Saturday, May 10, 2025

National

ਅਸਮ-ਮਿਜ਼ੋਰਮ ਸਰਹੱਦੀ ਵਿਵਾਦ : ਸੀਆਰਪੀਐਫ਼ ਦੀਆਂ 4 ਹੋਰ ਕੰਪਨੀਆਂ ਤੈਨਾਤ

July 27, 2021 06:49 PM
SehajTimes

ਨਵੀਂ ਦਿੱਲੀ: ਅਸਮ-ਮਿਜ਼ੋਰਮ ਸਰਹੱਦੀ ਵਿਵਾਦ ਕਾਰਨ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ। ਹਾਲਾਤ ਨੂੰ ਸੰਭਾਲਣ ਲਈ ਸੀਆਰਪੀਐਫ਼ ਦੀਆਂ 4 ਵਾਧੂ ਕੰਪਨੀਆਂ ਨੂੰ ਉਥੇ ਭੇਜਿਆ ਗਿਆ ਹੈ। ਤਣਾਅਗ੍ਰਸਤ ਇਲਾਕੇ ਵਿਚ ਸੀਆਰਪੀਐਫ਼ ਦੀਆਂ ਦੋ ਕੰਪਨੀਆਂ ਪਹਿਲਾਂ ਹੀ ਤੈਨਾਤ ਹਨ। ਸੀਆਰਪੀਐਫ਼ ਦੇ ਡੀਜੀ ਕੁਲਦੀਪ ਸਿੰਘ ਨੇ ਦਸਿਆ ਕਿ ਬੀਤੇ ਦਿਨ ਅਸਮ-ਮਿਜ਼ੋਰਮ ਸਰਹੱਦ ’ਤੇ ਤਣਾਅ ਵਧ ਗਿਆ ਸੀ। ਲੈਲਾਪੁਰ ਪਿੰਡ ਲਾਗੇ ਮਿਜ਼ੋਰਮ ਪੁਲਿਸ ਅਤੇ ਅਸਮ ਪੁਲਿਸ ਵਿਵਾਦਤ ਸਰਹੱਦੀ ਖੇਤਰ ਵਿਚ ਆਪੋ ਅਪਣੇ ਖੇਤਰ ਦੇ ਕਬਜ਼ੇ ਨੂੰ ਨਾਜਾਇਜ਼ ਦੱਸ ਕੇ ਆਪਸ ਵਿਚ ਭਿੜ ਗਏ। ਤਣਾਅ ਉਸ ਵੇਲ ਸਿਖਰ ’ਤੇ ਪਹੁੰਚ ਗਿਆ ਜਦ ਦੋਹਾਂ ਪੁਲਿਸ ਬਲਾਂ ਨੇ ਇਕ ਦੂਜੇ ’ਤੇ ਗੋਲੀਬਾਰੀ ਸ਼ੁਰੂ ਕਰ ਦਿਤੀ। ਉਨ੍ਹਾਂ ਦਸਿਆ ਕਿ ਸੀਆਰਪੀਐਫ਼ ਦੇ ਦਖ਼ਲ ਮਗਰੋਂ ਹਿੰਸਾ ਨੂੰ ਕੰਟਰੋਲ ਕੀਤਾ ਗਿਆ ਹੈ। ਇਸ ਘਟਨਾ ਵਿਚ ਅਸਮ ਪੁਲਿਸ ਦੇ 5 ਮੁਲਾਜ਼ਮਾਂ ਦੀ ਮੌਤ ਹੋਈ ਹੈ ਅਤੇ ਕਛਾਰ ਦੇ ਪੁਲਿਸ ਅਧਿਕਾਰੀ ਸਮੇਤ 50 ਤੋਂ ਵੱਧ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਉਨ੍ਹਾਂ ਦਸਿਆ ਕਿ ਅਸਮ ਪੁਲਿਸ ਵਿਵਾਦਤ ਖੇਤਰ ਤੋਂ ਪਿੱਛੇ ਹਟ ਗਈ ਹੈ ਪਰ ਮਿਜ਼ੋਰਮ ਪੁਲਿਸ ਹਾਲੇ ਨਜ਼ਦੀਕੀ ਉਚਾਈਆਂ ਅਤੇ ਅਪਣੀ ਅਸਥਾਈ ਚੌਕੀ ’ਤੇ ਕਬਜ਼ਾ ਕਰੀ ਬੈਠੀ ਹੈ। ਉਨ੍ਹਾਂ ਦਸਿਆ ਕਿ ਸੀਆਰਪੀਐਫ਼ ਦੀਆਂ 4 ਕੰਪਨੀਆਂ ਨੂੰ ਵਿਵਾਦਤ ਖੇਤਰ ’ਤੇ ਨਿਰਪੱਖ ਬਲ ਵਜੋਂ ਕੰਟਰੋਲ ਕਰਨ ਲਈ ਰਵਾਨਾ ਕੀਤਾ ਗਿਆ ਹੈ। 2 ਕੰਪਨੀਆਂ ਪਹਿਲਾਂ ਹੀ ਮੌਜੂਦ ਹਨ। ਜ਼ਿਕਰਯੋਗ ਹੈ ਕਿ ਹਿੰਸਾ ਬਾਅਦ ਦੋਹਾਂ ਰਾਜਾਂ ਦੇ ਮੁੱਖ ਮੰਤਰੀਆਂ ਵਿਚਾਲੇ ਟਵਿਟਰ ਜੰਗ ਸ਼ੁਰੂ ਹੋ ਗਈ ਸੀ। ਆਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵ ਸਰਮਾ ਨੇ ਕਿਹਾ ਕਿ ਉਨ੍ਹਾਂ ਮਿਜ਼ੋਰਮ ਦੇ ਮੁੱਖ ਮੰਤਰੀ ਜੋਰਾਮਥਾਂਗਾ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਦੀ ਪੁਲਿਸ ਸ਼ਾਂਤੀ ਕਾਇਮ ਰੱਖੇਗੀ।

Have something to say? Post your comment

 

More in National

ਦੇਸ਼ ‘ਚ ਹਾਈ ਅਲਰਟ ਤੋਂ ਬਾਅਦ 27 ਹਵਾਈ ਅੱਡੇ ਬੰਦ, 430 ਉਡਾਣਾਂ ਕੈਂਸਲ

ਭਾਰਤੀ ਫੌਜ ਦਾ ਜਵਾਨ ਪੁੰਛ ‘ਚ ਪਾਕਿਸਤਾਨ ਦੀ ਗੋਲੀਬਾਰੀ ‘ਚ ਹੋਇਆ ਸ਼ਹੀਦ

‘ਅੱਤਵਾਦ ਖ਼ਿਲਾਫ਼ ਪੂਰਾ ਦੇਸ਼ ਇੱਕਜੁੱਟ’-ਆਪ੍ਰੇਸ਼ਨ ਸਿੰਦੂਰ ‘ਤੇ CM ਭਗਵੰਤ ਮਾਨ ਦਾ ਬਿਆਨ

ਭਾਰਤੀ ਫੌਜ ਨੇ ਪਾਕਿਸਤਾਨ ਦਾ JF-17 ਲੜਾਕੂ ਜਹਾਜ਼ ਕੀਤਾ ਢਹਿ-ਢੇਰੀ

ਸੀਐਸਆਈਆਰ-ਸੀਐਲਆਰਆਈ ਵੱਲੋਂ 78ਵੇਂ ਸਥਾਪਨਾ ਦਿਹਾੜੇ ਮੌਕੇ ਸਮਾਗਮ ਦਾ ਆਯੋਜਨ

ਸੀਐਸਆਈਆਰ-ਸੀਐਲਆਰਆਈ ਦਾ 78ਵੇਂ ਸਥਾਪਨਾ ਦਿਹਾੜਾ ਮੌਕੇ ਸਮਾਗਮ ਦਾ ਆਯੋਜਨ

ਪਹਿਲਗਾਮ ਵਿਚ ਅੱਤਵਾਦੀ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਦੀਆਂ ਸੜਕਾਂ ਸੁੰਨਸਾਨ

ਪਹਿਲਗਾਮ ਅੱਤਵਾਦੀ ਹਮਲੇ ‘ਚ ਹਨੀਮੂਨ ਲਈ ਘੁੰਮਣ ਗਏ ਨੇਵੀ ਅਫਸਰ ਦੀ ਮੌਤ

ਜਲਦ ਹੀ ਪੂਰੇ ਦੇਸ਼ ਵਿਚ ਟੋਲ ਪਲਾਜ਼ਾ ਹਟਾਏ ਜਾਣਗੇ

ਨਵੀਂ ਮੁੰਬਈ ਦੇ ਸੰਪਦਾ ਵਿਖੇ ਖ਼ਾਲਸਾ ਸਾਜਨਾ ਦਿਵਸ (ਵਿਸਾਖੀ) ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ