Wednesday, May 06, 2026
BREAKING NEWS
ਕਿਸਾਨਾਂ ਨੂੰ ਝੋਨੇ ਦੇ ਫ਼ਸਲੀ ਚੱਕਰ ’ਚੋਂ ਕੱਢਣ ਲਈ ਪ੍ਰਤੀ ਹੈਕਟੇਅਰ 17500 ਰੁਪਏ ਸਬਸਿਡੀ ਮਿਲੇਗੀ : ਖੁੱਡੀਆਂਪੰਜਾਬ ਸਰਕਾਰ ਵਲੋਂ ਵੈਟ ਉਗਰਾਹੀ ’ਚ 23.28 ਫ਼ੀ ਸਦੀ ਦਾ ਵਾਧਾ : ਹਰਪਾਲ ਸਿੰਘ ਚੀਮਾਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ

Entertainment

ਰੰਗੀਨ ਪਰਦੇ ਦਾ ਸੁਲਝਿਆ ਹੋਇਆ ਮੇਕਅੱਪ ਆਰਟਿਸਟ ਐਮ ਡੀ ਸਲਮਾਨ

February 24, 2022 07:07 PM
johri Mittal Samana

ਵੈਸੇ ਤਾਂ ਕਲਾ ਦਾ ਖੇਤਰ ਇੱਕ ਅਜਿਹਾ ਕਿੱਤਾ ਹੈ ਜਿਸ ਵਿਚ  ਹਰ ਛੋਟੇ ਤੋਂ ਲੈ ਕੇ ਵੱਡੇ ਕਲਾਕਾਰਾਂ ਦੇ ਨਾਲ ਨਾਲ ਜੁੜੇ ਦੂਜੇ ਵਿਅਕਤੀਆਂ ਦਾ ਵਾਹ ਵਾਸਤਾ ਵੀ ਬਰਾਬਰ ਦਾ ਹੁੰਦਾ ਹੈ। ਉਹਨਾਂ ਵਿਚ ਚਾਹੇ ਉਹ ਸਪੋਟਮੈਨ,ਆਰਟ ਡਾਇਰੈਕਟਰ, ਮੇਕਅੱਪ ਆਰਟਿਸਟ ,ਲਾਇਟ ਮੈਨ, ਕੱਪੜਾ ਡਿਜ਼ਾਈਨਰ ਆਦਿ ਹੋਣ ਗੱਲ ਇਹ ਹੈ ਕਿ ਜਦ ਵੀ ਰੰਗੀਨ ਪਰਦੇ ਲਈ ਫ਼ਿਲਮਾਂ/ਨਾਟਕਾਂ/ਗੀਤਾ ਵਗੈਰਾ ਦਾ ਨਿਰਮਾਣ ਕੀਤਾ ਜਾਂਦਾ ਹੈ ਤਾਂ ਉਸ ਸਮੇਂ   ਇਹਨਾਂ ਵਿਅਕਤੀਆਂ ਦੀ ਲੋੜ ਪੈਦੀ ਹੈ।MOREPIC1)

ਹਰ ਇੱਕ ਵਿਅਕਤੀ ਆਪਣੀ ਆਪਣੀ ਜ਼ਿੰਮੇਵਾਰੀ ਨਾਲ ਕੰਮ ਕਰਦਾ ਹੈ। ਜੋ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦੇ ਹਨ ਅੱਜ ਦੇ ਸਮੇਂ ਹਿੰਦੀ ਪੰਜਾਬੀ ਤੋ ਇਲਾਵਾ ਹੋਰਨਾਂ ਭਾਸ਼ਾਵਾਂ ਦੀਆ ਫ਼ਿਲਮਾਂ/ ਨਾਟਕਾਂ ਵਗੈਰਾ ਵਿੱਚ ਬਹੁਤ ਸਾਰੇ ਵਿਅਕਤੀ ਆਪਣਾ ਨਾਮ ਚਮਕਾ ਰਹੇ ਹਨ। ਜਿਨ੍ਹਾਂ ਦੀ ਮੇਹਨਤ ਨਾਲ ਅਜਿਹੇ ਪ੍ਰੋਜੈਕਟ ਤਿਆਰ ਕਰਨ ਸਮੇ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਬਹੁਤੀ ਵਾਰੀ ਦਰਸ਼ਕ ਵਰਗ ਜਦੋਂ ਕਿਸੇ ਵੀ ਆਰਟਿਸਟ ਨੂੰ ਅਸਲ ਜ਼ਿੰਦਗੀ ਵਿੱਚ ਨੇੜਿਉਂ ਹੋ ਕੇ ਵੇਖਦਾ ਹਾਂ ਤਾਂ ਉਸ ਦੇ ਰੰਗੀਨ ਪਰਦੇ  ਤੇ ਦਿਖਾਏ ਗਏ ਚਿਹਰੇ ਤੋ ਕੁਝ ਵੱਖਰਾ ਨਜ਼ਰ ਆਉਂਦਾ ਹੈ ਕਿਉਂਕਿ ਅਸਲ ਵਿਚ ਬਹੁਤੇ ਮੇਲ/ ਫੀਮੇਲ ਛੋਟੇ ਵੱਡੇ ਕਲਾਕਾਰ ਅਸਲੀਅਤ ਵਿੱਚ ਰੰਗ ਰੂਪ ਤੋਂ  ਹੋਰ ‌ਨਜ਼ਰ ਆਉਂਦੇ ਹਨ ਜਦ ਕਿ ਰੰਗੀਨ ਪਰਦੇ ਤੇ ਮੇਕਅੱਪ ਦੇ ਜ਼ਰੀਏ ਰੰਗ ਰੂਪ ਕਾਫੀ ਬਦਲ ਜਾਂਦਾ  ਹੈ।

ਜੇਕਰ ਇਸ ਪਿੱਛੇ  ਅਸਲ ਭੂਮਿਕਾ ਨਿਭਾਉਣ ਵਾਲੇ ਮੇਕਅੱਪ ਆਰਟਿਸਟਾਂ ਦੀ ਗੱਲ ਕਰੀਏ ਤਾਂ ਪਿਛਲੇ ਕਈ ਸਾਲਾਂ ਤੋਂ ਫ਼ਿਲਮ/ਗੀਤ/ਸੰਗੀਤ ਇੰਡਸਟਰੀ ਵਿੱਚ ਬਤੋਰ ਮੇਕਅੱਪ ਆਰਟਿਸਟ ਅਨੇਕਾਂ ਹੀ ਵਿਅਕਤੀ ਕੰਮ ਕਰ ਰਹੇ ਜਿਨ੍ਹਾਂ ਵਿੱਚ ਇੱਕ ਜਾਣਿਆਂ ਪਛਾਣਿਆਂ ਨਾਮ ਐਮ ਡੀ ਸਲਮਾਨ ਦਾ ਵਿਸ਼ੇਸ਼ ਜ਼ਿਕਰ ਆਉਂਦਾ ਹੈ ਜੋ ਫ਼ਿਲਮ ਇੰਡਸਟਰੀ ਵਿੱਚ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਆਪਣੇ ਹੁਨਰ ਰਾਹੀਂ ਹੁਣ ਤੱਕ ਰੰਗੀਨ ਪਰਦੇ ਦੀਆਂ  ਹਿੰਦੀ ਤੋ ਲੈ ਕੇ ਪੰਜਾਬੀ ਦੀਆਂ ਅਣਗਿਣਤ  ਫ਼ਿਲਮਾਂ, ਨਾਟਕਾਂ ਤੇ‌ ਗੀਤਾਂ ਵਿੱਚ ਕੰਮ ਕਰ ਚੁੱਕੇ ਹਰ ਵੱਡੇ ਤੋ ਲੈ ਕੇ ਛੋਟੇ ਕਲਾਕਾਰਾਂ ਨੂੰ ਮੇਕਅੱਪ ਨਾਲ ਸ਼ਿੰਗਾਰ ਚੁਕਿਆ ਹੈ।ਇਸ ਮੇਕਅੱਪ ਆਰਟਿਸਟ ਨੇ ਇੱਕ ਮੁਲਾਕਾਤ ਵਿੱਚ ਦੱਸਿਆ ਕਿ ਉਹ ਇਸ ਖ਼ੇਤਰ ਵਿੱਚ ਕਾਫ਼ੀ ਸਾਲਾਂ  ਤੋ ਕੰਮ ਕਰ ਰਿਹੈ ਹੈ ਤੇ ਹੁਣ ਤੱਕ ਚੋਟੀ ਦੇ ਦਿੱਗਜ਼ ਕਲਾਕਾਰਾਂ ਦੇ ਮੇਕਅੱਪ ਕਰਕੇ ਹੁਨਰ ਨਾਲ ਵਾਹ ਵਾਹ ਖੱਟੀ ਹੈ। ਐਮ ਡੀ ਸਲਮਾਨ ਨੇ ਦੱਸਿਆ ਕਿ ਉਹ ਇਸ ਕੰਮ ਨੂੰ ਪੂਰੀ ਲਗਨ ਨਾਲ ਕਰਦਾ ਹੈ ਤੇ ਜਦ ਉਹ ਕਿਸੇ ਕਲਾਕਾਰ ਨੂੰ ਕਹਾਣੀ ਵਿਚਲੇ ਰੋਲ ਅਨੁਸਾਰ ਮੇਕਅੱਪ ਨਾਲ ਤਿਆਰ ਕਰਦਾ ਹੈ ਤਾਂ ਉਸ ਦੇ ਕੀਤੇ ਕੰਮ ਨੂੰ ਬਾਖ਼ੂਬੀ ਪਸੰਦ ਕੀਤਾ ਜਾਦਾ ਹੈ ਜਿਸ ਨਾਲ ਉਸ ਦੇ ਕੰਮ ਕਰਨ ਦੇ ਢੰਗ ਵਿੱਚ ਹੋਰ ਵੀ ਜਿਆਦਾ ਨਿਖ਼ਾਰ ਆਉਦਾ ਹੈ।ਐਮ ਡੀ ਸਲਮਾਨ ਨੇ ਦੱਸਿਆ ਕਿ ਉਸ ਨੇ ਤਕਰੀਬਨ ਹਰ ਤਰਾਂ ਦਾ ਮੇਕਅੱਪ ਕੀਤਾ ਹੈ। ਬੰਬਈ ਫ਼ਿਲਮ ਨਗਰੀ ਦੇ ਵਿੱਚ ਬਹੁਤੇ ਮੇਲ/ ਫੀਮੇਲ ਕਲਾਕਾਰ ਉਸ ਦੇ ਮੇਕਅੱਪ ਨੂੰ ਬੇਹੱਦ ਪਸੰਦ ਕਰਦੇ ਹਨ ਜਿਸ ਕਰਕੇ ਉਸ ਦੇ ਕੰਮ ਦੀ ਚੁਫ਼ੇਰੇ ਤੋਂ ਤਾਰੀਫ਼ ਵੀ ਹੁੰਦੀ ਹੈ।

ਐਮ ਡੀ ਸਲਮਾਨ ਹੁਣ ਤੱਕ ਜਿੱਥੇ ਹਿੰਦੀ ਪੰਜਾਬੀ ਤੇ ਹੋਰ ਭਾਸ਼ਾਵਾਂ ਦੇ ਅਣਗਿਣਤ ਫ਼ਿਲਮੀ ਚੇਹਰਿਆਂ ਜਿਨ੍ਹਾਂ ਵਿੱਚ ਅਦਾਕਾਰ ਰਜ਼ਾ ਮੁਰਾਦ, ਅਵਤਾਰ ਗਿੱਲ, ਯੋਗਰਾਜ ਸਿੰਘ, ਗੱਗੂ ਗਿੱਲ, ਦੇਵ ਖਰੋੜ, ਪ੍ਰਭ ਗਿੱਲ ਆਦਿ ਨਾਮੀ ਹਸਤੀਆਂ ਦਾ ਮੇਕਅੱਪ ਕਰ ਚੁੱਕੇ ਹਨ ਉਸ ਤੋ ਇਲਾਵਾ ਪੰਜਾਬੀ ਫਿਲਮਾਂ ਤੂਫ਼ਾਨ ਸਿੰਘ, ਮਾਹੋਲ ਠੀਕ ਹੈ, ਸਾਡਾ ਹੱਕ, ਜੱਟ ਏਅਰਵੇਜ਼, ਸਿਰਫਿਰੇ,ਕਾਕਾ ਜੀ ਆਦਿ ਵਿੱਚ ਵੱਖ-ਵੱਖ ਕਲਾਕਾਰਾਂ ਨੂੰ ਵੀ ਮੇਕਅੱਪ ਕਰ ਚੁੱਕੇ ਹਨ ਐਮ ਡੀ ਸਲਮਾਨ ਇਸ ਖ਼ੇਤਰ ਵਿੱਚ ਉਹਨਾਂ  ਸਾਰੇ ਦੋਸਤਾਂ ਮਿੱਤਰਾ ਦਾ ਹਮੇਸ਼ਾ ਰਿਣੀ ਹੈ।ਜਿਨ੍ਹਾਂ ਨੇ ਉਸ ਨੂੰ ਹਰ ਸਮੇਂ  ਹੱਲਾਸ਼ੇਰੀ ਦਿੱਤੀ ਉਹ ਫ਼ਿਲਮ ਇੰਡਸਟਰੀ ਦੇ ਉੱਘੇ ਕੈਮਰਾਮੈਨ ਕੇ ਸੁਨੀਲ ਤੇ ਮੇਕਅੱਪ ਆਰਟਿਸਟ ਸੁਧੀਰ ਕੁਮਾਰ ਦਾ ਵੀ ਦਿਲੋ ਸ਼ੁਕਰਗੁਜ਼ਾਰ ਹੈ ਜਿਨ੍ਹਾਂ ਨੇ ਉਸ ਦਾ ਹਮੇਸ਼ਾ ਸਾਥ ਦਿੱਤਾ।

Have something to say? Post your comment

Readers' Comments

Johri mittal samana 2/24/2022 7:31:33 AM

Wah kya baat hai

 

More in Entertainment

“ਨਾਰਥ ਇੰਡੀਆ ਆਈਕੋਨਿਕ ਫੈਸ਼ਨ ਸ਼ੋ ਸੀਜ਼ਨ 2”ਚ ਮਿਸਟਰ ਕੈਟੇਗਰੀ ਵਿੱਚ ਤਿਲਕ ਰਾਜ,ਮਿਸ ਕੈਟੇਗਰੀ ਵਿੱਚ ਡਾ. ਅਦਿਤੀ ਬੰਸਲ ਅਤੇ ਮਿਸਿਜ਼ ਕੈਟੇਗਰੀ ਵਿੱਚ ਪੂਜਾ ਚੌਹਾਨ ਜੇਤੂ ਰਹੀ

ਇਵੈਂਟ ਤੇ ਬ੍ਰਾਂਡਿੰਗ ਦੀ ਦੁਨੀਆ ਵਿੱਚ ਉਭਰਦਾ ਚਿਹਰਾ : ਪੰਕਜ ਅਰੋੜਾ

ਮੋਹਾਲੀ ਪੁਲਿਸ ਵੱਲੋਂ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਧਮਕੀ ਭਰੀ ਈਮੇਲ ਮਾਮਲੇ ਵਿੱਚ ਸੋਹਾਣਾ ਥਾਣੇ ਵਿਖੇ ਐਫ ਆਈ ਆਰ ਦਰਜ

ਸਟਾਰ ਆਫ਼ ਦ ਟ੍ਰਾਈਸਿਟੀ ਨੇ ਮਨੀਮਾਜਰਾ ਦੇ ਏਆਰ ਪਲਾਜ਼ਾ ਵਿਖੇ ਕੀਤਾ ਪ੍ਰੋਗਰਾਮ ਆਯੋਜਿਤ

ਸਟਾਰ ਆਫ਼ ਟ੍ਰਾਈਸਿਟੀ ਇੱਕ ਹੋਰ ਸ਼ਾਨਦਾਰ ਪ੍ਰੋਗਰਾਮ ਦੀ ਮੇਜ਼ਬਾਨੀ ਕਰਦਾ ਹੈ

ਪੰਜਾਬੀ ਸਿੰਗਰ ਬੀ. ਪ੍ਰਾਕ ਤੋਂ ਮੰਗੀ ਗਈ ਫਿਰੌਤੀ

ਚੰਡੀਗੜ੍ਹ ਦੀ ਧੀ ਸੁਪਰਣਾ ਬਰਮਨ ਨੂੰ ਮਿਲਿਆ ਟ੍ਰਾਈਸਿਟੀ ਇੰਸਪੀਰੇਸ਼ਨ ਵੂਮੈਨ ਆਫ ਦਿ ਈਅਰ ਅਵਾਰਡ

ਚੰਡੀਗੜ੍ਹ 'ਚ ਪਹਿਲੀ ਵਾਰ ਟ੍ਰਾਈਸਿਟੀ ਸਟਾਰ ਆਫ਼ ਦ ਈਅਰ ਅਵਾਰਡ ਆਯੋਜਿਤ

ਪਹਿਲੀ ਵਾਰ ਚੰਡੀਗੜ੍ਹ ਟ੍ਰਾਈਸਿਟੀ ਸਟਾਰ ਆਫ਼ ਦ ਈਅਰ ਅਵਾਰਡ ਆਯੋਜਿਤ

ਚੰਡੀਗੜ੍ਹ ਟ੍ਰਾਈਸਿਟੀ ਸਟਾਰ ਆਫ਼ ਦ ਈਅਰ ਅਵਾਰਡ ਪਹਿਲੀ ਵਾਰ ਚੰਡੀਗੜ੍ਹ ਵਿੱਚ ਆਯੋਜਿਤ ਕੀਤਾ ਜਾਵੇਗਾ