Monday, May 20, 2024

Malwa

ਪਰਾਲੀ ਦੇ ਸਾੜਨ ਨਾਲ ਪ੍ਰਦੂਸ਼ਿਤ ਵਾਤਾਵਰਣ : ਖਾਂਸੀ, ਜ਼ੁਕਾਮ ਤੇ ਛਾਤੀ ਜਾਮ ਹੋਣ ਦੇ ਮਰੀਜ਼ਾਂ 'ਚ ਭਾਰੀ ਵਾਧਾ

November 03, 2023 08:05 PM
ਦਲਜਿੰਦਰ ਸਿੰਘ

ਹਸਪਤਾਲਾਂ 'ਚ ਮਰੀਜ਼ਾਂ ਦੀ ਆਮਦ ਵਧੀ - ਸਾਹ ਅਤੇ ਦਮੇ ਦੇ ਮਰੀਜ਼ ਹੋ ਰਹੇ ਨੇ ਸਭ ਤੋਂ ਵੱਧ ਪ੍ਰਭਾਵਿਤ


ਪਟਿਆਲਾ : ਪਰਾਲੀ ਨੂੰ ਅੱਗ ਲਗਾਉਣ ਕਾਰਨ ਪੈਦਾ ਹੁੰਦੇ ਧੂਏਂ ਨਾਲ ਹਵਾ ਦੀ ਗੁਣਵਤਾ ਖਰਾਬ ਸਥਿਤੀ 'ਚ ਪਹੁੰਚ ਗਈ ਹੈ। ਇਸ ਨਾਲ ਜਿੱਥੇ ਆਮ ਲੋਕਾਂ ਨੂੰ ਸਾਹ ਲੈਣ 'ਚ ਵੀ ਦਿੱਕਤਾਂ ਦਾ ਸਾਮਹਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਸਾਂਹ ਤੇ ਦਮੇ ਦੇ ਰੋਗੀ ਇਸ ਸਥਿਤੀ 'ਚ ਹੋਰ ਵੀ ਕਸੂਤੀ ਸਥਿਤੀ 'ਚ ਫਸ ਜਾਂਦੇ ਹਨ, ਜਿਨਾਂ੍ਹ ਨੂੰ ਸਾਹ ਲੈਣ 'ਚ ਵੱਡੀ ਦਿੱਕਤ ਆਉਂਦੀ ਹੈ। ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਵਧਣ ਕਾਰਨ ਹਰ ਸਾਲ ਇਹ ਸਮੱਸਿਆ ਭਿਆਨਕ ਰੂਪ ਧਾਰਨ ਕਰ ਜਾਂਦੀ ਹੈ।


 ਲਿੰਕ ਨੂੰ ਕਲਿਕ ਕਰੋ ਅਤੇ ਖ਼ਬਰ ਪੜ੍ਹੋ :  ਭਲਕੇ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨਗੇ ਜੰਗਲਾਤ ਕਾਮੇ


 

ਧੂਏਂ ਅਤੇ ਖਰਾਬ ਹਵਾ ਕਾਰਨ ਮਰੀਜ਼ਾਂ ਦੀ ਗਿਣਤੀ ਵੀ ਹਸਪਤਾਲਾਂ 'ਚ ਵਧਣ ਲੱਗ ਗਈ ਹੈ। ਰੋਜ਼ਾਨਾਂ ਦੀ ਓਪੀਡੀ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਖਰਾਬ ਮੌਸ਼ਮ ਕਾਰਨ ਖਾਂਸ਼ੀ-ਜੁਕਾਮ ਤੇ ਛਾਤੀ 'ਚ ਬਲਗਮ ਜਮਣ ਦੇ ਕੇਸ ਵੱਡੀ ਗਿਣਤੀ 'ਚ ਸਾਹਮਣੇ ਆਉਣ ਲੱਗੇ ਹਨ। ਸਿਹਤ ਵਿਭਾਗ ਵੱਲੋਂ ਅਜਿਹੇ ਮਰੀਜ਼ਾਂ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਨੂੰ ਨੋਡਲ ਹਸਪਤਾਲ ਬਣਾਇਆ ਹੈ, ਜਿੱਥੇ ਜ਼ਿਆਦਾ ਸੀਰੀਅਸ ਮਰੀਜ਼ਾਂ ਨੂੰ ਦਾਖਲ ਕੀਤਾ ਜਾ ਸਕੇਗਾ।


 ਲਿੰਕ ਨੂੰ ਕਲਿਕ ਕਰੋ ਅਤੇ ਖ਼ਬਰ ਪੜ੍ਹੋ :  ਭਗਵੰਤ ਮਾਨ ਕੂੜ ਪ੍ਰਚਾਰ ਲਈ 10 ਦਿਨਾਂ ਵਿਚ ਮੁਆਫੀ ਮੰਗੇ: ਸੁਖਬੀਰ ਸਿੰਘ ਬਾਦਲ


 

ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਅਡਵਾਈਜ਼ਰੀ ਜਾਰੀ ਕਰ ਕੇ ਅਜਿਹੇ ਮੌਸਮ 'ਚ ਆਪਣਾ ਖਿਆਲ ਰੱਖਣ ਲਈ ਵਿਸ਼ੇਸ ਹਦਾਇਤਾਂ ਵੀ ਦਿੱਤੀਆਂ ਹਨ। ਧੂਏਂ ਕਾਰਨ ਰਾਜਿੰਦਰਾ ਹਸਪਤਾਲ, ਮਾਤਾ ਕੁਸੱਲਿਆ ਅਤੇ ਟੀਵੀ ਹਸਪਤਾਲ ਦੀ ਓਪੀਡੀ 'ਚ ਮਰੀਜ਼ਾਂ ਦੀ ਗਿਣਤੀ 10 ਫ਼ੀਸਦੀ ਵਧ ਗਈ ਹੈ ਅਤੇ ਲੋਕਾਂ ਨੂੰ ਵੱਡੇ ਪੱਧਰ 'ਤੇ ਸਾਂਹ ਲੈਣ 'ਚ ਮੁਸ਼ਕਿਲਾਂ ਆ ਰਹੀਆ ਹਨ।


 ਲਿੰਕ ਨੂੰ ਕਲਿਕ ਕਰੋ ਅਤੇ ਖ਼ਬਰ ਪੜ੍ਹੋ :  ਪੰਜਾਬੀ ਯੂਨੀਵਰਸਿਟੀ ਵਿੱਚ 'ਫ਼ਾਰਮੇਸੀ ਹਫ਼ਤਾ' ਮਨਾਉਣ ਸੰਬੰਧੀ ਪ੍ਰੋਗਰਾਮ ਕਰਵਾਇਆ


 

ਇਹ ਮੌਸਮ ਛੋਟੇ ਬੱਚਿਆ ਅਤੇ ਬਜ਼ੁਰਗਾਂ ਲਈ ਜ਼ਿਆਦਾ ਘਾਤਕ ਹੈ, ਕਿਉਂਕਿ ਖਰਾਬ ਹਵਾ ਦੀ ਗੁਣਵਤਾ ਇਨਾਂ੍ਹ ਦੋਵਾਂ ਵਰਗਾਂ ਨੂੰ ਜਲਦੀ ਪ੍ਰਭਾਵਿਤ ਕਰਦੀ ਹੈ। ਹਵਾ ਪ੍ਰਦੂਸ਼ਣ ਨਾਲ ਮਨੁੱਖੀ ਸਿਹਤ 'ਤੇ ਕਈ ਮਾੜੇ ਪ੍ਰਭਾਵ ਪੈਂਦੇ ਹਨ, ਜਿਨਾਂ੍ਹ 'ਚ ਚਮੜੀ ਦੇ ਰੋਗ, ਫੇਫੜੇ ਦੇ ਰੋਗ, ਦਮਾ, ਫੇਫੜੇ ਦਾ ਕੈਂਸਰ, ਨਿਮੋਨੀਆ, ਸ਼ੂਗਰ, ਖੂਨ ਦੇ ਥੱਕੇ, ਸਟੋ੍ਕ, ਦਿਮਾਗ ਦਾ ਵਿਕਾਸ ਘੱਟ, ਮਾਨਸਿਕ ਸਿਹਤ 'ਤੇ ਅਸਰ, ਦਿਲ ਦੀ ਬਿਮਾਰੀ, ਹਾਈ ਬਲੱਡ ਪ੍ਰਰੈਸ਼ਰ ਆਦਿ ਸਮੇਤ ਕਈ ਹੋਰ ਬੂਰੇ ਪ੍ਰਭਾਵ ਪੈਂਦੇ ਹਨ।

Have something to say? Post your comment

 

More in Malwa

ਪੋਲਿੰਗ ਸਟਾਫ਼ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਏ: ਜ਼ਿਲ੍ਹਾ ਚੋਣ ਅਫ਼ਸਰ 

ਚੋਣ ਅਮਲਾ ਪੂਰੀ ਜਿੰਮੇਵਾਰੀ ਨਾਲ ਨਿਰਪੱਖ ਰਹਿ ਕੇ ਪੁਆਏ ਵੋਟਾਂ : ਸ਼ੌਕਤ ਅਹਿਮਦ ਪਰੇ

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਸੁਰੱਖਿਆ ਦੇ ਪ੍ਰਬੰਧ ਦੀ ਕੀਤੀ ਸਮਖਿਆ

ਜ਼ਿਲ੍ਹਾ ਮੈਜਿਸਟਰੇਟ ਵੱਲੋਂ 01 ਜੂਨ ਨੂੰ ਵੋਟਾਂ ਵਾਲੇ ਦਿਨ ਕਮਾਈ ਛੁੱਟੀ ਦਾ ਐਲਾਨ

ਕਿਸਾਨਾਂ ਨੇ ਅਮਨ ਅਰੋੜਾ ਦੀ ਕੋਠੀ ਅੱਗੇ ਕੀਤੀ ਨਾਅਰੇਬਾਜ਼ੀ

ਜੇਕਰ ਦੇਸ਼ ਨਿਰਪੱਖ ਹੈ ਤਾਂ ਸਾਰਿਆਂ ਲਈ ਬਰਾਬਰ ਹੱਕ ਕਿਉਂ ਨਹੀਂ: ਸਿਮਰਨਜੀਤ ਸਿੰਘ ਮਾਨ

ਈਵੀਐੱਮਜ਼ ਦੀ ਦੂਜੀ ਰੈਂਡਮਾਈਜ਼ੇਸ਼ਨ

ਐਡਵੋਕੇਟ ਬਲਰਾਜ ਚਹਿਲ ਅਕਾਲੀ ਦਲ ਨੂੰ ਛੱਡਕੇ ਆਪ ਚ ਸ਼ਾਮਲ 

ਸੁਨਾਮ ਚ, ਭਾਜਪਾਈਆਂ ਨੇ ਅਰਵਿੰਦ ਖੰਨਾ ਲਈ ਵੋਟਾਂ ਮੰਗੀਆਂ

ਆਜ਼ਾਦ ਉਮੀਦਵਾਰ ਵੱਲੋਂ ਨਾਮਜ਼ਦਗੀ ਵਾਪਸ ਲੈਣ ਮਗਰੋਂ 26 ਉਮੀਦਵਾਰ ਮੈਦਾਨ 'ਚ