ਐਸ.ਏ.ਐਸ.ਨਗਰ : ਬੀਤੇ ਦਿਨੀਂ ਦਿੱਲੀ ਸੰਘਰਸ਼ ਤੋਂ ਸਿੰਘੂ ਬਾਰਡਰ ਵਿਖੇ ਬਾਰਾਂ ਦਿਨ ਲਗਾ ਕੇ ਆਏ ਕਿਸਾਨ ਨਿਰਮਲ ਸਿੰਘ ਵਾਸੀ ਪਿੰਡ ਚੁੰਨੀ ਕਲਾਂ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਮਾਦ ਬਲਜਿੰਦਰ ਸਿੰਘ ਭਾਗੋਮਾਜਰਾ ਅਤੇ ਸਪੁੱਤਰ ਗੁਰਪ੍ਰੀਤ ਸਿੰਘ ਚੁੰਨੀ ਕਲਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੋ ਕਿ ਪਿਛਲੇ ਸਮੇਂ ਤੋਂ ਕਿਸਾਨੀ ਸੰਘਰਸ਼ ਵਿੱਚ ਡਟੇ ਹੋਏ ਸਨ। ਦੱਸ ਬਾਰਾਂ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਢਿੱਲੀ ਚਲੀ ਆ ਰਹੀ ਸੀ ਅਤੇ ਉਹ ਬੁਖਾਰ ਤੋਂ ਪੀੜਤ ਸਨ। ਬੀਤੇ ਦਿਨੀਂ ਇਕਦਮ ਹੀ ਬੇਚੈਨੀ ਹੋਣ ਦੀ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੂੰ ਪੀਰ ਜੈਨ ਇੰਡਸ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਡਾਕਟਰਾਂ ਨੇ ਮਿ੍ਰਤਕ ਘੋਸ਼ਿਤ ਕਰ ਦਿੱਤਾ। ਉਹ ਦੁਬਾਰਾ ਦਿੱਲੀ ਵਿਖੇ ਸੰਘਰਸ਼ ਵਿੱਚ ਜਾਣ ਲਈ ਤਿਆਰ ਸਨ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਆਯੂਸਮਾਨ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਸੁਨੀਤਾ ਰਾਣੀ ਦੇ ਦੋਵੇਂ ਗੋਡੇ ਬਿਲਕੁਲ ਮੁਫਤ ਬਦਲੇੇ
ਇਸ ਮੌਕੇ ਉਨ੍ਹਾਂ ਦੇ ਪਰਿਵਾਰ ਨਾਲ ਇਲਾਕੇ ਦੇ ਮੋਹਤਬਰ ਵਿਅਕਤੀਆਂ ਹਰਕਵਲਜੀਤ ਸਿੰਘ ਸਰਪੰਚ ਚੁੰਨੀਕਲਾਂ, ਤਰਲੋਚਨ ਸਿੰਘ ਸਾਬਕਾ ਸਰਪੰਚ, ਸੁਰਿੰਦਰ ਸਿੰਘ, ਜਸਪਾਲ ਸਿੰਘ, ਗੁਰਤੇਜ ਸਿੰਘ ਮੁੱਲਾਂਪੁਰ, ਕੁਲਦੀਪ ਸਿੰਘ ਭਾਗੋ ਮਾਜਰਾ, ਸ਼ੇਰ ਸਿੰਘ ਲੂਲੋਂ, ਸੁਰਿੰਦਰ ਸਿੰਘ ਬੁਰਜ, ਦਵਿੰਦਰ ਵਾਸੀਆਂ ਨੇ ਦੁੱਖ ਸਾਂਝਾ ਕੀਤਾ ਅਤੇ ਨਿਰਮਲ ਸਿੰਘ ਦੀ ਮੌਤ ਨੂੰ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਉਨ੍ਹਾਂ ਨਮਿੱਤ 28 ਮਾਰਚ ਦਿਨ ਐਤਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਸਾਹਿਬ ਚੁੰਨੀ ਕਲਾਂ ਵਿਖੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਤੇ ਅੰਤਿਮ ਅਰਦਾਸ ਕੀਤੀ ਜਾਵੇਗੀ।