Thursday, March 28, 2024
BREAKING NEWS
ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਹੋਰਾਂ ਵੱਲੋਂ ਡਿਪਟੀ ਕੰਟਰੋਲਰ ਡਾ. ਬਾਲ ਕ੍ਰਿਸ਼ਨ ਨੂੰ ਸ਼ਰਧਾਂਜਲੀਆਂ ਭੇਂਟCM ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਦਿੱਤਾ ਧੀ ਨੂੰ ਜਨਮ ਲੋਕ ਸਭਾ ਚੋਣਾਂ ਦੌਰਾਨ ਸ਼ਰਾਬ ਜਾਂ ਹੋਰ ਨਸ਼ਿਆਂ ਦੇ ਪ੍ਰਵਾਹ ਨੂੰ ਰੋਕਣ ਲਈ ਚੋਣ ਕਮਿਸ਼ਨ ਸਖਤ : ਡਾ ਪੱਲਵੀਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਦਾ ਮਨਰੇਗਾ ਮਜ਼ਦੂਰੀ ਲਈ ਤੋਹਫ਼ਾCM ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਫੋਰਟਿਸ ਹਸਪਤਾਲ ‘ਚ ਦਾਖਲਸਮਾਜ ਸੇਵੀ ਗੁਰਜੰਟ ਸਿੰਘ ਉਪਲੀ ਨੂੰ ਅਲੀਵਾਲ ਚ ਕੀਤਾ ਸਨਮਾਨਿਤਚੋਣ ਅਧਿਕਾਰੀ ਪੋਲਿੰਗ ਸਟੇਸ਼ਨਾਂ ਦੇ ਨਿਰੀਖਣ ਦਾ ਕੰਮ ਕਲ ਤੱਕ ਪੂਰਾ ਕਰਨ : ਅਨੁਰਾਗ ਅਗਰਵਾਲਡੀਜੀਪੀ ਪੰਜਾਬ ਨੇ ਰੇਲਵੇ ਲਈ ਰਾਜ ਪੱਧਰੀ ਸੁਰੱਖਿਆ ਕਮੇਟੀ ਦੀ ਤਾਲਮੇਲ ਮੀਟਿੰਗ ਦੀ ਕੀਤੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਵਧੀਕ ਕੰਟਰੋਲਰ ਪ੍ਰੀਖਿਆਵਾਂ ਡਾ. ਬਾਲ ਕ੍ਰਿਸ਼ਨ ਦਾ ਦੇਹਾਂਤਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫ਼ੁਰਮਾਣ

National

ਸੰਸਦ ਵਿਚ ਹੰਗਾਮਾ ਜਾਰੀ, ਤ੍ਰਿਣਮੂਲ ਦੇ ਛੇ ਮੈਂਬਰ ਦਿਨ ਭਰ ਲਈ ਮੁਅੱਤਲ

August 04, 2021 03:23 PM
SehajTimes

ਨਵੀਂ ਦਿੱਲੀ : ਰਾਜ ਸਭਾ ਦੇ ਸਭਾਪਤੀ ਐਮ ਵੈਂਕਈਆ ਨਾਇਡੂ ਨੇ ਪੇਗਾਸਸ ਜਾਸੂਸੀ ਵਿਵਾਦ ਸਬੰਧੀ ਚੇਅਰਮੈਨ ਅੱਗੇ ਤਖ਼ਤੀਆਂ ਲੈ ਕੇ ਹੰਗਾਮਾ ਕਰ ਰਹੇ ਰਹੇ ਤ੍ਰਿਣਮੂਲ ਕਾਂਗਰਸ ਦੇ ਛੇ ਮੈਂਬਰਾਂ ਨੂੰ ਪੂਰੇ ਦਿਨ ਲਈ ਸਦਨ ਤੋਂ ਮੁਅੱਤਲ ਕਰ ਦਿਤਾ ਗਿਆ। ਸਵੇਰੇ ਜਦ ਸਭਾਪਤੀ ਨੇ ਕਿਸਾਨਾਂ ਦੇ ਮੁੱਦੇ ’ਤੇ ਚਰਚਾ ਲਈ ਦਿਤੇ ਗਏ ਨੋਟਿਸ ਸਵੀਕਾਰ ਕਰਨ ਅਤੇ ਹੋਰ ਨੋਟਿਸ ਖ਼ਾਰਜ ਕੀਤੇ ਜਾਣ ਦੇ ਬਾਰੇ ਸੂਚਨਾ ਦਿਤੀ ਤਾਂ ਕਾਂਗਰਸ ਅਤੇ ਹੋਰ ਵਿਰੋਧੀ ਧਿਰਾਂ ਦੇ ਮੈਂਬਰ ਚੇਅਰਮੈਨ ਦੇ ਸਾਹਮਣੇ ਆ ਕੇ ਪੇਗਾਸਸ ਜਾਸੂਸੀ ਵਿਵਾਦ ’ਤੇ ਚਰਚਾ ਦੀ ਮੰਗ ਸਬੰਧੀ ਹੰਗਾਮਾ ਕਰਨ ਲੱਗੇ। ਸਭਾਪਤੀ ਨੇ ਇਨ੍ਹਾਂ ਮੈਂਬਰਾਂ ਨੂੰ ਅਪਣੇ ਸਥਾਨਾਂ ’ਤੇ ਮੁੜ ਜਾਣ ਅਤੇ ਕਾਰਵਾਈ ਚੱਲਣ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਿਹੜੇ ਮੈਂਬਰ ਕੁਰਸੀ ਸਾਹਮਣੇ ਆ ਗਏ ਹਨ ਅਤੇ ਤਖ਼ਤੀਆਂ ਵਿਖਾ ਰਹੇ ਹਨ, ਉਨ੍ਹਾਂ ਦੇ ਨਾਮ ਨਿਯਮ 255 ਤਹਿਤ ਪ੍ਰਕਾਸ਼ਤ ਕੀਤੇ ਜਾਣਗੇ ਅਤੇ ਉਨ੍ਹਾਂ ਨੂੰ ਪੂਰੇ ਦਿਨ ਲਈ ਮੁਅੱਤਲ ਕਰ ਦਿਤਾ ਜਾਵੇਗਾ। ਪਰ ਹੰਗਾਮਾ ਨਾ ਰੁਕਿਆ। ਬਾਅਦ ਵਿਚ ਸੰਸਦੀ ਬੁਲੇਟਿਨ ਵਿਚ ਦਸਿਆ ਗਿਆ ਕਿ ਜਿਹੜੇ ਛੇ ਮੈਂਬਰਾਂ ਨੂੰ ਪੂਰੇ ਦਿਨ ਲਈ ਮੁਅੱਤਲ ਕੀਤਾ ਗਿਆ, ਉਨ੍ਹਾਂ ਵਿਚ ਤ੍ਰਿਣਮੂਲ ਦੀ ਡੋਲਾ ਸੇਨ, ਮੁਹੰਮਦ ਨਦੀਮੁਲ ਹਕ, ਅਬੀਰ ਰੰਜਨ ਵਿਸ਼ਵਾਸ, ਸ਼ਾਂਤਾ ਛੇਤਰੀ, ਅਰਪਿਤਾ ਘੋਸ਼ ਅਤੇ ਮੌਸਮ ਨੂਰ ਸ਼ਾਮਲ ਹਨ। ਕਿਹਾ ਗਿਆ ਕਿ ਉਹ ਰਾਜ ਸਭਾ ਚੇਅਰਮੈਨ ਅੱਗੇ ਤਖ਼ਤੀਆਂ ਲੈ ਕੇ ਆ ਗਏ, ਆਸਨ ਦੀ ਆਗਿਆ ਦਾ ਪਾਲਣ ਨਹੀਂ ਕੀਤਾ ਅੱਜ ਸਵੇਰੇ ਉਨ੍ਹਾਂ ਦਾ ਕਿਰਦਾਰ ਪੂਰੀ ਤਰ੍ਹਾਂ ਗ਼ਲਤ ਸੀ। ਸਭਾਪਤੀ ਨੇ ਉਨ੍ਹਾਂ ਨੂੰ ਨਿਯਮ 255 ਤਹਿਤ ਸਦਨ ਤੋਂ ਬਾਹਰ ਨਿਕਲ ਜਾਣ ਲਈ ਕਿਹਾ ਸੀ। ਕਿਹਾ ਗਿਆ ਕਿ ਇਹ ਛੇ ਮੈਂਬਰ ਦਿਨ ਦੀ ਬਾਕੀ ਬੈਠਕ ਵਿਚ ਹਿੱਸਾ ਨਹੀਂ ਲੈਣਗੇ।

Have something to say? Post your comment

 

More in National

ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਦਾ ਮਨਰੇਗਾ ਮਜ਼ਦੂਰੀ ਲਈ ਤੋਹਫ਼ਾ

ਗੁਜਰਾਤ ਟਾਈਟਨਸ ਦੇ ਕਪਤਾਨ ਸ਼ੁਭਮਨ ਨੂੰ ਲੱਖਾਂ ਰੁਪਏ ਦਾ ਜੁਰਮਾਨਾ

ਗੰਗਾ ਨਗਰ ‘ਚ ਪੰਜਾਬ ਦੇ ਚਾਰ ਵਿਅਕਤੀਆਂ ਦੀ ਹਾਦਸੇ ‘ਚ ਗਈ ਜਾਨ

BJP ਵੱਲੋਂ ਉੱਤਰਾਖੰਡ ‘ਚ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ

ਆਈਟੀ ਸੈਕਟਰ ‘ਚ ਕੰਮ ਕਰਨ ਵਾਲੇ 61 ਪ੍ਰਤੀਸ਼ਤ ਮੁਲਾਜ਼ਮ ਹਾਈ ਕੋਲੈਸਟ੍ਰੋਲ ਦੇ ਮਰੀਜ਼

ਅਯੁੱਧਿਆ ਰਾਮ ਮੰਦਰ ਕੰਪਲੈਕਸ ‘ਚ ਚੱਲੀ ਗੋਲੀ

ਹੁਣ ਸੈਟੇਲਾਈਟ ਲਾਂਚ ‘ਚ ਨਹੀ ਦਿਸੇਗਾ ਮਲਬੇ ਦਾ ਨਿਸ਼ਾਨ ISRO ਹੱਥ ਲੱਗੀ ਵੱਡੀ ਸਫਲਤਾ

ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਸਰਕਾਰ ਦੀ ਨਾਅਹਿਲੀਅਤ : ਮਾਨ 

ਇੰਦੌਰ : ਮਹਾਕਾਲ ਮੰਦਰ ’ਚ ਭਸਮਆਰਤੀ ਦੌਰਾਨ ਲੱਗੀ ਭਿਆਨਕ ਅੱਗ

ਲੋਕ ਸਭਾ ਚੋਣਾਂ : ਭਾਜਪਾ ਨੇ ਐਲਾਨੀ 111 ਨਾਵਾਂ ਵਾਲੀ ਪੰਜਵੀਂ ਸੂਚੀ; ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ ਤੋਂ ਲੜੇਗੀ ਚੋਣ