Sunday, September 14, 2025

Malwa

ਖੇਡਾਂ ਵਤਨ ਪੰਜਾਬ ਦੀਆਂ — ਬਲਾਕ ਪੱਧਰੀ ਮੁਕਾਬਲਿਆਂ 'ਚ ਅੰਡਰ 14 ਉਮਰ ਵਰਗ ਲੜਕੀਆਂ 'ਚ ਹਰਮੀਤ ਕੌਰ ਲੰਬੀ ਛਾਲ 'ਚ ਪਹਿਲੇ ਸਥਾਨ 'ਤੇ

September 09, 2022 09:38 PM
SehajTimes
ਭਦੌੜ : ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਬਰਨਾਲਾ ਵਿੱਚ  ਬਲਾਕ ਸ਼ਹਿਣਾ ਦੇ ਮੁਕਾਬਲਿਆਂ ਦੌਰਾਨ ਅਥਲੈਟਿਕਸ ਦੇ ਲੰਬੀ ਛਾਲ ਦੇ ਮੁਕਾਬਲੇ ਅੰਡਰ—14 ਉਮਰ   ਵਰਗ 'ਚ ਹਰਮੀਤ ਕੌਰ ਪਹਿਲੇ ਨੰਬਰ 'ਤੇ ਰਹੀ। 200 ਮੀਟਰ 'ਚ ਤਸਨੀਮ ਕੌਰ, ਡਿਸਕਸ ਥਰੋ 'ਚ ਅਰਸ਼ਪ੍ਰੀਤ ਕੌਰ, ਖਿਡਾਰਨਾਂ ਪਹਿਲੇ ਸਥਾਨ 'ਤੇ  ਰਹੀਆਂ।
ਇਸੇ ਵਰਗ 'ਚ ਲੜਕਿਆਂ ਦੇ ਮੁਕਾਬਲਿਆਂ 'ਚ 100 ਮੀਟਰ ਦੌੜ 'ਚ ਗੁਰਮਨਪ੍ਰੀਤ ਸਿੰਘ, 200 ਮੀਟਰ 'ਚ ਬਲਜੀਤ ਸਿੰਘ ਅਤੇ 4x100 ਮੀਟਰ 'ਚ ਦਿਲਪ੍ਰੀਤ ਸਿੰਘ ਪਹਿਲੇ ਨੰਬਰ 'ਤੇ ਰਹੇ।
21 ਤੋਂ 40 ਸਾਲ ਤੱਕ ਪੁਰਸ਼ਾਂ  ਦੇ ਮੁਕਾਬਲੇ 'ਚ ਜੈਵਲਿਨ ਥਰੋ 'ਚ ਜਰਨੈਲ ਸਿੰਘ, 1500 ਮੀਟਰ 'ਚ ਅਸਲਮ, ਲੰਬੀ ਛਾਲ 'ਚ ਜੈਜੀ ਸਿੰਘ, ਤੀਹਰੀ ਛਾਲ 'ਚ ਜੈਜੀ ਸਿੰਘ ਪਹਿਲੇ ਨੰਬਰ 'ਤੇ ਰਹੇ।
ਅੰਡਰ—14 ਲੜਕਿਆਂ ਦੇ ਮੁਕਾਬਲੇ 'ਚ 600 ਮੀਟਰ 'ਚ ਗੁਰਮਨਪ੍ਰੀਤ ਸਿੰਘ, ਸ਼ਾਟਪੁੱਟ 'ਚ ਅਰਸ਼ਦੀਪ ਸਿੰਘ, ਲੰਬੀ ਛਾਲ 'ਚ ਬਲਜੀਤ ਸਿੰਘ ਪਹਿਲੇ ਨੰੰਬਰ 'ਤੇ ਰਹੇ।ਇਸ ਵਰਗ 'ਚ ਲੜਕੀਆਂ ਦੇ ਮੁਕਾਬਲਿਆਂ 'ਚ  600 ਮੀਟਰ 'ਚ ਤਸਨੀਮ ਕੌਰ, 100 ਮੀਟਰ 'ਚ ਹਰਸ਼ਮੀਤ ਕੌਰ ਅੱਵਲ ਰਹੀਆਂ। 21 ਤੋਂ 40 ਸਾਲ ਤੱਕ ਦੇ ਮਰਦਾਂ ਦੇ ਮੁਕਾਬਲੇ 'ਚ 5000 ਮੀਟਰ 'ਚ ਬੱਬੀ ਸਿੰਘ ਅੱਵਲ ਰਹੇ, 800 ਮੀਟਰ 'ਚ ਬਲਜਿੰਦਰ ਸਿੰਘ ਅਤੇ 100 ਮੀਟਰ 'ਚ ਜਸਕਰਨ ਸਿੰਘ।
ਇਸੇ ਤਰ੍ਹਾਂ ਸ਼ਾਟ—ਪੁੱਟ 'ਚ ਸਤਨਾਮ ਸਿੰਘ, 400 ਮੀਟਰ 'ਚ ਜਸਕਰਨ ਸਿੰਘ, 200 ਮੀਟਰ 'ਚ ਜਸਕਰਨ ਸਿੰਘ ਅੱਵਲ ਨੰਬਰ 'ਤੇ ਰਹੇ। ਅੰਡਰ—14 ਲੜਕਿਆਂ ਦੇ ਮੁਕਾਬਲੇ 'ਚ 4x100 ਰੀਲੇਅ ਦੌੜ 'ਚ ਜਸਵਿੰਦਰ ਸਿੰਘ ਦੂਜੀ ਰੀਲੇਅ ਦੌੜ 'ਚ ਜਸਪਾਲ ਸਿੰਘ ਅਤੇ ਡਿਸਕਸ ਥਰੋ 'ਚ ਹੰਸਮੀਤ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ।
ਅੰਡਰ—14 ਲੜਕੀਆਂ ਦੀ 4x100 ਮੀਟਰ ਰੀਲੇਅ ਦੌੜ 'ਚ ਭੋਲੀ ਕੌਰ, ਦੂਜੀ ਰੀਲੇਅ 'ਚ ਅਸਮੀਨ ਕੌਰ ਅਤੇ ਤੀਜੀ ਰੀਲੇਅ 'ਚ ਰਜਨੀ ਨੇ ਪਹਿਲਾ ਸਥਾਨ ਹਾਸਿਲ ਕੀਤਾ।
ਅੰਡਰ—17 ਫੁੱਟਬਾਲ ਦੇ ਮੈਚਾਂ ਪਹਿਲੇ ਸੈਮੀਫਾਈਨਲ 'ਚ ਅਕਾਲ ਅਕਾਦਮੀ ਟੱਲੇਵਾਲੇ ਨੇ ਸਰਕਾਰੀ ਸੀਨੀਅਰ ਸਕੂਲ, ਭਦੌੜ ਨੂੰ 3—0 ਨਾਲ ਹਰਾਇਆ।ਦੂਜੇ ਮੈਮੀਫਾਈਨਲ ਮੈਚ 'ਚ ਪਿੰਡ ਮੌੜ ਨਾਭਾ ਬਨਾਮ ਬੀ.ਜੀ.ਐੱਸ. ਭਦੌੜ 'ਚ 2—0 ਨਾਲ ਬੀ.ਜੀ.ਐੱੱਸ. ਭਦੌੜ ਜੇਤੂ ਰਿਹਾ। 21 ਤੋਂ 40 ਵਰਗ ਦੇ ਦੂਜੇ ਸੈਮੀਫਾਈਨਲ 'ਚ ਟੱਲੇਵਾਲ ਕਲੱਬ ਨੇ ਜੰਗੀਆਨਾ ਨੂੰ 3—0 ਨਾਲ ਹਰਾਇਆ।
ਜ਼ਿਲ੍ਹਾ ਖੇਡ ਅਫਸਰ ਬਲਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਅਥਲੈਟਿਕਸ ਤੇ ਹੋਰ ਮੁਕਾਬਲੇ ਪਬਲਿਕ ਸਟੇਡੀਅਮ ਭਦੌੜ ਵਿਖੇ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਮੁਕਾਬਲੇ 17 ਸਤੰਬਰ ਤੋਂ ਸ਼ੁਰੂ ਹੋਣਗੇl

Have something to say? Post your comment