Friday, January 30, 2026
BREAKING NEWS
ਹਲਕਾ ਰਾਜਾਸਾਂਸੀ ਤੋਂ ਬੀਜੇਪੀ ਅਤੇ ਬਸਪਾ ਨੂੰ ਲੱਗਾ ਵੱਡਾ ਝਟਕਾਚੰਡੀਗੜ੍ਹ ਸਥਿਤ ਪੰਜਾਬ ਸਕੱਤਰੇਤ ਅਤੇ ਮਿੰਨੀ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀਮੋਹਾਲੀ ਪੁਲਿਸ ਵੱਲੋਂ ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਗੈਂਗਸਟਰ ਸਤਿੰਦਰਪਾਲ ਸਿੰਘ ਉਰਫ਼ ਗੋਲਡੀ ਬਰਾੜ ਖ਼ਿਲਾਫ਼ ਐਫ਼ ਆਈ ਆਰ ਦਰਜMohali ‘ਚ ਦਿਨ-ਦਿਹਾੜੇ SSP ਦਫ਼ਤਰ ਦੇ ਬਾਹਰ ਨੌਜਵਾਨ ਦਾ ਕਤਲਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਹੋਰ ਅਧਿਕਾਰੀਆਂ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾਪੰਜਾਬ ਦੇ ਸਕੂਲਾਂ ਲਈ ਆਈ ਵੱਡੀ ਖਬਰਹਲਕਾ ਰਾਜਾਸਾਂਸੀ ਤੋਂ ਸੁੱਖ ਸਰਕਾਰੀਆ ਨੂੰ ਲੱਗਾ ਵੱਡਾ ਝਟਕਾ, ਸੋਨੀਆ ਮਾਨ ਦੀ ਅਗਵਾਈ ਹੇਠ ਦਰਜਨਾਂ ਪਰਿਵਾਰ 'ਆਪ' 'ਚ ਹੋਏ ਸ਼ਾਮਿਲਚਾਈਨਾ ਡੋਰ ਨੇ ਨੌਜਵਾਨ ਕੀਤਾ ਗੰਭੀਰ ਜ਼ਖ਼ਮੀ ਪੰਜਾਬ ਵਿੱਚ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਪੂਰੀ ਕੀਤੀ ਸਿਹਤ ਗਾਰੰਟੀਪੰਜਾਬ ਪੁਲਿਸ ਦਾ ‘ਆਪ੍ਰੇਸ਼ਨ ਪ੍ਰਹਾਰ’ ਜਾਰੀ, ਅੰਮ੍ਰਿਤਸਰ ਦਿਹਾਤੀ ’ਚ 90 ਤੋਂ ਵੱਧ ਗ੍ਰਿਫ਼ਤਾਰੀਆਂ

Entertainment

ਵੱਡੇ ਪਰਦੇ ਤੇ ਜਲਦ ਨਜ਼ਰ ਆਏਗਾ ਅਦਾਕਾਰ ਸੋਨੂੰ ਬੱਗੜ

August 28, 2023 04:39 PM
johri Mittal Samana

ਕੈਰੀਅਰ ਦਾ ਖ਼ੇਤਰ ਭਾਵੇਂ ਕੋਈ ਵੀ ਹੋਵੇ ਉਸ ਵਿੱਚ ਸਫ਼ਲ ਹੋਣ ਲਈ ਮੇਹਨਤ ਦੀ ਜ਼ਰੂਰਤ ਪੈਂਦੀ ਹੈ ਕਈ ਵਾਰ ਇਹ ਮੇਹਨਤ ਸਾਲਾਂ ਬੱਧੀ ਵੀ ਚੱਲਦੀ ਰਹਿੰਦੀ ਹੈ ਕਿਸੇ ਵੀ ਖ਼ੇਤਰ ਵਿੱਚ ਸਫ਼ਲਤਾ ਪਾਉਣ ਲਈ ਉਸ ਖ਼ੇਤਰ ਬਾਰੇ ਚੰਗੀ ਤਰ੍ਹਾਂ ਜਾਣੂੰ ਹੋਣਾ ਜਰੂਰੀ ਹੁੰਦਾਂ ਹੈ ਤਦ ਉਸ ਖ਼ੇਤਰ ਵਿੱਚ ਕਾਮਯਾਬੀ ਦੇ ਰਸਤੇ ਛੇਤੀਂ ਖੁੱਲ੍ਹ ਜਾਂਦੇ ਹਨ। ਕਲਾ ਦਾ ਖ਼ੇਤਰ ਵੀ ਅਜਿਹਾ ਹੀ ਖ਼ੇਤਰ ਹੈਂ ਜਿੱਥੇ ਹਰ ਰੋਜ਼ ਕਿੰਨੇਂ ਹੀ ਨਵੇਂ ਚਿਹਰੇ ਆਪਣੀਂ ਕਿਸ਼ਮਤ ਅਜ਼ਮਾ ਰਹੇ ਹਨ। ਇਸ ਖ਼ੇਤਰ ਵਿੱਚ ਕੰਮ ਕਰਨ ਦੀ ਕੋਈ ਸਮਾਂ ਸੀਮਾਂ ਨਹੀਂ ਕੋਈ ਵੀ ਅਦਾਕਾਰ ਜਿੰਨੀਂ ਜ਼ਿਆਦਾ ਮੇਹਨਤ ਕਰੇਂਗਾ ਉਸ ਨੂੰ ਉਨ੍ਹੀ ਹੀ ਛੇਤੀਂ ਕਾਮਯਾਬੀ ਮਿਲੇਗੀ ਅੱਜ਼ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਫ਼ਨਕਾਰ ਕਲਾਕਾਰ ਹਨ ਜੋਂ ਕਲਾ ਖ਼ੇਤਰ ਵਿੱਚ ਕਲਾ ਦੀ ਪੀੜ੍ਹੀ ਨੂੰ ਅੱਗੇ ਵਧਾਉਣ ਲਈ ਆਪਣੇ ਧੀਆਂ ਪੁੱਤਾਂ ਨੂੰ ਇਸ ਖ਼ੇਤਰ ਵੱਲ ਲੈ ਕੇ ਆ ਰਹੇ ਹਨ ਜਿਸ ਦੀਆਂ ਮਿਸਾਲਾ ਸਾਡੇ ਸਾਹਮਣੇ ਵੀ ਹਨ।ਕਲਾ ਦਾ ਖ਼ੇਤਰ ਛੋਟਾ ਨਹੀਂ ਇੱਥੇ ਹਰ ਰੋਜ਼ ਸੈਂਕੜਿਆਂ ਦੀ ਗਿਣਤੀ ਵਿੱਚ ਨਵੇਂ ਨਵੇਂ ਪ੍ਰੋਜੈਕਟ ਸ਼ੁਰੂ ਹੁੰਦੇ ਹਨ ਜਿਨ੍ਹਾਂ ਵਿੱਚ ਨਵੇਂ ਅਦਾਕਾਰ ਮੁੰਡੇ ਕੁੜੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਦਾ ਹੈ। ਬੇਸ਼ੱਕ ਕਾਮਯਾਬੀ ਸਾਰਿਆਂ ਦੇ ਹੱਥ ਨਹੀ ਲੱਗਦੀ ਪਰ ਉਹ ਆਪਣੇ ਕੰਮ ਤੋ ਸੰਤੁਸ਼ਟ ਜ਼ਰੂਰ ਹੋ ਜਾਦੇ ਹਨ। ਦਰਸ਼ਕ ਵਰਗ ਪਹਿਲਾਂ ਇਹ ਵੇਖਦਾਂ ਸੀ ਕਿ ਬਹੁ ਚਰਚਿਤ ਕਲਾਕਾਰ ਨਾਲ਼ ਹੀ ਪ੍ਰਜੈਕਟ ਵਧੀਆਂ ਬਣਦੇ ਹਨ ਪਰ ਨਹੀ ਕਲਾ ਖ਼ੇਤਰ ਵਿੱਚ ਨਵੀ ਨਕੋਰ ਪਨੀਰੀ ਨੇ ਵੀ ਕਲਾ ਦਾ ਜਾਦੂ ਬਿਖੇਰਿਆ ਹੈਂ। ਫ਼ਿਲਮ ਇੰਡਸਟਰੀ ਚ ਬਾਲੀਵੁੱਡ ਤੋਂ ਲੈਕੇ ਕੇ ਹਾਲੀਵੁੱਡ ਪਾਲੀਵੁੱਡ ਤਾਈ ਦਿੱਗਜ਼ ਕਲਾਕਾਰਾਂ ਦੇ ਧੀਆਂ ਪੁੱਤਰ ਦਰਸ਼ਕਾਂ ਚ ਵਾਹ ਵਾਹ ਖੱਟ ਰਹੇ ਹਨ। ਪੰਜਾਬੀ ਫ਼ਿਲਮ ਇੰਡਸਟਰੀ ਨਾਲ਼ ਜੁੜੇ ਬਹੁਤ ਸਾਰੇ ਅਜਿਹੇ ਫ਼ਨਕਾਰ ਕਲਾਕਾਰ ਹਨ ਜਿੰਨ੍ਹਾ ਵਿੱਚ ਉਪਾਸ਼ਨਾ ਸਿੰਘ ਦੇ ਬੇਟੇ ਨਾਨਕ ਸਿੰਘ, ਅਦਾਕਾਰ ਰਤਨ ਔਲਖ ਦੇ ਬੇਟੇ ਯੂਵਰਾਜ ਔਲਖ(ਯੂਵਰਾਜ ਸਿੰਘ ਔਲਖ) ਹਿੰਦੀ ਫ਼ਿਲਮ ਜਗਤ ਦੇ ਦਿੱਗਜ਼ ਹਸਤੀ ਮੁਕੇਸ਼ ਰਿਸ਼ੀ ਦੇ ਬੇਟੇ ਰਾਘਵ ਰਿਸ਼ੀ, ਬਿੰਦੂ ਦਾਰਾ ਸਿੰਘ ਦੇ ਬੇਟੇ ਫਤਿਹ ਰੰਧਾਵਾ ਤੋਂ ਇਲਾਵਾ ਪੰਜਾਬੀ ਫ਼ਿਲਮ ਇੰਡਸਟਰੀ ਦੇ ਉੱਘੇ ਕਲਾਕਾਰ ਮੋਹਨ ਬੱਗੜ ਦੇ ਬੇਟੇ ਸੋਨੂੰ ਬੱਗੜ ਆਦਿ ਦਾ ਨਾਂ ਜ਼ਿਕਰਯੋਗ ਹੈ ਜੋਂ ਜ਼ਲਦੀ ਹੀ ਫ਼ਿਲਮ ਇੰਡਸਟਰੀ ਵਿੱਚ ਵੱਡੇ ਪੱਧਰ ਤੇ ਬਤੋਰ ਹੀਰੋ ਦਰਸ਼ਕਾਂ ਨੂੰ ਵੱਖ ਵੱਖ ਫ਼ਿਲਮਾਂ ਵਿੱਚ ਵੇਖਣ ਨੂੰ ਮਿਲਣਗੇ ਜੇਕਰ ਫ਼ਿਲਮ ਹਸਤੀ ਮੋਹਨ ਬੱਗੜ ਦੇ ਬੇਟੇ ਸੋਨੂੰ ਬੱਗੜ ਦੀ ਗੱਲ਼ ਕਰੀਏ ਤਾਂ ਸੋਨੂੰ ਬੱਗੜ ਇਸ ਵੇਲੇ ਵੱਡੇ ਪਰਦੇ ਤੇ ਆਉਂਣ ਲਈ ਪੂਰੀ ਤਰ੍ਹਾਂ ਤਿਆਰ ਹੈਂ ਜਿਸ ਦੀ ਵੱਡੇ ਬੈਨਰ ਦੀ ਇੱਕ ਹਿੰਦੀ ਫ਼ਿਲਮ ਜਿਸ ਦੇ ਡਾਇਰੈਕਟਰ ਨੀਰਜ ਸ਼ਾਹੀ, ਪ੍ਰੋਡਿਊਸਰ ਕੁਲਦੀਪ ਸਿੰਘ, ਮਿਊਜ਼ਿਕ ਪ੍ਰਸਿੱਧ ਡਾਇਰੈਕਟਰ ਦਲੀਪ ਸੈਨ ਦਾ ਹੈ ਤੇ ਫਾਇਟਿੰਗ ਪ੍ਰਸਿੱਧ ਫਾਇਟ ਅਦਾਕਾਰ ਮੋਹਨ ਬੱਗੜ ਦੀ ਹੋਵੇਗੀ ਇਸ ਫ਼ਿਲਮ ਵਿੱਚ ਅਦਾਕਾਰ ਸੋਨੂੰ ਬੱਗੜ ਜ਼ਬਰਦਸਤ ਭੂਮਿਕਾਂ ਵਿੱਚ ਕੰਮ ਕਰਨ ਜਾ ਰਿਹਾ ਹੈ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਦਾ ਸਾਰਾ ਕੰਮ ਮੁਕੰਮਲ ਹੋ ਚੁੱਕਿਆ ਹੈ ਜਿਸ ਦੀ ਸ਼ੂਟਿੰਗ ਅਗਲੇ ਮਹੀਨੇਂ ਸ਼ੁਰੂ ਹੋ ਜਾਵੇਗੀ ਇਸ ਤੋਂ ਇਲਾਵਾ ਅਦਾਕਾਰ ਸੋਨੂੰ ਬੱਗੜ ਨੂੰ ਲੈ ਕੇ ਹੋਰ ਵੀ ਨਾਮੀ ਫ਼ਿਲਮ ਪ੍ਰੋਡਕਸਨਾ ਨਾਲ਼ ਗੱਲਬਾਤ ਚੱਲ ਰਹੀ ਹੈ ਤੇ ਜਿਨ੍ਹਾਂ ਚੋਂ ਕੁੱਝ ਫ਼ਿਲਮ ਪ੍ਰਜੈਕਟਾ ਤੇ ਕੰਮ ਜ਼ਲਦੀ ਸ਼ੁਰੂ ਹੋਣ ਦੀ ਸੰਭਾਵਨਾ ਹੈ ਜਿਸ ਦਾ ਵੱਡਾ ਫ਼ਾਇਦਾ ਇਹ ਵੀ ਹੋਵੇਗਾ ਕਿ ਅਦਾਕਾਰ ਸੋਨੂੰ ਬੱਗੜ ਨੇਂ ਆਪਣੇਂ ਪਿਤਾ ਬਹੁ ਚਰਚਿਤ ਅਦਾਕਾਰ ਮੋਹਨ ਬੱਗੜ ਨਾਲ਼ ਸੁਪਨਿਆਂ ਦੀ ਨਗਰੀ ਬੰਬਈ ਵਿੱਚ ਰਹਿੰਦਿਆਂ ਕਲਾ ਖ਼ੇਤਰ ਦੀ ਉਹ ਸਾਰੀਆ ਬਾਰੀਕੀਆਂ ਸਿੱਖਿਆਂ ਹਨ ਜਿਨ੍ਹਾਂ ਦੀ ਲੋੜ ਸਫ਼ਲ ਹੋਣ ਲਈ ਕਲਾਕਾਰ ਨੂੰ ਪੈਂਦੀ ਹੈ।

ਕੁੱਝ ਦਿਨ ਪਹਿਲਾਂ ਸੋਨੂੰ ਬੱਗੜ ਨਾਲ਼ ਹੋਈ ਇੱਕ ਮੁਲਾਕਾਤ ਵਿੱਚ ਉਨ੍ਹਾਂ ਨੂੰ ਨੇੜਿਉਂ ਮਿਲ਼ਣ ਦਾ ਮੌਕਾ ਮਿਲਿਆ ਸੋਨੂੰ ਬੱਗੜ ਨੇਂ ਦੱਸਿਆਂ ਕਿ ਉਨ੍ਹਾਂ ਨੇ ਬੰਬਈ ਰਹਿੰਦਿਆਂ ਫ਼ਿਲਮਾਂ ਨਾਲ਼ ਜੁੜੀ ਹਰ ਤਰ੍ਹਾਂ ਦੀ ਜਾਣਕਾਰੀ ਹਾਸਲ ਕੀਤੀ ਹੈ ਉਸ ਨੇ ਉੱਚ ਕੋਟੀ ਦੇ ਫ਼ਿਲਮ ਇੰਸਟੀਚਿਊਟ 'ਕਿਸ਼ੋਰ ਨਿਮਤ ਕਪੂਰ' ਵਿੱਚ ਜਿੱਥੇ ਕਾਫ਼ੀ ਸਮਾਂ ਟ੍ਰੇਨਿੰਗ ਹਾਸਲ ਕੀਤੀ ਉੱਥੇ ਹੀ ਡਾਂਸ, ਭੰਗੜਾ ਤੇ ਐਕਸ਼ਨ ਵਗੈਰਾ ਵੀ ਸਿੱਖਿਆਂ ਹੋਇਆਂ ਹੈ। ਸੋਨੂੰ ਦਾ ਉੱਚਾ ਲੰਮਾਂ ਕੱਦ ਸੋਹਣਾਂ ਸੁਨੱਖਾ ਚਿਹਰਾ ਫ਼ਿਲਮ ਖ਼ੇਤਰ ਦੇ ਕੁੱਝ ਦਿੱਗਜ਼ ਕਲਾਕਾਰਾਂ ਦਾ ਭੁਲੇਖਾ ਜ਼ਰੂਰ ਪਾਉਂਦਾ ਹੈ। ਸੋਨੂੰ ਬੱਗੜ ਇਸ ਵੇਲੇ ਕੁੱਝ ਹਿੰਦੀ ਤੇ ਪੰਜਾਬੀ ਆਦਿ ਭਾਸ਼ਾਵਾਂ ਦੇ ਫ਼ਿਲਮ ਪ੍ਰਜੈਕਟਾ ਲਈ ਕੰਮ ਕਰਨ ਜਾ ਰਿਹਾ ਹੈ। ਖ਼ਾਸਕਰ ਪੰਜਾਬੀ ਸਿਨੇਮੇ ਚ ਇਸ ਵੇਲੇ ਨਵੇਂ ਨਕੋਰ ਹੀਰੋ ਲੁੱਕ ਚਿਹਰਿਆਂ ਦੀ ਵੱਡੀ ਘਾਟ ਵੀ ਰੜਕਦੀ ਵੇਖੀ ਜਾ ਰਹੀ ਹੈ ਜ਼ੇਕਰ ਸੋਨੂੰ ਬੱਗੜ ਛੇਤੀਂ ਹੀ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਵੀ ਪੈਰ ਧਰਦਾ ਹੈ ਤਾ ਉਹ ਦਿਨ ਦੂਰ ਨਹੀਂ ਜਦੋਂ ਸੋਨੂੰ ਬੱਗੜ ਕਾਮਯਾਬੀ ਦੀਆਂ ਬੁਲੰਦੀਆਂ ਛੁੰਹੇਗਾ ਤੇ ਦਰਸ਼ਕ ਉਸ ਦੀ ਕਲਾ ਨੂੰ ਪਿਆਰ ਦੇਣਗੇ। ਦਰਸ਼ਕਾਂ ਨੂੰ ਚੇਤੇ ਕਰਵਾ ਦਈਏ ਕਿ ਸੋਨੂੰ ਬੱਗੜ ਦੇ ਪਿਤਾ ਪੰਜਾਬੀ ਫ਼ਿਲਮ ਇੰਡਸਟਰੀ ਦੇ ਉੱਘੇ ਕਲਾਕਾਰ ਮੋਹਨ ਬੱਗੜ ਆਪਣੇ ਸਮੇਂ ਦੇ ਬਹੁਤ ਹੀ ਵਧੀਆ ਕਲਾਕਾਰ ਤੇ ਫਾਇਟ ਅਦਾਕਾਰ ਹਨ ਹਨ। ਜਿਨ੍ਹਾਂ ਨੇਂ ‌ਪੰਜਾਬੀ ਫ਼ਿਲਮਾਂ ਸਰਪੰਚ, ਨਿੰਮੋ, ਜਿੰਗਰੀ ਯਾਰ, ਬਲਬੀਰੋ ਭਾਬੀ ਆਦਿ ਜਿਹੀਆਂ ਬਹੁ ਚਰਚਿਤ ਸੁਪਰ ਡੁਪਰ ਹਿੱਟ ਫ਼ਿਲਮਾਂ ਵਿੱਚ ਮਰਹੂਮ ਅਦਾਕਾਰ ਵਰਿੰਦਰ ਨਾਲ਼ ਕੰਮ ਕਰਦਿਆਂ ਦਰਸ਼ਕਾਂ ਵਿੱਚ ਡੁੰਘੀ ਛਾਪ ਛੱਡੀ ਸੀ ਜੋ ਅੱਜ਼ ਵੀ ਬਰਕਰਾਰ ਰੱਖੀ ਹੋਈ ਹੈ। ਜਿਨ੍ਹਾਂ ਨੂੰ ਦਰਸ਼ਕ ਵਰਗ ਅੱਜ਼ ਵੀ ਪਹਿਲਾਂ ਜਿਨ੍ਹਾਂ ਹੀ ਪਿਆਰ ਦਿੰਦੇ ਹਨ। ਆਉਂਣ ਵਾਲੇ ਸਮੇਂ ਵਿੱਚ ਸੋਨੂੰ ਬੱਗੜ ਆਪਣੇ ਪਿਤਾ ਵਾਂਗ ਕਲਾ ਖ਼ੇਤਰ ਦੀਆ ਬੁਲੰਦੀਆਂ ਨੂੰ ਛੂਹੇ ਦਰਸ਼ਕਾਂ ਨੂੰ ਉਹਨਾਂ ਦਾ ਵੱਡੇ ਪਰਦੇ ਤੇ ਆਉਣ ਦਾ ਬੇਸਬਰੀ ਨਾਲ਼ ਇੰਤਜ਼ਾਰ ਰਹੇਗਾ ਅਸੀਂ ਵੀ ਇਹੀ ਕਾਮਨਾ ਕਰਦੇਂ ਹਾਂ।

ਜੌਹਰੀ ਮਿੱਤਲ ਪਿੰਡ ਤੇ ਡਾਕ ਬੁਜਰਕ ਤਹਿਸੀਲ ਸਮਾਣਾ ਪਟਿਆਲਾ
98762-20422

Have something to say? Post your comment

 

More in Entertainment

ਪੰਜਾਬੀ ਸਿੰਗਰ ਬੀ. ਪ੍ਰਾਕ ਤੋਂ ਮੰਗੀ ਗਈ ਫਿਰੌਤੀ

ਚੰਡੀਗੜ੍ਹ ਦੀ ਧੀ ਸੁਪਰਣਾ ਬਰਮਨ ਨੂੰ ਮਿਲਿਆ ਟ੍ਰਾਈਸਿਟੀ ਇੰਸਪੀਰੇਸ਼ਨ ਵੂਮੈਨ ਆਫ ਦਿ ਈਅਰ ਅਵਾਰਡ

ਚੰਡੀਗੜ੍ਹ 'ਚ ਪਹਿਲੀ ਵਾਰ ਟ੍ਰਾਈਸਿਟੀ ਸਟਾਰ ਆਫ਼ ਦ ਈਅਰ ਅਵਾਰਡ ਆਯੋਜਿਤ

ਪਹਿਲੀ ਵਾਰ ਚੰਡੀਗੜ੍ਹ ਟ੍ਰਾਈਸਿਟੀ ਸਟਾਰ ਆਫ਼ ਦ ਈਅਰ ਅਵਾਰਡ ਆਯੋਜਿਤ

ਚੰਡੀਗੜ੍ਹ ਟ੍ਰਾਈਸਿਟੀ ਸਟਾਰ ਆਫ਼ ਦ ਈਅਰ ਅਵਾਰਡ ਪਹਿਲੀ ਵਾਰ ਚੰਡੀਗੜ੍ਹ ਵਿੱਚ ਆਯੋਜਿਤ ਕੀਤਾ ਜਾਵੇਗਾ

ਮਨੀਸ਼ ਮਲਹੋਤਰਾ ਦੀ ‘ਗੁਸਤਾਖ ਇਸ਼ਕ’ ਦਾ ਨਵਾਂ ਗੀਤ ‘ਸ਼ਹਿਰ ਤੇਰੇ’ ਦਿਲ ਨੂੰ ਛੂਹ ਗਿਆ

ਸਟਾਰ ਆਫ਼ ਟ੍ਰਾਈਸਿਟੀ ਗਰੁੱਪ ਨੇ ਮਨਾਇਆ ਪ੍ਰੀ-ਕਰਵਾ ਈਵੈਂਟ

‘ਸ਼ੇਰਾ’ ਵਿੱਚ ਸੋਨਲ ਚੌਹਾਨ ਦਾ ਦੋ ਪੰਨਿਆਂ ਦਾ ਪੰਜਾਬੀ ਮੋਨੋਲਾਗ

ਯਾਮੀ ਗੌਤਮ ਧਰ ਅਤੇ ਇਮਰਾਨ ਹਾਸ਼ਮੀ ਦੀ ‘ਹਕ’ ਦਾ ਟੀਜ਼ਰ ਰਿਲੀਜ਼, ਫ਼ਿਲਮ ਆਵੇਗੀ ਇਸ ਤਾਰੀਖ਼ ਨੂੰ

ਅੱਵਲ ਫ਼ਿਲਮ ਫ਼ੈਸਟੀਵਲ 'ਚ ਪੰਜਾਬੀ ਫ਼ਿਲਮ ਕਾਲ ਕੋਠੜੀ ਪੋਸਟਰ ਰਿਲੀਜ਼