Tuesday, September 09, 2025

Malwa

ਵਿਦਿਆਰਥੀ ਛਾਤੀ ਤੇ ਸਾਹ ਰੋਗਾਂ ਦੇ ਮਾਹਰ ਡਾ. ਅਨਿਲ ਬਾਂਸਲ ਨਾਲ ਹੋਏ ਰੂਬਰੂ

November 24, 2023 01:35 PM
SehajTimes

ਪਟਿਆਲਾ :- ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਟਿਆਲਾ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਵਿੱਚ “ਆਈ ਐਸਪਾਇਰ ਲੀਡਰਸ਼ਿਪ ਪ੍ਰੋਗਰਾਮ” ਤਹਿਤ ਹਾਈ ਸਮਾਰਟ ਸਕੂਲ ਸਨੌਰੀ ਗੇਟ ਦੇ ਨੌਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਇੱਕ ਅਹਿਮ ਸੈਸ਼ਨ ਕਰਵਾਇਆ ਗਿਆ। ਇਸ ਪ੍ਰੋਗਰਾਮ, ਜਿਸ ਦਾ ਉਦੇਸ਼ ਨੌਜਵਾਨ ਦਿਮਾਗਾਂ ਵਿੱਚ ਲੀਡਰਸ਼ਿਪ ਗੁਣ ਪੈਦਾ ਕਰਨਾ ਹੈ, ਤਹਿਤ 10 ਉਤਸ਼ਾਹੀ ਵਿਦਿਆਰਥੀਆਂ ਨੇ ਆਪਣੇ ਰੋਲ ਮਾਡਲ ਤੇ ਸਾਂਹ ਰੋਗਾਂ ਦੇ ਮਾਹਰ ਡਾ. ਅਨਿਲ ਬਾਂਸਲ ਨਾਲ ਰੂਬਰੂ ਪ੍ਰੋਗਰਾਮ ਵਿੱਚ ਹਿੱਸਾ ਲਿਆ।

ਪਲਮੋਨੋਲੋਜਿਸਟ, ਡਾ. ਅਨਿਲ ਬਾਂਸਲ ਨੇ ਇਹਨਾਂ ਉੱਭਰਦੇ ਦਿਮਾਗ਼ਾਂ ਨੂੰ ਡਾਕਟਰੀ ਖੇਤਰ ਵਿੱਚ ਆਪਣੇ ਕਰੀਅਰ ਦੇ ਸੁਪਨੇ ਵੱਲ ਸੇਧ ਦਿੰਦੇ ਹੋਏ ਅਣਮੁੱਲੀ ਜਾਣਕਾਰੀ ਸਾਂਝੀ ਕੀਤੀ। ਵਿਚਾਰ-ਵਟਾਂਦਰੇ ਵਿੱਚ ਮੈਡੀਕਲ ਵਿੱਚ ਕਰੀਅਰ ਬਣਾਉਣ ਲਈ ਜ਼ਰੂਰੀ ਯੋਗਤਾਵਾਂ ਅਤੇ ਪ੍ਰੀਖਿਆ ਦੇ ਪੈਟਰਨਾਂ ਤੋਂ ਲੈ ਕੇ ਸਖ਼ਤ ਤਿਆਰੀ ਪ੍ਰਕਿਰਿਆਵਾਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ ਵਿਦਿਆਰਥੀਆਂ ਨੂੰ ਮਨੀ ਪਾਲ ਹਸਪਤਾਲ ਪਟਿਆਲਾ ਦਾ ਦੌਰਾ ਕਰਵਾਇਆ ਗਿਆ, ਜਿਸ ਨਾਲ ਉਹਨਾਂ ਨੂੰ ਹਸਪਤਾਲ ਦੇ ਵੱਖ-ਵੱਖ ਵਿਭਾਗਾਂ ਦੇ ਅੰਦਰ ਕਾਰਜਸ਼ੀਲ ਪੇਚੀਦਗੀਆਂ ਤੋਂ ਵੀ ਜਾਣੂ ਕਰਵਾਇਆ ਗਿਆ।


ਇਸ ਪਹਿਲਕਦਮੀ 'ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ, “ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ, ਸਾਡਾ ਉਦੇਸ਼ ਸਾਡੀ ਨੌਜਵਾਨ ਪ੍ਰਤਿਭਾ ਨੂੰ ਉਭਾਰਨਾ ਅਤੇ ਵਿਦਿਆਰਥੀਆ ਦਾ ਮਾਰਗ ਦਰਸ਼ਨ ਕਰਨਾ ਹੈ। ਇਹ ਪ੍ਰੋਗਰਾਮ ਨਾ ਸਿਰਫ਼ ਉਹਨਾਂ ਨੂੰ ਆਪਣੇ ਕਰੀਅਰ ਦੀ ਚੋਣ ਦੀ ਸਹੀ ਸਲਾਹ ਦਿੰਦਾ ਹੈ ਬਲਕਿ ਉਹਨਾਂ ਨੂੰ ਵਿਵਹਾਰਕ ਜ਼ਿੰਦਗੀ ਨੂੰ ਵੇਖਣ ਅਤੇ ਅਨੁਭਵ ਕਰਨ ਦਾ ਵੀ ਮੌਕਾ ਦਿੰਦਾ ਹੈ। ”

ਉਸ ਨੇ ਅੱਗੇ ਕਿਹਾ, “ਆਈ ਐਸਪਾਇਰ ਲੀਡਰਸ਼ਿਪ ਪ੍ਰੋਗਰਾਮ” ਪ੍ਰੇਰਣਾ ਅਤੇ ਮਾਰਗਦਰਸ਼ਨ ਦੀ ਇੱਕ ਰੋਸ਼ਨੀ ਦੇ ਰੂਪ ਵਿੱਚ ਕੰਮ ਕਰਦਾ ਹੈ, ਅਤੇ ਇਹ ਵਿਦਿਆਰਥੀਆਂ ਦੇ ਇੱਕ ਉੱਜਵਲ ਭਵਿੱਖ ਲਈ ਉਨ੍ਹਾਂ ਦੀਆਂ ਇੱਛਾਵਾਂ ਨੂੰ ਰੂਪ ਵੀ ਦਿੰਦਾ ਹੈ।

Have something to say? Post your comment

 

More in Malwa

ਲੜੀਵਾਰ ਗੁਰਮਤਿ ਸਮਾਗਮਾਂ ਦੀ ਗੁਰਦੁਆਰਾ ਟਾਹਲੀ ਸਾਹਿਬ ਤੋਂ ਚੜ੍ਹਦੀ ਕਲਾ ਨਾਲ ਹੋਈ ਅਰੰਭਤਾ

ਚੋਰੀ ਦੇ ਕੇਸ ਵਿੱਚੋਂ ਬਾ-ਇੱਜ਼ਤ ਬਰੀ

ਪ੍ਰਸ਼ਾਸਨ ਨੂੰ ਨਹੀਂ ਦਿਖ ਰਹੇ ਗਰੀਬਾਂ ਦੇ ਡਿੱਗੇ ਘਰ : ਗੋਲਡੀ

ਬੀਤੇ ਦਿਨੀ ਪਿੰਡ ਢੈਂਠਲ ਦੇ ਲਖਵਿੰਦਰ ਸਿੰਘ ਤੇ ਹਮਲਾ ਕਰਨ ਵਾਲਾ ਦੋਸ਼ੀ ਗ੍ਰਿਫਤਾਰ

ਪੀੜਤਾਂ ਦੀ ਸਹਾਇਤਾ ਕਰਨ ਲਈ ਰਣਨੀਤੀ ਉਲੀਕੀ : ਨਾਨਕ ਸਿੰਘ ਅਮਲਾ ਸਿੰਘ ਵਾਲਾ

ਸੋਹੀਆਂ ਤੇ ਦੀਵਾਨਾ ਨੇੜੇ ਬੱਸੀਆਂ ਡਰੇਨ ਹਰੀ ਬੂਟੀ ਨਾਲ ਭਰੀ

ਹੜ੍ਹਾਂ ਨਾਲ ਘਿਰੇ ਲੋਕਾਂ ਦੀ ਤੁਰੰਤ ਸਾਰ ਲਈ ਜਾਵੇ, ਪਰ ਹਕੀਕਤ ਵਿਚ ਪੰਜਾਬ ਤੇ ਕੇਂਦਰ ਸਰਕਾਰ ਸਿਰਫ਼ ਬਿਆਨਬਾਜ਼ੀ ਤੱਕ ਹੀ ਸੀਮਤ : ਮੋੜ 

ਹੜਪੀੜਤ ਪਰਿਵਾਰਾਂ ਨੂੰ ਮੁੜ ਖੜਾਂ ਕਰਨ ਲਈ ਹਰ ਵਰਕਰ ਤੇ ਆਗੂ ਸਹਾਇਤਾ ਲਈ ਯੋਗਦਾਨ ਪਾਵੇ : ਰਾਜੂ ਖੰਨਾ

ਵਿਧਾਇਕ ਬਲਕਾਰ ਸਿੱਧੂ ਵੱਲੋਂ ਮੀਂਹ ਪੀੜਤ ਪਿੰਡਾਂ ਦਾ ਦੌਰਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਲੋੜਵੰਦ ਲਈ ਯੋਗ ਉਪਰਾਲੇ ਕਰ ਰਹੀ ਹੈ : ਭਾਈ ਖਾਲਸਾ