Tuesday, April 23, 2024
BREAKING NEWS
ਵਿਜੈ ਧੀਰ ਇੱਕ ਬਹੁਤ ਵਧੀਆ ਪ੍ਰੋਜੈਕਟ ਅਫਸਰ ਸਨ : ਐਚ ਐਸ ਚਾਵਲਾਪੰਜਾਬੀ ਯੂਨੀਵਰਸਿਟੀ ’ਚ ‘ਆਰਟੀਫਿਸ਼ਅਲ ਇੰਟੈਲੀਜੈਂਸ ਅਤੇ ਕੌਮਾਂਤਰੀ ਰਾਜਨੀਤੀ ਦੇ ਭਵਿੱਖ’ ਵਿਸ਼ੇ ’ਤੇ ਲੈਕਚਰਐਨ ਕੇ ਸ਼ਰਮਾ ਪਟਿਆਲਾ ਲੋਕ ਸਭਾ ਸੀਟ ਤੋਂ ਵੱਡੇ ਫਰਕ ਨਾਲ ਜਿੱਤਣਗੇ: ਜੌਨੀ ਕੋਹਲੀਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲਭਾਗੋ ਮਾਜਰਾ ਅਤੇ ਖਰੜ ਦੀਆਂ ਮੰਡੀਆਂ ਦਾ ਦੌਰਾ ਕਰਕੇ ਕਣਕ ਦੀ ਖਰੀਦ ਦਾ ਜਾਇਜ਼ਾ ਲਿਆਬਜ਼ੁਰਗਾਂ ਤੇ ਦਿਵਿਆਂਗਜਨ ਦੀਆਂ ਵੋਟਾਂ ਲਾਜ਼ਮੀ ਪਵਾਉਣ ਲਈ ਦਿੱਤੀਆਂ ਜਾਣਗੀਆਂ ਵਿਸ਼ੇਸ਼ ਸਹੂਲਤਾਂਦੀਪਕ ਬਾਂਸਲ ਡਕਾਲਾ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲਪੰਜਾਬੀ ਯੂਨੀਵਰਸਿਟੀ ਵਿਖੇ ਐੱਨ. ਐੱਸ. ਐੱਸ. ਵਿਭਾਗ ਨੇ ਅੰਤਰਰਾਸ਼ਟਰੀ ਧਰਤੀ ਦਿਵਸ ਮਨਾਇਆ11 ਮਈ ਨੂੰ ਲੱਗੇਗੀ ਕੌਮੀ ਲੋਕ ਅਦਾਲਤਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫ਼ੁਰਮਾਣ

National

ਨੌਜਵਾਨ ਦੇ ਵੱਢੇ ਦੋਵੇਂ ਹੱਥ, ਪੁਲਿਸ ਕਹਿੰਦੀ ਸਿ਼ਕਾਇਤ 'ਤੇ ਦਸਤਖ਼ਤ ਕਰੋ

July 19, 2021 08:25 AM
SehajTimes

ਹੋਸ਼ੰਗਾਬਾਦ : ਇਥੇ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਲੜਾਈ ਵਿਚ ਇਕ ਨੌਜਵਾਨ ਦੇ ਦੋਵੇਂ ਹੱਥ ਵੱਢ ਦਿਤੇ ਗਏ ਅਤੇ ਪੁਲਿਸ ਉਸ ਨੂੰ ਸਿ਼ਕਾਇਤ ਉਤੇ ਦਸਤਖ਼ਤ ਕਰਨ ਨੂੰ ਕਹਿੰਦੀ ਰਹੀ, ਜਦ ਕਿ ਦੋਵੇ ਹੱਥ ਵੱਢੇ ਹੋਣ ਕਾਰਨ ਨੌਜਵਾਨ ਦਸਤਖ਼ਤ ਕਰ ਹੀ ਨਹੀਂ ਸੀ ਸਕਦਾ। ਇਸ ਮਾਮਲੇ ਵਿਚ ਹੁਣ ਉਚ ਪੁਲਿਸ ਅਧਿਕਾਰੀਆਂ ਨੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਦਰਅਸਲਜ਼ਿਲ੍ਹੇ ਦੇ ਇਕ ਵਿਅਕਤੀ ਨੂੰ ਸਰਪੰਚ ਦੀ ਕਾਲਰ ਫੜਨ ਦੀ ਕੀਮਤ ਦੋਵੇਂ ਹੱਥ ਦੇਕੇ ਚੁਕਾਉਣੀ ਪਈ। ਮੁੱਖ ਦੋਸ਼ੀ ਸਥਾਨਕ ਸਰਪੰਚ ਦਾ ਪਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦਾ ਕੋਈ ਆਪਸੀ ਪੁਰਾਣਾ ਵਿਵਾਦ ਸੀ। ਝਗੜੇ ਦੌਰਾਨ ਉਸ ਨੌਜਵਾਨ ਨੇ ਸਰਪੰਚ ਦੇ ਪਤੀ ਦਾ ਕਾਲਰ ਫੜ ਲਿਆ ਸੀ। ਆਪਸੀ ਰੰਜ਼ਿਸ਼ ‘ਚ ਮੁਲਜ਼ਮ ਨੇ ਗ੍ਰਾਮ ਚੌਰਾਹੇਟ ‘ਚ ਸੋਮੇਸ਼ ਗੁਰਜਰ ਨਾਮਕ ਨੌਜਵਾਨ ਦੇ ਹੱਥ ਕੱਟ ਦਿੱਤੇ। ਉਥੇ ਹੀ ਪੁਲਿਸ ਉਸ ਨੂੰ ਹਸਪਤਾਲ ਲਿਜਾਣ ਦੀ ਥਾਂ ਥਾਣੇ ‘ਚ ਹੀ ਬਿਆਨ ਲੈਂਦੀ ਰਹੀ। ਪੁਲਿਸ ਅਧਿਕਾਰੀ ਹਮਲਾਵਰਾਂ ਦੇ ਨਾਂ ਪਤਾ ਪੁੱਛਦੇ ਰਹੇ। ਦਰਦ ਨਾਲ ਵਿਲਕਦਾ ਸੋਮੇਸ਼ ਨੀਚੇ ਡਿੱਗ ਗਿਆ ਤਾਂ ਪੁਲਿਸ ਵਾਲਾ ਬਿਆਨ ਦੇ ਕਾਗਜ਼ ‘ਤੇ ਹਸਤਾਖਰ ਕਰਨ ਦੀ ਗੱਲ ਕਹਿਣ ਲੱਗਾ। ਕੁਝ ਦੇਰ ਬਾਅਦ ਨੌਜਵਾਨ ਹਸਪਤਾਲ ਲਿਜਾਇਆ ਗਿਆ। ਜ਼ਿਆਦਾ ਖੁਨ ਨਿਕਲਣ ਕਾਰਨ ਉਸ ਦੀ ਹਾਲਤ ਗੰਭੀਰ ਹੋ ਚੁੱਕੀ ਸੀ। ਉਸਨੂੰ ਪਹਿਲਾਂ ਬਾਬਈ ਹਸਪਤਾਲ ਲਿਜਾਇਆ ਗਿਆ, ਜਿਥੇ ਨਰਮਦਾਪੁਰਮ ਰੈਫਰ ਕਰ ਦਿੱਤਾ ਗਿਆ, ਪਰ ਇਥੇ ਵੀ ਹਾਲਤ ‘ਚ ਸੁਧਾਰ ਨਹੀਂ ਹੋਇਆ, ਜਿਸ ਤੋਂ ਬਾਅਦ ਵਾਰਸ ਉਸ ਨੂੰ ਨਾਗਪੁਰ ਲੈ ਆਏ। ਇਥੇ ਵੀ ਉਸ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਸੀ। ਉਥੇ ਹੀ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਖਮੀ ਨੌਜਵਾਨ ਤੇ ਉਸ ਦੇ ਵਾਰਸ ਖੁਦ ਪਹਿਲਾਂ ਐੱਫਆਈਆਰ ਦਰਜ ਕਰਵਾਉਣਾ ਚਾਹੁੰਦੇ ਸਨ। ਵਾਰਸਾਂ ਦਾ ਦੋਸ਼ ਹੈ ਕਿ ਪੁਲਿਸ ਹਸਪਤਾਲ ਲਿਜਾਣ ਦੀ ਥਾਂ ਸੋਮੇਸ਼ ਨੂੰ ਥਾਣੇ ਲੈ ਆਈ ਸੀ। ਇਸ ਸਬੰਧੀ ਉਚ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਪੁਲਿਸ ਨੇ ਲਾਪਰਵਾਹੀ ਵਰਤੀ ਹੈ ਤਾਂ ਜਾਂਚ ਕਰ ਕੇ ਉਨ੍ਹਾਂ ਨੂੰ ਵੀ ਸਜ਼ਾ ਦਿਤੀ ਜਾਵੇਗੀ।

Have something to say? Post your comment