Monday, May 11, 2026
BREAKING NEWS
ਕਿਸਾਨਾਂ ਨੂੰ ਝੋਨੇ ਦੇ ਫ਼ਸਲੀ ਚੱਕਰ ’ਚੋਂ ਕੱਢਣ ਲਈ ਪ੍ਰਤੀ ਹੈਕਟੇਅਰ 17500 ਰੁਪਏ ਸਬਸਿਡੀ ਮਿਲੇਗੀ : ਖੁੱਡੀਆਂਪੰਜਾਬ ਸਰਕਾਰ ਵਲੋਂ ਵੈਟ ਉਗਰਾਹੀ ’ਚ 23.28 ਫ਼ੀ ਸਦੀ ਦਾ ਵਾਧਾ : ਹਰਪਾਲ ਸਿੰਘ ਚੀਮਾਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ

Chandigarh

ਭਾਰਤ ਤੇ ਵਿਦੇਸ਼ਾਂ 'ਚ ਆਰਕੀਟੈਕਟ ਵਿਸ਼ੇ ਦੀ ਸਿੱਖਿਆ 'ਤੇ ਪਟਿਆਲਾ ਦੇ ਆਰਕੀਟੈਕਜ਼ ਵੱਲੋਂ ਸੈਮੀਨਾਰ ਦਾ ਆਯੋਜਨ

June 14, 2022 10:05 AM
SehajTimes

ਪਟਿਆਲਾ : ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਜ਼ ਦੀ ਪਟਿਆਲਾ ਇਕਾਈ ਵੱਲੋਂ ਭਾਰਤ ਤੇ ਵਿਦੇਸ਼ਾਂ 'ਚ ਆਰਕੀਟੈਕਟ ਦੇ ਵਿਸ਼ੇ ਦੀ ਸਿੱਖਿਆ ਸਬੰਧੀ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਦੇ 60 ਦੇ ਕਰੀਬ ਆਰਕੀਟੈਕਟਜ਼ ਨੇ ਹਿੱਸਾ ਲਿਆ।
  ਸੈਮੀਨਾਰ ਦੌਰਾਨ ਕੁੰਜੀਵਤ ਭਾਸ਼ਣ ਦਿੰਦੇ ਹੋਏ ਪੰਜਾਬ ਟੈਕਨੀਕਲ ਯੂਨੀਵਰਸਿਟੀ ਮੋਹਾਲੀ ਕੈਂਪਸ ਦੇ ਸੇਵਾਮੁਕਤ ਪ੍ਰਿੰਸੀਪਲ ਪ੍ਰਭਜੋਤ ਕੌਰ ਨੇ ਮੌਜੂਦਾ ਤਕਨੀਕੀ ਸਿੱਖਿਆ ਵਿਸ਼ੇ 'ਤੇ ਚਰਚਾ ਕਰਦਿਆ ਕਿਹਾ ਕਿ ਅਜੋਕੇ ਸਮੇਂ 'ਚ ਭਾਵੇਂ ਤਕਨੀਕੀ ਸਿੱਖਿਆ ਦੀ ਬਹੁਤ ਜ਼ਰੂਰਤ ਹੈ ਪਰ ਹਾਲੇ ਵੀ ਇਸ ਖੇਤਰ 'ਚ ਕਾਫ਼ੀ ਕੰਮ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਬਦਲਦੀਆਂ ਵਾਤਾਵਰਣਨਿਕ ਪ੍ਰਸਥਿਤੀਆਂ ਅਨੁਸਾਰ ਆਰਕੀਟੈਕਟ ਦੇ ਵਿਸ਼ੇ 'ਚ ਵੀ ਵੱਡੇ ਕਦਮ ਚੁੱਕਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸੈਮੀਨਾਰ ਇਸ ਖੇਤਰ ਦੀ ਮਾਹਰਾਂ ਨੂੰ ਇਕ ਮੰਚ ਪ੍ਰਦਾਨ ਕਰਦੇ ਹਨ, ਜਿਥੇ ਉਹ ਵਰਤਮਾਨ ਚੁਣੌਤੀਆਂ 'ਤੇ ਖੁੱਲਕੇ ਚਰਚਾ ਕਰ ਸਕਦੇ ਹਨ।
  ਆਈ.ਆਈ.ਏ. ਦੀ ਪਟਿਆਲਾ ਇਕਾਈ ਦੇ ਚੇਅਰਮੈਨ ਆਰ.ਐਸ. ਸੰਧੂ ਨੇ ਸੰਬੋਧਨ ਕਰਦਿਆ ਕਿਹਾ ਕਿ ਹੁਣ ਸਮੇਂ ਦੀ ਲੋੜ ਹੈ ਕਿ ਆਰਕੀਟੈਕਟ ਦੀ ਕਿੱਤੇ ਨਾਲ ਜੁੜੇ ਮਾਹਰ ਇੱਕ ਮੰਚ 'ਚ ਇਕੱਠੇ ਹੋਕੇ ਵਰਤਮਾਨ ਸਮੇਤ ਭਵਿੱਖ 'ਚ ਆਉਣ ਵਾਲੀਆਂ ਚੁਣੌਤੀਆਂ 'ਤੇ ਚਰਚਾ ਕਰਨ ਤਾਂ ਕਿ ਇਸ ਖੇਤਰ 'ਚ ਹੋਰ ਉਸਾਰੂ ਕੰਮ ਕੀਤਾ ਜਾ ਸਕੇ।  ਇਸ ਮੌਕੇ ਐਲ.ਆਰ ਗੁਪਤਾ ਨੇ ਸਮਾਜ ਲਈ ਰਲਕੇ ਕਿਸ ਤਰ੍ਹਾਂ ਕੰਮ ਕੀਤਾ ਜਾਵੇ ਵਿਸ਼ੇ 'ਤੇ ਚਰਚਾ ਕੀਤੀ।
  ਆਰਕੀਟੈਕਟ ਇੰਦੂ ਅਰੋੜਾ ਨੇ ਸੈਮੀਨਾਰ ਦੌਰਾਨ ਪਿਛਲੇ ਸਮੇਂ ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟ ਵੱਲੋਂ ਕੀਤੀਆਂ ਗਈਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੱਤੀ ਅਤੇ ਆਉਣ ਵਾਲੇ ਸਮੇਂ 'ਚ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਯੋਜਨਾ ਦੀ ਵੀ ਸਾਂਝ ਪਾਈ।  ਪ੍ਰਿਤਪਾਲ ਆਹਲੂਵਾਲੀਆਂ ਵੱਲੋਂ ਨੌਜਵਾਨ ਆਰਕੀਟੈਕਟਜ਼ ਨੂੰ ਅਜਿਹੇ ਸੈਮੀਨਾਰ 'ਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਤਾਂ ਜੋ ਇਸ ਖੇਤਰ 'ਚ ਸ਼ੁਰੂਆਤ ਕਰਨ ਵਾਲੇ ਪਹਿਲਾਂ ਤੋਂ ਸਥਾਪਤ ਮਾਹਰਾਂ ਤੇ ਤਜਰਬੇ ਤੋਂ ਸਿੱਖ ਸਕਣ।  ਪ੍ਰਿੰਸ ਪਾਈਪਜ਼ ਦੇ ਸਹਿਯੋਗ ਨਾਲ ਕਰਵਾਏ ਇਸ ਸੈਮੀਨਾਰ ਦੇ ਅਖੀਰ 'ਚ ਰਾਕੇਸ਼ ਅਰੋੜਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਸੈਮੀਨਾਰ 'ਚ ਆਰਕੀਟੈਕਟ ਲੋਕੇਸ਼ ਗੁਪਤਾ, ਜਸਵਿੰਦਰ ਸਿੰਘ, ਅਨਮੋਲ ਸਿੰਘ, ਅੰਕਾਕਸ਼ਾ, ਮੋਹਨ ਸਿੰਘ, ਅਮਿਤ ਸਿੰਗਲਾ, ਰਜਨੀਸ਼ ਵਾਲੀਆ, ਸੰਜੈ, ਜੀਵਨ ਗੁਪਤਾ, ਜੀ.ਐਸ. ਰੈਹੀ ਤੇ ਪ੍ਰਿੰਸ ਪਾਈਪਜ਼ ਦੇ ਵਾਈਸ ਪ੍ਰਧਾਨ ਨਿਹਾਰ ਛੇਡਾ ਵੀ ਮੌਜੂਦ ਸਨ।

Have something to say? Post your comment

 

More in Chandigarh

ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਮਨਾਇਆ ਮਾਤ੍ਰਤਵ ਦਿਵਸ

ਸਕਾਈ ਸਿਟੀ ਵਾਰੀਅਰਜ਼ ਤੀਜੇ ਮੁਸਾਫਿਰ ਹਾਲੀਡੇ ਕੱਪ ਵਿੱਚ ਜੇਤੂ

10ਵੀਂ ਜਮਾਤ ਦੇ ਨਤੀਜਿਆਂ ਵਿੱਚ ਪੇਂਡੂ ਵਿਦਿਆਰਥੀਆਂ ਨੇ ਸ਼ਹਿਰੀਆਂ ਨੂੰ ਪਛਾੜਿਆ; ਜੈਤੋ ਦੀ ਹਰਲੀਨ 99.38% ਅੰਕਾਂ ਨਾਲ ਪੰਜਾਬ ਭਰ ਵਿੱਚੋਂ ਅੱਵਲ: ਹਰਜੋਤ ਸਿੰਘ ਬੈਂਸ

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਨੇ 83 ਫ਼ੀਸਦ ਸਫ਼ਲਤਾ ਦਰ ਕੀਤੀ ਹਾਸਲ, 25 ਕੈਡਿਟਾਂ ਨੇ ਐਨਡੀਏ-1 ਲਿਖਤੀ ਪ੍ਰੀਖਿਆ ਕੀਤੀ ਪਾਸ

ਗੈਂਗਸਟਰਾਂ ‘ਤੇ ਵਾਰ ਦਾ 111ਵਾਂ ਦਿਨ: ਪੰਜਾਬ ਪੁਲਿਸ ਵੱਲੋਂ 484 ਥਾਵਾਂ ‘ਤੇ ਛਾਪੇਮਾਰੀ; 238 ਗ੍ਰਿਫ਼ਤਾਰ

ਪੰਜਾਬ ਵਿੱਚ 08 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਦੇ ਮੈਂਬਰਾਂ ਦੀ ਚੋਣ ਲਈ ਆਮ ਚੋਣਾਂ 26 ਮਈ ਨੂੰ ਹੋਣਗੀਆਂ: ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ

ਪੀ .ਐਚ.ਸੀ ਘੜੂੰਆਂ ਵਿਖੇ ਕਵਾਲਟੀ ਅਸ਼ੋਰੈਂਸ ਪ੍ਰਮਾਣਿਤ ਸਿਹਤ ਕੇਂਦਰਾਂ ਅਤੇ ਅਧਿਕਾਰੀਆਂ ਦਾ ਵਿਸ਼ੇਸ਼ ਸਨਮਾਨ

ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਪਿੰਡ ਮੋਰਾਂਵਾਲੀ ਵਿੱਚ ਸੜਕ ਦਾ ਉਦਘਾਟਨ, ਵਿਕਾਸ ਕਾਰਜਾਂ ਨੂੰ ਮਿਲੀ ਨਵੀਂ ਰਫ਼ਤਾਰ

10ਵੀਂ ਜਮਾਤ ਦੇ ਨਤੀਜਿਆਂ ਵਿੱਚ ਪੇਂਡੂ ਵਿਦਿਆਰਥੀਆਂ ਨੇ ਸ਼ਹਿਰੀਆਂ ਨੂੰ ਪਛਾੜਿਆ; ਜੈਤੋ ਦੀ ਹਰਲੀਨ 99.38% ਅੰਕਾਂ ਨਾਲ ਪੰਜਾਬ ਭਰ ਵਿੱਚੋਂ ਅੱਵਲ: ਹਰਜੋਤ ਸਿੰਘ ਬੈਂਸ

ਭਗਵੰਤ ਮਾਨ ਸਰਕਾਰ ਦੀ 'ਸਿੱਖਿਆ ਕ੍ਰਾਂਤੀ' ਲਿਆਈ ਰੰਗ, ਪੰਜਾਬ ਨੇ ਕੇਰਲਾ ਨੂੰ ਪਛਾੜ ਕੇ ਮੋਹਰੀ ਸਥਾਨ ਕੀਤਾ ਹਾਸਲ