Friday, March 01, 2024

National

ਅਨੰਤਨਾਗ ਵਿਚ ਲਸ਼ਕਰ ਏ ਤੋਇਬਾ ਦੇ ਕਮਾਂਡਰ ਨਿਸਾਰ ਦੀ ਮੌਤ

April 09, 2022 01:42 PM
SehajTimes

ਕੁਲਗਾਮ ਵਿਚ ਇਕ ਹੋਰ ਅਤਿਵਾਦੀ ਢੇਰ

ਸ੍ਰੀਨਗਰ : ਜੰਮੂ ਕਸ਼ਮੀਰ ਵਿੱਚ ਸੁਰੱਖਿਆ ਦਸਤਿਆਂ ਵੱਲੋਂ ਅਤਿਵਾਦੀਆਂ ਵਿਰੁਧ ਵੱਡਾ ਆਪਰੇਸ਼ਨ ਵਿੱਢਿਆ ਹੋਇਆ ਹੈ। ਤਾਜ਼ਾ ਪ੍ਰਾਪਤ ਹੋਈਆਂ ਖ਼ਬਰਾਂ ਅਨੁਸਾਰ ਅਨੰਤਨਾਗ ਵਿੱਚ ਇਕ ਹੋਈ ਮੁਠਭੇੜ ਦੌਰਾਨ ਉਤਰੀ ਕਸ਼ਮੀਰ ਵਿੱਚ ਲਸ਼ਕਰ ਏ ਤੋਇਬਾ ਦੇ ਇਕ ਵੱਡੇ ਕਮਾਂਡਰ ਰਹੇ ਨਿਸਾਰ ਡਾਰ ਦੇ ਮਾਰੇ ਜਾਣ ਦੀ ਸੂਚਨਾ ਹੈ। ਇਸ ਤੋਂ ਇਲਾਵਾ ਇਸ ਚੱਲ ਰਹੇ ਵੱਡੇ ਆਪਰੇਸ਼ਨ ਵਿਚ ਕੁਲਗਾਮ ਵਿੱਚ ਵੀ ਲਸ਼ਕਰ ਦੇ ਇਕ ਅਤਿਵਾਦੀ ਦੇ ਮਾਰੇ ਜਾਣ ਦੀ ਸੂਚਨਾ ਹੱਥ ਲੱਗੀ ਹੈ।

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਕਲਕੱਤਾ ਵਿਖੇ ਮਾਰੇ ਗਏ ਗੈਗਸਟਰ ਜੈਪਾਲ ਸਿੰਘ ਭੁੱਲਰ ਦਾ ਅਤੀ ਨੇੜਲਾ ਗਾਇਕ ਤੇ ਗੀਤਕਾਰ ਗੈਗਸਟਰ ਸਾਥੀ ਭਾਰੀ ਮਾਤਰਾ ਵਿਚ ਅਸਲਾ ਐਮੂਨੀਸਨ ਸਮੇਤ ਗ੍ਰਿਫਤਾਰ

ਇਸ ਸਾਰੀ ਕਾਰਵਾਈ ਦੇ ਚਲਦਿਆਂ ਸਾਊਥ ਕਸ਼ਮੀਰ ਦੇ ਕਈ ਇਲਾਕਿਆਂ ਵਿੱਚ ਇੰਟਰਨੈੱਟ ਸੇਵਾਵਾਂ ਵੀ ਬੰਦ ਕੀਤੀਆਂ ਗਈਆਂ ਹਨ। ਪੁਲਿਸ ਨੂੰ ਮਿਲੀ ਜਾਣਕਾਰੀ ਅਨੁਸਾਰ ਅਨੰਤਨਾਗ ਦੇ ਸਿਰਹਾਮਾ ਵਿੱਚ ਕੋਈ ਅਤਿਵਾਦੀਆਂ ਦੇ ਲੁਕੇ ਹੋਣ ਦੀਆਂ ਕਨਸੋਆਂ ਹਨ ਜਿਸ ਦੇ ਚਲਦਿਆਂ ਉਥੇ ਤਲਾਸ਼ੀ ਮੁਹਿੰਮ ਵੀ ਵਿੱਢੀ ਹੋਈ ਹੈ ਅਤੇ ਇਸ ਤੋਂ ਇਲਾਵਾ ਅਨੰਤਨਾਗ ਵਿੱਚ ਲਸ਼ਕਰ ਦੇ ਇਕ ਅਤਿਵਾਦੀ ਅਤੇ ਕੁਲਗਾਮ ਵਿੱਚ ਜੈਸ਼ ਏ ਮੁਹੰਮਦ ਦੇ ਕੁੱਝ ਅਤਿਵਾਦੀਆਂ ਦੇ ਲੁਕੇ ਹੋਣ ਦੀਆਂ ਕਨਸੋਆਂ ਹਨ।

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਸਰਕਾਰੀ ਬਹੁਤਕਨੀਕੀ ਕਾਲਜ, ਬਡਬਰ ਦੇ ਵਿਦਿਆਰਥੀਆਂ ਦੀ ਨੌਕਰੀ ਲਈ ਚੋਣ


ਸਥਾਨਕ ਮੀਡੀਆ ਤੋਂ ਪ੍ਰਾਪਤ ਹੋਈਆਂ ਖ਼ਬਰਾਂ ਅਨੁਸਾਰ ਫ਼ੌਜ ਅਤੇ ਸਥਾਨਕ ਪੁਲਿਸ ਨੇ ਮਿਲ ਕੇ ਸਾਂਝਾ ਆਪਰੇਸ਼ਨ ਸ਼ੁਰੂ ਕੀਤਾ ਹੈ। ਫ਼ੌਜ ਅਤੇ ਪੁਲਿਸ ਦਾ ਇਹ ਸਾਂਝਾ ਆਪਰੇਸ਼ਨ ਅਤਿਵਾਦੀਆਂ ਦੇ ਲੁਕੇ ਹੋਣ ਦੀਆਂ ਕਨਸੋਆਂ ਤੋਂ ਮਗਰੋਂ ਸ਼ੁਰੂ ਕੀਤਾ ਗਿਆ ਹੈ। ਸਥਾਨਕ ਮੀਡੀਆ ਅਤੇ ਇੰਟੈਲੀਜੈਂਸ ਤੋਂ ਮਿਲੀਆਂ ਜਾਣਕਾਰੀਆਂ ਦੇ ਮੁਤਾਬਿਕ ਕੁਲਗਾਮ ਵਿੱਚ ਕਰੀਬ 3 ਤੋਂ 4 ਅਤੇ ਅਨੰਤਨਾਗ ਵਿਚ 4 ਅਤਿਵਾਦੀਆਂ ਦੇ ਲੁਕੇ ਹੋਣ ਦੀਆਂ ਕਨਸੋਆਂ ਸਨ।

Have something to say? Post your comment

 

More in National

ਪ੍ਰਧਾਨ ਮੰਤਰੀ ਮੋਦੀ ਨੇ ਬਠਿੰਡਾ ਸਮੇਤ ਦੇਸ਼ ਭਰ ’ਚ ਪੰਜ ਥਾਵਾਂ ’ਤੇ ਏਮਜ਼ ਦਾ ਉਦਘਾਟਨ ਕੀਤਾ

PM Modi ਨੇ ਕੀਤੀ ਕ੍ਰਿਸ਼ਨ ਜੀ ਦੀ ਪ੍ਰਾਰਥਨਾ ਤੇ Dwarka ਵੇਖਣ ਲਈ ਸਮੁੰਦਰ ‘ਚ ਲਾਈ ਡੁਬਕੀ

ਜੰਮੂ ਕਸ਼ਮੀਰ ਦੇ ਰਾਮਬਨ ’ਚ ਸਰਕਾਰੀ ਅਧਿਕਾਰੀ ਵਿਰੁਧ ਜਬਰ ਜਨਾਹ ਦਾ ਮਾਮਲਾ ਦਰਜ

ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਮੌਸਮ ‘ਚ ਹੋਵੇਗਾ ਬਦਲਾਅ

ਮਨੀਪੁਰ ’ਚ ਭਾਰੀ ਮਾਤਰਾ ’ਚ ਹਥਿਆਰ ਤੇ ਗੋਲਾ ਬਾਰੂਦ ਬਰਾਮਦ

ਉਤਰ ਪ੍ਰਦੇਸ਼ : ਕੌਸ਼ਾਂਬੀ ’ਚ ਫ਼ੈਕਟਰੀ ਵਿੱਚ ਹੋਇਆ ਜ਼ਬਰਦਸਤ ਧਮਾਕਾ, 8 ਲੋਕਾਂ ਦੇ ਮਾਰੇ ਦਾ ਖ਼ਦਸ਼ਾ

ਮਨਾਲੀ ‘ਚ ਵਧੀ ਸੈਲਾਨੀਆਂ ਦੀ ਭੀੜ

ਅਸਾਮ ਵਿਚ ਮੁਸਲਿਮ ਵਿਆਹ ਅਤੇ ਤਲਾਕ ਰਜਿਸਟ੍ਰੇਸ਼ਨ ਐਕਟ 1935 ਖ਼ਤਮ ਕਰਨ ਦਾ ਫ਼ੈਸਲਾ

Karnataka : CM Siddaramaiah ਨੂੰ ਵੱਡਾ ਝਟਕਾ, ਮੰਦਰ ਦੀ ਆਮਦਨ ‘ਤੇ 10 ਫੀਸਦੀ TAX ਲਗਾਉਣ ਦਾ ਬਿੱਲ ਰੱਦ

ਯੂ.ਪੀ. ਵਿੱਚ ਵਾਪਰਿਆ ਹਾਦਸਾ : ਸੱਤ ਬੱਚਿਆਂ ਸਮੇਤ 20 ਮੌਤਾਂ ਦਾ ਖ਼ਦਸ਼ਾ