Sunday, May 19, 2024

National

ਸੋਪੋਰ ’ਚ ਸੁਰੱਖਿਆ ਬਲਾਂ ਵਲੋਂ 2 ਅਤਿਵਾਦੀ ਹਲਾਕ, ਇਕ ਲਸ਼ਕਰ ਦਾ ਸਿਖਰਲਾ ਕਮਾਂਡਰ

July 23, 2021 10:13 AM
Advocate Dalip Singh Wasan

ਸ੍ਰੀਨਗਰ : ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਵਿਚ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ ਅਤੇ ਮੁਕਾਬਲੇ ਵਿਚ ਦੋ ਅਤਿਵਾਦੀਆਂ ਨੂੰ ਮਾਰ ਦਿਤਾ ਗਿਆ ਹੈ ਹਾਲਾਂਕਿ ਆਪਰੇਸ਼ਨ ਹਾਲੇ ਖ਼ਤਮ ਨਹੀਂ ਹੋਇਆ ਅਤੇ ਇਲਾਕੇ ਵਿਚ ਹਾਲੇ ਵੀ ਤਲਾਸ਼ੀ ਮੁਹਿੰਮ ਚੱਲ ਰਹੀ ਹੈ। ਫ਼ੌਜ ਅਤੇ ਜੰਮੂ ਕਸ਼ਮੀਰ ਪੁਲਿਸ ਮਿਲ ਕੇ ਸਾਂਝੀ ਕਾਰਵਾਈ ਕਰ ਰਹੇ ਹਨ। ਜੰਮੂ ਕਸ਼ਮੀਰ ਪੁਲਿਸ ਦੇ ਆਈ ਜੀ ਵਿਜੇ ਕੁਮਾਰ ਨੇ ਦਸਿਆ, ‘ਮਾਰੇ ਗਏ ਅਤਿਵਾਦੀਆਂ ਵਿਚੋਂ ਇਕ ਲਸ਼ਕਰ ਏ ਤੋਇਬਾ ਦਾ ਸਿਖਰਲਾ ਕਮਾਂਡਰ ਫ਼ਿਆਜ ਵਾਰ ਹੈ ਜੋ ਆਮ ਲੋਕਾਂ ਅਤੇ ਸੁਰੱਖਿਆ ਬਲਾਂ ’ਤੇ ਹੋਏ ਹਮਲਿਆਂ ਅਤੇ ਹਤਿਆਵਾਂ ਵਿਚ ਸ਼ਾਮਲ ਸੀ। ਆਖ਼ਰੀ ਵਾਰ ਉਸ ਨੇ ਉਤਰੀ ਕਸ਼ਮੀਰ ਵਿਚ ਅਤਿਵਾਦੀ ਘਟਨਾ ਨੂੰ ਅੰਜਾਮ ਦਿਤਾ। ਲਸ਼ਕਰ ਦੇ ਟਾਪ ਕਮਾਂਡਰ ਫਿਆਜ ਅਹਿਮਦ ’ਤੇ 10 ਲੱਖ ਰੁਪਏ ਦਾ ਇਨਾਮ ਸੀ ਜਿਸ ਨੂੰ ਸੁਰੱਖਿਆ ਬਲਾਂ ਨੇ ਸੋਪੋਰ ਮੁਕਾਬਲੇ ਵਿਚ ਮਾਰ ਦਿਤਾ ਹੈ ਹਾਲਾਂਕਿ ਹਾਲੇ ਤਕ ਦੂਜੇ ਅਤਿਵਾਦੀ ਦੀ ਪਛਾਣ ਨਹੀਂ ਹੋ ਪਾਈ ਹੈ ਪਰ ਦਸਿਆ ਜਾ ਰਿਹਾ ਹੈ ਕਿ ਉਹ ਵੀ ਲਸ਼ਕਰ ਨਾਲ ਹੀ ਜੁੜਿਆ ਹੋਇਆ ਸੀ। ਸੁਰੱਖਿਆ ਬਲਾਂ ਨੂੰ ਕਲ ਨੂੰ ਦੇਰ ਸ਼ਾਮ ਜੰਮੂ ਕਸ਼ਮੀਰ ਦੇ ਸੋਪੋਰ ਦੇ ਵਾਰਪੋਰਾ ਇਲਾਕੇ ਵਿਚ ਅਤਿਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਇਸ ਦੇ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਜਾਰੀ ਕੀਤੀ। ਇਸ ਦੇ ਬਾਅਦ ਅਤਿਵਾਦੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ ਅਤੇ ਫਿਰ ਸੁਰੱਖਿਆ ਬਲਾਂ ਨੇ ਜਵਾਬੀ ਗੋਲੀਬਾਰੀ ਕੀਤੀ। ਪੁਲਿਸ ਨੇ ਸੁਰੱਖਿਆ ਬਲਾਂ ਨਾਲ ਮਿਲ ਕੇ ਇਸ ਸਾਲ ਘਾਟੀ ਵਿਚ 78 ਅਤਿਵਾਦੀਆਂ ਨੂੰ ਮਾਰ ਦਿਤਾ ਹੈ। ਇਨ੍ਹਾਂ ਮੁਕਾਬਲਿਆਂ ਵਿਚ ਬਹੁਤੇ ਅਤਿਵਾਦੀ 78 ਵਿਚੋਂ 39 ਅਤਿਵਾਦੀ ਲਸ਼ਕਰ ਨਾਲ ਜੁੜੇ ਹੋਏ ਸਨ।

Have something to say? Post your comment