Friday, May 17, 2024

Majha

ਪਿਤਾ ਨੇ 3 ਸਾਲ ਦੀ ਧੀ ਦੀ ਹਮਲਾਵਰਾਂ ਤੋਂ ਇੰਝ ਬਚਾਈ ਜਾਨ, ਖੁਦ ਨੇ ਤੋੜਿਆ ਦਮ

August 19, 2023 08:01 PM
SehajTimes

ਅੰਮ੍ਰਿਤਸਰ ਵਿੱਚ ਇੱਕ ਪਿਉ ਨੇ ਆਪਣੀ 3 ਸਾਲ ਦੀ ਬੱਚੀ ਦੀ ਜਾਨ ਬਚਾ ਲਈ । ਦਰਅਸਲ ਸ਼ੁੱਕਰਵਾਰ ਦੇਰ ਰਾਤ 4 ਨੌਜਵਾਨ ਬਾਈਕ ‘ਤੇ ਆਏ ਅਤੇ ਉਨ੍ਹਾਂ ਨੇ ਇੱਕ ਸ਼ਖਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਉਸ ਵੇਲੇ ਮ੍ਰਿਤਕ ਦੇ ਹੱਥ 3 ਸਾਲ ਦੀ ਬੱਚੀ ਸੀ । ਪਰ ਪਿਤਾ ਨੇ ਧੀ ਨੂੰ ਕਾਰ ਵਿੱਚ ਹੇਠਾਂ ਪਾ ਦਿੱਤਾ ਅਤੇ ਉਸ ਦੀ ਜਾਨ ਬਚਾਈ । ਇਸ ਤੋਂ ਬਾਅਦ ਉਸ ਨੇ ਦਮ ਤੋੜ ਦਿੱਤਾ । ਪੁਲਿਸ ਨੇ ਪਤਨੀ ਦੇ ਬਿਆਨਾਂ ਦੇ ਅਧਾਰ ‘ਤੇ ਕਾਰਵਾਈ ਸ਼ੁਰੂ ਕੀਤੀ ਹੈ।

ਮ੍ਰਿਤਕ ਦੀ ਪਛਾਣ ਜੰਡਿਆਲਾ ਗੁਰੂ ਗੌਸ਼ਾਲਾ ਰੋਡ ਦੇ ਰਹਿਣ ਵਾਲੇ ਰਾਮਸ਼ਰਾਣ ਦੇ ਤੌਰ ‘ਤੇ ਹੋਈ ਹੈ। ਮ੍ਰਿਤਕ ਦੀ ਪਤਨੀ ਮਨੀ ਨੇ ਪੁਲਿਸ ਨੂੰ ਦੱਸਿਆ ਹੈ ਕਿ ਪ੍ਰੀਤ ਦੇ ਨਾਲ ਰਾਤ ਨੂੰ ਉਹ ਆਪਣੇ ਭਰਾ ਸਤਪਾਲ ਸਿੰਘ ਦੇ ਘਰ ਤੋਂ ਆ ਰਹੇ ਸੀ । ਪਤਨੀ ਨੇ ਦੱਸਿਆ ਕਿ ਪਤੀ ਕਾਰ ਵਿੱਚ ਸਨ ਅਤੇ 3 ਸਾਲ ਦੀ ਧੀ ਵੀ ਗੋਦ ਵਿੱਚ ਹੀ ਸੀ । ਉਸੇ ਵੇਲੇ 4 ਨੌਜਵਾਨ 2 ਮੋਟਰ ਸਾਈਕਲ ਵਿੱਚ ਆਏ । 2 ਨੌਜਵਾਨਾਂ ਦੇ ਹੱਥ ਵਿੱਚ ਪਿਸਟਲ ਸੀ ਹਮਲਾਵਰਾਂ ਨੇ ਬਿਨਾਂ ਵੇਖੇ ਪਤੀ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਜਦੋਂ ਮੋਟਰ ਸਾਈਕਲ ਸਵਾਰਾਂ ਨੇ ਪਿਸਟਨ ਰੱਖੀ ਤਾਂ ਰਾਮਸ਼ਰਣ ਸਮਝ ਗਿਆ ਕਿ ਉਸ ਦੀ ਮੌਤ ਹੋ ਸਕਦੀ ਹੈ। ਮਨੀ ਦੇ ਮੁਤਾਬਿਕ ਉਸ ਨੇ ਫੌਰਨ ਧੀ ਨੂੰ ਕਾਰ ਦੇ ਪਰਸ਼ ‘ਤੇ ਪਾ ਦਿੱਤਾ। ਨਹੀਂ ਤਾਂ ਧੀ ਨੂੰ ਵੀ ਗੋਲੀ ਲੱਗ ਸਕਦੀ ਸੀ ।

ਗੋਲਿਆਂ ਚਲਾਉਣ ਦੀ ਆਵਾਜ਼ ਸੁਣ ਕੇ ਉਸ ਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ । ਜਿਸ ਦੇ ਬਾਅਦ ਹਮਲਾਵਰ ਉੱਥੋ ਫਰਾਰ ਹੋ ਗਏ । ਗੁਆਂਢੀਆਂ ਦੀ ਮਦਦ ਨਾਲ ਰਾਮਸ਼ਰਣ ਨੂੰ ਹਸਪਤਾਲ ਪਹੁੰਚਾਇਆ ਗਿਆ । ਪਰ ਉਸ ਵੇਲੇ ਤੱਕ ਉਸ ਦੀ ਮੌਤ ਹੋ ਗਈ ਸੀ।

ਮ੍ਰਿਤਕ ਦੀ ਪਤਨੀ ਮਨੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਤੀ ਪਹਿਲਾਂ ਬੁਰੀ ਸੰਗਤ ਵਿੱਚ ਸੀ । ਜਿਸ ਕਾਰਨ ਉਹ ਕਈ ਗਲਤ ਲੋਕਾਂ ਦੇ ਨਾਲ ਜੁੜ ਗਿਆ । ਉਨ੍ਹਾਂ ਵਿੱਚੋਂ ਹੀ ਇੱਕ ਨੇ ਉਸ ਦੇ ਪਤੀ ਨੂੰ ਗੋਲੀਆਂ ਮਾਰ ਦਿੱਤੀਆਂ। ਪੁਲਿਸ ਨੇ ਮਨੀ ਦੇ ਬਿਆਨਾਂ ਦੇ ਅਧਾਰ ‘ਤੇ 4 ਅਣਪਾਛੇ ਨੌਜਵਾਨਾਂ ਖਿਲਾਫ ਕਤਲ ਕਰਨ ਅਤੇ ਆਰਮਸ ਐਕਟ ਦਾ ਮਾਮਲਾ ਦਰਜ ਕਰ ਲਿਆ ਹੈ ।

Have something to say? Post your comment

 

More in Majha

ਗੁਰਦੁਆਰਾ ਭਾਈ ਝਾੜੂ ਜੀ ਪਿੰਡ ਸੁਰਸਿੰਘ ਵਿਖੇ ਦਸਤਾਰ ਦੁਮਾਲਾ, ਸੁੰਦਰ ਲਿਖਾਈ ਮੁਕਾਬਲੇ 21 ਮਈ ਨੂੰ

ਅਕਾਲੀ ਦਲ ਵਲੋਂ ਪਾਰਟੀ ਵਿਚੋਂ ਕੱਢੇ ਗਏ ਸੀਨੀਅਰ ਲੀਡਰ ਰਵੀਕਰਨ ਕਾਹਲੋਂ ਅੱਜ ਭਾਜਪਾ ਵਿਚ ਸ਼ਾਮਲ

ਪੱਤਰਕਾਰ ਚਾਨਣ ਸਿੰਘ ਸੰਧੂ ਦੇ ਪਿਤਾ ਦੇਸਾ ਸਿੰਘ ਦੀ ਅੰਤਿਮ ਅਰਦਾਸ ਮੌਕੇ ਵੱਖ-ਵਂਖ ਆਗੂਆਂ ਵੱਲੋਂ ਸ਼ਰਧਾਂਜਲੀ ਭੇਂਟ

ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ ਬਾਊ ਪਰਮਜੀਤ ਸ਼ਰਮਾ AAP ਵਿੱਚ ਹੋਏ ਸ਼ਾਮਿਲ

ਨਿੱਕੇ ਮੂਸੇਵਾਲੇ ਨੇ ਮਾਪਿਆਂ ਨਾਲ ਕੀਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ

AAP ਦੇ ਸੀਨੀਅਰ ਆਗੂ ਦਿਲਬਾਗ ਸਿੰਘ ਭੁੱਲਰ ਦੋਦੇ ਨੂੰ 40 ਪਿੰਡਾਂ ਦਾ ਜੋਨ ਪ੍ਰਧਾਨ ਦਾ ਦਿੱਤਾ ਅਹੁਦਾ

ਸੀਨੀਅਰ ਪੱਤਰਕਾਰ ਚਾਨਣ ਸਿੰਘ ਸੰਧੂ ਮਾੜੀਮੇਘਾ ਨੂੰ ਗਹਿਰਾ ਸਦਮਾ ਪਿਤਾ ਦਾ ਦਿਹਾਂਤ

ਕਾਂਗਰਸ ਨੂੰ ਝਟਕਾ, ਅੰਮ੍ਰਿਤਸਰ ਤੋਂ ਤਰਸੇਮ ਸਿੰਘ ਸਿਆਲਕਾ AAP ‘ਚ ਹੋਏ ਸ਼ਾਮਲ

ਸਪੋਰਟਸ ਵਿੰਗ ਦਾ ਸਟੇਟ ਜੁਆਇੰਟ ਸੈਕਟਰੀ ਦਾ ਅਹੁਦਾ ਮਿਲਣ ਤੇ ਜੋਬਨਦੀਪ ਸਿੰਘ ਧੁੰਨ ਨੇ ਕੀਤਾ ਹਾਈਕਮਾਂਡ ਦਾ ਧੰਨਵਾਦ

ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ 4 ਕਿਲੋ ਆਈ. ਸੀ. ਈ. ਡਰੱਗ,1 ਕਿਲੋ ਹੈਰੋਇਨ ਕੀਤੀ ਬਰਾਮਦ