Tuesday, December 16, 2025

Malwa

ਖੰਨਾ 'ਚ ਨੌਜਵਾਨ ਦੇ ਮੋਟਰਸਾਈਕਲ 'ਚ ਵੜਿਆ ਸੱਪ

August 24, 2023 12:26 PM
SehajTimes

ਖੰਨਾ ਤੋਂ ਮਾਮਲਾ ਸਾਹਮਣੇ ਆਇਆ ਹੈ ਕਿ  ਨੌਜਵਾਨ ਮੋਟਰਸਾਈਕਲ ਅੰਦਰ ਕਰਨ ਲੱਗਾ ਤਾਂ ਉਸ ਦੀ ਨਜ਼ਰ ਸੱਪ ਦੀ ਪੂਛ 'ਤੇ ਪੈ ਗਈ। ਇਸ ਕਾਰਨ ਉਸ ਦਾ ਬਚਾਅ ਹੋ ਗਿਆ। ਇਸ ਤੋਂ ਬਾਅਦ ਨੌਜਵਾਨ ਨੇ ਰੌਲਾ ਪਾਇਆ ਤਾਂ ਜੰਗਲੀ ਜੀਵ ਰੱਖਿਅਕ ਮਾਨਿਕ ਕਪੂਰ ਨੂੰ ਬੁਲਾਇਆ ਗਿਆ। 

ਉਸ ਨੇ ਰੈਸਕਿਊ ਕਰਕੇ ਸੱਪ ਨੂੰ ਮੋਟਰਸਾਈਕਲ 'ਚੋਂ ਕੱਢਿਆ। ਮਾਨਿਕ ਨੇ ਦੱਸਇਆ ਕਿ ਉਹ ਜੰਗਲੀ ਜੀਵਾਂ ਦੇ ਨਾਲ-ਨਾਲ ਮਨੁੱਖਾਂ ਦੀ ਜਾਨ ਬਚਾਉਂਦੇ ਹਨ। ਉਹ ਜੰਗਲੀ ਜੀਵਾਂ ਨੂੰ ਫੜ੍ਹ ਕੇ ਜੰਗਲੀ ਇਲਾਕੇ 'ਚ ਛੱਡ ਜਾਂਦੇ ਹਨ।

ਦੱਸਣਯੋਗ ਹੈ ਕਿ ਬਰਸਾਤ ਦੇ ਮੌਸਮ 'ਚ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਜਦੋਂ ਸੱਪ ਘਰਾਂ, ਦੁਕਾਨਾਂ ਜਾਂ ਗੱਡੀਆਂ 'ਚ ਵੜ ਜਾਂਦੇ ਹਨ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਇਸ ਗੱਲ ਦਾ ਧਿਆਨ ਰੱਖਣ। ਇਸ ਤੋਂ ਪਹਿਲਾਂ ਵੀ ਇੱਥੇ ਇਕ ਬਜ਼ੁਰਗ ਦੀ ਐਕਟਿਵਾ 'ਚ ਸੱਪ ਵੜਨ ਦੀ ਘਟਨਾ ਸਾਹਮਣੇ ਆਈ ਸੀ।

 

Have something to say? Post your comment

 

More in Malwa