Thursday, March 28, 2024
BREAKING NEWS
ਚੰਡੀਗੜ੍ਹ 'ਚ ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਲਮੁਸਲਿਮ ਫ਼ਰੰਟ ਦੇ ਵਫ਼ਦ ਨੇ ਅਕਾਲੀ ਦਲ ਆਗੂ ਨੂੰ ਸੌਂਪਿਆ ਮੰਗ ਪੱਤਰ ਮੁਸਲਿਮ ਜਥੇਬੰਦੀਆਂ ਨੇ ਜਿ਼ਲ੍ਹਾ ਪੁਲਿਸ ਮੁੱਖੀ ਨੂੰ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਦਿੱਤਾ ਮੰਗ ਪੱਤਰਪੰਜਾਬ 'ਚ ਵਿਕ ਰਿਹਾ ਹੈ ਸਰਕਾਰੀ ਜ਼ਹਿਰ : ਚੰਨੀਚੋਣ ਜਾਬਤਾ ਦੌਰਾਨ ਮੀਡੀਆ PCI ਅਤੇ NBSA ਵੱਲੋਂ ਤੈਅ ਨਿਯਮਾਂ ਅਨੁਸਾਰ ਹੀ ਸਮਾਚਾਰ ਤੇ ਇਸ਼ਤਿਹਾਰ ਕਰਨ ਪ੍ਰਕਾਸ਼ਿਤਪਿੰਡ ਬੁੱਗਾ ਕਲਾਂ ਦੇ ਕਤਲ ਕੇਸ ਵਿੱਚ ਭਗੌੜੇ ਮੁਲਜ਼ਮ 04 ਘੰਟੇ ਵਿੱਚ ਕਾਬੂਚੋਣਾਂ ਵਿੱਚ ਧੋਖੇਬਾਜਾਂ ਨੂੰ ਲੋਕ ਦੇਣਗੇ ਮੋੜਵਾਂ ਜਵਾਬ : ਹਰਚੰਦ ਸਿੰਘ ਬਰਸਟਭਾਈਚਾਰਕ ਸਾਂਝ ਨੂੰ ਪ੍ਰਫੁੱਲਿਤ ਕਰਨ ਵਿੱਚ ਯੂਨੀਵਰਸਿਟੀਆਂ ਨਿਭਾਉਣ ਅਹਿਮ ਭੂਮਿਕਾ: ਪ੍ਰੋ. ਅਰਵਿੰਦਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਹੋਰਾਂ ਵੱਲੋਂ ਡਿਪਟੀ ਕੰਟਰੋਲਰ ਡਾ. ਬਾਲ ਕ੍ਰਿਸ਼ਨ ਨੂੰ ਸ਼ਰਧਾਂਜਲੀਆਂ ਭੇਂਟCM ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਦਿੱਤਾ ਧੀ ਨੂੰ ਜਨਮ

National

ਕੋਰੋਨਾ ਫਿਰ ਚੁੱਕ ਰਿਹੈ ਆਪਣਾ ਸਿਰ, ਮਾਮਲੇ ਵਧੇ

July 15, 2021 10:46 AM
SehajTimes

ਨਵੀਂ ਦਿੱਲੀ: ਕੋਰੋਨਾ ਜਿਸ ਦਾ ਅਸਲ ਨਾਮ ਕੋਵਿਡ-19 ਹੈ ਅਤੇ ਇਹ ਪੂਰੀ ਦੁਨੀਆਂ ਵਿਚ ਆਪਣਾ ਕਹਿਰ ਵਰਤਾ ਰਿਹਾ ਹੈ ਅਤੇ ਹੁਣ ਭਾਰਤ ਦੇਸ਼ ਵਿਚ ਇਕ ਵਾਰ ਕੋਰੋਨਾ ਦੇ ਮਾਮਲੇ ਘਟਣ ਮਗਰੋਂ ਹੁਣ ਇਨ੍ਹਾਂ ਕੋਰੋਨਾ ਕੇਸਾਂ ਵਿਚ ਬੀਤੇ ਦਿਨ ਫਿਰ ਵਾਧਾ ਦਰਜ ਕੀਤਾ ਗਿਆ ਹੈ। ਤਾਜਾ ਮਿਲੀ ਜਾਣਕਾਰੀ ਅਨੁਸਾਰ ਦੇਸ਼ ਵਿੱਚ ਫਿਰ ਤੋਂ ਕੋਰੋਨਾ ਦੇ ਮਾਮਲਿਆਂ ਵਿੱਚ ਤੇਜ਼ੀ ਆਈ ਹੈ। ਪਿਛਲੇ 24 ਘੰਟਿਆਂ ਵਿੱਚ 41,755 ਨਵੇਂ ਮਰੀਜ਼ਾਂ ਦੀ ਪਛਾਣ ਕੀਤੀ ਗਈ ਤੇ 39,289 ਇਲਾਜ ਦੌਰਾਨ ਠੀਕ ਹੋਏ। ਇਸ ਤੋਂ ਇਲਾਵਾ 578 ਲਾਗ ਨਾਲ ਆਪਣੀ ਜਾਨ ਗਵਾ ਬੈਠੇ। ਸੱਤ ਦਿਨਾਂ ਬਾਅਦ ਨਵੇਂ ਮਰੀਜ਼ਾਂ ਦੀ ਗਿਣਤੀ ਇਲਾਜ ਦੌਰਾਨ ਠੀਕ ਹੋਏ ਲੋਕਾਂ ਨਾਲੋਂ ਜ਼ਿਆਦਾ ਹੋ ਗਈ ਹੈ। ਇਸ ਤੋਂ ਪਹਿਲਾਂ 7 ਜੁਲਾਈ ਨੂੰ 45,701 ਮਰੀਜ਼ਾਂ ਦੀ ਪਛਾਣ ਕੀਤੀ ਗਈ ਸੀ ਤੇ 44,529 ਮਰੀਜ਼ ਇਲਾਜ ਦੌਰਾਨ ਠੀਕ ਹੋਏ ਸੀ।

ਦੇਸ਼ ਵਿੱਚ ਕੋਰੋਨਾ ਅੰਕੜੇ


ਬੀਤੇ 24 ਘੰਟਿਆਂ ਵਿੱਚ ਕੁੱਲ ਨਵੇਂ ਕੇਸ: 41,755


ਬੀਤੇ 24 ਘੰਟਿਆਂ ਵਿੱਚ ਕੁੱਲ ਠੀਕ ਹੋਏ: 39,289


ਬੀਤੇ 24 ਘੰਟਿਆਂ ਵਿੱਚ ਕੁੱਲ ਮੌਤਾਂ: 578


ਹੁਣ ਤੱਕ Total Corona cases : 3.09 ਕਰੋੜ


ਹੁਣ ਤੱਕ ਠੀਕ ਹੋਏ: 3.01 ਕਰੋੜ


ਹੁਣ ਤੱਕ ਕੁੱਲ ਮੌਤਾਂ: 4.12 ਲੱਖ


ਇਸ ਸਮੇਂ ਇਲਾਜ ਅਧੀਨ ਮਰੀਜ਼ਾਂ ਦੀ ਕੁੱਲ ਗਿਣਤੀ: 4.26 ਲੱਖ


ਇਨ੍ਹਾਂ ਅੰਕੜਿਆਂ ਅਨੁਸਾਰ ਐਕਟਿਵ ਕੇਸਾਂ ਵਿੱਚ, ਭਾਵ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ। ਬੁੱਧਵਾਰ ਨੂੰ, 1,875 ਐਕਟਿਵ ਕੇਸਾਂ ਵਿੱਚ ਵਾਧਾ ਹੋਇਆ ਹੈ। ਦੇਸ਼ ਵਿੱਚ ਸਭ ਤੋਂ ਵੱਧ 15,637 ਨਵੇਂ ਮਰੀਜ਼ ਕੇਰਲਾ ਵਿੱਚ ਪਾਏ ਗਏ ਹਨ। ਇੱਥੇ ਇਹ ਅੰਕੜਾ 35 ਦਿਨਾਂ ਵਿੱਚ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ 9 ਜੂਨ ਨੂੰ ਇੱਥੇ 16,204 ਕੇਸ ਆਏ ਸਨ। ਇੱਥੇ ਇਲਾਜ ਕੀਤੇ ਜਾ ਰਹੇ ਮਰੀਜ਼ਾਂ ਦੀ ਗਿਣਤੀ ਵਿੱਚ 2,535 ਦਾ ਵਾਧਾ ਦਰਜ ਕੀਤਾ ਗਿਆ ਹੈ।

Have something to say? Post your comment

 

More in National

ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਦਾ ਮਨਰੇਗਾ ਮਜ਼ਦੂਰੀ ਲਈ ਤੋਹਫ਼ਾ

ਗੁਜਰਾਤ ਟਾਈਟਨਸ ਦੇ ਕਪਤਾਨ ਸ਼ੁਭਮਨ ਨੂੰ ਲੱਖਾਂ ਰੁਪਏ ਦਾ ਜੁਰਮਾਨਾ

ਗੰਗਾ ਨਗਰ ‘ਚ ਪੰਜਾਬ ਦੇ ਚਾਰ ਵਿਅਕਤੀਆਂ ਦੀ ਹਾਦਸੇ ‘ਚ ਗਈ ਜਾਨ

BJP ਵੱਲੋਂ ਉੱਤਰਾਖੰਡ ‘ਚ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ

ਆਈਟੀ ਸੈਕਟਰ ‘ਚ ਕੰਮ ਕਰਨ ਵਾਲੇ 61 ਪ੍ਰਤੀਸ਼ਤ ਮੁਲਾਜ਼ਮ ਹਾਈ ਕੋਲੈਸਟ੍ਰੋਲ ਦੇ ਮਰੀਜ਼

ਅਯੁੱਧਿਆ ਰਾਮ ਮੰਦਰ ਕੰਪਲੈਕਸ ‘ਚ ਚੱਲੀ ਗੋਲੀ

ਹੁਣ ਸੈਟੇਲਾਈਟ ਲਾਂਚ ‘ਚ ਨਹੀ ਦਿਸੇਗਾ ਮਲਬੇ ਦਾ ਨਿਸ਼ਾਨ ISRO ਹੱਥ ਲੱਗੀ ਵੱਡੀ ਸਫਲਤਾ

ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਸਰਕਾਰ ਦੀ ਨਾਅਹਿਲੀਅਤ : ਮਾਨ 

ਇੰਦੌਰ : ਮਹਾਕਾਲ ਮੰਦਰ ’ਚ ਭਸਮਆਰਤੀ ਦੌਰਾਨ ਲੱਗੀ ਭਿਆਨਕ ਅੱਗ

ਲੋਕ ਸਭਾ ਚੋਣਾਂ : ਭਾਜਪਾ ਨੇ ਐਲਾਨੀ 111 ਨਾਵਾਂ ਵਾਲੀ ਪੰਜਵੀਂ ਸੂਚੀ; ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ ਤੋਂ ਲੜੇਗੀ ਚੋਣ