Friday, April 26, 2024
BREAKING NEWS
ਪਰਉਪਕਾਰ ਦਾ ਜੀਵੰਤ ਰੂਪ ਦਿਖਾਉਂਦਾ ਹੈ : ਮਾਨਵ ਏਕਤਾ ਦਿਵਸਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਸੰਧਿਆ ਵੇਲੇ ਦਾ ਅੱਜ ਦਾ ਫੁਰਮਾਣBJP ਦੀ ਸਤਨਾਮ ਸਿੰਘ ਖਾਲੜਾ ਦੇ ਗ੍ਰਹਿ ਵਿਖੇ ਹੋਈ ਮੀਟਿੰਗਕੇਪੀ ਸਿੰਘ ਆਪਣੇ ਪੰਜਾਬੀ ਸਟਾਈਲ ਨੂੰ ਔਨ ਅਤੇ ਆਫ ਸਕਰੀਨ ਕਿਵੇਂ ਸੰਤੁਲਿਤ ਕਰਦੇ ਨੇ, ਸਾਂਝੇ ਕੀਤੇ ਆਪਣੇ ਵਿਚਾਰਅਰੁਣਾਂਚਲ ਪ੍ਰਦੇਸ਼ ਵਿੱਚ ਮੀਂਹ ਪੈਣ ਕਾਰਨ ਨੈਸ਼ਨਲ ਹਾਈਵੇਅ 313 ਢਿੱਗਾਂ ਡਿੱਗਣ ਕਾਰਨ ਪ੍ਰਭਾਵਿਤ; ਦੇਸ਼ ਨਾਲੋਂ ਸੰਪਰਕ ਟੁੱਟਿਆਅੰਮ੍ਰਿਤਸਰ ਵਿੱਚ ਸਭ ਤੋਂ ਵੱਧ 60.3 ਕਰੋੜ ਰੁਪਏ ਦੀਆਂ ਬਰਾਮਦਗੀਆਂਮੰਡੀ ਗੋਬਿੰਦਗੜ੍ਹ ਦੇ ਚੌੜਾ ਬਜ਼ਾਰ ਵਿੱਚ ਗੋਲੀਆਂ ਚਲਾਉਣ ਵਾਲੇ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰਕਣਕ ਦੇ ਸਟੋਰੇਜ ਪ੍ਰਬੰਧਾਂ ਦਾ ਐਸ.ਡੀ.ਐਮ. ਨੇ ਲਿਆ ਜਾਇਜ਼ਾਪੰਜਵੀਂ ਜਮਾਤ ਵਿੱਚ ਮੈਰਿਟ ਚ ਆਉਣ ਵਾਲੇ ਵਿਦਿਆਰਥੀਆਂ ਨੂੰ ਡੀ.ਸੀ. ਵੱਲੋਂ ਸ਼ੁਭ ਇਛਾਵਾਂਜ਼ਿਲ੍ਹੇ ਦੀਆਂ ਮੰਡੀਆਂ ਵਿੱਚ 1,29,258 ਮੀਟਰਕ ਟਨ ਕਣਕ ਦੀ ਹੋਈ ਆਮਦ : ਪਰਨੀਤ ਸ਼ੇਰਗਿੱਲ

National

ਮੋਦੀ ਨੇ ਕਿਹਾ-ਕੋਰੋਨਾ ਹਾਲੇ ਕਿਤੇ ਨਹੀਂ ਗਿਆ, ਚੰਡੀਗੜ੍ਹ ਦੇ ਸੰਜੇ ਰਾਣਾ ਦਾ ਕੀਤਾ ਵਿਸ਼ੇਸ਼ ਜ਼ਿਕਰ

July 25, 2021 04:21 PM
SehajTimes

ਨਵੀਂ ਦਿੱਲੀ : ਕੋਵਿਡ-19 ਦੀ ਤੀਜੀ ਲਹਿਰ ਦੇ ਖ਼ਦਸ਼ਿਆਂ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਦੇਸ਼ਵਾਸੀਆਂ ਨੂੰ ਚੌਕਸ ਕਰਦਿਆਂ ਕਿਹਾ ਕਿ ਕੋਰੋਨਾ ਹਾਲੇ ਗਿਆ ਨਹੀਂ ਹੈ ਸਗੋਂ ਇਸ ਨਾਲ ਜੁੜੇ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਰਹਿਣਾ ਚਾਹੀਦਾ ਹੈ। ਆਕਾਸ਼ਵਾਣੀ ਦੇ ਮਹੀਨਾਵਾਰ ਰੇਡੀਉ ਪ੍ਰੋਗਰਾਮ ‘ਮਨ ਕੀ ਬਾਤ’ ਦੀ ਤਾਜ਼ੀ ਕੜੀ ਵਿਚ ਦੇਸ਼ਵਾਸੀਆਂ ਨੂੰ ਆਉਣ ਵਾਲੇ ਤਿਉਹਾਰਾਂ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਮੋਦੀ ਨੇ ਕਿਹਾ, ‘ਤਿਉਹਾਰਾਂ ਅਤੇ ਉਤਸਵਾ ਦੇ ਸਮੇਂ ਇਹ ਜ਼ਰੂਰੀ ਯਾਦ ਰਖਣਾ ਕਿ ਕੋਰੋਨਾ ਹਾਲੇ ਸਾਡੇ ਵਿਚੋਂ ਕਿਤੇ ਨਹੀਂ ਗਿਆ। ਕੋਰੋਨਾ ਨਾਲ ਜੁੜੇ ਪ੍ਰੋਟੋਕਾਲ ਭੁਲਣੇ ਨਹੀਂ ਚਾਹੀਦੇ। ਤੁਸੀਂ ਸਿਹਤਮੰਦ ਅਤੇ ਖ਼ੁਸ਼ ਰਹੋ।’ ਮੋਦੀ ਨੇ ਖੇਤੀ ਖੇਤਰ ਵਿਚ ਕੀਤੇ ਜਾ ਰਹੇ ਵਿਲੱਖਣ ਤਜਰਬਿਆਂ ਅਤੇ ਖੇਤੀ ਰਹਿੰਦ-ਖੂੰਹਦ ਨੂੰ ਨਵੇਂ ਰੂਪ ਵਿਚ ਪੇਸ਼ ਕਰ ਕੇ ਆਮਦਨ ਵਧਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਦ ਵੀ ਲੀਕ ਤੋਂ ਹਟ ਕੇ ਕੋਸ਼ਿਸ਼ਾਂ ਹੋਈਆਂ, ਮਾਨਵਤਾ ਲਈ ਨਵੇਂ ਦਰਵਾਜ਼ੇ ਖੁਲ੍ਹੇ ਅਤੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ। ਉਨ੍ਹਾਂ ਮਣੀਪੁਰ ਵਿਚ ਹੋ ਰਹੀ ਸੇਬ ਦੀ ਖੇਤੀ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਹਾਲੇ ਤਕ ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਜੰਮੂ ਕਸ਼ਮੀਰ ਹੀ ਇਸ ਫਲ ਦੇ ਉਤਪਾਦਨ ਲਈ ਜਾਣੇ ਜਾਂਦੇ ਸਨ ਪਰ ਹੁਣ ਮਣੀਪੁਰ ਦਾ ਵੀ ਨਾਮ ਜੁੜ ਗਿਆ ਹੈ। ਪ੍ਰਧਾਨ ਮੰਤਰੀ ਨੇ ਚੰਡੀਗੜ੍ਹ ਦੇ ਸੈਕਟਰ 29 ਵਿਚ ਛੋਲੇ ਭਟੂਰੇ ਵੇਚਣ ਵਾਲੇ ਸੰਜੇ ਰਾਣਾ ਦਾ ਵੀ ਜ਼ਿਕਰ ਕੀਤਾ। ਰਾਣਾ ਨੇ ਐਲਾਨ ਕੀਤਾ ਸੀ ਕਿ ਕੋਵਿਡ ਟੀਕਾਕਰਨ ਕਰਵਾਉਣ ਵਾਲਿਆਂ ਨੂੰ ਉਹ ਮੁਫ਼ਤ ਛੋਲੇ ਭਟੂਰੇ ਖਵਾਏਗਾ। ਜਿਸ ਦਿਨ ਵਿਅਕਤੀ ਨੇ ਟੀਕਾ ਲਗਵਾਇਆ ਹੈ, ਉਸੇ ਦਿਨ ਮੁਫ਼ਤ ਭਟੂਰੇ ਖਵਾਏ ਜਾਣਗੇ। ਮੋਦੀ ਨੇ ਕਿਹਾ, ‘ਜੇ ਤੁਸੀਂ ਮੁਫ਼ਤ ਅਤੇ ਸਵਾਦੀ ਛੋਲੇ ਭਟੂਰੇ ਖਾਣੇ ਹਨ ਤਾਂ ਕੋਵਿਡ ਤੋਂ ਬਚਾਅ ਦਾ ਟੀਕਾ ਲਗਵਾਉ ਅਤੇ ਉਸੇ ਦਿਨ ਸੰਜੇ ਕੋਲ ਜਾ ਕੇ ਸਰਟੀਫ਼ੀਕੇਟ ਵਿਖਾਉ ਤੇ ਛੋਲੇ ਖਾਉ।’ ਮੋਦੀ ਨੇ ਇਹ ਵੀ ਕਿਹਾ ਕਿ ਉਹ ਵੀ ਕੁਝ ਸਾਲ ਚੰਡੀਗੜ੍ਹ ਵਿਚ ਰਹੇ ਹਨ।

Have something to say? Post your comment