Tuesday, October 14, 2025

National

ਤਾਮਿਲਨਾਡੂ ਵਿੱਚ ਤੀਰਥ ਯਾਤਰੀਆਂ ਨਾਲ ਭਰੇ ਰੇਲ ਗੱਡੀ ਦੇ ਡਿੱਬੇ ਨੂੰ ਲੱਗੀ ਅੱਗ, 10 ਯਾਤਰੀਆਂ ਦੀ ਮੌਤ

August 26, 2023 12:00 PM
SehajTimes


ਤਾਮਿਲਨਾਡੂ ਵਿਚ ਨੇੜਲੇ ਖੇਤਰ ਮਦੂਰਾਈ ਰੇਲਵੇ ਸਟੇਸ਼ਨ ਦੇ ਕੋਲ ਰੇਲ ਗੱਡੀ ਦੇ ਪਰਾਈਵੇਟ ਕੋਚ ਵਿੱਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੱਜ ਸਾਜਰੇ ਵਾਪਰੇ ਇਸ ਹਾਦਸੇ ਵਿੱਚ ਯੂ.ਪੀ. ਦੇ 10 ਦੇ ਕਰੀਬ ਤਰੀਥ ਯਾਤਰੀਆਂ ਦੀ ਮੌਤ ਹੋਣ ਦੀ ਖ਼ਬਰ ਵੀ ਪ੍ਰਾਪਤ ਹੋਈ ਹੈ ਜਦਕਿ 50 ਦੇ ਕਰੀਬ ਲੋਕਾਂ ਦੇ ਝੁਲਸ ਜਾਣ ਦਾ ਸਮਾਚਾਰ ਵੀ ਹੈ। ਜ਼ਿਕਰਯੋਗ ਹੈ ਕਿ ਇਸ ਪਰਾਈਵੇਟ ਕੋਚ ਵਿੱਚ ਯੂ.ਪੀ. ਦੇ 63 ਦੇ ਕਰੀਬ ਤੀਰਥਯਾਤਰੀ ਸਵਾਰ ਸਨ। ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਕੋਚ ਪਨਾਲੂਰ-ਮਦੂਰਾਈ ਐਕਸਪ੍ਰੈਸ ਨਾਲ ਜੁੜਿਆ ਹੋਇਆ ਸੀ। ਇਹ ਕੋਚ 17 ਅਗੱਸਤ ਨੂੰ ਲਖਨਊ ਤੋਂ ਭਾਰਤ ਗੌਰਵ ਐਕਸਪ੍ਰੈਸ ਨਾਲ ਜੁੜਕੇ ਦੱਖਣੀ ਭਾਰਤ ਦੇ ਤੀਰਥ ਸਥਾਨਾਂ ਲਈ ਰਵਾਨਾ ਹੋਇਆ ਸੀ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਲੱਗਣ ਦੀ ਜਾਣਕਾਰੀ ਸਵੇਰੇ 5.15 ਦੇ ਨੇੜੇ ਮਿਲੀ ਜਦ ਰੇਲ ਗੱਡੀ ਮਦੂਰਾਈ ਯਾਰਡ ਜੰਕਸ਼ਨ ’ਤੇ ਰੁਕੀ ਹੋਈ ਸੀ ਅਤੇ ਜਾਣਕਾਰੀ ਮਿਲਦਿਆਂ  ਹੀ ਫ਼ਾਈਰ ਟੈਂਡਰਾਂ ਨੇ ਅੱਗ ਬੁਝਾਉਣ ਦਾ ਕੰਮ ਸ਼ੁਰੁੁੂ ਕਰ ਦਿੱਤਾ ਅਤੇ ਸਵੇਰੇ ਸਵਾ ਸੱਤ ਵਜੇ ਦੇ ਕਰੀਬ ਅੱਗ ’ਤੇ ਕਾਬੂ ਪਾ ਲਿਆ ਗਿਆ। ਪ੍ਰਾਪਤ ਹੋਈਆਂ ਖ਼ਬਰਾਂ ਮੁਤਾਬਿਕ ਅੱਗ ਸਿਰਫ਼ ਪਰਾਈਵੇਟ ਕੋਚ ਵਿੱਚ ਹੀ ਲੱਗੀ ਸੀ ਅਤੇ ਫ਼ਾਈਰ ਟੈਂਡਰਾਂ ਨੇ ਆਪਣੀ ਮਿਹਨਤ ਨਾਲ ਦੂਜੇ ਕੋਚਾਂ ਤੱਕ ਅੱਗ ਨਹੀਂ ਪਹੁੰਚਣ ਦਿੱਤੀ।


ਅੱਗ ਲੱਗਣ ਦਾ ਕਾਰਨ ਸਿਲੇਂਡਰ


ਪ੍ਰਾਪਤ ਹੋਈਆਂ ਖ਼ਬਰਾਂ ਮੁਤਾਬਿਕ ਕੋਚ ਵਿੱਚ ਅੱਗ ਲੱਗਣ ਦਾ ਮੁੱਖ ਕਾਰਨ ਕੋਚ ਵਿੱਚ ਗ਼ਲਤ ਤਰੀਕੇ ਨਾਲ ਲਿਜਾਇਆ ਜਾ ਰਿਹਾ ਸਿਲੇਂਡਰ ਸੀ। ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਰੇਲ ਗੱਡੀ ਵਿਚ ਸਿਲੇਂਡਰ ਲੈ ਕੇ ਜਾਣਾ ਸਖ਼ਤ ਮਨਾ ਹੈ। ਰੇਲਵੇ ਅਧਿਕਾਰੀਆਂ ਮੁਤਾਬਿਕ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਜਾ ਰਿਹਾ ਹੈ।

Have something to say? Post your comment

 

More in National

ਫਾਸਟ ਟ੍ਰੇਨ ਵੰਦੇ ਭਾਰਤ ਦੀ ਬਰਨਾਲਾ ਵਿਖੇ ਠਹਿਰ ਹੋਵੇਗੀ: ਮੀਤ ਹੇਅਰ

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੀਆਂ ਤਿਆਰੀਆਂ ਲਈ ਮੀਟਿੰਗ ਆਯੋਜਿਤ : ਹਰਮੀਤ ਸਿੰਘ ਕਾਲਕਾ"

ਬਰਨਾਲਾ ਦਾ ਕਚਹਿਰੀ ਚੌਕ ਪੁਲ 15 ਦਿਨਾਂ ਲਈ ਵੱਡੇ ਵਾਹਨਾਂ ਦੀ ਆਵਾਜਾਈ ਲਈ ਕੀਤਾ ਬੰਦ

ਖਤਰੇ ਦੇ ਨਿਸ਼ਾਨ ਤੋਂ 16 ਫੁੱਟ ਉਤੇ ਪਹੁੰਚਿਆ ਪੌਂਗ ਡੈਮ ‘ਚ ਪਾਣੀ ਦਾ ਲੈਵਲ

ਮਹਾਰਾਸ਼ਟਰ ਸਰਕਾਰ ਦੀ ਸਿੱਖਾਂ ਪ੍ਰਤੀ ਦੋ ਹੋਰ ਅਹਿਮ ਪ੍ਰਾਪਤੀਆਂ

ਤਾਮਿਲਨਾਡੂ ਦੀ ‘ਮੁੱਖ ਮੰਤਰੀ ਬਰੇਕਫਾਸਟ ਸਕੀਮ’ ਨੂੰ ਪੰਜਾਬ ਵਿੱਚ ਲਾਗੂ ਕਰਨ ਦੀ ਸੰਭਾਵਨਾ ਲੱਭਾਂਗੇ : ਮੁੱਖ ਮੰਤਰੀ ਭਗਵੰਤ ਮਾਨ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਤੰਜਲੀ ਯੋਗਪੀਠ‌ ਅਤੇ ਪਤੰਜਲੀ ਅਯੁਰਵੇਦ ਨਾਲ ਮਿਲ ਕੇ ਸਮੁੱਚੀ ਮਾਨਵਤਾ ਦੀ ਭਲਾਈ ਲਈ ਕੰਮ ਕਰੇਗੀ : ਹਰਮੀਤ ਸਿੰਘ ਕਾਲਕਾ

ਸਿਹਤ, ਸਿੱਖਿਆ, ਬਿਜਲੀ ਅਤੇ ਹੋਰ ਪ੍ਰਮੁੱਖ ਖੇਤਰਾਂ ਵਿੱਚ ਪੰਜਾਬ ਸਰਕਾਰ ਨੇ ਇਤਿਹਾਸਕ ਪਹਿਲਕਦਮੀਆਂ ਕੀਤੀਆਂ : ਮੁੱਖ ਮੰਤਰੀ

ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ : ਗੁਰਬਾਣੀ ਨਾਲ ਜੁੜਨ ਲਈ ਸਰਦਾਰ ਹਰਮੀਤ ਸਿੰਘ ਕਾਲਕਾ ਦੀ ਅਪੀਲ

ਮੁੰਬਈ ਪੁਲੀਸ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਏ ਆਈ ਦੁਆਰਾ ਅਪਮਾਨ ’ਤੇ ਐਫ ਆਈ ਆਰ ਦਰਜ, ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦਾ ਭਰੋਸਾ