ਅੱਜ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੰਦਰਾਂ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ। ਮੰਨਿਆ ਜਾਂਦਾ ਹੈ ਕਿ ਸ੍ਰੀ ਕ੍ਰਿਸ਼ਨ ਜੀ ਦਾ ਜਨਮ ਭਾਦੋਂ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਨੂੰ ਹੋਇਆ ਸੀ ਅਤੇ ਇਸ ਲਈ 6 ਅਤੇ 7 ਸਤੰਬਰ ਦੀ ਰਾਤ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੱਦੇਨਜ਼ਰ ਮੰਦਿਰਾਂ ਵਿੱਚ ਬੀਤੇ ਦਿਨ ਤੋਂ ਸਜਾਵਟ ਹੋ ਚੁੱਕੀ ਸੀ ਅਤੇ ਰਾਤ 12 ਵਜੇ ਤੋਂ ਮੰਦਿਰਾਂ ਅਤੇ ਘਰਾਂ ਵਿਚ ਪੂਜਾ ਅਰਚਨਾ ਸ਼ੁਰੂ ਕੀਤੀ ਗਈ। ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੱਦੇਨਜ਼ਰ ਵੱਖ ਵੱਖ ਥਾਈਂ ਝਾਕਿਆਂ ਵੀ ਕੱਢੀਆਂ ਗਈਆਂ।
ਲੋਕ ਇਸ ਦਿਨ ਨੂੰ ਸ਼ੁਭ ਦਿਨ ਮੰਨਦੇ ਹਨ ਅਤੇ ਦਾਨ ਪੁੰਨ ਵੀ ਕਰਦੇ ਹਨ। ਭਗਤਾਂ ਵੱਲੋਂ ਬਾਲ ਗੋਪਾਲ ਦੀ ਮੂਰਤੀ ਆਪਣੇ ਸਥਾਪਤ ਕੀਤੀ ਜਾਂਦੀ ਹੈ। ਮੰਦਿਰਾਂ ਵਿੱਚ ਅਤੇ ਘਰਾਂ ਵਿੱਚ ਸ੍ਰੀ ਕ੍ਰਿਸ਼ਨ ਜੀ ਦੀ ਮੂਰਤੀ ਨੂੰ ਸੁੰਦਰ ਸਜਾਏ ਹੋਏ ਝੂਲੇ ਵਿੱਚ ਵਿਰਾਜਮਾਨ ਕਰ ਕੇ ਝੂਲਾਇਆ ਜਾਂਦਾ ਹੈ। ਮਿਥ ਅਨੁਸਾਰ ਇਸ ਦਿਨ ਧਨੀਆ ਪੰਜੀਰੀ ਦਾ ਭੋਗ ਲਵਾਇਆ ਜਾਂਦਾ ਹੈ।
--