Saturday, April 20, 2024
BREAKING NEWS
ਖਾਲਸਾ ਸਾਜਨਾ ਦਿਵਸ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦਾ ਜਨਮ ਦਿਨ ਮਨਾਇਆ ਗਿਆਰੀਜਨਲ ਟਰਾਂਸਪੋਰਟ ਅਫ਼ਸਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੀ ਕੀਤੀ ਚੈਕਿੰਗਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਸੰਧਿਆ ਵੇਲੇ ਦਾ ਅੱਜ ਦਾ ਫੁਰਮਾਣਸਕੂਲ ਫਾਰ ਬਲਾਇੰਡ ਮਾਲੇਰਕੋਟਲਾ ਦੇ ਹੋਣਹਾਰ ਵਿਦਿਆਰਥੀਆਂ ਨੂੰ ਟੀ ਸ਼ਰਟਾਂ ਵੰਡੀਆਂਭਗਵਾਨ ਮਹਾਂਵੀਰ ਜੈਯੰਤੀ ਮੌਕੇ 21 ਅਪ੍ਰੈਲ ਨੂੰ ਮੀਟ-ਆਂਡੇ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ : ਜ਼ਿਲ੍ਹਾ ਮੈਜਿਸਟਰੇਟਬਲਾਤਕਾਰ ਦੇ ਦੋਸ਼ੀ ਨੂੰ ਤੁਰੰਤ ਗ੍ਰਿਫ਼ਤਾਰ ਕਰੇ ਪੁਲਿਸ : ਪੰਜਾਬ ਸਟੂਡੈਂਟਸ ਯੂਨੀਅਨਸੱਤਾ ਹਥਿਆਉਣ ਲਈ ਕਾਂਗਰਸ ਕਰ ਰਹੀ ਕੂੜ ਪ੍ਰਚਾਰ : ਸੈਣੀ, ਬਾਂਸਲਕੇਜਰੀਵਾਲ ਦੇ ਦੇਸ਼ ਵਿਰੋਧੀ ਲੋਕਾਂ ਨਾਲ ਸਬੰਧਾਂ ਦੀ ਹੋਵੇ ਜਾਂਚ : ਗੋਇਲ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪਰਾਲੀ ਪ੍ਰਬੰਧਨ ਦੀਆਂ ਤਕਨੀਕਾਂ ਸਬੰਧੀ ਖੇਤ ਦਿਵਸ ਦਾ ਆਯੋਜਨਭਗਵਾਨ ਮਹਾਂਵੀਰ ਜਯੰਤੀ ਮੌਕੇ ਮੀਟ,ਅੰਡੇ ਦੀਆਂ ਦੁਕਾਨਾਂ, ਰੇਹੜੀਆਂ ਅਤੇ ਸਲਾਟਰ ਹਾਊਸਾਂ ਨੂੰ ਬੰਦ ਕਰਨ ਦੇ ਹੁਕਮ

National

ਰਾਹੁਲ ਦਾ ਮੋਦੀ ’ਤੇ ਵਿਅੰਗ : ‘ਅਗਰ ਸਮਝਤੇ ਦੇਸ਼ ਕੇ ਮਨ ਕੀ ਬਾਤ, ਐਸੇ ਨਾ ਹੋਤੇ ਟੀਕਾਕਰਨ ਕੇ ਹਾਲਾਤ’

July 25, 2021 06:09 PM
SehajTimes

ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕੋਵਿਡ 19 ਟੀਕਾਕਰਨ ਦੀ ਗਤੀ ’ਤੇ ਸਵਾਲ ਕੀਤਾ ਅਤੇ ਕਿਹਾ ਕਿ ਜੇ ਦੇਸ਼ ਦੇ ‘ਮਨ ਕੀ ਬਾਤ’ ਸਮਝੀ ਹੁੰਦੀ ਤਾਂ ਟੀਕਾਕਰਨ ਦੇ ਅਜਿਹੇ ਹਾਲਾਤ ਨਾ ਹੁੰਦੇ। ਉਨ੍ਹਾਂ ਦੀ ਟਿਪਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਤੋਂ ਠੀਕ ਪਹਿਲਾਂ ਆਈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਟਵਿਟਰ ’ਤੇ ਕਿਹਾ, ‘ਜੇ ਸਮਝਦੇ ਦੇਸ਼ ਕੇ ਮਨ ਕੀ ਬਾਤ, ਅਜਿਹੇ ਨਾ ਹੁੰਦੇ ਟੀਕਾਕਰਨ ਦੇ ਹਾਲਾਤ।’ ਉਨ੍ਹਾਂ ਟੀਕਾਕਰਨ ਦੀ ਗਤੀ ’ਤੇ ਸਰਕਾਰ ਨੂੰ ਸਵਾਲ ਪੁੱਛਣ ਲਈ ‘ਵੇਅਰ ਆਰ ਵੈਕਸੀਨ’ ਹੈਸ਼ਟੈਗ ਦੀ ਵਰਤੋਂ ਕੀਤੀ। ਗਾਂਧੀ ਨੇ ਕਥਿਤ ਮੱਠੀ ਟੀਕਾਕਰਨ ਦਰ ਅਤੇ ਮੀਡੀਆ ਖ਼ਬਰਾਂ ਦਾ ਜ਼ਿਕਰ ਕਰਦਿਆਂ ਵੀਡੀਉ ਵੀ ਸਾਂਝੀ ਕੀਤੀ। ਵੀਡੀਉ ਵਿਚ ਭਾਰਤ ਦੇ ਟੀਕਾਕਰਨ ਅੰਕੜਿਆ ’ਤੇ ਰੌਸ਼ਨੀ ਪਾਈ ਗਈ ਹੈ ਜਿਸ ਦਾ ਉਦੇਸ਼ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਨੂੰ ਰੋਕਣਾ ਅਤੇ ਦਸੰਬਰ 2021 ਤਕ ਦੋਹਾਂ ਖੁਰਾਕਾਂ ਨਾਲ 60 ਫੀਸਦੀ ਆਬਾਦੀ ਦਾ ਟੀਕਾਕਰਲ ਕਰਨ ਦਾ ਟੀਚਾ ਹੈ। ਅੰਕੜਿਆਂ ਵਿਚ ਇਸ ਗੱਲ ਦਾ ਜ਼ਿਕਰ ਹੈ ਕਿ ਹਰ ਦਿਨ 93 ਲੱਖ ਲੋਕਾਂ ਦਾ ਟੀਕਾਕਰਨ ਕਰਨ ਦੀ ਲੋੜ ਹੈ।

Have something to say? Post your comment