ਨਵੀਂ ਦਿੱਲੀ : ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਸ਼ਰਾਬ ਘਪਲਿਆਂ ਵਰਗੇ ਦੋਸ਼ਾਂ ਦੇ ਚਲਦਿਆਂ ਹੁਣ ਇਕ ਇਕ ਮਾਮਲਾ ਦੋਸ਼ ਲਗ ਰਿਹਾ ਹੈ। ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਲੋਅ ਫ਼ਲੌਰ ਬਸਾਂ ਦੀ ਖ਼ਰੀਦ ਵਿਚ ਘਪਲੇ ਕਰਨ ਦਾ ਨਵਾਂ ਦੋਸ਼ ਲਗਿਆ ਹੈ। ਇਹ ਦੋਸ਼ ਦਿੱਲੀ ਟਰਾਂਸਪੋਰਟ ਨਿਗਮ ਦੇ ਮੁੱਖ ਸਕੱਤਰ ਨਰੇਸ਼ ਕੁਮਾਰ ਨੇ ਲਗਾਇਆ ਹੈ। ਉਨ੍ਹਾਂ ਨੇ 9 ਜੂਨ ਨੂੰ ਇ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ। ਮੁੱਖ ਸਕੱਤਰ ਵੱਲੋਂ ਦਿਤੀ ਵਿਚ ਸ਼ਿਕਾਇਤ ਵਿਚ ਉਸ ਨੇ ਦਿੱਲੀ ਦੇ ਟਰਾਂਸਪੋਰਟ ਮੰਤਰੀ ’ਤੇ ਟੈਂਡਰ, ਖ਼ਰੀਦ ਅਤੇ ਦਿੱਲੀ ਇੰਟੀਗ੍ਰੇਡ ਮਲਟੀ ਮਾਡਲ ਟਰਾਂਜਿਟ ਸਿਸਟਮ ਕਮੇਟੀ ਦੇ ਚੇਅਰਮੈਨ ਦੀ ਨਿਯੁਕਤੀ ਵਿੱਚ ਵੀ ਭਿ੍ਰਸ਼ਟਾਚਾਰ ਹੋਣ ਦੇ ਦੋਸ਼ ਲਗਾਏ ਹਨ। ਦਸਣਯੋਗ ਹੈ ਕਿ ਪਿਛਲੇ ਸਾਲ ਸ਼ਿਕਾਇਤ ਤੋਂ ਬਾਅਦ ਬਸਾਂ ਦੀ ਖ਼ਰੀਦ ਦਾ ਟੈਂਡਰ ਰੱਦ ਕਰ ਦਿੱਤਾ ਗਿਆ ਸੀ।
ਭਾਜਪਾ ਵਿਧਾਇਕ ਵਿਜੇਂਦਰ ਗੁਪਤਾ ਨੇ ਦੋਸ਼ ਲਗਾਇਆ ਸੀ ਕਿ ਜੁਲਾਈ 2019 ਵਿੱਚ ਦਿੱਲੀ ਸਰਕਾਰ ਨੇ 1000 ਦੇ ਕਰੀਬ ਲੋਅ ਫ਼ਲੌਰ ਬਸਾਂ ਦੀ ਖ਼ਰੀਦ ਅਤੇ ਉਨ੍ਹਾਂ ਦੇ ਰੱਖ ਰਖਾਅ ਵਿੱਚ ਪੰਜ ਹਜ਼ਾਰ ਕਰੋੜ ਦਾ ਘਪਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰੱਖ ਰਖਾਅ ਦਾ ਠੇਕਾ ਵੀ ਬਸਾਂ ਦੀ ਸਪਲਾਈ ਕਰਨ ਵਾਲੀ ਕੰਪਨੀ ਨੂੰ ਦੇ ਦਿੱਤਾ ਗਿਆ ਹੈ ਜੋ ਕਿ ਨਿਯਮਾਂ ਦੇ ਉਲਟ ਹੈ। ਬਸਾਂ ਦੇ ਸੜਕਾਂ ’ਤੇ ਉਤਰਦੇ ਹੀ ਰੱਖ ਰਖਾਅ ਦਾ ਠੇਕਾ ਵੀ ਲਾਗੂ ਹੋ ਗਿਆ ਜਦਕਿ ਬਸਾਂ ਦੀ ਤਿੰਨ ਸਾਲ ਦੀ ਵਾਰੰਟੀ ਹੋਣੀ ਚਾਹੀਦੀ ਸੀ। ਜੇਕਰ ਤਿੰਨ ਸਾਲ ਦੇ ਅੰਦਰ ਅੰਦਰ ਕੋਈ ਗੜਬੜੀ ਮਿਲਦੀ ਹੈ ਤਾਂ ਠੀਕ ਕਰਨ ਦਾ ਕੋਈ ਪੈਸਾ ਨਹੀਂ ਦਿੱਤਾ ਜਾਂਦਾ।