Friday, April 19, 2024
BREAKING NEWS
ਸੱਤਾ ਹਥਿਆਉਣ ਲਈ ਕਾਂਗਰਸ ਕਰ ਰਹੀ ਕੂੜ ਪ੍ਰਚਾਰ : ਸੈਣੀ, ਬਾਂਸਲਕੇਜਰੀਵਾਲ ਦੇ ਦੇਸ਼ ਵਿਰੋਧੀ ਲੋਕਾਂ ਨਾਲ ਸਬੰਧਾਂ ਦੀ ਹੋਵੇ ਜਾਂਚ : ਗੋਇਲ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪਰਾਲੀ ਪ੍ਰਬੰਧਨ ਦੀਆਂ ਤਕਨੀਕਾਂ ਸਬੰਧੀ ਖੇਤ ਦਿਵਸ ਦਾ ਆਯੋਜਨਭਗਵਾਨ ਮਹਾਂਵੀਰ ਜਯੰਤੀ ਮੌਕੇ ਮੀਟ,ਅੰਡੇ ਦੀਆਂ ਦੁਕਾਨਾਂ, ਰੇਹੜੀਆਂ ਅਤੇ ਸਲਾਟਰ ਹਾਊਸਾਂ ਨੂੰ ਬੰਦ ਕਰਨ ਦੇ ਹੁਕਮਚੋਣ ਪ੍ਰਕਿਰਿਆ ਨੂੰ ਵਧੇਰੇ ਕੁਸ਼ਲ ਅਤੇ ਪਾਰਦਰਸ਼ੀ ਬਣਾਉਣ ਲਈ ਮੰਗੇ ਸੁਝਾਅਡੇਅਰੀ ਉੱਦਮ ਸਿਖਲਾਈ ਕੋਰਸ 25 ਅਪ੍ਰੈਲ ਤੋਂ ਸ਼ੁਰੂ ਸੁਨੀਤਾ ਭਾਰਦਵਾਜ ਵਿੱਦਿਅਕ ਟੂਰ ਲਈ ਸੰਘੋਲ ਪੁੱਜੇ ਜਿ਼ਲ੍ਹਾ ਪੁਲਿਸ ਮੁੱਖੀ ਡਾ.ਸਿਮਰਤ ਕੌਰ ਦੀ ਅਗਵਾਈ ਵਿਚ “ਫਲੈਗ ਮਾਰਚ" ਕੱਢਿਆਡੇਂਗੂ ਰੋਕਥਾਮ ਲਈ ਘਰ ਅਤੇ ਆਲੇ-ਦੁਆਲੇ ਕਿਤੇ ਵੀ ਪਾਣੀ ਜਮ੍ਹਾਂ ਨਾ ਹੋਣ ਦਿਤਾ ਜਾਵੇ : ਸਿਵਲ ਸਰਜਨਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ’ਤੇ ਪਾਬੰਦੀ

National

ਅੱਜ ਤੋਂ ਬਦਲ ਗਏ ਹਨ ਏਟੀਐਮ, ਕਿਸ਼ਤ, ਤਨਖ਼ਾਹ, ਪੈਨਸ਼ਨ ਨਾਲ ਜੁੜੇ ਨਿਯਮ

August 01, 2021 11:03 AM
SehajTimes

ਨਵੀਂ ਦਿੱਲੀ : ਫ਼ਾਈਨਾਂਸ, ਬੈਂਕਿੰਗ, ਪੋਸਟ ਆਫ਼ਿਸ ਅਤੇ ਹੋਰ ਸੈਕਟਰ ਨਾਲ ਜੁੜੇ ਕਈ ਨਿਯਮ ਅੱਜ ਤੋਂ ਬਦਲ ਗਏ ਹਨ। ਨਵੇਂ ਨਿਯਮਾਂ ਦੇ ਲਾਗੂ ਹੋਣ ਨਾਲ ਜਿਥੇ ਛੁੱਟੀ ਵਾਲੇ ਦਿਨ ਵੀ ਤਨਖ਼ਾਹ ਮਿਲ ਸਕੇਗੀ, ਏਟੀਐਮ ਲਈ ਜ਼ਿਆਦਾ ਪੈਸਾ ਦੇਣਾ ਪਵੇਗਾ। ਭਾਰਤੀ ਰਿਜ਼ਰਵ ਬੈਂਕ ਨੇ ਐਲਾਨ ਕੀਤਾ ਸੀ ਕਿ ਨੈਸ਼ਨਲ ਆਟੋਮੇਟਿਡ ਕਲੀਅਰਿੰਗ ਹਾਊਸ 1 ਅਗਸਤ ਤੋਂ ਹਰ ਦਿਨ ਉਪਲਭਧ ਰਹੇਗਾ। ਹੁਣ ਨੌਕਰੀਪੇਸ਼ਾ ਲੋਕਾਂ ਨੂੰ ਤਨਖ਼ਾਹ ਅਤੇ ਪੈਨਸ਼ਨ ਛੁੱਟੀ ਦੇ ਦਿਨ ਵੀ ਮਿਲ ਸਕੇਗੀ। ਹੁਣ ਕਿਸ਼ਤ, ਮਿਊਚਲ ਫ਼ੰਡ ਕਿਸ਼ਤ, ਗੈਸ, ਟੈਲੀਫ਼ੋਨ, ਬਿਜਲੀ ਦਾ ਬਿਲ, ਪਾਣੀ ਦੇ ਬਿਲ ਦਾ ਵੀ ਭੁਗਤਾਨ ਕਦੇ ਵੀ ਕੀਤਾ ਜਾ ਸਕੇਗਾ। ਸੇਵਿੰਗ ਖਾਤੇ ਲਈ ਨਕਦ ਲੈਣਦੇਣ, ਏਟੀਐਮ ਇੰਟਰਚੇਂਜ ਅਤੇ ਚੈਕਬੁਕ ਚਾਰਜ ਦੇ ਨਿਯਮਾਂ ਵਿਚ ਬਦਲਾਅ ਕੀਤਾ ਹੈ। ਛੇ ਮੈਟਰੋ ਸਿਟੀ ਵਿਚ ਗਾਹਕ ਇਕ ਮਹੀਨੇ ਅੰਦਰ ਸਿਰਫ਼ 3 ਟਰਾਂਸਜੈਕਸ਼ਨ ਫ਼ਰੀ ਵਿਚ ਕਰ ਸਕਣਗੇ। ਲਿਮਿਟ ਤੋਂ ਜ਼ਿਆਦਾ ਦੇ ਲੈਣਦੇਣ ’ਤੇ ਬੈਂਕ 20 ਰੁਪਏ ਦਾ ਚਾਰਜ ਹੋਵੇਗਾ। ਇਹ ਚਾਰਜ ਪ੍ਰਤੀ ਵਿੱਤੀ ਲੈਣ-ਦੇਣ ਹੋਵੇਗਾ। ਨਾਨ-ਵਿੱਤੀ ਲੈਣ-ਦੇਦ ’ਤੇ 8.50 ਰੁਪਏ ਦਾ ਚਾਰਜ ਲੱਗੇਗਾ। ਆਈਸੀਆਈਸੀਆਈ ਬੈਂਕ ਨੇ ਪ੍ਰਤੀ ਮਹੀਨਾ ਕੁਲ 4 ਮੁਫ਼ਤ ਨਕਦ ਲੈਣ-ਦੇਣ ਦੀ ਆਗਿਆ ਦਿਤੀ ਗਈ ਹੈ। 4 ਚਾਰ ਪੈਸਾ ਕੱਢਣ ਦੇ ਬਾਅਦ ਤੁਹਾਨੂੰ ਚਾਰਜ ਦੇਣਾ ਹੁੰਦਾ ਹੈ। ਹੋਮ ਬ੍ਰਾਂਚ ਤੋਂ ਮਹੀਨੇ ਵਿਚ 1 ਲੱਖ ਰੁਪਏ ਤਕ ਕੈਸ਼ ਕੱਢਣ ’ਤੇ ਕੋਈ ਫ਼ੀਸ ਨਹੀਂ ਦੇਣੀ ਪਵੇਗੀ। ਪਰ 1 ਲੱਖ ਰੁਪਏ ਤੋਂ ਵੱਧ ਕੈਸ਼ ਲੈਣ-ਦੇਣ ’ਤੇ 150 ਰੁਪਏ ਦੇਣੇ ਪਵੇਗਾ। ਏਟੀਐਮ ਇੰਟਰਚੇਂਜ ਫ਼ੀਸ 15 ਰੁਪਏ ਤੋਂ ਵਧਾ ਕੇ 17 ਰੁਪਏ ਕਰ ਦਿਤਾ ਗਿਆ ਹੈ।

Have something to say? Post your comment