Monday, November 03, 2025

Chandigarh

ਮੋਹਾਲੀ ਚ ਚੱਲ ਰਹੀ 35ਵੀਂ ਪੰਜਾਬ ਰੋਲਰ ਸਕੇਟਿੰਗ ਖੇਡ ਪ੍ਰਤੀਯੋਗਿਤਾ ਮੁਕੰਮਲ

November 15, 2023 01:34 PM
SehajTimes

ਐਸ.ਏ.ਐਸ ਨਗਰ :-  ਪੰਜਾਬ ਰੋਲਰ ਸਕੇਟਿੰਗ ਐਸੋਸੀਏਸ਼ਨ, ਪਟਿਆਲਾ ਦੀ ਰਹਿਨੁਮਾਈ ਹੇਠ ਮੋਹਾਲੀ ਵਿਖੇ 35ਵੀਂ ਪੰਜਾਬ ਰੋਲਰ ਸਕੇਟਿੰਗ ਖੇਡ ਮੁਕਾਬਲੇ ਬੀਤੇ ਦਿਨ ਸੰਪੂਰਨ ਹੋ ਗਏ। ਸਮਾਪਤੀ ਮੌਕੇ ਇਨਾਮ ਵੰਡ ਸਮਾਰੋਹ ਚ ਮਨਪ੍ਰੀਤ ਸਿੰਘ ਛੱਤਵਾਲ, ਆਈ.ਏ.ਐਸ (ਰਿਟਾ.) ਪ੍ਰਧਾਨ, ਸਿਮਰਨਜੀਤ ਸਿੰਘ ਸੱਗੂ (ਐਡਵੋਕੇਟ) ਜਨਰਲ ਸਕਤੱਰ ਪੰਜਾਬ ਰੋਲਰ ਸਕੇਟਿੰਗ ਐਸੋਸੀਏਸ਼ਨ (ਪੀ. ਆਰ. ਐੱਸ. ਏ.) ਨਾਲ ਸ਼੍ਰਜਨੀਸ਼ ਕੁਮਾਰ ਜੈਨ (ਬਾਟਾ ਇੰਡਸਟਰੀਜ਼), ਲੁਧਿਆਣਾ ਅਤੇ ਜਸਪਾਲ ਸਿੰਘ ਭਾਟੀਆ (ਟਿੰਬਰ ਮਰਚੈਂਟ), ਐਸ.ਬੀ.ਐਸ ਨਗਰ ਵੱਲੋਂ ਸ਼ਿਰਕਤ ਕੀਤੀ ਗਈ।

ਇਸ ਖੇਡ ਮੁਕਾਬਲੇ ਵਿਚ ਪੰਜਾਬ ਦੇ 18  ਜਿਲਿਆਂ ਤੋਂ ਤਕਰੀਬਨ 750 ਖਿਡਾਰੀਆਂ (ਕੇਵਲ ਰੋਲਰ/ਇਨਲਾਈਨ ਹਾਕੀ ) ਵਲੋਂ ਭਾਗ ਲਿਆ ਗਿਆ। ਮਨਪ੍ਰੀਤ ਸਿੰਘ ਛੱਤਵਾਲ, ਆਈ.ਏ.ਐਸ (ਰਿਟਾ.) ਪ੍ਰਧਾਨ ਦੁਆਰਾ ਇਸ ਖੇਡ ਨਾਲ ਸਬੰਧਤ ਸਮੁੱਚੀ ਪ੍ਰਬੰਧਕ ਟੀਮ ਨੂੰ ਪੰਜਾਬ ਵਿੱਚ ਰੋਲਰ ਸਪੋਰਟਸ ਦਾ ਪੱਧਰ ਵਧੇਰੇ ਉੱਚਾ ਚੁੱਕਣ ਅਤੇ ਪ੍ਰਚਾਰ ਲਈ ਹੋਰ ਵੀ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ। ਖਿਡਾਰੀਆਂ ਦੁਆਰਾ ਮੁਕਾਬਲਿਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ ਗਿਆ ਅਤੇ ਖੇਡਾਂ ਪ੍ਰਤੀ ਪੰਜਾਬ ਸਰਕਾਰ ਦੇ ਸੁਪਨੇ ਨੂੰ ਸਾਕਾਰ ਬਣਾਉਣ ਲਈ ਪ੍ਰਣ ਲਿਆ ਗਿਆ।

ਇਸ ਖੇਡ ਚੈਂਪੀਅਨਸ਼ਿਪ ਦੇ ਜੇਤੂ ਖਿਡਾਰੀਆਂ ਵਿੱਚੋਂ ਚੁਣਵੇਂ ਖਿਡਾਰੀ ਪੰਜਾਬ ਦੀ ਨੁਮਾਇੰਦਗੀ ਕਰਦੇ ਹੋਏ ਇੰਡੀਆ ਪੱਧਰ ਤੇ ਹੋਣ ਜਾ ਰਹੇ 6ਵੀਂ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਭਾਗ ਲੈਣਗੇ।

Have something to say? Post your comment

 

More in Chandigarh

ਯੁੱਧ ਨਸਿ਼ਆਂ ਵਿਰੁੱਧ’: 246ਵੇਂ ਦਿਨ, ਪੰਜਾਬ ਪੁਲਿਸ ਨੇ 90 ਨਸ਼ਾ ਤਸਕਰਾਂ ਨੂੰ 1.4 ਕਿਲੋਗ੍ਰਾਮ ਹੈਰੋਇਨ, 1.5 ਕਿਲੋਗ੍ਰਾਮ ਅਫੀਮ ਸਮੇਤ ਕੀਤਾ ਗ੍ਰਿਫ਼ਤਾਰ

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ:

ਗੈਂਗਸਟਰ ਗੁਰਦੇਵ ਜੱਸਲ ਅਤੇ ਗੁਰਲਾਲ ਉਰਫ਼ ਗੁੱਲੂ ਦੇ ਦੋ ਹੋਰ ਕਾਰਕੁਨ ਗੁਰਦਾਸਪੁਰ ਤੋਂ ਗ੍ਰਿਫ਼ਤਾਰ; ਤਿੰਨ ਪਿਸਤੌਲ ਬਰਾਮਦ

ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਬਾਲ ਭੀਖ ਮੰਗਣ ਦੇ ਖ਼ਾਤਮੇ ਵੱਲ ਪੰਜਾਬ ਦਾ ਵੱਡਾ ਮਿਸ਼ਨ

ਗਮਾਡਾ ਦੇ ਦੋ ਦਿਨਾ ਕੈਂਪ ਦੌਰਾਨ 1000 ਤੋਂ ਵੱਧ ਲੰਬਿਤ ਕੇਸਾਂ ਦਾ ਨਿਪਟਾਰਾ: ਹਰਦੀਪ ਸਿੰਘ ਮੁੰਡੀਆਂ

ਵੱਡੀਆਂ ਚੁਣੌਤੀਆਂ ਦੇ ਬਾਵਜੂਦ ਪੰਜਾਬ ਦੀ ਜੀ.ਐਸ.ਟੀ. ਪ੍ਰਾਪਤੀ ਵਿੱਚ 21.51% ਦਾ ਵਾਧਾ: ਹਰਪਾਲ ਸਿੰਘ ਚੀਮਾ

ਪੰਜਾਬ ਦੇ 50 ਹੈੱਡਮਾਸਟਰਾਂ ਦਾ ਚੌਥਾ ਬੈਚ ਆਈ.ਆਈ.ਐਮ. ਅਹਿਮਦਾਬਾਦ ਵਿਖੇ ਸਿਖਲਾਈ ਲਈ ਰਵਾਨਾ

15000 ਰੁਪਏ ਰਿਸ਼ਵਤ ਲੈਂਦਾ ਜੰਗਲਾਤ ਕਰਮਚਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਮੁੱਖ ਮੰਤਰੀ ਦੇ ਮਿਸ਼ਨ ਰੋਜ਼ਗਾਰ ਤਹਿਤ ਹੁਣ ਤੱਕ 56,000 ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ

ਮੇਰੇ ਕੈਂਪ ਆਫ਼ਿਸ ਬਾਰੇ ਭਾਜਪਾ ਦਾ ਝੂਠ ਬੇਨਕਾਬ ਹੋਇਆ: ਮੁੱਖ ਮੰਤਰੀ ਮਾਨ