Wednesday, May 15, 2024

National

ਅਤਿਵਾਦੀ ਸਾਜ਼ਸ਼ ਨਾਕਾਮ : ਸੁਰੱਖਿਆ ਬਲਾਂ ਨੇ ਨਸ਼ਟ ਕੀਤਾ ਪਾਕਿਸਤਾਨ ਦਾ ਡਰੋਨ, ਪੰਜ ਕਿਲੋ ਵਿਸਫੋਟਕ ਬਰਾਮਦ

July 23, 2021 09:49 AM
SehajTimes

ਸ੍ਰੀਨਗਰ : ਜੰਮੂ ਕਸ਼ਮੀਰ ਵਿਚ ਸੁਰੱਖਿਆ ਬਲਾਂ ਨੇ ਵੱਡਾ ਹਮਲਾ ਹੋਣ ਤੋਂ ਬਚਾ ਲਿਆ। ਵਿਸਫੋਟਕ ਲੈ ਕੇ ਉਡ ਰਹੇ ਡਰੋਨ ਨੂੰ ਸੁਰੱਖਿਆ ਬਲਾਂ ਨੇ ਗੋਲੀਬਾਰੀ ਨਾਲ ਡੇਗ ਦਿਤਾ। ਇਹ ਡਰੋਨ ਪਾਕਿਸਤਾਨ ਵਲੋਂ ਆਇਆ ਸੀ। ਡਰੋਨ ਵਿਚ ਭਾਰੀ ਮਾਤਰਾ ਵਿਚ ਆਈਈਡੀ ਬੰਨਿ੍ਹਆ ਮਿਲਿਆ ਜਿਸ ਨੂੰ ਸੁਰੱਖਿਆ ਬਲਾਂ ਨੇ ਨਸ਼ਟ ਕਰ ਦਿਤਾ। ਦਸਿਆ ਜਾ ਰਿਹਾ ਹੈ ਕਿ ਜੇ ਇਹ ਆਈਈਡੀ ਕਿਤੇ ਡਿੱਗਦਾ ਤਾਂ ਵੱਡੀ ਤਬਾਹੀ ਹੋ ਸਕਦੀ ਸੀ। ਮਾਮਲਾ ਕਨਾਚਕ ਇਲਾਕੇ ਦਾ ਹੈ। ਸੁਰੱਖਿਆ ਬਲਾਂ ਨੂੰ ਅੱਧੀ ਰਾਤ ਇਲਾਕੇ ਵਿਚ ਇਕ ਡਰੋਨ ਉਡਦਾ ਹੋਇਆ ਵਿਖਾਈ ਦਿਤਾ। ਸੁਰੱਖਿਆ ਬਲਾਂ ਨੇ ਡਰੋਨ ’ਤੇ ਗੋਲੀਆਂ ਚਲਾਈਆਂ ਅਤੇ ਉਸ ਨੂੰ ਹੇਠਾਂ ਡੇਗ ਦਿਤਾ। ਫ਼ੌਜ ਦੇ ਜਵਾਨ ਜਦ ਡਰੋਨ ਲਾਗੇ ਪਹੁੰਚੇ ਸਨ ਤਾਂ ਇਸ ਵਿਚ ਭਾਰੀ ਮਾਤਰਾ ਵਿਚ ਵਿਸਫੋਟਕ ਬੰਨਿ੍ਹਆ ਮਿਲਿਆ। ਜੰਮੂ ਕਸ਼ਮੀਰ ਪੁਲਿਸ ਨੇ ਦਸਿਆ ਕਿ ਹੇਕਸਾਕਾਪਟਰ ਨੂੰ ਭਾਰਤੀ ਸਰਹੱਦ ਦੇ ਕਰੀਬ ਛੇ ਕਿਲੋਮੀਟਰ ਅੰਦਰ ਡੇਗ ਦਿਤਾ ਹੈ। ਇਸ ਵਿਚ ਲਗਭਗ 5 ਕਿਲੋਗ੍ਰਾਮ ਵਿਸਫੋਟਕ ਬਰਾਮਦ ਕੀਤਾ ਗਿਆ। ਬੀਤੇ ਦਿਨੀਂ ਨੋਨਾਥ ਆਸ਼ਰਮ ਘਗਵਾਲ ਵਿਚ ਹਾਈਵੇਅ ਤੋਂ ਕਰੀਬ 600 ਮੀਟਰ ਹੇਠਾਂ ਖੱਡ ਵਿਚ ਪਾਕਿਸਤਾਨ ਤੋਂ ਆਏ ਡਰੋਨ ਨੇ ਹਥਿਆਰ ਡੇਗੇ ਸਨ। ਪਾਕਿ ਹੈਂਡਲਰਾਂ ਨੇ ਉਸ ਜਗ੍ਹਾ ਬਾਰੇ ਦਸਿਆ। ਜਿਸ ਦੇ ਬਾਅਦ ਸ੍ਰੀਨਗਰ ਤੋਂ ਟਰੱਕ ਚਾਲਕ ਮੁੰਤਜਰ ਮੰਜ਼ੂਰ ਅਪਣੇ ਨਾਲ ਜੈਸ਼ ਦੇ ਅਤਿਵਾਦੀ ਸ਼ੌਕਤ ਨੂੰ ਲੈ ਕੇ ਆਇਆ। ਉਸ ਜਗ੍ਹਾ ’ਤੇ ਅਤਿਵਾਦੀ ਨੇ ਜਾ ਕੇ ਏ ਕੇ 47 ਨੂੰ ਲਿਆ। ਬਾਕੀ ਪਿਸਟਲ ਅਤੇ ਗ੍ਰੇਨੇਡ ਨੂੰ ਉਥੇ ਲੁਕਾ ਦਿਤਾ ਗਿਆ ਸੀ। ਰਾਇਫਲ ਲੈਣ ਦੇ ਬਾਅਦ ਬਾੜੀ ਬ੍ਰਾਹਮਣਾ ਵਿਚ ਸਥਿਤ ਇਕ ਫੈਕਟਰੀ ਤੋਂ ਸਰੀਆ ਲੋਡ ਕੀਤਾ ਅਤੇ ਦੋਵੇਂ ਵਾਪਸ ਸ੍ਰੀਨਗਰ ਚਲੇ ਗਏ ਸਨ। ਦੂਜੀ ਵਾਰ ਫਿਰ 11 ਜੁਲਾਈ ਨੂੰ ਚਾਲਕ ਅਤਿਵਾਦੀ ਦੇ ਕਹਿਣ ’ਤੇ ਪਿਸਟਲ ਅਤੇ ਗ੍ਰੇਨੇਡ ਲੈ ਕੇ ਜਾ ਰਿਹਾ ਸੀ। ਪਰ ਤਦ ਉਸ ਨੂੰ ਗਿ੍ਰਫਤਾਰ ਕਰ ਲਿਆ ਗਿਆ ਸੀ।

Have something to say? Post your comment

 

More in National

ਟੂਰਿਸਟ ਵਾਹਨ ਪਲਟਣ ਕਾਰਨ ਮਨਾਲੀ ਦੇ ਅਟਲ ਸੁਰੰਗ ਨੇੜੇ ਵਾਪਰਿਆ ਵੱਡਾ ਹਾਦਸਾ

ਸੜਕ ‘ਤੇ ਪਲਟਿਆ ਛੋਟਾ ਹਾਥੀ ਵਿਚੋਂ ਡਿੱਗੇ ਨੋਟ

ਜੇਹਲਮ ਨਦੀ ’ਚ ਕਿਸ਼ਤੀ ਪਲਟ ਜਾਣ ’ਤੇ ਦੋ ਲੋਕ ਹੋਏ ਲਾਪਤਾ

ਬਿਹਾਰ ’ਚ ਬਿਜਲੀ ਡਿੱਗਣ ਨਾਲ ਦੋ ਮੌਤਾਂ

ਪੁਲਿਸ ਨੇ ਟਰੱਕ ਵਿੱਚੋਂ 20 ਕਿੱਲੋ ਅਫੀਮ ਬਰਾਮਦ ਕਰਕੇ ਦੋ ਦੋਸੀ ਕੀਤੇ ਗ੍ਰਿਫਤਾਰ

ਜੰਮੂ-ਕਸ਼ਮੀਰ ਦੇ ਕੁਪਵਾੜਾ ਵਿੱਚ ਜ਼ਮੀਨ ਖਿਸਕਣ ਅਤੇ ਹੜ੍ਹ ਕਾਰਨ ਪੰਜ ਮੌਤਾਂ

ਹਾਈਵੇਅ ਥੱਲੇ ਦੱਬਣ ਨਾਲ 6 ਵਿਆਹ ਵਾਲੇ ਮਹਿਮਾਨਾਂ ਦੀ ਮੌਤ

ਛੱਤੀਸਗੜ੍ਹ-ਮਹਾਰਾਸ਼ਟਰ ਸਰਹੱਦ ’ਤੇ ਭਾਰੀ ਗੋਲੀਬਾਰੀ

ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਨਵੀਂ ਅਨਾਜ ਮੰਡੀ ਦਾ ਕੀਤਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਅਰੁਣਾਂਚਲ ਪ੍ਰਦੇਸ਼ ਵਿੱਚ ਮੀਂਹ ਪੈਣ ਕਾਰਨ ਨੈਸ਼ਨਲ ਹਾਈਵੇਅ 313 ਢਿੱਗਾਂ ਡਿੱਗਣ ਕਾਰਨ ਪ੍ਰਭਾਵਿਤ; ਦੇਸ਼ ਨਾਲੋਂ ਸੰਪਰਕ ਟੁੱਟਿਆ