Friday, March 29, 2024
BREAKING NEWS
6250 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂਪਿੰਡ ਹੰਸਾਲਾ ਦੀ ਪੰਚਾਇਤੀ ਜ਼ਮੀਨ ਵਿਚੋਂ ਨਾਜਾਇਜ਼ ਮਿੱਟੀ ਦੀ ਮਾਈਨਿੰਗ ਦਾ ਗੋਰਖਧੰਦਾ ਪੂਰੇ ਜ਼ੋਰਾਂ ਨਾਲਡੇਰਾਬੱਸੀ 'ਚ ਸਰੇਆਮ ਕੱਟੀਆਂ ਜਾ ਰਹੀਆਂ ਨੇ ਨਜਾਇਜ ਕਾਲੋਨੀਆਂਅੰਡਿਆਂ ਦੇ ਵਪਾਰੀ ਦਾ ਸਮਾਨ ਖੁਰਦ ਬੁਰਦ ਅਤੇ ਠੱਗੀ ਮਾਰਨ ਖਿਲਾਫ ਮਾਮਲਾ ਦਰਜPSPCL ਦਾ ਸਹਾਇਕ ਲਾਈਨ ਮੈਨ 15,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂਲੋਕ ਸਭਾ ਚੋਣਾਂ ਸਬੰਧੀ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਬਣਾਈਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਸੰਧਿਆ ਵੇਲੇ ਦਾ ਅੱਜ ਦਾ ਫੁਰਮਾਣਚੰਡੀਗੜ੍ਹ 'ਚ ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਲਮੁਸਲਿਮ ਫ਼ਰੰਟ ਦੇ ਵਫ਼ਦ ਨੇ ਅਕਾਲੀ ਦਲ ਆਗੂ ਨੂੰ ਸੌਂਪਿਆ ਮੰਗ ਪੱਤਰ ਮੁਸਲਿਮ ਜਥੇਬੰਦੀਆਂ ਨੇ ਜਿ਼ਲ੍ਹਾ ਪੁਲਿਸ ਮੁੱਖੀ ਨੂੰ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਦਿੱਤਾ ਮੰਗ ਪੱਤਰ

Entertainment

ਪੰਜਾਬੀ ਫ਼ਿਲਮਾਂ ਮੂਸਾ ਜੱਟ ਤੇ ਭੂਤ ਅੰਕਲ ਜੀ ਤੁਸੀ ਗਰੇਟ ਹੋ ਰਾਹੀ ਦਮਦਾਰ ਭੂਮਿਕਾਂ ਚ ਨਜਰ ਆਏਗਾ ਬਾਲ ਕਲਾਕਾਰ : ਭਰਤਇੰਦਰ ਸਿੰਘ (ਗੈਰੀ ਢਿੱਲੋਂ)

September 30, 2021 09:13 PM
johri Mittal Samana

ਕਲਾ ਦੀ ਕੋਈ ਉਮਰ ਨਹੀ ਹੁੰਦੀ।ਬੱਚਾ ਹੋਵੇ ਭਾਵੇਂ ਬਜ਼ੁਰਗ ਅੰਦਰਲੀ ਕਲਾ ਕਦੋ ਬਾਹਰ ਨਿਕਲ ਆਵੇ ਇਸ ਬਾਰੇ ਕੁਝ ਨਹੀ ਕਿਹਾ ਜਾ ਸਕਦਾ।ਹਰ ਇੱਕ ਇਨਸਾਨ ਵਿੱਚ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਹੈ।ਜੇਕਰ ਗੁਣ ਰੂਪੀ ਕਲਾ ਦੇ ਖਜ਼ਾਨੇ ਨੂੰ ਸਹੀ ਸਮੇ ਸਹੀ ਰਾਹ ਮਿਲ ਜਾਵੇ ਤਾ ਇੱਕ ਦਿਨ ਕਲਾ ਦੀ ਫੁਲਵਾੜੀ ਵਿੱਚ ਉਹ ਬਹਾਰ ਬਣ ਜਾਦਾ ਹੈ। ਹਰ ਇੱਕ ਇਨਸਾਨ ਬਚਪਨ ਵਿੱਚੋ ਲੰਘਦਾ ਹੈ।ਬਚਪਨ ਦੀ ਮਿਲੀ ਗੁੜ੍ਹਤੀ ਤੇ ਮਾਪਿਆਂ ਦੀ ਦਿੱਤੀ ਹੱਲਾਸ਼ੇਰੀ ਇਨਸਾਨ ਨੂੰ ਕਿਤੇ ਤੋ ਕਿਤੇ ਲੈ ਜਾਦੀ ਹੈ। ਖ਼ੇਤਰ ਕਲਾ ਦਾ ਹੋਵੇ ਭਾਵੇ ਹੋਰ ਮਿਹਨਤ ਲਗਣ ਤੇ ਹੱਲਾਸ਼ੇਰੀ ਸਫ਼ਲਤਾ ਦੀ ਟੀਸੀ ਤੇ ਪੁਹੰਚਾ ਦਿੰਦੀ ਹੈ।ਅੱਜ ਦੇ ਦੋਰ ਵਿੱਚ ਕਾਫ਼ੀ ਕੁੱਝ ਬਦਲ ਗਿਆ ਹੈ।

ਨਵੀਆਂ ਤਕਨੀਕਾਂ ਨੇ ਮਿਹਨਤ ਕਰਨ ਵਾਲੇ ਲੋਕਾਂ ਦੀਆ ਆਸਾਂ ਨੂੰ ਭਾਵੇ ਠੇਸ ਮਾਰੀ ਹੈ ਪਰ ਜਿਸ ਵਿਅਕਤੀ ਦੇ ਪੱਲੇ ਲਗਣ ਹੁੰਦੀ ਹੈ ਉਸ ਲਈ ਮੰਜ਼ਿਲ ਪਾਉਣਾ ਬਹੁਤੀ ਵੱਡੀ ਗੱਲ ਨਹੀਂ ਹੁੰਦੀ।ਕਲਾ ਖੇਤਰ ਵਿੱਚ ਅੱਜ ਦੇ ਸਮੇਂ ਮਿਹਨਤ ਨਾਲ ਕਲਾ ਦੀ ਪੋੜੀ ਚੜ੍ਹਨ ਨਾਲ ਫ਼ਨਕਾਰ ਲੰਮਾ ਸਮਾਂ ਆਪਣੀ ਪਕੜ ਮਜ਼ਬੂਤ ਕਰਨ ਵਿੱਚ ਕਾਮਯਾਬ ਹੋ ਜਾਦੇ ਹਨ। ਨਿੱਤ ਦਿਨ ਕਲਾ ਖ਼ੇਤਰ ਵਿਚ ਨਵੇ ਨਵੇ ਚਿਹਰੇ ਵੇਖਣ ਨੂੰ ਮਿਲ ਰਹੇ ਹਨ ਜਿਸ ਵਿਚ ਬਾਲ ਕਲਾਕਾਰਾਂ ਦੀ ਫੁਲਵਾੜੀ ਵੀ ਇਸ ਵੇਲੇ ਕਾਫ਼ੀ ਵੱਡੀ ਗਿਣਤੀ ਵਿਚ ਆਪਣੀ ਕਲਾ ਜਰੀਏ ਦਰਸ਼ਕਾਂ ਦਾ ਕਿਸੇ ਨਾ ਕਿਸੇ ਰੂਪ ਵਿਚ ਮੰਨੋਰੰਜਨ ਕਰਨ ਵਿੱਚ ਸਫ਼ਲ ਹੋ ਰਹੀ ਹੈ।ਅਜਿਹੀ ਹੀ ਬਾਲ ਕਲਾ ਫੁਲਵਾੜੀ ਦਾ ਕਲਾਕਾਰ ਹੈ ਭਰਤਇੰਦਰ ਸਿੰਘ (ਗੈਰੀ ਢਿੱਲੋਂ), ਜਿਸ ਨੂੰ ਕਲਾ ਦੀ ਗੁੜ੍ਹਤੀ ਬਚਪਨ ਵਿਚ ਪਿਤਾ ਸੰਨੀ ਢਿੱਲੋਂ ਤੋ ਮਿਲੀ ਜੋ ਖੁਦ ਥੀਏਟਰ ਤੇ ਫ਼ਿਲਮਾਂ ਦੇ ਵਧੀਆ ਕਲਾਕਾਰ ਹਨ।

ਜਿਉ ਜਿਉ ਗੈਰੀ ਢਿੱਲੋਂ ਆਪਣੇ ਬਚਪਨ ਤੋ ਨਿਕਲ ਕੇ ਉਮਰ ਦੇ ਅਗਲੇ ਪੜਾਵਾਂ ਵੱਲ ਵੱਧਦਾ ਗਿਆ ਉਵੇਂ ਹੀ ਉਸ ਵਿੱਚ ਕਲਾ ਦਾ ਰੰਗ ਵੀ ਭਰਦਾ ਗਿਆ। ਕਿਉਂਕਿ ਪਿਤਾ ਇੱਕ ਵਧੀਆਂ ਕਲਾਕਾਰ ਹੋਣ ਕਰਕੇ ਘਰ ਵਿਚ ਅਕਸਰ ਕਲਾ ਨਾਲ ਸਬੰਧਤ ਗਤੀਵਿਧੀਆਂ ਚੱਲਦੀਆ ਰਹਿੰਦੀਆਂ ਸਨ।ਜਿਸ ਦਾ ਅਸਰ ਸਹਿਜੇ ਸਹਿਜੇ ਗੈਰੀ ਢਿੱਲੋਂ ਤੇ ਪੈਦਾ ਗਿਆ।ਉਹ ਆਪਣੇ ਪਿਤਾ ਨੂੰ ਨਾਟਕਾਂ, ਫ਼ਿਲਮਾਂ ਆਦਿ ਦੇ ਡਾਇਲਾਗਾਂ ਦੀ ਰਿਹਸਲ ਕਰਦੇ ਦੇਖਦਾ ਰਹਿੰਦਾ ਸੀ ਤੇ ਉਸ ਉੱਤੇ ਆਪਣੇ ਪਿਤਾ ਦੀ ਕਲਾ ਦਾ ਅਸਰ ਇੰਨਾ ਜਲਦੀ ਹੋਵੇਗਾ ਇਸ ਦਾ ਚਿੱਤ ਚੇਤਾ ਮਾਤਾ ਪਿਤਾ ਨੂੰ ਵੀ ਨਹੀ ਸੀ।ਕਲਾ ਦੇ ਉਸ ਬੂਟੇ ਨੂੰ ਜਿਵੇਂ ਜਿਵੇਂ ਪਿਤਾ ਕਲਾ ਰੂਪੀ ਪਾਣੀ ਮਿਲਦਾ ਰਿਹਾ ਉਸਦੀ ਕਲਾ ਵਿੱਚ ਦਿਨ ਰਾਤ ਨਿਖਾਰ ਆਉਣਾ ਸ਼ੁਰੂ ਹੋ ਗਿਆ ਤੇ ਉਹ ਆਪਣੇ ਪਿਤਾ ਨਾਲ ਵਿਹਲੇ ਸਮੇਂ ਥੀਏਟਰ ਜਾਣ ਲੱਗ ਪਿਆ ਤੇ ਖੁਦ ਸਟੇਜ ਤੇ ਹੋਲੀ ਹੋਲੀ ਕਰਕੇ ਆਪਣੀ ਕਲਾ ਦਾ ਜਾਦੂ ਬਿਖੇਰਨ ਲੱਗਾ।ਇਸ ਤੋ ਬਾਅਦ ਤਾਂ ਫ਼ਿਰ ਗੈਰੀ ਢਿੱਲੋਂ ਕੋਲ ਕਾਫ਼ੀ ਕੰਮ ਆਉਣ ਲੱਗ ਪਿਆ।ਪਿਤਾ ਦਾ ਫ਼ਿਲਮ ਇੰਡਸਟਰੀ ਵਿੱਚ ਵਧੀਆਂ ਸਹਿਚਾਰ ਹੋਣ ਕਰਕੇ ਉਸ ਨੂੰ ਪਹਿਲੇ ਸੱਟੇ ਹੀ ਧਾਰਮਿਕ ਗੀਤ, ਫ਼ਿਲਮਾਂ ਆਦਿ ਵਿੱਚ ਕੰਮ ਮਿਲਣਾ ਸ਼ੁਰੂ ਹੋ ਗਿਆ।

ਗੈਰੀ ਢਿੱਲੋਂ ਹੁਣ ਤੱਕ ਕਲਾਕਾਰ ਬੱਬੂ ਮਾਨ, ਦੇਬੀ ਮਖਸੂਸਪੁਰੀ,ਹਿੰਮਤ ਸੰਧੂ,ਐਸ ਕੇ ਸੋਢੀ,ਮਨਮੀਤ ਸਿੰਘ, ਮੰਗਲ ਕੁਮਾਰ, ਸੋਨੂੰ ਵਾਲੀਆ ਤੇ ਪ੍ਰੇਮ ਦਿਲ,ਆਦਿ ਕਲਾਕਾਰਾਂ ਦੇ ਗੀਤਾਂ ਵਿਚ ਕੰਮ ਕਰ ਚੁੱਕਿਆ ਹੈ ਕੁੱਝ ਐਡ ਫ਼ਿਲਮਾਂ ਤੇ ਲਘੂ ਫ਼ਿਲਮਾਂ  ਰੰਗਰੂਟ, ਰੂਹ, ਚਰਨੋ , ਮਸਤ ਕਲੰਦਰ,ਤੇ ਵੱਡੀਆਂ ਫ਼ਿਲਮਾਂ ਮੁੰਡਾਂ ਹੀ ਚਾਹੀਦਾ,ਕਾਲਾ ਸਾਹ ਕਾਲਾ,ਦਾਣਾ ਪਾਣੀ, ਆਦਿ ਵਿੱਚ ਆਪਣੀ ਕਲਾ ਰਾਹੀ ਦਰਸ਼ਕਾਂ ਦੇ ਸਨਮੁੱਖ ਹੋ ਚੁਕਿਆਂ ਹੈਂ। ਆਉਣ ਵਾਲੇ ਦਿਨਾਂ ਵਿਚ ਭਰਤਇੰਦਰ ਸਿੰਘ(ਗੈਰੀ ਢਿੱਲੋਂ) ਨਾਮੀ ਬੈਨਰ ਦੀਆ ਫ਼ਿਲਮਾਂ ਮੂਸਾ ਜੱਟ, ਡਾਇਰੈਕਟਰ ਦਿਲਸੇਰ ਸਿੰਘ, ਭੂਤ ਅੰਕਲ ਜੀ ਤੁਸੀਂ ਗਰੇਟ ਹੋ ਜਿਸ ਦੇ ਡਾਇਰੈਕਟਰ ਕੇ ਸੀ ਬੋਕਾਡੀਆ ਹਨ ਜਲਦੀ ਹੀ ਰੀਲੀਜ਼ ਹੋ ਰਹੀਆ ਹਨ ਜਿਨ੍ਹਾਂ ਵਿੱਚ ਜ਼ਬਰਦਸਤ ਭੂਮਿਕਾਵਾਂ ਵਿੱਚ ਨਜ਼ਰ ਆਵੇਗਾ ਤੇ ਅੱਜਕਲ੍ਹ ਸੁਪਰ ਸਟਾਰ ਕਲਾਕਾਰ ਬੱਬੂ ਮਾਨ ਦੇ ਹਾਲ ਵਿੱਚ ਰੀਲੀਜ਼ ਹੋਏ ਗੀਤ 'ਪਰਾਤ' ਵਿੱਚ ਵੀ ਨਜ਼ਰ ਆ ਰਿਹਾ ਹੈ। ਦਸ ਸਾਲਾ ਗੈਰੀ ਢਿੱਲੋਂ ਕਲਾ ਖ਼ੇਤਰ ਵਿੱਚ ਜਲਦੀ ਹੀ ਨਾਮੀ ਚਿਹਰਾ ਬਣ ਕੇ ਸਾਹਮਣੇ ਆਵੇਗਾ ਇਹ ਕਲਾਕਾਰ ਅੱਜ ਕੱਲ੍ਹ ਆਪਣੇਂ ਮਾਤਾ ਸੁਖਵੰਤ ਕੌਰ -ਪਿਤਾ ਸੰਨੀ ਢਿੱਲੋਂ ਨਾਲ ਚੰਡੀਗੜ੍ਹ ਵਿਖੇ ਰਹਿ ਰਿਹਾ ਹੈ।


ਜੌਹਰੀ ਮਿੱਤਲ ਪਿੰਡ ਤੇ ਡਾਕ ਬੁਜਰਕ ਤਹਿਸੀਲ ਸਮਾਣਾ ਪਟਿਆਲਾ 98762-20422

Have something to say? Post your comment

Readers' Comments

Johri mittal samana 9/30/2021 9:40:26 AM

ਬਾਬਾ ਮੇਹਰ ਕਰੇ

 

More in Entertainment

ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਯਾਦਗਾਰ ’ਤੇ ਰਮਨਦੀਪ ਸਿੰਘ ਸੁਰ ਤੇ ਜਸਮੀਤ ਕੌਰ ਨੇ ਕੀਤੀ ਸ਼ਰਧਾਂਜਲੀ ਭੇਟ

Zee Punjabi ਦੇ "ਦਿਲਾਂ ਦੇ ਰਿਸ਼ਤੇ" ਦੇ ਸਟਾਰ ਹਰਜੀਤ ਮੱਲ੍ਹੀ ਨੇ ਪਰਿਵਾਰ ਨਾਲ ਮਨਾਇਆ ਹੋਲੀ ਦਾ ਜਸ਼ਨ

ਸਿਤਾਰਿਆਂ ਨਾਲ ਭਰੀ ਸ਼ਾਮ ਨਾਲ 'ਮਜਨੂੰ' ਦਾ ਸ਼ਾਨਦਾਰ ਪ੍ਰੀਮੀਅਰ

ਪੰਜਾਬ ਸਰਕਾਰ ਨੇ ਸਿਹਤ ਸਕੱਤਰ ਨੂੰ ਭੇਜਿਆ ਕਾਰਨ ਦੱਸੋ ਨੋਟਿਸ ;ਮੂਸੇਵਾਲਾ ਦੇ ਪਰਿਵਾਰ ਤੋਂ IVF ਰਿਪੋਰਟ ਮਾਮਲਾ

ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਦੀ ਜ਼ਿੰਦਗੀ, ਹਕੀਕਤ ਤੇ ਤਲਖ ਸੱਚਾਈਆਂ ਨਾਲ ਜੁੜੀ ਖੂਬਸੂਰਤ ਫ਼ਿਲਮ ‘ਪ੍ਰਹੁਣਾ 2’

ਘਰ ਪਰਤਣ ਲਈ ਪੁੱਤ ਦਾ ਕੀਤਾ ਧੰਨਵਾਦ : ਮਾਤਾ ਚਰਨ ਕੌਰ

ਔਰਤ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਹਰ ਰੁਕਾਵਟਾਂ ਨੂੰ ਪਾਰ ਕਰ ਲੈਂਦੀ ਹੈ : ਜਸਮੀਤ ਕੌਰ

ਪਰਿਵਾਰਕ ਡਰਾਮਾ, ਡਰਾਵਣੀ ਅਤੇ ਡਬਲਡੋਜ ਕਾਮੇਡੀ ਵਾਲੀ ਫ਼ਿਲਮ 'ਬੂ ਮੈਂ ਡਰ ਗਈ'

ਐਕਟਰ ਰਿਤੂਰਾਜ ਸਿੰੰਘ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ

ਨਿਰਦੇਸ਼ਕ ਮਨਜੀਤ ਸਿੰਘ ਟੋਨੀ ਫ਼ਿਲਮ ਲੈ ਕੇ ਆ ਰਿਹੈ ‘ਵੇਖੀ ਜਾ ਛੇੜੀ ਨਾ’