Saturday, August 02, 2025
BREAKING NEWS
ਪੰਜਾਬ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ 31 ਜੁਲਾਈ ਨੂੰ ਗਜ਼ਟਿਡ ਛੁੱਟੀ ਦਾ ਐਲਾਨਲੈਂਡ ਪੂਲਿੰਗ ਸਕੀਮ ਤਹਿਤ ਕਿਸਾਨਾਂ ਨੂੰ ਸਾਲਾਨਾ ਇਕ ਲੱਖ ਰੁਪਏ ਦੇਵੇਗੀ ਪੰਜਾਬ ਸਰਕਾਰ: ਮੁੱਖ ਮੰਤਰੀ ਮਾਨਮੁੱਖ ਮੰਤਰੀ ਨੇ ਲੈਂਡ ਪੂਲਿੰਗ ਸਕੀਮ ਬਾਰੇ ਲੋਕਾਂ ਨੂੰ ਗੁਮਰਾਹ ਕਰ ਰਹੀ ਵਿਰੋਧੀ ਧਿਰ ਨੂੰ ਲਾਏ ਰਗੜੇਮੁੱਖ ਮੰਤਰੀ ਵੱਲੋਂ ਮਲੇਰਕੋਟਲਾ ਜ਼ਿਲ੍ਹੇ ਦੇ ਵਾਸੀਆਂ ਨੂੰ 13 ਕਰੋੜ ਰੁਪਏ ਦਾ ਤੋਹਫਾਸਪੀਕਰ ਵੱਲੋਂ ਰਾਜ ਮਲਹੋਤਰਾ ਦੁਆਰਾ ਲਿਖੀ ਕਿਤਾਬ 'ਸਚਖੰਡ ਪੰਜਾਬ' ਰਿਲੀਜ਼ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਨੇ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025 ਨੂੰ ਸਰਬਸੰਮਤੀ ਨਾਲ ਸਿਲੈਕਟ ਕਮੇਟੀ ਕੋਲ ਭੇਜਿਆਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ 'ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025' ਪੇਸ਼ ਕੀਤਾਟਰਾਈਸਿਟੀ ਇੰਮੀਗ੍ਰੇਸ਼ਨ ਕੰਸਲਟੈਂਟਸ ਦਾ ਲਾਇਸੰਸ ਰੱਦਲੁਧਿਆਣਾ ‘ਚ ਬੋਰੀ ਵਿਚ ਔਰਤ ਦੀ ਮ੍ਰਿਤਕ ਦੇਹ ਮਿਲੀਮੋਹਾਲੀ ਦੀ ਇੱਕ ਫੈਕਟਰੀ ‘ਚ ਅੱਗ ਲੱਗਣ ਕਾਰਨ ਬੱਚੀ ਦੀ ਮੌਤ, ਦੋ ਝੁਲਸੇ

National

ਕਾਰਗਿਲ ਜੋਧੇ ਦੀ ਹਿੰਮਤ ਨੂੰ ਸਲਾਮ!

August 29, 2023 04:29 PM
SehajTimes

ਫੌਜੀ ਭਾਵੇਂ ਦੇਸ਼ ਦੀ ਸਰਹੱਦ ‘ਤੇ ਹੋਵੇ ਜਾਂ ਪਿੰਡ ‘ਚ ਉਹ ਲੋਕਾਂ ਦੀ ਸੁਰੱਖਿਆ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਕਾਰਗਿਲ ਦੀ ਜੰਗ ਲੜਨ ਵਾਲੇ 44 ਸਾਲਾ ਜਸਪਾਲ ਸਿੰਘ ਨੇ ਇਹ ਸਾਬਤ ਕਰ ਦਿੱਤਾ ਹੈ। ਬਾਂਹ ਦੀ ਹੱਡੀ ਟੁੱਟਣ ਕਾਰਨ ਰਾਡ ਲੱਗੀ ਹੋਣ ਦੇ ਬਾਵਜੂਦ ਪਿੰਡ ਦੇ ਲੋਕਾਂ ਨੂੰ ਬਚਾਉਣ ਲਈ ਉਹ ਹਸਪਤਾਲ ਤੋਂ ਲੁਕ ਕੇ ਨੁਕਲ ਆਇਆ ਅਤੇ ਮਿਸ਼ਨ ‘ਹੜ੍ਹ’ ਚਲਾ ਕੇ 24 ਲੋਕਾਂ ਦੀ ਜਾਨ ਬਚਾਈ।
ਰੂਪਨਗਰ ਜ਼ਿਲ੍ਹੇ ਦੇ ਪਿੰਡ ਹਰਸਾ ਬੇਲਾ ਦੇ ਰਹਿਣ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਦੋ ਹਫ਼ਤੇ ਪਹਿਲਾਂ ਉਸ ਦੀ ਬਾਂਹ ਦੀ ਹੱਡੀ ਟੁੱਟ ਗਈ ਸੀ। ਬੀਤੀ 14 ਅਗਸਤ ਨੂੰ ਨੂਰਪੁਰ ਬੇਦੀ ਦੇ ਇੱਕ ਹਸਪਤਾਲ ਵਿੱਚ ਡਾਕਟਰ ਨੇ ਆਪਰੇਸ਼ਨ ਕਰਕੇ ਬਾਂਹ ਵਿੱਚ ਰਾਡ ਪਾ ਦਿੱਤੀ ਸੀ। ਉਸ ਦੀਆਂ ਬਾਹਾਂ ‘ਤੇ ਲੋਹੇ ਦੀਆਂ ਰਾਡਾਂ ਸਨ। ਇਸ ਦੌਰਾਨ ਸੂਚਨਾ ਮਿਲੀ ਕਿ ਪਾਣੀ ਦਾ ਪੱਧਰ ਵਧਣ ਕਾਰਨ ਭਾਖੜਾ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਹੈ, ਜੋ ਉਸ ਦੇ ਪਿੰਡ ਨੂੰ ਜਾ ਰਿਹਾ ਹੈ। ਉਸ ਨੇ ਕਿਹਾ ਕਿ ਮੈਂ ਸਾਰੀ ਰਾਤ ਸੌਂ ਨਹੀਂ ਸਕਿਆ। ਸੋਚਦਾ ਰਿਹਾ ਕਿ ਘਰ-ਪਰਿਵਾਰ ਦਾ ਕੀ ਹਾਲ ਹੋਵੇਗਾ, ਲੋਕਾਂ ਦਾ ਕੀ ਹਾਲ ਹੋਵੇਗਾ? 15 ਅਗਸਤ ਦੀ ਸਵੇਰ ਨੂੰ ਪਤਾ ਲੱਗਾ ਕਿ ਪਿੰਡ ਦਾ ਨੀਵਾਂ ਇਲਾਕਾ ਪਾਣੀ ਵਿੱਚ ਡੁੱਬ ਗਿਆ ਸੀ। ਲੋਕ ਬਚਾਅ ਲਈ ਉੱਚੇ ਇਲਾਕਿਆਂ ਵੱਲ ਚਲੇ ਗਏ ਹਨ। ਮੈਂ ਕਿਸੇ ਤਰ੍ਹਾਂ ਜਾ ਕੇ ਲੋਕਾਂ ਨੂੰ ਬਚਾਉਣ ਬਾਰੇ ਸੋਚ ਰਿਹਾ ਸੀ, ਪਰ ਡਾਕਟਰ ਮੈਨੂੰ ਜਾਣ ਤੋਂ ਰੋਕ ਰਹੇ ਸਨ। ਆਖ਼ਰ ਮੈਂ ਰੁਕ ਨਾ ਸਕਿਆ ਅਤੇ 16 ਅਗਸਤ ਦੀ ਸਵੇਰ ਨੂੰ ਡਾਕਟਰਾਂ ਅਤੇ ਸਟਾਫ਼ ਦੀਆਂ ਨਜ਼ਰਾਂ ਤੋਂ ਬਚ ਕੇ ਪਿੰਡ ਨੇੜੇ ਪਹੁੰਚ ਗਿਆ।
ਜਸਪਾਲ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਐੱਨ.ਡੀ.ਆਰ.ਐੱਫ. ਦੀ ਟੀਮ ਦਰੱਖਤਾਂ ਅਤੇ ਪੌਦਿਆਂ ਕਾਰਨ ਪਿੰਡ ‘ਚ ਦਾਖਲ ਹੋਣ ‘ਚ ਖ਼ਤਰੇ ਬਾਰੇ ਵੀ ਦੱਸ ਰਹੀ ਸੀ। ਪਰ, ਮੈਂ ਮੰਨਣ ਲਈ ਤਿਆਰ ਨਹੀਂ ਸੀ। ਆਪਰੇਸ਼ਨ ਕਾਰਨ ਇੱਕ ਹੱਥ ਬੰਨ੍ਹੇ ਹੋਣ ਦੇ ਬਾਵਜੂਦ ਹੌਸਲੇ ਵਿੱਚ ਕੋਈ ਕਮੀ ਨਹੀਂ ਆਈ। ਉਸ ਸਮੇਂ ਫੌਜ ਵਿੱਚ ਮਿਲੀ ਸਿਖਲਾਈ ਕੰਮ ਆਈ।
ਜਸਪਾਲ ਦਾ ਕਹਿਣਾ ਹੈ ਕਿ ਉਸ ਨੇ ਤੁਰੰਤ ਟਰੱਕ ਦੇ ਟਾਇਰਾਂ ਦੀਆਂ ਚਾਰ ਟਿਊਬਾਂ ਖਰੀਦੀਆਂ। ਇਨ੍ਹਾਂ ਟਿਊਬਾਂ ਨੂੰ ਹਵਾ ਨਾਲ ਭਰ ਕੇ ਸਾਰਿਆਂ ਨੂੰ ਬੰਨ੍ਹ ਦਿੱਤਾ। ਇਸ ਤੋਂ ਬਾਅਦ ਇਨ੍ਹਾਂ ਟਿਊਬਾਂ ਦੇ ਉੱਪਰ ਇੱਕ ਮੰਜਾ ਉਲਟਾ ਕੇ ਬੰਨ੍ਹ ਦਿੱਤਾ ਗਿਆ। ਇਸ ਤਰ੍ਹਾਂ ਇੱਕ ਜੁਗਾੜੂ ਕਿਸ਼ਤੀ ਤਿਆਰ ਕੀਤੀ ਗਈ ਅਤੇ ਤੈਰਾਕੀ ਜਾਣਨ ਵਾਲੇ ਪਿੰਡ ਵਾਸੀ ਜਸਪਾਲ ਸਿੰਘ, ਹਰਜਿੰਦਰ ਸਿੰਘ, ਸਤਵਿੰਦਰ ਸਿੰਘ, ਮਲਕੀਤ ਸਿੰਘ, ਮਹਿੰਦਰ ਅਤੇ ਜੁਝਾਰ ਸਿੰਘ ਨੂੰ ਨਾਲ ਲੈ ਲਿਆ। ਇਸ ਤੋਂ ਬਾਅਦ ਉਹ ਉਸ ਕਿਸ਼ਤੀ ਰਾਹੀਂ ਪਿੰਡ ਦੇ ਬਜ਼ੁਰਗਾਂ, ਬੱਚਿਆਂ ਅਤੇ ਔਰਤਾਂ ਨੂੰ ਸੁਰੱਖਿਅਤ ਥਾਂ ‘ਤੇ ਲਿਜਾਣ ਲੱਗੇ। ਪੰਜ ਵਾਰ ਵਿੱਚ 24 ਪਿੰਡ ਵਾਲਿਆਂ ਨੂੰ ਬਾਹਰ ਕੱਢਿਆ ਗਿਆ।

ਉਸ ਦਾ ਕਹਿਣਾ ਹੈ ਕਿ ਹਸਪਤਾਲ ਪਰਤਣ ‘ਤੇ ਡਾਕਟਰ ਨੇ ਉਸ ਨੂੰ ਬਿਨਾਂ ਦੱਸੇ ਜਾਣ ‘ਤੇ ਝਿੜਕਿਆ। ਸਾਲ 2019 ‘ਚ ਵੀ ਹੜ੍ਹ ‘ਚੋਂ ਲੋਕਾਂ ਨੂੰ ਕੱਢਿਆ ਗਿਆ ਸੀ। ਫੌਜ ਦੀ 16ਵੀਂ ਸਿੱਖ ਬਟਾਲੀਅਨ ‘ਚ 20 ਸਾਲ ਸੇਵਾ ਨਿਭਾਅ ਚੁੱਕਾ ਜਸਪਾਲ ਸੇਵਾਮੁਕਤ ਹੋਣ ਤੋਂ ਬਾਅਦ ਪਿੰਡ ‘ਚ ਰਹਿ ਰਿਹਾ ਹੈ। ਉਸ ਦਾ ਕਹਿਣਾ ਹੈ ਕਿ 2019 ਵਿਚ ਵੀ ਹੜ੍ਹ ਆਇਆ ਸੀ। ਉਸ ਵੇਲੇ ਵੀ ਉਸ ਨੇ ਕਿਸ਼ਤੀ ਰਾਹੀਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਸੀ। ਉਸ ਵੇਲੇ ਰਾਤ ਨੂੰ ਪਾਣੀ ਵਧਣਾ ਸ਼ੁਰੂ ਹੋ ਗਿਆ। ਸਵੇਰੇ ਛੇ ਵਜੇ ਉਨ੍ਹਾਂ ਨੇ ਬਚਾਅ ਕਾਰਜ ਸ਼ੁਰੂ ਕੀਤਾ।

Have something to say? Post your comment

 

More in National

ਮਹਾਰਾਸ਼ਟਰ ਸਿੱਖ ਸਮਾਜ ਨੇ ਮਹਾਰਾਸ਼ਟਰ ਦੇ ਨਵ-ਨਿਯੁਕਤ ਭਾਜਪਾ ਪ੍ਰਧਾਨ ਸ਼੍ਰੀ ਰਵਿੰਦਰ ਚਵਾਨ ਦਾ ਸਨਮਾਨ ਕੀਤਾ

ਗੁਰੂਗ੍ਰਾਮ : ਟੈਨਿਸ ਖਿਡਾਰਣ ਨੂੰ ਪਿਓ ਨੇ ਹੀ ਉਤਾਰਿਆ ਮੌਤ ਦੇ ਘਾਟ

ਜੰਮੂ ਤੋਂ ਪੰਜਾਬ ਆ ਰਹੀ ਮਾਲਗੱਡੀ ਕਠੁਆ ਨੇੜੇ ਲਖਨਪੁਰ ‘ਚ ਪਟੜੀ ਤੋਂ ਉਤਰੀ

ਰੁਦਰਪ੍ਰਯਾਗ ; ਅਲਕਨੰਦਾ ਨਦੀ ‘ਚ ਡਿੱਗੀ ਬੱਸ

ਮਹਾਰਾਸ਼ਟਰ ਦੇ ਸਿੱਖ ਭਾਈਚਾਰੇ ਲਈ ਸਰਕਾਰੀ ਘੱਟ ਗਿਣਤੀ ਸਕੀਮਾਂ ਬਾਰੇ ਵਰਕਸ਼ਾਪ ਦਾ ਆਯੋਜਨ

15 ਅਗਸਤ ਤੋਂ Fastag ਨੂੰ ਲੈ ਕੇ ਬਦਲ ਜਾਣਗੇ ਨਿਯਮ

ਮੁੰਬਈ- ਹਜ਼ੂਰ ਸਾਹਿਬ ਨਾਂਦੇੜ ਵੰਦੇ ਭਾਰਤ ਐਕਸਪ੍ਰੈੱਸ ਮਹਾਰਾਸ਼ਟਰ ਦੇ ਸਿੱਖ ਭਾਈਚਾਰੇ ਨੂੰ ਇੱਕ ਹੋਰ ਵੱਡਾ ਤੋਹਫ਼ਾ :  ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ

ਮਹਾਰਾਸ਼ਟਰ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਸਰਕਾਰੀ ਪੱਧਰ ’ਤੇ ਮਨਾਉਣ ਦਾ ਐਲਾਨ

ਸਾਬਕਾ CM ਤੇ ਪੰਜਾਬ BJP ਇੰਚਾਰਜ ਵਿਜੇ ਰੁਪਾਣੀ ਦੀ ਅਹਿਮਦਾਬਾਦ ਪਲੇਨ ਕ੍ਰੈਸ਼ ਹੋਈ ਮੌਤ

ਏਅਰ ਇੰਡੀਆ ਦਾ ਜਹਾਜ਼ ਅਹਿਮਦਾਬਾਦ ‘ਚ ਹੋਇਆ ਕ੍ਰੈਸ਼