Monday, December 15, 2025

Malwa

ਪੰਜਾਬ ਦੇ ਸਕੂਲਾਂ ਤੇ ਦਫਤਰਾਂ ਦੇ ਸਮੇਂ ‘ਚ ਹੋਇਆ ਬਦਲਾਅ

August 29, 2023 02:25 PM
SehajTimes

 ਦਰਅਸਲ, ਪੰਜਾਬ ਸਰਕਾਰ ਵੱਲੋਂ ਰੱਖੜੀ ਦੇ ਤਿਓਹਾਰ ਦੇ ਮੱਦੇਨਜ਼ਰ ਸੂਬੇ ਭਰ ਦੇ ਸਕੂਲਾਂ ਤੇ ਸਰਕਾਰੀ ਦਫਤਰਾਂ ਦੇ ਸਮੇਂ ਵਿੱਚ ਕੁਝ ਰਾਹਤ ਦਿੱਤੀ ਗਈ ਹੈ। ਸਰਕਾਰ ਵੱਲੋਂ 13 ਦਸੰਬਰ 2022 ਦੇ ਨੋਟੀਫਿਕੇਸ਼ਨ ਅਨੁਸਾਰ ਰੱਖੜੀ ਦਾ ਤਿਓਹਾਰ 30 ਅਗਸਤ ਦਿਨ ਬੁੱਧਵਾਰ ਨੂੰ ਪੰਜਾਬ ਸਰਕਾਰ ਦੇ ਸਾਰੇ ਦਫ਼ਤਰ ਤੇ ਸਕੂਲ ਆਦਿ 2 ਘੰਟੇ ਦੇਰੀ ਨਾਲ ਖੁੱਲ੍ਹਣਗੇ।
ਦੱਸ ਦੇਈਏ ਕਿ ਦਰਕਾਰੀ ਦਫਤਰਾਂ ਦਾ ਸਮਾਂ 9 ਵਜੇ ਦਾ ਹੈ, ਇਸ ਲਈ ਰੱਖੜੀ ਦੇ ਤਿਓਹਾਰ ‘ਤੇ 30 ਅਗਸਤ ਨੂੰ ਦਫਤਰਾਂ ਦੇ ਖੁੱਲ੍ਹਣ ਦਾ ਸਮਾਂ 11 ਵਜੇ ਹੋਵੇਗਾ। ਉੱਥੇ ਹੀ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਸਾਰੇ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਦਾ ਹੈ, ਜੋ 30 ਅਗਸਤ ਨੂੰ ਸਵੇਰੇ 10 ਵਜੇ ਖੁੱਲ੍ਹਣਗੇ।

Have something to say? Post your comment

 

More in Malwa