Monday, April 29, 2024
BREAKING NEWS
ਫਲਸਤੀਨੀ ਦੇ 900 ਵਿਦਿਆਰਥੀ ਗ੍ਰਿਫ਼ਤਾਰ ਬਰਤਾਨੀਆਂ ’ਚ ਕਤਲ ਦੇ ਦੋਸ਼ੀ ਭਾਰਤੀ ਨੂੰ 16 ਸਾਲ ਦੀ ਸਜ਼ਾ ਸੁਣਾਈਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ, ਪਟਿਆਲਾ ਨੇ ਆਪਣਾ ਸਲਾਨਾ ਇਨਾਮ ਵੰਡ ਸਮਾਰੋਹ ਮਨਾਇਆਪਟਿਆਲਾ ਜ਼ਿਲ੍ਹੇ 'ਚ ਅਸਲਾ ਜਮ੍ਹਾਂ ਕਰਵਾਉਣ ਦੀ ਤਰੀਕ 6 ਮਈ ਸ਼ਾਮ 5 ਵਜੇ ਤੱਕ ਵਧਾਈਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਈਟ 'ਤੇ ਫਾਰਮ 12, 12ਏ ਅਤੇ 12ਡੀ ਉਪਲਬੱਧਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ ਧੀਆਂ ਦੇ ਰਹੀਆਂ ਵੋਟ ਦਾ ਸੁਨੇਹਾ ‘ਮਾਪੇ ਬਜ਼ੁਰਗ ਨੌਜਵਾਨ, ਵੋਟ ਪਾਉਣ ਸਾਰੇ ਜਾਣ’ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫ਼ੁਰਮਾਣਮੁੱਖ ਮੰਤਰੀ ਵਲੋਂ ਸੰਗਰੂਰ ਲੋਕ ਸਭਾ ਹਲਕੇ ਵਿੱਚ ਵੱਡੀ ਚੋਣ ਰੈਲੀਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨਿਆਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫ਼ੁਰਮਾਣ

Malwa

ਕੰਬੋਜ ਭਾਈਚਾਰੇ ਨੂੰ ਪੱਛੜੀ ਸ਼੍ਰੇਣੀ ਵਰਗ ਵਿੱਚੋਂ ਬਾਹਰ ਕੱਢਣ ਲਈ ਕਰਵਾਇਆ ਜਾ ਰਿਹਾ ਸਰਵੇ ਤੁਰੰਤ ਰੋਕਿਆ ਜਾਵੇ : ਚੌਧਰੀ ਮੁਹੰਮਦ ਸ਼ਕੀਲ

October 02, 2023 06:27 PM
SehajTimes

ਮਾਲੇਰਕੋਟਲਾ, ਅਸ਼ਵਨੀ ਸੋਢੀ : ਮਾਲੇਰਕੋਟਲਾ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਕੰਬੋਜ ਬਰਾਦਰੀ ਦੇ ਆਗੂ ਕੌਂਸਲਰ ਚੌਧਰੀ ਮੁਹੰਮਦ ਸ਼ਕੀਲ ਨੇ ਆਪਣੇ ਭਾਈਚਾਰੇ ਨਾਲ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਸੰਪਰਕ ਕਰਨ ਤੇ ਉਨ੍ਹਾਂ ਦੱਸਿਆ ਕਿ ਕੰਬੋਜ ਜਾਤੀ ਪੱਛੜੀ ਸ਼੍ਰੇਣੀ ਵਰਗ ਦੀ ਰੀੜ੍ਹ ਦੀ ਹੱਡੀ ਹੈ। ਇਸ ਨੂੰ ਵੱਖ ਕਰਕੇ ਬੀ.ਸੀ ਵਰਗ ਨੂੰ ਬੇ-ਅਸਰ ਬਨਾਉਣ ਦੇ ਲਈ ਇਕ ਸ਼ਾਜਿਸ਼ ਘੜੀ ਗਈ ਹੈ ਜੋ ਕਿ ਰਾਜਨੀਤੀ ਤੋਂ ਪ੍ਰੇਰਿਤ ਹੈ। ਅੱਜ ਜਦੋਂ ਪੂਰੇ ਦੇਸ਼ 'ਚ ਜਾਤੀਗਤ ਜਨਗਣਨਾ ਦੀ ਮੰਗ ਬੜੀ ਤੇਜੀ ਨਾਲ ਉੱਠ ਰਹੀ ਹੈ ਤਾਂ ਸਰਕਾਰ ਨੇ ਕੁੱਝ ਸੁਆਰਥੀ ਲੋਕਾਂ ਦਾ ਮੋਢਾ ਵਰਤ ਕੇ ਸਾਡੇ ਭਾਈਚਾਰੇ ਦੇ ਭਵਿੱਖ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਮੁਹੰਮਦ ਸ਼ਕੀਲ ਨੇ ਦੱਸਿਆ ਕਿ ਅਸੀਂ ਹਾਈਕੋਰਟ ਦਾ ਦਰਵਾਜਾ ਵੀ ਖਟਖਟਾਉਣ ਦਾ ਫੈਸਲਾ ਲਿਆ ਹੈ ਅਤੇ ਘਰ-ਘਰ ਜਾਂ ਕੇ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਹਾਂ ਕਿ ਅਗਰ ਪੱਛੜੀ ਸ਼੍ਰੇਣੀ ਵਰਗ ਵਿੱਚੋਂ ਕੰਬੋਜ ਬਰਾਦਰੀ ਨੂੰ ਬਾਹਰ ਕਰ ਦਿੱਤਾ ਤਾਂ ਸਾਡੀ ਆਉਣ ਵਾਲੀ ਪੀੜੀ ਨਾਂ ਤਾਂ ਸਰਕਾਰੀ ਨੌਕਰੀਆਂ ਹਾਸਲ ਕਰ ਸਕੇਗੀ ਅਤੇ ਨਾ ਹੀ ਸਾਡੇ ਬੱਚੇ ਉੱਚ ਕੋਟੀ ਦੇ ਇੰਜੀਨਅਰ, ਡਾਕਟਰ ਅਤੇ ਹੋਰ ਕਿੱਤਾ ਮੁਖੀ ਕੋਰਸਾਂ ਵਿੱਚ ਦਾਖਲੇ ਲੈ ਸਕਣਗੇ। ਜਿਸ ਨਾਲ ਕੰਬੋਜ ਭਾਈਚਾਰਾ ਵਿੱਦਿਅਕ, ਆਰਥਿਕ, ਸਮਾਜਿਕ ਅਤੇ ਹੋਰ ਖੇਤਰਾਂ ਵਿੱਚ ਵੀ ਪਛੜ ਜਾਵੇਗਾ। ਜਿਸ ਦੇ ਲਈ ਸਾਡੇ ਮੌਜੂਦਾ ਦੌਰ ਦੇ ਆਗੂ ਵੀ ਬਰਾਬਰ ਦੇ ਜਿੰਮੇਵਾਰ ਹੋਣਗੇ ਜੋ ਅੱਜ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਮੁਹੰਮਦ ਸ਼ਕੀਲ ਨੇ ਅੱਗੇ ਦੱਸਿਆ ਕਿ ਅਸੀਂ ਜਲਦੀ ਹੀ ਇਸ ਵਿਸ਼ੇ ਤੇ ਇਕ ਦਸਤਖਤੀ ਮੁਹਿੰਮ ਵੀ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਸ਼ੁਰੂ ਕਰਣ ਜਾਂ ਰਹੇ ਹਾਂ ਤਾਂ ਜੋ ਅਸੀਂ ਸਰਕਾਰ ਨੂੰ ਇਹ ਦੱਸ ਸਕੀਏ ਕਿ ਸਰਕਾਰ ਦੇ ਇਸ ਫੈਸਲੇ ਦੀ ਲੋਕਾਂ 'ਚ ਕਿੰਨੀ ਵਿਰੋਧਤਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਇਸ ਸਰਵੇ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ। ਮੁਹੰਮਦ ਸ਼ਕੀਲ ਨੇ ਕਿਹਾ ਕਿ ਮਾਲੇਰਕੋਟਲਾ ਸ਼ਹਿਰ ਵਿੱਚ ਕੰਬੋਜ ਭਾਈਚਾਰੇ ਦੀ ਬਹੁ-ਗਿਣਤੀ ਹੈ। ਇਥੋਂ ਦੇ ਲੋਕ ਮਜਦੂਰੀ ਕਰ ਕੇ ਆਪਣਾ ਗੁਜਾਰਾ ਕਰਦੇ ਹਨ ਜਾਂ ਫਿਰ ਖੇਤੀ ਦਾ ਕੰਮ ਕਰਦੇ ਹਨ। ਜਿਆਦਾਤਰ ਲੋਕ ਬੇ-ਜਮੀਨੇ ਹਨ ਜਾਂ ਫਿਰ 2 ਏਕੜ ਤੋਂ ਘੱਟ ਦੇ ਮਾਲਕ ਹਨ। ਇਸ ਬਰਾਦਰੀ ਦੀਆਂ ਔਰਤਾਂ ਅਤੇ ਬੱਚੇ ਵੀ ਖੇਤਾਂ 'ਚ ਕੰਮ ਕਰਦੇ ਹਨ। ਵਿੱਦਿਅਕ ਅਤੇ ਸਮਾਜਿਕ ਪੱਧਰ ਆਮ ਲੋਕਾਂ ਦਾ ਬਹੁਤ ਨੀਵਾਂ ਹੈ। ਸਰਕਾਰੀ ਨੌਕਰੀਆਂ 'ਚ ਕੰਬੋਜ ਬਰਾਦਰੀ ਦੀ ਭਾਗੀਦਾਰੀ ਨਾ-ਮਾਤਰ ਹੈ। ਇਸ ਸਭ ਦੇ ਬਾਵਜੂਦ ਵੀ ਅਗਰ ਸਰਕਾਰ ਕੰਬੋਜ ਬਰਦਾਰੀ ਨੂੰ ਪੱਛੜੀਆਂ ਸ਼੍ਰੇਣੀ ਵਰਗ ਵਿੱਚੋਂ ਕੱਢਣ ਦਾ ਫੈਸਲਾ ਲੈਂਦੀ ਹੈ ਤਾਂ ਇਹ ਪੰਜਾਬ ਸਰਕਾਰ ਦਾ ਆਪਣੀ ਜਨਤਾ ਤੇ ਬਹੁਤ ਵੱਡਾ ਜੁਲਮ ਮੰਨਿਆ ਜਾਵੇਗਾ। ਚੌਧਰੀ ਮੁਹੰਮਦ ਸ਼ਕੀਲ ਨੇ ਕੰਬੋਜ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਅਤੇ ਆਪਣੇ ਬੱਚਿਆਂ ਦੇ ਹੱਕਾਂ ਦੀ ਰਾਖੀ ਲਈ ਇਕੱਠੇ ਹੋਣ ਤਾਂ ਜੋ ਸਰਕਾਰ ਨੂੰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ ਲਈ ਮਜਬੂਰ ਕੀਤਾ ਜਾ ਸਕੇ।

Have something to say? Post your comment

 

More in Malwa

ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ, ਪਟਿਆਲਾ ਨੇ ਆਪਣਾ ਸਲਾਨਾ ਇਨਾਮ ਵੰਡ ਸਮਾਰੋਹ ਮਨਾਇਆ

ਪਟਿਆਲਾ ਜ਼ਿਲ੍ਹੇ 'ਚ ਅਸਲਾ ਜਮ੍ਹਾਂ ਕਰਵਾਉਣ ਦੀ ਤਰੀਕ 6 ਮਈ ਸ਼ਾਮ 5 ਵਜੇ ਤੱਕ ਵਧਾਈ

ਇੱਕ ਬੂਥ-ਦਸ ਯੂਥ ਦਾ ਨਾਅਰਾ ਲੈ ਕੇ ਨੌਜਵਾਨ ਕਰਨ ਚੋਣ ਪ੍ਰਚਾਰ : ਐਨ.ਕੇ. ਸ਼ਰਮਾ

ਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਈਟ 'ਤੇ ਫਾਰਮ 12, 12ਏ ਅਤੇ 12ਡੀ ਉਪਲਬੱਧ

ਗ਼ਲਤੀ ਨਾਲ ਭਾਰਤ ਦੀ ਸਰਹੱਦ ਟਿੱਪਿਆ ਪਾਕਿਸਤਾਨੀ ਨਾਗਰਿਕ

ਮੁੱਖ ਮੰਤਰੀ ਵਲੋਂ ਸੰਗਰੂਰ ਲੋਕ ਸਭਾ ਹਲਕੇ ਵਿੱਚ ਵੱਡੀ ਚੋਣ ਰੈਲੀ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਵੇਂ ਵੀ.ਸੀ. ਨੇ ਪੁਰਾਣੇ ਵੀ.ਸੀ. ਦੇ ਹੁਕਮਾਂ ਨੂੰ ਕੀਤਾ ਰੱਦ

ਮਾਲੇਰਕੋਟਲਾ ’ਚ ਵਿਦਿਆਰਥੀਆਂ ਲਈ 'ਚੋਣ ਮਹਾਂ ਉਤਸਵ' ਕਰਵਾਇਆ

ਪੰਜਾਬੀ ਯੂਨੀਵਰਸਿਟੀ ਵਿੱਚ 'ਪੰਜਾਬ ਵਿੱਚ ਖੇਤੀ ਅੰਦੋਲਨ’ ਵਿਸ਼ੇ ਉੱਤੇ ਕਾਨਫ਼ਰੰਸ ਸਫਲਤਾਪੂਰਵਕ ਸੰਪੰਨ

ਮੰਡੀਆਂ 'ਚ ਲਿਫਟਿੰਗ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੱਬਾਂ ਭਾਰ