸਲ ਸਰਟੀਫਿਕੇਟ ਲੈ ਕੇ ਸਬੰਧਤ ਬਲਾਕ ਵਿਖੇ ਪਹੁੰਚਣ। ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਤਿਹਗੜ੍ਹ ਸਾਹਿਬ ਦੇ ਹੈਲਪਲਾਈਨ ਨੰ: 62801-93527 ਤੇ ਸੰਪਰਕ ਕਰ ਸਕਦੇ ਹੋ।

Have something to say? Post your comment

 

More in Malwa

ਘੱਗਰ ਸਬੰਧੀ ਸੰਭਾਵੀ ਹੜ੍ਹਾਂ ਤੋਂ ਬਚਾਅ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਸੁਚੇਤ

ਪੰਜਾਬ ਦੇ ਹੜ ਪੀੜਤਾਂ ਦੀ ਮੱਦਦ ਲਈ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ, ਚਾਰ ਬੰਗਲਾ ਮੁੰਬਈ ਤੋਂ ਸੇਵਾਦਾਰਾਂ ਦੀ ਟੀਮ ਹੋਈ ਰਵਾਨਾ

ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਬਾਲੀਆਂ ਡਰੇਨ ਦੀ ਕੋਲ ਖੜ੍ਹ ਕੇ ਕਰਵਾਈ ਸਫਾਈ

ਡਿਪਟੀ ਕਮਿਸ਼ਨਰ ਨੇ ਸ਼ੁਤਰਾਣਾ ਹਲਕੇ ਦੇ ਪਿੰਡਾਂ ਵਿੱਚ ਹੜ੍ਹ ਸੁਰੱਖਿਆ ਕਾਰਜਾਂ ਦਾ ਜਾਇਜ਼ਾ ਲਿਆ

ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਵਰ੍ਹਦੇ ਮੀਂਹ ਵਿੱਚ ਘੱਗਰ ਦਰਿਆ ਦੇ ਕੰਢਿਆਂ ਦਾ ਲਿਆ ਜਾਇਜ਼ਾ

ਬਲੂਬਰਡ ਸੰਸਥਾ ਨੇ 1 ਹਫ਼ਤੇ ਵਿੱਚ ਲਗਵਾਇਆ ਕੈਨੇਡਾ ਦਾ ਵਿਸੀਟਰ ਵੀਜ਼ਾ

ਨਿਗਮ ਮੁਲਾਜਮਾਂ ਵਲੋਂ ਕੀਤੀ ਵਾਇਰਲ ਵੀਡੀਓ ਨੂੰ ਮੇਅਰ ਨੇ ਕੀਤਾ ਸਿਰਿਓਂ ਖ਼ਾਰਜ

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਸਮੱਗਰੀ ਦਾ ਟਰੱਕ ਰਵਾਨਾ

ਵਰਦੇ ਮੀਂਹ ਚ ਸਿਵਲ ਸਰਜਨ ਮੋਗਾ ਨੇ ਹੜ ਪ੍ਰਭਾਵਿਤ ਇਲਾਕਿਆਂ ਵਿਚ ਐਂਬੂਲੈਂਸਾਂ ਭੇਜੀਆਂ

ਵਿਧਾਇਕ ਪੰਡੋਰੀ ਅਤੇ ਚੇਅਰਮੈਨ ਭੰਗੂ ਨੇ ਪਸ਼ੂਆਂ ਲਈ ਅਚਾਰ ਦੀਆਂ 10 ਟਰਾਲੀਆਂ ਫਿਰੋਜ਼ਪੁਰ ਭੇਜੀਆਂ