Friday, April 19, 2024
BREAKING NEWS
ਡੇਂਗੂ ਰੋਕਥਾਮ ਲਈ ਘਰ ਅਤੇ ਆਲੇ-ਦੁਆਲੇ ਕਿਤੇ ਵੀ ਪਾਣੀ ਜਮ੍ਹਾਂ ਨਾ ਹੋਣ ਦਿਤਾ ਜਾਵੇ : ਸਿਵਲ ਸਰਜਨਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ’ਤੇ ਪਾਬੰਦੀਏਅਰ ਫੋਰਸ ਸਟੇਸ਼ਨ ਤੋਂ ਇਕ ਹਜ਼ਾਰ ਮੀਟਰ ਏਰੀਏ ਦੇ ਆਲੇ-ਦੁਆਲੇ ਮਾਸਾਹਾਰੀ ਦੁਕਾਨਾਂ ਚਲਾਉਣ ਅਤੇ ਰਹਿੰਦ-ਖੂੰਹਦ ਸੁੱਟਣ ‘ਤੇ ਪਾਬੰਦੀਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਤੇ ਬਾਹਰ 100 ਮੀਟਰ ਦੇ ਘੇਰੇ ਵਿੱਚ ਧਰਨੇ ਅਤੇ ਰੈਲੀਆਂ ਕਰਨ ਉਤੇ ਪਾਬੰਦੀਸਰਕਾਰੀ/ਨਿੱਜੀ ਇਮਾਰਤਾਂ ਤੇ ਚੜ੍ਹਕੇ ਅਤੇ ਇਨ੍ਹਾਂ ਦੇ ਆਲੇ ਦੁਆਲੇ ਧਰਨੇ/ਰੈਲੀਆਂ ਕਰਨ ਦੀ ਮਨਾਹੀਕਿਰਾਏਦਾਰਾਂ, ਨੌਕਰਾਂ ਅਤੇ ਪੇਇੰਗ ਗੈਸਟ ਦਾ ਪੂਰਾ ਵੇਰਵਾ ਨਜ਼ਦੀਕੀ ਥਾਣੇ ਨੂੰ ਦੇਣਾ ਲਾਜ਼ਮੀਏ.ਡੀ.ਸੀ ਨੇ ਸਿਆਸੀ ਪਾਰਟੀਆਂ ਨੂੰ ਪ੍ਰਸਤਾਵ ਤੋਂ ਜਾਣੂ ਕਰਵਾਇਆਏਸੀਐਸ ਸ੍ਰੀਕਾਂਤ ਵਾਲਗਦ ਨੇ ਘਰੌਂਡਾ ਅਨਾਜ ਮੰਡੀ ਦਾ ਦੌਰਾ ਕੀਤਾਏਸੀਐਸ ਅਨੁਰਾਗ ਰਸਤੋਗੀ ਨੇ ਗੁਰੂਗ੍ਰਾਮ ਦੀਆ ਤਿੰਨ ਮੰਡੀਆਂ ਦਾ ਕੀਤਾ ਨਿਰੀਖਣਚੋਣ ਵਿਚ ਇਕ ਦਿਨ ਦੇਸ਼ ਦੇ ਨਾਂਅ ਕਰ ਚੋਣ ਦਾ ਪਰਵ ਦੇਸ਼ ਦਾ ਗਰਵ ਵਧਾਉਣ : ਅਨੁਰਾਗ ਅਗਰਵਾਲ

National

ਕਾਲਕਾ ਸ਼ਿਮਲਾ ਹੈਰੀਟੇਜ ਗੱਡੀਆਂ ਦੀ ਹਫ਼ਤੇ ਤੱਕ ਪਹੁੰਚੀ ਐਡਵਾਂਸ ਬੂਕਿੰਗ

September 26, 2021 04:13 PM
SehajTimes

ਸ਼ਿਮਲਾ : ਸ਼ਿਮਲਾ ਵਿਚ ਸੈਲਾਨੀਆਂ ਦੀ ਆਮਦ ਮੁੜ ਤੋਂ ਵੱਧਣੀ ਸ਼ੁਰੂ ਹੋ ਗਈ ਹੈ। ਤਿਉਹਾਰਾਂ ਦੇ ਦਿਨ ਸ਼ੁਰੂ ਹੋ ਰਹੇ ਹਨ ਅਤੇ ਯਾਤਰੀਆਂ ਨੇ ਸ਼ਿਮਲਾ ਵੱਲ ਵਹੀਰਾ ਘੱਤ ਲਈਆਂ ਹਨ। ਇਸ ਦੇ ਚਲਦਿਆਂ ਕਾਲਕਾ ਤੋਂ ਸ਼ਿਮਲਾ ਨੂੰ ਚੱਲਣ ਵਾਲੀਆਂ ਹੈਰੀਟੇਜ ਰੇਲ ਗੱਡੀਆਂ ਵਿਚ ਵੀ ਅਗਲੇ ਇਕ ਹਫ਼ਤੇ ਤੱਕ ਲਈ ਐਡਵਾਂਸ ਬੂਕਿੰਗ ਹੋ ਚੁੱਕੀ ਹੈ। ਕਾਲਕਾ ਤੋਂ ਸ਼ਿਮਲਾ ਲਈ 6 ਦੇ ਕਰੀਬ ਗੱਡੀਆਂ ਚਲਦੀਆਂ ਹਨ ਅਤੇ 5 ਰੇਲ ਗੱਡੀਆਂ ਦੀ ਇਕ ਹਫ਼ਤੇ ਪਹਿਲਾਂ ਹੀ ਬੂਕਿੰਗ ਹੋ ਚੁੱਕੀ  ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਹੋਟਲਾਂ ਵਿਚ ਪਹਿਲਾਂ ਤੋਂ ਬੂਕਿੰਗਾਂ ਹੋ ਚੁੱਕੀਆਂ ਹਨ। ਕਾਲਕਾ ਤੋਂ ਸ਼ਿਮਲਾ ਜਾਣ ਵਾਲੀਆਂ ਹੈਰੀਟੇਜ ਰੇਲ ਗੱਡੀਆਂ ਸਬੰਧੀ ਰੇਲਵੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਵੱਡੀ ਗਿਣਤੀ ਵਿਚ ਯਾਤਰੀ ਸ਼ਿਮਲਾ ਆ ਰਹੇ ਹਨ ਅਤੇ ਐਡਵਾਂਸ ਬੂਕਿੰਗ ਚਲ ਰਹੀ ਹੈ। ਹੈਰੀਟੇਜ ਟਰੈਕ ’ਤੇ ਦੌੜ ਵਾਲੀਆਂ ਗੱਡੀਆਂ ਦੀ ਬੂਕਿੰਗ ਪਹਿਲਾਂ ਹੀ ਹੋ ਚੁੱਕੀ ਹੈ ਅਤੇ ਇਸ ਤੋਂ ਇਲਾਵਾ ਆਪਣੇ ਵਹੀਕਲਾਂ ਰਾਹੀਂ ਸ਼ਿਮਲਾ ਪਹੁੰਚਣ ਵਾਲਿਆਂ ਦੀ ਗਿਣਤੀ ਵੀ ਬਹੁਤ ਵੱਡੀ ਹੈ। ਸ਼ੌਧੀ ਬੈਰੀਅਰ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ 8000 ਦੇ ਕਰੀਬ ਵਹੀਕਲ ਸ਼ਿਮਲਾ ਪਹੁੰਚ ਚੁੱਕੇ ਹਨ। ਸ਼ਿਮਲਾ ਵੀ ਮਾਲ ਰੋਡ, ਰਿੱਜ ਇਸ ਤੋਂ ਇਲਾਵਾ ਕੁਫ਼ਰੀ, ਨਾਲਦੇਹਰਾ, ਮਸ਼ੋਬਰਾ ਵਿਚ ਯਾਤਰੀਆਂ ਦੀ ਚਹਿਲ ਵੇਖਣ ਨੂੰ ਮਿਲ ਰਹੀ ਹੈ।    

Have something to say? Post your comment